pa_ta/checking/intro-check/01.md

6.1 KiB

ਅਨੁਵਾਦ ਜਾਂਚ ਦਸਤਾਵੇਜ

ਇਹ ਦਸਤਾਵੇਜ਼ ਦਰਸਾਉਂਦਾ ਹੈ ਕਿ ਸਹੀ, ਸਪੱਸ਼ਟਤਾ ਅਤੇ ਸੁਭਾਵਕਤਾ ਲਈ ਦੂਸਰੀਆਂ ਭਾਸ਼ਾਵਾਂ (ਓ.ਐੱਲ.ਐੱਸ.) ਵਿੱਚ ਬਾਈਬਲ ਦੇ ਅਨੁਵਾਦ ਕਿਵੇਂ ਚੈੱਕ ਕੀਤੇ ਜਾ ਸੱਕਦੇ ਹਨ. (ਗੇਟਵੇ ਭਾਸ਼ਾਵਾਂ (ਜੀ.ਐਲ.) ਦੀ ਜਾਂਚ ਕਰਨ ਦੀ ਪ੍ਰਕਿਰਿਆ ਲਈ, [ਗੇਟਵੇ ਲੈਂਗਵੇਜ ਦਸਤਾਵੇਜ] (https://gl-manual.readthedocs.io/en/latest/) ਵੇਖੋ)). ਇਹ ਅਨੁਵਾਦ ਜਾਂਚ ਦਸਤਾਵੇਜ ਭਾਸ਼ਾ ਖੇਤਰ ਦੀ ਕਲੀਸਿਯਾ ਦੇ ਆਗੂਆਂ ਤੋਂ ਅਨੁਵਾਦ ਅਤੇ ਅਨੁਵਾਦ ਪ੍ਰਕਿਰਿਆ ਨੂੰ ਪ੍ਰਵਾਨਗੀ ਲੈਣ ਦੀ ਮਹੱਤਤਾ ਬਾਰੇ ਵੀ ਵਿਚਾਰ ਵਟਾਂਦਰੇ ਕਰਦਾ ਹੈ.

ਦਸਤਾਵੇਜ਼ ਅਨੁਵਾਦ ਦੀ ਜਾਂਚ ਕਰਨ ਲਈ ਨਿਰਦੇਸ਼ਾਂ ਨਾਲ ਅਰੰਭ ਹੁੰਦਾ ਹੈ ਜੋ ਅਨੁਵਾਦਕ ਸਮੂਹ ਇੱਕ ਦੂਜੇ ਦੇ ਕੰਮ ਦੀ ਜਾਂਚ ਕਰਨ ਲਈ ਵਰਤੇਗੀ. ਇਨ੍ਹਾਂ ਜਾਂਚਾਂ ਵਿੱਚ [ਓਰਲ ਸਾਥੀ ਜਾਂਚ] (../peer-check/01.md) ਅਤੇ [ ਮੌਖਿਕ ਸਮੂਹ ਜਾਂਚ ਹਿੱਸਾ] (../team-oral-chunk-check/01.md) ਸ਼ਾਮਲ ਹਨ. ਤਦ ਅਨੁਵਾਦਕ ਸਮੂਹ ਨੂੰ ਅਨੁਵਾਦ ਕੋਰ ਸਾੱਫਟਵੇਅਰ ਨਾਲ ਅਨੁਵਾਦ ਦੀ ਜਾਂਚ ਕਰਨ ਲਈ ਇਸਤੇਮਾਲ ਕਰਨ ਦੇ ਨਿਰਦੇਸ਼ ਹਨ. ਇਹਨਾਂ ਵਿੱਚ [ਅਨੁਵਾਦ ਸ਼ਬਦਾਂ ਦੀ ਜਾਂਚ] (../important-term-check/01.md) ਅਤੇ ਅਨੁਵਾਦ ਨੋਟਸ ਦੀ ਜਾਂਚ ਸ਼ਾਮਲ ਹਨ.

ਇਸਦੇ ਬਾਅਦ, ਅਨੁਵਾਦਕ ਸਮੂਹ ਨੂੰ ਸਪੱਸ਼ਟਤਾ ਅਤੇ ਸੁਭਾਵਕਤਾ ਲਈ [ਭਾਸ਼ਾ ਸੰਗਠਨ] (../language-community-check/01.md) ਨਾਲ ਅਨੁਵਾਦ ਦੀ ਜਾਂਚ ਕਰਨ ਦੀ ਜ਼ਰੂਰਤ ਹੋਵੇਗੀ. ਇਹ ਜ਼ਰੂਰੀ ਹੈ ਕਿਉਂਕਿ ਭਾਸ਼ਾ ਦੇ ਦੂਸਰੇ ਬੋਲਣ ਵਾਲੇ ਅਕਸਰ ਅਜਿਹੀਆਂ ਗੱਲਾਂ ਕਹਿਣ ਦੇ ਵਧੀਆ ਢੰਗ ਦਾ ਸੁਝਾਅ ਦੇ ਸੱਕਦੇ ਹਨ ਜਿਨ੍ਹਾਂ ਬਾਰੇ ਅਨੁਵਾਦਕ ਸਮੂਹ ਨੇ ਨਹੀਂ ਸੋਚਿਆ ਹੋਣਾ. ਕਈ ਵਾਰ ਅਨੁਵਾਦਕ ਸਮੂਹ ਅਨੁਵਾਦ ਨੂੰ ਅਜੀਬ ਬਣਾਉਂਦੀ ਹੈ ਕਿਉਂਕਿ ਉਹ ਭਾਸ਼ਾ ਦੇ ਸਰੋਤ ਸ਼ਬਦਾਂ ਨੂੰ ਬਹੁਤ ਨੇੜਿਓਂ ਪਾਲਣਾ ਕਰਦੀ ਹੈ. ਭਾਸ਼ਾ ਦੇ ਹੋਰ ਬੋਲਣ ਵਾਲੇ ਇਸ ਨੂੰ ਠੀਕ ਕਰਨ ਵਿੱਚ ਸਹਾਇਤਾ ਕਰ ਸੱਕਦੇ ਹਨ. ਇੱਕ ਹੋਰ ਜਾਂਚ ਜੋ ਅਨੁਵਾਦਕ ਸਮੂਹ ਇਸ ਸਮੇਂ ਕਰ ਸੱਕਦਾ ਹੈ ਉਹ ਹੈ ਓਐਲ ਪਾਸਬਾਨ ਜਾਂ [ ਕਲੀਸਿਯਾਈ ਆਗੂ ਜਾਂਚ] (../accuracy-check/01.md). ਕਿਉਂਕਿ ਓਐਲ ਪਾਸਬਾਨ ਗੇਟਵੇ ਭਾਸ਼ਾ (ਜੀ.ਐਲ.) ਵਿੱਚ ਬਾਈਬਲ ਤੋਂ ਜਾਣੂ ਹਨ, ਇਸ ਲਈ ਉਹ ਜੀ.ਐਲ. ਬਾਈਬਲ ਦੀ ਸ਼ੁੱਧਤਾ ਲਈ ਅਨੁਵਾਦ ਦੀ ਜਾਂਚ ਕਰ ਸੱਕਦੇ ਹਨ. ਉਹ ਗਲਤੀਆਂ ਵੀ ਫੜ ਸੱਕਦੇ ਹਨ ਜੋ ਅਨੁਵਾਦਕ ਸਮੂਹ ਨੇ ਨਹੀਂ ਵੇਖੀਆਂ ਕਿਉਂਕਿ ਅਨੁਵਾਦਕ ਸਮੂਹ ਇੰਨ੍ਹਾਂ ਨੇੜੇ ਹੈ ਅਤੇ ਉਨ੍ਹਾਂ ਦੇ ਕੰਮ ਵਿੱਚ ਸ਼ਾਮਲ ਹੈ. ਇਸ ਤੋਂ ਇਲਾਵਾ, ਅਨੁਵਾਦਕ ਸਮੂਹ ਵਿੱਚ ਬਾਈਬਲ ਦੀ ਕੁੱਝ ਕੁ ਮਹਾਰਤ ਜਾਂ ਗਿਆਨ ਦੀ ਘਾਟ ਹੋ ਸੱਕਦੀ ਹੈ ਜੋ ਸ਼ਾਇਦ ਓਲਪ ਦੇ ਦੂਸਰੇ ਪਾਦਰੀ ਹੋ ਸੱਕਦੇ ਹਨ ਜੋ ਅਨੁਵਾਦਕ ਸਮੂਹ ਦਾ ਹਿੱਸਾ ਨਹੀਂ ਹਨ. ਇਸ ਢੰਗ ਨਾਲ, ਪੂਰਾ ਭਾਸ਼ਾ ਭਾਈਚਾਰਾ ਮਿਲ ਕੇ ਕੰਮ ਕਰ ਸੱਕਦਾ ਹੈ ਤਾਂ ਜੋ ਇਹ ਨਿਸ਼ਚਤ ਕੀਤਾ ਜਾ ਸਕੇ ਕਿ ਦੱਸੀ ਗਈ ਭਾਸ਼ਾ ਵਿੱਚ ਬਾਈਬਲ ਅਨੁਵਾਦ ਸਹੀ, ਸਪੱਸ਼ਟ ਅਤੇ ਕੁਦਰਤੀ ਹੈ.

ਬਾਈਬਲ ਦੇ ਅਨੁਵਾਦ ਦੀ ਸ਼ੁੱਧਤਾ ਲਈ ਇੱਕ ਹੋਰ ਜਾਂਚ ਇਹ ਹੈ ਕਿ ਇਸ ਨੂੰ ਅਨੁਵਾਦ ਕੋਰ ਵਿੱਚ [ਸ਼ਬਦ ਸੇਧ] (../alignment-tool/01.md) ਉਪਕਰਨ ਦੀ ਵਰਤੋਂ ਕਰਕੇ ਬਾਈਬਲ ਦੀਆਂ ਅਸਲੀ ਭਾਸ਼ਾਵਾਂ ਵਿੱਚ ਇਕਸਾਰ ਕਰਨਾ ਹੈ. ਇਹ ਸਾਰੀਆਂ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ ਅਤੇ ਅਨੁਵਾਦ ਇਕਸਾਰ ਹੋ ਜਾਣ ਤੋਂ ਬਾਅਦ, ਓ ਐਲ ਕਲੀਸਿਯਾ ਪ੍ਰਸਾਰ ਤੰਤਰ ਦੇ ਆਗੂ ਅਨੁਵਾਦ ਦੀ [ਸਮੀਖਿਆ] (../vol2-steps/01.md) ਕਰਨਾ ਅਤੇ ਆਪਣੀ [ ਤਸਦੀਕ] (../level3-approval/01.md) ਕਰਨਾ ਚਾਹੁਣਗੇ. ਕਿਉਂਕਿ ਕਲੀਸਿਯਾ ਦੇ ਪ੍ਰਸਾਰ ਤੰਤਰ ਦੇ ਬਹੁਤ ਸਾਰੇ ਆਗੂ ਅਨੁਵਾਦ ਦੀ ਭਾਸ਼ਾ ਨਹੀਂ ਬੋਲਦੇ, ਇੱਥੇ [ਵਾਪਸ ਅਨੁਵਾਦ] (../vol2-backtranslation/01.md) ਬਣਾਉਣ ਦੇ ਨਿਰਦੇਸ਼ ਵੀ ਹਨ, ਜੋ ਲੋਕਾਂ ਨੂੰ ਉਸ ਭਾਸ਼ਾ ਵਿੱਚ ਅਨੁਵਾਦ ਦੀ ਜਾਂਚ ਕਰਨ ਦੀ ਆਗਿਆ ਦਿੰਦੀ ਹੈ ਜੋ ਉਹ ਬੋਲਦੇ ਨਹੀਂ ਹਨ।