pa_ta/translate/guidelines-natural/01.md

11 KiB

ਕੁਦਰਤੀ ਅਨੁਵਾਦ

ਬਾਈਬਲ ਦਾ ਅਨੁਵਾਦ ਕਰਨ ਤੋਂ ਭਾਵ ਹੈ ਕਿ ਇਸ ਦਾ ਅਰਥ ਕੁਦਰਤੀ ਹੋਵੇ:

ਅਨੁਵਾਦ ਤੋਂ ਅਜਿਹਾ ਲੱਗਦਾ ਹੈ ਜਿਵੇਂ ਇਹ ਟੀਚੇ ਦੇ ਸਮੂਹ ਦੇ ਮੈਂਬਰ ਦੁਆਰਾ ਕੀਤਾ ਗਿਆ - ਨਾ ਕਿ ਕਿਸੇ ਅਣਜਾਣ ਵਿਅਕਤੀ ਦੁਆਰਾ। ਕੁਦਰਤੀ ਅਨੁਵਾਦ ਕਰਨ ਦੇ ਲਈ ਇੱਥੇ ਕੁੱਝ ਵਿਚਾਰ ਹਨ:

ਛੋਟੇ ਵਾਕ ਵਰਤੋ

ਅਨੁਵਾਦ ਕੁਦਰਤੀ ਲੱਗਣ ਲਈ, ਕਈ ਵਾਰੀ ਇਹ ਲੰਮੇ ਅਤੇ ਗੁੰਝਲਦਾਰ ਵਾਕਾਂ ਤੋਂ ਛੋਟੇ, ਸਰਲ ਵਾਕਾਂ ਨੂੰ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ। ਯੂਨਾਨੀ ਭਾਸ਼ਾ ਵਿੱਚ ਅਕਸਰ ਲੰਮੇ ਅਤੇ ਵਿਆਕਰਣ ਸਬੰਧੀ ਗੁੰਝਲਦਾਰ ਵਾਕ ਹੁੰਦੇ ਹਨ। ਕੁੱਝ ਬਾਈਬਲ ਅਨੁਵਾਦ ਯੂਨਾਨੀ ਢਾਂਚੇ ਦਾ ਨੇੜ੍ਹਿਓਂ ਪਾਲਣਾ ਕਰਦੇ ਹਨ ਅਤੇ ਇੰਨ੍ਹਾਂ ਲੰਮੇ ਵਾਕਾਂ ਨੂੰ ਆਪਣੇ ਅਨੁਵਾਦ ਵਿੱਚ ਰੱਖਦੇ ਹਨ, ਭਾਵੇਂ ਇਹ ਕੁਦਰਤੀ ਨਹੀਂ ਜਾਪਦਾ ਜਾਂ ਦੱਸੀ ਗਈ ਭਾਸ਼ਾ ਵਿੱਚ ਉਲਝਣ ਵਾਲਾ ਨਹੀਂ ਹੁੰਦਾ।

ਜਦੋਂ ਅਨੁਵਾਦ ਕਰਨ ਦੀ ਤਿਆਰੀ ਕਰਦੇ ਹੋ, ਤਾਂ ਲੰਮੇ ਵਾਕਾਂ ਨੂੰ ਛੋਟੇ ਵਾਕਾਂ ਵਿੱਚ ਕਰਦਿਆਂ, ਹਵਾਲੇ ਨੂੰ ਮੁੜ ਲਿਖਣਾ ਅਕਸਰ ਸਹਾਇਕ ਹੁੰਦਾ ਹੈ। ਇਹ ਤੁਹਾਨੂੰ ਅਰਥਾਂ ਨੂੰ ਵਧੇਰੇ ਸਪੱਸ਼ਟ ਤੌਰ ਤੇ ਵੇਖਣ ਅਤੇ ਇਸਦਾ ਬਿਹਤਰ ਅਨੁਵਾਦ ਕਰਨ ਵਿੱਚ ਸਹਾਇਤਾ ਕਰ ਸੱਕਦਾ ਹੈ। ਬਹੁਤ ਸਾਰੀਆਂ ਭਾਸ਼ਾਵਾਂ ਵਿੱਚ, ਗੁੰਝਲਦਾਰ ਵਾਕਾਂ ਤੋਂ ਬਚਣ ਲਈ ਛੋਟੇ ਵਾਕਾਂ ਦੀ ਵਰਤੋਂ ਕਰਨਾ ਚੰਗੀ ਸ਼ੈਲੀ ਹੈ, ਜਾਂ ਜਦੋਂ ਵਾਕ ਲੰਮੇ ਹੁੰਦੇ ਹਨ। ਇਸ ਲਈ ਦੱਸੀ ਗਈ ਭਾਸ਼ਾ ਦੇ ਅਰਥਾਂ ਨੂੰ ਦੁਬਾਰਾ ਪ੍ਰਗਟ ਕਰਨ ਲਈ, ਕਈ ਵਾਰ ਕੁੱਝ ਲੰਮੇ ਵਾਕਾਂ ਨੂੰ ਕਈ ਛੋਟੇ ਵਾਕਾਂ ਵਿੱਚ ਵੰਡਣਾ ਜ਼ਰੂਰੀ ਹੁੰਦਾ ਹੈ। ਕਿਉਂਕਿ ਬਹੁਤ ਸਾਰੀਆਂ ਭਾਸ਼ਾਵਾਂ ਵਾਕਾਂ ਦੀ ਵਰਤੋਂ ਸਿਰਫ਼ ਇੱਕ ਜਾਂ ਦੋ ਉਪਵਾਕ ਸਮੂਹਾਂ ਨਾਲ ਕਰਦੀਆਂ ਹਨ, ਛੋਟੇ ਵਾਕ ਕੁਦਰਤੀ ਭਾਵਨਾ ਪ੍ਰਦਾਨ ਕਰਨਗੇ। ਛੋਟੇ ਵਾਕ ਵੀ ਪਾਠਕਾਂ ਨੂੰ ਚੰਗੀ ਸਮਝ ਪ੍ਰਦਾਨ ਕਰਨਗੇ, ਕਿਉਂਕਿ ਅਰਥ ਸਪੱਸ਼ਟ ਹੋਣਗੇ। ਨਵੇਂ ਛੋਟੇ ਉਪਵਾਕਾਂ ਅਤੇ ਵਾਕਾਂ ਵਿਚਕਾਰ ਸਪੱਸ਼ਟ ਸਬੰਧ ਸ਼ਬਦ ਸ਼ਾਮਲ ਕਰਨਾ ਨਿਸ਼ਚਤ ਕਰੋ।

ਲੰਮੇ ਅਤੇ ਗੁੰਝਲਦਾਰ ਵਾਕਾਂ ਤੋਂ ਛੋਟੇ ਵਾਕ ਬਣਾਉਣ ਲਈ, ਵਾਕ ਵਿਚਲੇ ਸ਼ਬਦਾਂ ਦੀ ਪਛਾਣ ਕਰੋ ਜੋ ਇੱਕ ਦੂਜੇ ਨਾਲ ਸਿੱਧੇ ਤੌਰ ਤੇ ਸਬੰਧ ਰੱਖਦੇ ਹਨ, ਅਰਥਾਤ, ਇੱਕ ਉਪਵਾਕ ਬਣਾਉਣ ਲਈ ਇਕੱਠੇ ਹੁੰਦੇ ਹਨ। ਆਮ ਤੌਰ 'ਤੇ, ਹਰ ਕਿਰਿਆ ਜਾਂ ਕਿਰਿਆ ਸ਼ਬਦ ਦੇ ਦੋਵੇਂ ਪਾਸਿਓਂ ਸ਼ਬਦ ਹੁੰਦੇ ਹਨ ਜੋ ਕਿਰਿਆ ਦੇ ਕੰਮ ਵੱਲ੍ਹ ਵਾਪਸ ਜਾਂ ਅੱਗੇ ਵੱਲ੍ਹ ਇਸ਼ਾਰਾ ਕਰਦੇ ਹਨ।ਇਸ ਤਰਾਂ ਦੇ ਸ਼ਬਦਾਂ ਦਾ ਸਮੂਹ ਜੋ ਆਪਣੇ ਆਪ ਖੜ੍ਹ ਸੱਕਦਾ ਹੈ, ਨੂੰ ਇੱਕ ਸੁਤੰਤਰ ਧਾਰਾ ਜਾਂ ਇੱਕ ਸਧਾਰਣ ਵਾਕ ਵਜੋਂ ਲਿਖਿਆ ਜਾ ਸੱਕਦਾ ਹੈ। ਸ਼ਬਦਾਂ ਦੇ ਹਰੇਕ ਸਮੂਹ ਨੂੰ ਇਕੱਠੇ ਰੱਖੋ ਅਤੇ ਇਸ ਤਰੀਕੇ ਨਾਲ ਵਾਕ ਨੂੰ ਇਸਦੇ ਵੱਖਰੇ ਵਿਚਾਰਾਂ ਜਾਂ ਭਾਗਾਂ ਵਿਚ ਵੰਡੋ। ਇਹ ਯਕੀਨੀ ਬਣਾਉਂਣ ਲਈ ਨਵੇਂ ਵਾਕਾਂ ਨੂੰ ਪੜ੍ਹੋ ਕਿ ਉਹ ਅਜੇ ਵੀ ਅਰਥ ਰੱਖਦੇ ਹਨ। ਜੇ ਕੋਈ ਸਮੱਸਿਆ ਹੈ, ਤਾਂ ਤੁਹਾਨੂੰ ਲੰਮੇ ਵਾਕ ਨੂੰ ਵੱਖਰੇ ਢੰਗ ਨਾਲ ਵੰਡਣ ਦੀ ਜ਼ਰੂਰਤ ਹੋ ਸੱਕਦੀ ਹੈ। ਜਦੋਂ ਤੁਸੀਂ ਨਵੇਂ ਵਾਕਾਂ ਦੇ ਸੰਦੇਸ਼ ਨੂੰ ਸਮਝਦੇ ਹੋ, ਤਾਂ ਉਨ੍ਹਾਂ ਨੂੰ ਦੱਸੀ ਗਈ ਭਾਸ਼ਾ ਵਿੱਚ ਅਨੁਵਾਦ ਕਰੋ, ਉਹ ਵਾਕ ਬਣਾਓ ਜੋ ਇੱਕ ਕੁਦਰਤੀ ਲੰਬਾਈ ਦੇ ਹਨ ਅਤੇ ਉਨ੍ਹਾਂ ਨੂੰ ਕੁਦਰਤੀ ਢੰਗ ਨਾਲ ਜੋੜਦੇ ਹਨ। ਫਿਰ ਭਾਸ਼ਾ ਅਨੁਵਾਦ ਦੇ ਕਿਸੇ ਮੈਂਬਰ ਨੂੰ ਪੜ੍ਹ ਕੇ ਆਪਣੇ ਅਨੁਵਾਦ ਦੀ ਜਾਂਚ ਕਰੋ ਕਿ ਇਹ ਕੁਦਰਤੀ ਹੈ ਜਾਂ ਨਹੀਂ।

ਉਸ ਤਰੀਕੇ ਨਾਲ ਲਿਖੋ ਜਿਸ ਨਾਲ ਤੁਹਾਡੇ ਲੋਕ ਗੱਲ ਕਰਦੇ ਹਨ

ਬਾਈਬਲ ਦਾ ਹਵਾਲਾ ਜਾਂ ਅਧਿਆਇ ਪੜ੍ਹੋ ਅਤੇ ਆਪਣੇ ਆਪ ਨੂੰ ਪੁੱਛੋ, "ਇਹ ਸੰਦੇਸ਼ ਕਿਸ ਤਰ੍ਹਾਂ ਦਾ ਹੈ?" ਫਿਰ ਉਸ ਹਵਾਲੇ ਜਾਂ ਅਧਿਆਇ ਦਾ ਅਨੁਵਾਦ ਉਸ ਤਰੀਕੇ ਨਾਲ ਕਰੋ ਕਿ ਤੁਹਾਡੀ ਭਾਸ਼ਾ ਉਸ ਕਿਸਮ ਦੇ ਸੰਦੇਸ਼ ਨੂੰ ਸੰਚਾਰਤ ਕਰੇ।

ਉਦਾਹਰਣ ਦੇ ਲਈ, ਜੇ ਹਵਾਲਾ ਇੱਕ ਕਵਿਤਾ ਹੈ, ਜਿਵੇਂ ਕਿ ਜ਼ਬੂਰਾਂ ਵਿੱਚ ਹੈ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰੋ ਕਿ ਤੁਹਾਡੇ ਲੋਕ ਇਸ ਨੂੰ ਇੱਕ ਕਵਿਤਾ ਦੇ ਰੂਪ ਵਜੋਂ ਜਾਣਨ। ਜਾਂ ਜੇ ਹਵਾਲਾ ਜੀਉਣ ਦੇ ਸਹੀ ਢੰਗ ਬਾਰੇ ਹੈ, ਜਿਵੇਂ ਕਿ ਨਵੇਂ ਨੇਮ ਦੇ ਪੱਤਰਾਂ ਵਿੱਚ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰੋ ਕਿ ਤੁਹਾਡੀ ਭਾਸ਼ਾ ਵਿੱਚ ਲੋਕ ਇੱਕ-ਦੂਜੇ ਨੂੰ ਉਤਸ਼ਾਹਤ ਕਰਨ। ਜਾਂ ਜੇ ਹਵਾਲਾ ਇੱਕ ਕਹਾਣੀ ਹੈ ਕਿ ਕਿਸੇ ਨੇ ਕੀ ਕੀਤਾ, ਇਸ ਨੂੰ ਕਹਾਣੀ ਦੇ ਰੂਪ ਵਿੱਚ ਅਨੁਵਾਦ ਕਰੋ (ਜੋ ਸਹੀ ਤੌਰ ਤੇ ਹੋਈ ਵੀ ਸੀ)। ਬਾਈਬਲ ਵਿੱਚ ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ, ਅਤੇ ਇੰਨ੍ਹਾਂ ਕਹਾਣੀਆਂ ਦੇ ਹਿੱਸੇ ਵਜੋਂ ਲੋਕ ਇੱਕ ਦੂਜੇ ਨੂੰ ਕੁੱਝ ਕਹਿੰਦੇ ਹਨ ਜਿਵੇ ਉੰਨ੍ਹਾਂ ਦਾ ਆਪਣਾ ਰੂਪ ਵੀ ਹੁੰਦਾ ਹੈ। ਉਦਾਹਰਣ ਵਜੋਂ, ਲੋਕ ਧਮਕੀਆਂ ਦਿੰਦੇ, ਚੇਤਾਵਨੀਆਂ ਦਿੰਦੇ, ਅਤੇ ਇੱਕ ਦੂਜੇ ਦੀ ਪ੍ਰਸ਼ੰਸਾ ਕਰਦੇ ਜਾਂ ਝਿੜ੍ਹਕਦੇ ਹਨ। ਆਪਣੇ ਅਨੁਵਾਦ ਨੂੰ ਕੁਦਰਤੀ ਬਣਾਉਣ ਲਈ, ਤੁਹਾਨੂੰ ਇੰਨ੍ਹਾਂ ਵਿੱਚੋਂ ਹਰ ਚੀਜ਼ ਦਾ ਅਨੁਵਾਦ ਇਸ ਢੰਗ ਨਾਲ ਕਰਨਾ ਚਾਹੀਦਾ ਹੈ ਕਿ ਤੁਹਾਡੀ ਭਾਸ਼ਾ ਦੇ ਲੋਕ ਧਮਕੀਆਂ ਦਿੰਦੇ ਹਨ, ਚੇਤਾਵਨੀਆਂ ਦਿੰਦੇ ਹਨ, ਇੱਕ ਦੂਜੇ ਦੀ ਪ੍ਰਸ਼ੰਸਾ ਜਾਂ ਝਿੜ੍ਹਕਦੇ ਹਨ, ਆਦਿ।

ਇੰਨ੍ਹਾਂ ਵੱਖ ਵੱਖ ਚੀਜ਼ਾਂ ਨੂੰ ਕਿਵੇਂ ਲਿਖਣਾ ਹੈ ਇਸ ਬਾਰੇ ਜਾਣਨ ਲਈ, ਤੁਹਾਨੂੰ ਸੁਣਨਾ ਪੈ ਸੱਕਦਾ ਹੈ ਕਿ ਲੋਕ ਤੁਹਾਡੇ ਆਲੇ ਦੁਆਲੇ ਕੀ ਕਹਿੰਦੇ ਹਨ, ਅਤੇ ਵੱਖ ਵੱਖ ਚੀਜ਼ਾਂ ਲਿਖਣ ਦਾ ਅਭਿਆਸ ਕਰੋ ਜੋ ਲੋਕ ਕਹਿੰਦੇ ਹਨ ਅਤੇ ਕਰਦੇ ਹਨ, ਤਾਂ ਜੋ ਤੁਸੀਂ ਉਸ ਰੂਪ ਅਤੇ ਸ਼ਬਦਾਂ ਨਾਲ ਜਾਣੂ ਹੋਵੋ ਜੋ ਲੋਕ ਵੱਖ ਵੱਖ ਉਦੇਸ਼ਾਂ ਲਈ ਵਰਤਦੇ ਹਨ।

ਇੱਕ ਚੰਗਾ ਅਨੁਵਾਦ ਉਹੀ ਸ਼ਬਦਾਵਲੀ ਅਤੇ ਸਮੀਖਿਆਵਾਂ ਦੀ ਵਰਤੋਂ ਕਰੇਗਾ ਜਿਵੇਂ ਦੱਸੇ ਗਏ ਸਮੂਹ ਦੇ ਲੋਕ ਆਮ ਤੌਰ ਤੇ ਵਰਤਦੇ ਹਨ। ਉਨ੍ਹਾਂ ਨੂੰ ਇਸ ਨੂੰ ਪੜ੍ਹਨਾ ਜਾਂ ਸੁਣਨਾ ਸੌਖਾ ਹੋਣਾ ਚਾਹੀਦਾ ਹੈ। ਕੋਈ ਅਜੀਬ ਵਾਕ ਨਹੀਂ ਹੋਣਾ ਚਾਹੀਦਾ। ਅਨੁਵਾਦ ਇੱਕ ਨਜ਼ਦੀਕੀ ਦੋਸਤ ਦੀ ਚਿੱਠੀ ਦੇ ਵਾਂਙੁ ਅਸਾਨੀ ਨਾਲ ਪੜ੍ਹਨ ਵਾਲਾ ਹੋਣਾ ਚਾਹੀਦਾ ਹੈ।

ਗੇਟਵੇ ਭਾਸ਼ਾ ਅਨੁਵਾਦ ਲਈ ਨਹੀਂ

ਇਹ ਭਾਗ ਯੂਏਲਟੀ ਅਤੇ ਯੂਏਸਟੀ ਦੇ ਗੇਟਵੇ ਭਾਸ਼ਾ ਅਨੁਵਾਦਾਂ ਲਈ ਨਹੀਂ ਹੈ। ਇਹ ਉਹ ਬਾਈਬਲਾਂ ਹਨ ਜੋ ਅਜਿਹੀ ਵਿਸ਼ੇਸ਼ਤਾਵਾਂ ਲਈ ਤਿਆਰ ਕੀਤੀਆਂ ਗਈਆਂ ਹਨ ਜੋ ਉਨ੍ਹਾਂ ਨੂੰ ਦੱਸੀ ਗਈ ਭਾਸ਼ਾ ਵਿੱਚ ਕੁਦਰਤੀ ਹੋਣ ਤੋਂ ਰੋਕਦੀਆਂ ਹਨ। ਉਹ ਬਾਈਬਲ ਦੇ ਅਨੁਵਾਦ ਔਜਾਰ ਹਨ, ਨਾ ਕਿ ਵਿੱਚ ਉਪਭੋਗਤਾ ਵਾਲੀਆਂ ਬਾਈਬਲਾਂ। ਇਸ ਬਾਰੇ ਵਧੇਰੇ ਜਾਣਕਾਰੀ ਲਈ, ਗੇਟਵੇ ਭਾਸ਼ਾ ਯੂਐਸਟੀ ਵਿੱਚ "ਯੂ ਐਲ ਟੀ ਦਾ ਅਨੁਵਾਦ ਕਰਨਾ" ਅਤੇ "ਯੂਐਸਟੀ ਦਾ ਅਨੁਵਾਦ ਕਰਨਾ" ਵੇਖੋ।