pa_ta/translate/guidelines-church-approved/01.md

6.8 KiB

ਕਲੀਸਿਯਾ ਵੱਲੋਂ ਮਨਜ਼ੂਰ ਸ਼ੁਦਾ ਅਨੁਵਾਦ

ਇੱਕ ਚੰਗੇ ਅਨੁਵਾਦ ਦੇ ਪਹਿਲੇ ਤਿੰਨ ਗੁਣ ਸਪੱਸ਼ਟ (ਵੇਖੋ ਸਪੱਸ਼ਟ ਅਨੁਵਾਦ ਬਣਾਓ), ਕੁਦਰਤੀ (ਵੇਖੋ ਕੁਦਰਤੀ ਅਨੁਵਾਦ ਬਣਾਓ), ਅਤੇ ਸਹੀ (ਵੇਖੋ ਸਹੀ ਅਨੁਵਾਦ ਬਣਾਓ)।ਇਹ ਤਿੰਨੇ ਸ਼ਬਦ ਅਤੇ ਵਾਕ ਤੇ ਸਿੱਧੇ ਤੌਰ ਤੇ ਅਸਰ ਪਾਉਂਦੇ ਹਨ ਜੋ ਅਨੁਵਾਦ ਵਿੱਚ ਵਰਤੇ ਜਾਂਦੇ ਹਨ। ਜੇ ਅਨੁਵਾਦ ਇੰਨ੍ਹਾਂ ਤਿੰਨਾਂ ਵਿੱਚੋਂ ਇੱਕ ਨਹੀਂ ਹੈ ਤਾਂ ਜੋ ਸ਼ਬਦ ਵਰਤੇ ਗਏ ਹਨ ਤਾਂ ਉਨ੍ਹਾਂ ਨੂੰ ਬਦਲਣਾ ਜਾਂ ਮੁੜ ਕ੍ਰਮਬੰਦ ਕਰਨਾ ਅਕਸਰ ਸਮੱਸਿਆ ਨੂੰ ਹੱਲ ਕਰ ਸੱਕਦਾ ਹੈ। ਚੌਥਾ ਗੁਣ, ਕਲੀਸਿਯਾ ਮਨਜ਼ੂਰੀ, ਵਰਤੇ ਗਏ ਸ਼ਬਦ ਨਾਲ ਘੱਟ ਅਤੇ ਪ੍ਰਕ੍ਰਿਆ ਨਾਲ ਜਾਂਦਾ ਸਬੰਧਿਤ ਹੈ।

ਅਨੁਵਾਦ ਕਰਨ ਦਾ ਉਦੇਸ਼

ਬਾਈਬਲ ਅਧਾਰਿਤ ਵਿਸ਼ੇ ਦੇ ਅਨੁਵਾਦ ਦਾ ਉਦੇਸ਼ ਸਿਰਫ਼ ਉੱਚ ਪੱਧਰ ਦਾ ਅਨੁਵਾਦ ਤਿਆਰ ਕਰਨਾ ਹੀ ਨਹੀਂ ਬਲਕਿ ਉੱਚ ਪੱਧਰ ਦਾ ਉਹ ਅਨੁਵਾਦ ਤਿਆਰ ਕਰਨਾ ਹੈ ਜਿਸ ਨੂੰ ਕਲੀਸਿਯਾ ਦੁਆਰਾ ਵਰਤਿਆ ਅਤੇ ਪਸੰਦ ਕੀਤਾ ਜਾਂਦਾ ਹੈ। ਉੱਚ ਪੱਧਰ ਦਾ ਅਨੁਵਾਦ ਜ਼ਰੂਰੀ ਹੀ ਸਪੱਸ਼ਟ, ਕੁਦਰਤੀ, ਅਤੇ ਸਹੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਪਰ ਅਨੁਵਾਦ ਜੋ ਕਲੀਸਿਯਾ ਦੁਆਰਾ ਵਰਤਿਆ ਅਤੇ ਪਸੰਦ ਕੀਤਾ ਜਾਂਦਾ ਹੈ, ਉਹ ਜ਼ਰੂਰ ਹੀ ਕਲੀਸਿਯਾ ਵੱਲ੍ਹੋਂ ਮਨਜੂਰ ਸ਼ੁਦਾ ਹੋਣਾ ਚਾਹੀਦਾ ਹੈ।

ਕਲੀਸਿਯਾ ਵੱਲੋਂ ਮਨਜ਼ੂਰ ਸ਼ੁਦਾ ਅਨੁਵਾਦ ਕਿਸ ਤਰ੍ਹਾਂ ਤਿਆਰ ਕਰੀਏ

ਕਲੀਸਿਯਾ ਵੱਲੋਂ ਮਨਜ਼ੂਰ ਸ਼ੁਦਾ ਅਨੁਵਾਦ ਨੂੰ ਤਿਆਰ ਕਰਨਾ ਇਹ ਸਭ ਕੁੱਝ ਅਨੁਵਾਦ, ਜਾਂਚ ਕਰਨਾ, ਅਤੇ ਵੰਡਣਾ ਇੱਕ ਪ੍ਰਕ੍ਰਿਆ ਦਾ ਹਿੱਸਾ ਹੈ। ਕਲੀਸਿਯਾ ਦੇ ਜਿੰਨ੍ਹੇ ਹੀ ਜ਼ਿਆਦਾ ਪ੍ਰਸਾਰ ਤੰਤਰ ਜਿੰਨ੍ਹਾਂ ਨੂੰ ਇੰਨ੍ਹਾਂ ਪ੍ਰਕ੍ਰਿਆਵਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਓੱਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਉਹ ਅਨੁਵਾਦ ਨੂੰ ਮਨਜ਼ੂਰੀ ਦੇਣਗੇ।

ਕਿਸੇ ਅਨੁਵਾਦ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਜਿੰਨਾਂ ਵੀ ਸੰਭਵ ਹੋ ਸਕੇ ਕਲੀਸਿਯਾ ਦੇ ਪ੍ਰਸਾਰ ਤੰਤਰਾਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਅਤੇ ਅਨੁਵਾਦ ਦਾ ਹਿੱਸਾ ਬਣਨ ਅਤੇ ਉਨ੍ਹਾਂ ਦੇ ਕੁੱਝ ਲੋਕਾਂ ਨੂੰ ਅਨੁਵਾਦਕ ਟੀਮ ਦਾ ਹਿੱਸਾ ਬਣਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨਾਲ ਇਸ ਅਨੁਵਾਦ ਦੀ ਪ੍ਰਯੋਜਨਾਂ, ਇਸ ਦੇ ਉਦੇਸ਼ਾਂ, ਅਤੇ ਇਸਦੀ ਪ੍ਰਕਿਰਿਆ ਦੇ ਬਾਰੇ ਸਲਾਹ ਕੀਤੀ ਜਾਣੀ ਅਤੇ ਪੁੱਛਿਆ ਜਾਣਾ ਚਾਹੀਦਾ ਹੈ।

ਇਹ ਜ਼ਰੂਰੀ ਨਹੀਂ ਹੈ ਕਿ ਕਲੀਸਿਯਾ ਸਰਗਰਮੀ ਨਾਲ ਅਨੁਵਾਦ ਦੀ ਅਗਵਾਈ ਕਰੇ ਅਤੇ ਸਾਰੇ ਯਤਨਾਂ ਦਾ ਤਾਲਮੇਲ ਕਰੇ, ਪਰ ਇਹ ਜ਼ਰੂਰੀ ਹੈ ਕਿ ਜਿਹੜਾ ਵੀ ਅਨੁਵਾਦ ਦੀ ਅਗਵਾਈ ਕਰ ਰਿਹਾ ਹੈ, ਕਲੀਸਿਯਾ ਦੇ ਪ੍ਰਸਾਰ ਤੰਤਰ ਦੁਆਰਾ ਮਨਜ਼ੂਰ ਕੀਤਾ ਜਾਵੇ, ਵਿਸ਼ੇਸ਼ ਤੌਰ ਤੇ ਉਹ ਸ਼ੁਰੂ ਕਰਨ ਤੋਂ ਪਹਿਲਾਂ।

ਕਲੀਸਿਯਾ ਦੀ ਮਨਜ਼ੂਰੀ ਅਤੇ ਜਾਂਚ ਦੇ ਪੱਧਰ

ਅਨੁਵਾਦ ਦੀ ਕਲੀਸਿਯਾ ਦੀ ਮਨਜ਼ੂਰੀ ਦੀ ਜ਼ਰੂਰੀ ਜਾਂਚ ਸਪੱਸ਼ਟ ਤੌਰ ਤੇ ਜਾਂਚ ਪੱਧਰਾਂ ਵਿੱਚ ਝਲਕਦੀ ਹੈ। ਦਰਅਸਲ, ਜਾਂਚ ਦੇ ਪੱਧਰ ਵੱਡੇ ਪੱਧਰ 'ਤੇ ਇਸ ਗੱਲ ਦਾ ਮਾਪ ਹੁੰਦੇ ਹਨ ਕਿ ਕਲੀਸਿਯਾ ਅਨੁਵਾਦ ਨੂੰ ਕਿੰਨੇ ਵੱਡੇ ਪੱਧਰ' ਤੇ ਮਨਜ਼ੂਰ ਕਰਦੀ ਹੈ।

  • ਪੱਧਰ 1ਦੱਸਦਾ ਹੈ ਕਿ ਕਲੀਸਿਯਾ ਮਨਜ਼ੂਰ ਸ਼ੁਦਾ ਅਨੁਵਾਦਕ ਟੀਮ ਨੇ ਅਨੁਵਾਦ ਨੂੰ ਮਨਜ਼ੂਰੀ ਦੇ ਦਿੱਤੀ ਹੈ।
  • ਪੱਧਰ 2 ਦੱਸਦਾ ਹੈ ਕਿ ਸਥਾਨਕ ਕਲੀਸਿਯਾਵਾਂ ਦੇ ਪਾਸਬਾਨ ਅਤੇ ਆਗੂ ਅਨੁਵਾਦ ਨੂੰ ਮਨਜ਼ੂਰੀ ਦਿੰਦੇ ਹਨ।
  • ਪੱਧਰ 3 ਦੱਸਦਾ ਹੈ ਕਿ ਬਹੁ- ਕਲੀਸਿਯਾਵਾਂ ਦੇ ਪ੍ਰਸਾਰ ਤੰਤਰ ਦੇ ਆਗੂ ਅਨੁਵਾਦ ਨੂੰ ਮਨਜ਼ੂਰੀ ਦਿੰਦੇ ਹਨ।

ਹਰੇਕ ਪੱਧਰ ਤੇ, ਅਨੁਵਾਦ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਕਲੀਸਿਯਾ ਦੇ ਪ੍ਰਸਾਰ ਤੰਤਰ ਤੋਂ ਭਾਗੀਦਾਰ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਇਸ ਪ੍ਰਕਿਰਿਆ ਦੀ ਵਰਤੋਂ ਦੁਆਰਾ, ਅਸੀਂ ਉਮੀਦ ਕਰ ਸੱਕਦੇ ਹਾਂ ਕਿ ਕਲੀਸਿਯਾ ਦੇ ਜਿੰਨੇ ਸੰਭਵ ਹੋ ਸਕੇ ਕਲੀਸਿਯਾ ਦੇ ਪ੍ਰਸਾਰ ਤੰਤਰਾਂ ਵਿੱਚ ਅਨੁਵਾਦ ਦੀ ਮਾਲਕੀਅਤ ਨੂੰ ਉਤਸ਼ਾਹਤ ਕੀਤਾ ਜਾਵੇ। ਇਸ ਮਨਜ਼ੂਰੀ ਦੇ ਨਾਲ, ਕਲੀਸਿਯਾ ਨੂੰ ਮਜ਼ਬੂਤ ​​ਕਰਨ ਅਤੇ ਉਤਸ਼ਾਹਤ ਕਰਨ ਲਈ ਅਨੁਵਾਦ ਦੀ ਵਰਤੋਂ ਕਰਨ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ।