pa_ta/translate/writing-pronouns/01.md

15 KiB

ਵਿਆਖਿਆ

ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਲਿਖਦੇ ਹਾਂ, ਅਸੀਂ ਲੋਕਾਂ ਜਾਂ ਚੀਜ਼ਾਂ ਦਾ ਹਵਾਲਾ ਦੇਣ ਲਈ ਹਮੇਸ਼ਾ ਪੜਨਾਂਵ ਦੀ ਵਰਤੋਂ ਕਰਦੇ ਹਾਂ ਨਾਂਵ ਜਾਂ ਨਾਮ ਦੁਹਰਾਉਂਦੇ ਤੋਂ ਬਿੰਨ੍ਹਾਂ। ਆਮ ਤੌਰ ਤੇ ਪਹਿਲੀ ਵਾਰ ਜਦੋਂ ਅਸੀਂ ਕਿਸੇ ਕਹਾਣੀ ਵਿੱਚ ਕਿਸੇ ਦਾ ਵਰਣਨ ਕਰਦੇ ਹਾਂ, ਅਸੀਂ ਵਰਣਨਯੋਗ ਵਾਕ ਜਾਂ ਇੱਕ ਨਾਮ ਦੀ ਵਰਤੋਂ ਕਰਦੇ ਹਾਂ। ਅਗਲੀ ਵਾਰ ਜਦੋਂ ਅਸੀਂ ਉਸ ਵਿਅਕਤੀ ਦਾ ਸਧਾਰਣ ਨਾਂਵ ਜਾਂ ਨਾਮ ਦੇ ਨਾਲ ਵਰਣਨ ਕਰ ਸੱਕਦੇ ਹਾਂ। ਉਸ ਤੋਂ ਬਾਅਦ ਅਸੀਂ ਉਸ ਨੂੰ ਸਿਰਫ਼ ਇੱਕ ਪੜਨਾਂਵ ਦੇ ਨਾਲ ਵੇਖ ਸੱਕਦੇ ਹਾਂ, ਜਿੰਨਾ ਚਿਰ ਅਸੀਂ ਸੋਚਦੇ ਹਾਂ ਕਿ ਸਾਡੇ ਸ੍ਰੋਤਿਆਂ ਨੂੰ ਅਸਾਨੀ ਨਾਲ ਸਮਝਣ ਦੇ ਯੋਗ ਹੋ ਜਾਵੇਗਾ ਕਿ ਪੜਨਾਂਵ ਕਿਸ ਦਾ ਹਵਾਲਾ ਦਿੰਦਾ ਹੈ।

ਹੁਣ ਉੱਥੇ ਇੱਕ ਫ਼ਰੀਸੀ ਸੀ ਜਿਸਦਾ ਨਾਮ ਨਿਕੋਦੇਮੁਸ ਸੀ, ਜੋ ਕਿ ਯਹੂਦੀ ਸਭਾ ਦਾ ਇੱਕ ਮੈਂਬਰ ਸੀ ਇਹ ਆਦਮੀ ਯਿਸੂ ਕੋਲ ਆਇਆ ... ਯਿਸੂ ਨੇ ਉਸਨੂੰ ਉੱਤਰ ਦਿੱਤਾ (ਯੂਹੰਨਾ 3:1-3 ਯੂਏਲਟੀ)

ਯੂਹੰਨਾ 3 ਵਿੱਚ, ਨਿਕੋਦੇਮੁਸ ਨੂੰ ਪਹਿਲਾਂ ਨਾਂਵ ਵਾਕਾਂ ਅਤੇ ਉਸ ਦੇ ਨਾਮ ਨਾਲ ਦਰਸਾਇਆ ਗਿਆ ਹੈ। ਤਦ ਉਸ ਨੂੰ ਨਾਂਵ ਸ਼ਬਦ "ਇਹ ਆਦਮੀ" ਨਾਲ ਦਰਸਾਇਆ ਗਿਆ ਹੈ। ਤਦ ਉਸ ਨੂੰ ਪੜਨਾਂਵ "ਉਸ" ਦੇ ਨਾਲ ਦਰਸਾਇਆ ਗਿਆ ਹੈ।

ਹਰੇਕ ਭਾਸ਼ਾ ਵਿੱਚ ਲੋਕਾਂ ਅਤੇ ਚੀਜ਼ਾਂ ਦਾ ਵਰਣਨ ਕਰਨ ਦੇ ਇਸ ਆਮ ਢੰਗ ਦੇ ਨਿਯਮ ਅਤੇ ਅਪਵਾਦ ਹਨ।

  • ਕੁੱਝ ਭਾਸ਼ਾਵਾਂ ਵਿੱਚ ਪਹਿਲੀ ਵਾਰ ਕਿਸੇ ਪੈਰਾਗ੍ਰਾਫ ਜਾਂ ਅਧਿਆਇ ਵਿੱਚ ਕਿਸੇ ਚੀਜ਼ ਦਾ ਵਰਣਨ ਕੀਤੇ ਜਾਣ ਤੇ, ਇਸ ਨੂੰ ਪੜਨਾਂਵ ਦੀ ਬਜਾਏ ਇੱਕ ਨਾਂਵ ਨਾਲ ਦਰਸਾਇਆ ਜਾਂਦਾ ਹੈ।
    • ਮੁੱਖ ਪਾਤਰ ਉਹ ਵਿਅਕਤੀ ਹੁੰਦਾ ਹੈ ਜਿਸ ਬਾਰੇ ਕਹਾਣੀ ਹੁੰਦੀ ਹੈ। ਕੁੱਝ ਭਾਸ਼ਾਵਾਂ ਵਿੱਚ, ਇੱਕ ਕਹਾਣੀ ਵਿੱਚ ਮੁੱਖ ਪਾਤਰ ਦੇ ਪੇਸ਼ ਕੀਤੇ ਜਾਣ ਤੋਂ ਬਾਅਦ, ਉਸਨੂੰ ਆਮ ਤੌਰ ਤੇ ਇੱਕ ਪੜਨਾਂਵ ਦੇ ਨਾਲ ਦਰਸਾਇਆ ਜਾਂਦਾ ਹੈ। ਕੁੱਝ ਭਾਸ਼ਾਵਾਂ ਦੇ ਵਿਸ਼ੇਸ਼ ਪੜਨਾਂਵ ਹੁੰਦੇ ਹਨ ਜੋ ਸਿਰਫ਼ ਮੁੱਖ ਪਾਤਰ ਨੂੰ ਦਰਸਾਉਂਦੇ ਹਨ।
  • ਕੁੱਝ ਭਾਸ਼ਾਵਾਂ ਵਿੱਚ, ਕ੍ਰਿਆ ਨੂੰ ਨਿਸ਼ਾਨ ਲਗਾਉਣਾ ਲੋਕਾਂ ਨੂੰ ਇਹ ਜਾਣਨ ਵਿਚ ਸਹਾਇਤਾ ਕਰਦਾ ਹੈ ਕਿ ਵਿਸ਼ਾ ਕਿਹੜਾ ਹੈ। (ਵੇਖੋ [ਕ੍ਰਿਆਵਾਂ] (../figs-verbs/01.md)) ਇੰਨਾਂ ਵਿੱਚੋਂ ਕੁੱਝ ਭਾਸ਼ਾਵਾਂ ਵਿੱਚ, ਸ੍ਰੋਤੇ ਉਸ ਨਿਸ਼ਾਨ ਉਤੇ ਭਰੋਸਾ ਰੱਖਦੇ ਹਨ ਜੋ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਵਿਸ਼ਾ ਕੌਣ ਹੈ, ਅਤੇ ਬੁਲਾਰਾ ਇੱਕ ਪੜਨਾਮ, ਨਾਂਵ ਸ਼ਬਦ ਜਾਂ ਨਾਮ ਦੀ ਵਰਤੋਂ ਤਾਂ ਹੀ ਕਰਦੇ ਹਨ ਜਦੋਂ ਉਹ ਜ਼ੋਰ ਦੇਣਾ ਜਾਂ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਵਿਸ਼ਾ ਕਿਹੜਾ ਵਿਸ਼ਾ ਹੈ।

ਕਾਰਨ ਇਹ ਇੱਕ ਅਨੁਵਾਦ ਦਾ ਵਿਸ਼ਾ ਹੈ

  • ਜੇ ਅਨੁਵਾਦਕ ਆਪਣੀ ਭਾਸ਼ਾ ਲਈ ਗ਼ਲਤ ਸਮੇਂ ਕਿਸੇ ਪੜਨਾਂਵ ਦੀ ਵਰਤੋਂ ਕਰਦੇ ਹਨ, ਤਾਂ ਪਾਠਕ ਸ਼ਾਇਦ ਇਹ ਨਹੀਂ ਜਾਨਣਗੇ ਕਿ ਲੇਖਕ ਕਿਸ ਬਾਰੇ ਗੱਲ ਕਰ ਰਿਹਾ ਹੈ।
  • ਜੇ ਅਨੁਵਾਦਕ ਵੀ ਅਕਸਰ ਨਾਮ ਦੁਆਰਾ ਕਿਸੇ ਮੁੱਖ ਪਾਤਰ ਦਾ ਹਵਾਲਾ ਦਿੰਦੇ ਹਨ, ਤਾਂ ਕੁੱਝ ਭਾਸ਼ਾਵਾਂ ਦੇ ਸੁਣਨ ਵਾਲੇ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਵਿਅਕਤੀ ਇੱਕ ਮੁੱਖ ਪਾਤਰ ਹੈ, ਜਾਂ ਉਹ ਸ਼ਾਇਦ ਸੋਚਦੇ ਹਨ ਕਿ ਉਸੇ ਨਾਮ ਦਾ ਇਹ ਇੱਕ ਨਵਾਂ ਪਾਤਰ ਹੈ।
  • ਜੇ ਅਨੁਵਾਦਕ ਗ਼ਲਤ ਸਮੇਂ ਪੜਨਾਂਵ, ਨਾਂਵ ਜਾਂ ਨਾਮ ਦੀ ਵਰਤੋਂ ਕਰਦੇ ਹਨ, ਤਾਂ ਲੋਕ ਸੋਚ ਸੱਕਦੇ ਹਨ ਕਿ ਉਸ ਵਿਅਕਤੀ ਜਾਂ ਚੀਜ਼ ਉੱਤੇ ਕੁੱਝ ਖ਼ਾਸ ਜ਼ੋਰ ਦਿੱਤਾ ਗਿਆ ਹੈ।

ਬਾਈਬਲ ਵਿੱਚੋਂ ਉਦਾਹਰਣਾਂ

ਹੇਠਾਂ ਦਿੱਤੀ ਉਦਾਹਰਣ ਇੱਕ ਅਧਿਆਇ ਦੇ ਸ਼ੁਰੂ ਵਿੱਚ ਹੁੰਦੀਆਂ ਹਨ। ਕੁੱਝ ਭਾਸ਼ਾਵਾਂ ਵਿੱਚ ਇਹ ਸਪੱਸ਼ਟ ਨਹੀਂ ਹੁੰਦਾ ਕਿ ਪੜਨਾਂਵ ਕਿਸ ਦੇ ਵੱਲ੍ਹ ਇਸ਼ਾਰਾ ਕਰ ਰਿਹਾ ਹੈ।

ਫਿਰ ਯਿਸੂ ਪ੍ਰਾਰਥਨਾ ਸਥਾਨ ਤੇ ਗਿਆ, ਉਥੇ ਇੱਕ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। ਉਨ੍ਹਾਂ ਨੇ ਉਸ ਨੂੰ ਇਹ ਵੇਖਣ ਲਈ ਕਿ ਕੀ ਉਹ ਉਸਨੂੰ ਸਬਤ ਦੇ ਦਿਨ ਚੰਗਾ ਕਰ ਦੇਵੇਗਾ। (ਮਰਕੁਸ 3:1-2 ਯੂਐਲਟੀ)

ਹੇਠਾਂ ਦਿੱਤੀ ਉਦਾਹਰਣ ਵਿੱਚ, ਪਹਿਲੇ ਵਾਕ ਵਿੱਚ ਦੋ ਆਦਮੀਆਂ ਦਾ ਨਾਮ ਲਿਆ ਗਿਆ ਹੈ। ਸ਼ਾਇਦ ਇਹ ਸਪੱਸ਼ਟ ਨਾ ਹੋਵੇ ਕਿ ਦੂਸਰੇ ਵਾਕ ਵਿੱਚ "ਉਹ" ਕਿਸ ਬਾਰੇ ਸੰਕੇਤ ਕਰਦਾ ਹੈ।

ਹੁਣ ਕੁੱਝ ਦਿਨਾਂ ਬਾਅਦ, ਰਾਜਾ ਅਗ੍ਰਿੱਪਾ ਅਤੇ ਬਰਨੀਕੇ ਫ਼ੇਸਤੁਸ ਦੀ ਸਰਕਾਰੀ ਯਾਤਰਾ ਲਈ ਕੈਸਰਿਯਾ ਪਹੁੰਚੇ। ਉਹਦੇ ਬਹੁਤ ਦਿਨਾਂ ਤੋਂ ਉਥੇ ਰਹਿਣ ਤੋਂ ਬਾਅਦ, ਫ਼ੇਸਤੁਸ ਨੇ ਪੌਲੁਸ ਦੇ ਕੇਸ ਨੂੰ ਰਾਜੇ ਅੱਗੇ ਪੇਸ਼ ਕੀਤਾ ..(ਰਸੂ. 25: 13-14 ਯੂਏਲਟੀ)

ਯਿਸੂ ਮੱਤੀ ਦੀ ਕਿਤਾਬ ਦਾ ਮੁੱਖ ਪਾਤਰ ਹੈ, ਪਰ ਹੇਠਾਂ ਦਿੱਤੀਆਂ ਆਇਤਾਂ ਵਿੱਚ ਉਸ ਦਾ ਨਾਂ ਲੈ ਕੇ ਚਾਰ ਵਾਰ ਵਰਣਨ ਕੀਤਾ ਗਿਆ ਹੈ। ਇਸ ਨਾਲ ਕੁੱਝ ਭਾਸ਼ਾਵਾਂ ਬੋਲਣ ਵਾਲੇ ਸੋਚ ਸੱਕਦੇ ਹਨ ਕਿ ਯਿਸੂ ਮੁੱਖ ਪਾਤਰ ਨਹੀਂ ਹੈ। ਜਾਂ ਇਹ ਉੰਨ੍ਹਾਂ ਨੂੰ ਇਹ ਸੋਚਣ ਲਈ ਪ੍ਰੇਰਿਤ ਕਰ ਸੱਕਦਾ ਹੈ ਕਿ ਇਸ ਕਹਾਣੀ ਵਿੱਚ ਯਿਸੂ ਨਾਮ ਦੇ ਇੱਕ ਤੋਂ ਵੱਧ ਵਿਅਕਤੀ ਹਨ। ਜਾਂ ਇਹ ਉੰਨ੍ਹਾਂ ਨੂੰ ਇਹ ਸੋਚਣ ਲਈ ਪ੍ਰੇਰਿਤ ਕਰ ਸੱਕਦਾ ਹੈ ਕਿ ਉਸ ਉੱਤੇ ਕੁੱਝ ਕਿਸਮ ਦਾ ਜ਼ੋਰ ਹੈ, ਭਾਵੇਂ ਕਿ ਕੋਈ ਜ਼ੋਰ ਨਹੀਂ ਦਿੱਤਾ ਗਿਆ ਹੈ।

ਉਸ ਵਕਤ ਯਿਸੂ ਸਬਤ ਦੇ ਦਿਨ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘਿਆ। ਉਸ ਦੇ ਚੇਲੇ ਭੁੱਖੇ ਸਨ ਅਤੇ ਅਨਾਜ ਦੇ ਸਿੱਟੇ ਤੋੜ੍ਹ ਉਨ੍ਹਾਂ ਨੂੰ ਖਾਣ ਲੱਗੇ। ਪਰ ਜਦੋਂ ਫ਼ਰੀਸੀਆਂ ਨੇ ਇਹ ਵੇਖਿਆ ਤਾਂ ਉਨ੍ਹਾਂ ਨੇ ਯਿਸੂ ਨੂੰ ਕਿਹਾ, “ਵੇਖੋ, ਤੁਹਾਡੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਗ਼ੈਰ ਕਨੂੰਨੀ ਹੈ।” ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, "ਕੀ ਤੁਸੀਂ ਕਦੇ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ, ਜਦੋਂ ਉਹ ਭੁੱਖਾ ਸੀ, ਅਤੇ ਉਹ ਆਦਮੀ ਜੋ ਉਸ ਦੇ ਨਾਲ ਸਨ? ..." ਫਿਰ ਯਿਸੂ ਉੱਥੋਂ ਚਲਿਆ ਗਿਆ ਅਤੇ ਉਨ੍ਹਾਂ ਦੇ ਪ੍ਰਾਰਥਨਾ ਸਥਾਨ ਵਿੱਚ ਗਿਆ। (ਮੱਤੀ 12:1-9 ਯੂਏਲਟੀ)

ਅਨੁਵਾਦ ਰਣਨੀਤੀਆਂ

  1. ਜੇ ਇਹ ਤੁਹਾਡੇ ਪਾਠਕਾਂ ਲਈ ਸਪੱਸ਼ਟ ਨਹੀਂ ਹੁੰਦਾ ਕਿ ਕਿਸ ਦਾ ਜਾਂ ਇੱਕ ਪੜਨਾਂਵ ਦਾ ਅਰਥ ਕੀ ਹੈ, ਇੱਕ ਨਾਂਵ ਜਾਂ ਨਾਮ ਦੀ ਵਰਤੋਂ ਕਰੋ।
  2. ਜੇ ਕਿਸੇ ਨਾਂਵ ਜਾਂ ਨਾਮ ਨੂੰ ਦੁਹਰਾਉਣ ਨਾਲ ਲੋਕਾਂ ਨੂੰ ਇਹ ਸੋਚਣਾ ਪੈਂਦਾ ਹੈ ਕਿ ਮੁੱਖ ਪਾਤਰ ਮੁੱਖ ਪਾਤਰ ਨਹੀਂ ਹੈ, ਜਾਂ ਇਹ ਕਿ ਲੇਖਕ ਉਸ ਨਾਮ ਵਾਲੇ ਇੱਕ ਤੋਂ ਵੱਧ ਵਿਅਕਤੀਆਂ ਬਾਰੇ ਗੱਲ ਕਰ ਰਿਹਾ ਹੈ, ਜਾਂ ਇਹ ਹੈ ਕਿ ਉੱਥੇ ਕਿਸੇ ਵਿਅਕਤੀ ਤੇ ਕਿਸੇ ਕਿਸਮ ਦਾ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਕੋਈ ਜ਼ੋਰ ਨਹੀਂ ਹੈ, ਤਾਂ ਇਸ ਦੀ ਬਜਾਏ ਇੱਕ ਪੜਨਾਂਵ ਵਰਤੋ।

ਲਾਗੂ ਕੀਤੀਆਂ ਗਈਆਂ ਅਨੁਵਾਦ ਰਣਨੀਤੀਆਂ ਦੀਆਂ ਉਦਹਾਰਣਾਂ

  1. ਜੇ ਇਹ ਤੁਹਾਡੇ ਪਾਠਕਾਂ ਲਈ ਸਪੱਸ਼ਟ ਨਹੀਂ ਹੁੰਦਾ ਕਿ ਕਿਸ ਦਾ ਜਾਂ ਇੱਕ ਪੜਨਾਂਵ ਦਾ ਅਰਥ ਕੀ ਹੈ, ਇੱਕ ਨਾਂਵ ਜਾਂ ਨਾਮ ਦੀ ਵਰਤੋਂ ਕਰੋ।
  • ਫੇਰ ਯਿਸੂ ਪ੍ਰਾਰਥਨਾ ਸਥਾਨ ਵਿੱਚ ਗਿਆ, ਉੱਥੇ ਇੱਕ ਮਨੁੱਖ ਸੀ ਜਿਸਦਾ ਹੱਥ ਸੁੱਕਿਆ ਹੋਇਆ ਸੀ। ਉੰਨ੍ਹਾਂ ਨੇ ਉਸ ਨੂੰ ਇਹ ਵੇਖਣ ਲਈ ਵੇਖਿਆ ਕਿ ਉਹ ਉਸ ਨੂੰ ਸਬਤ ਦੇ ਦਿਨ ਚੰਗਾ ਕਰ ਦੇਵੇਗਾ। (ਮਰਕੁਸ 3:1-2 ਯੂਐਲਟੀ)
  • ਫਿਰ ਯਿਸੂ ਪ੍ਰਾਰਥਨਾ ਸਥਾਨ ਤੇ ਗਿਆ, ਉੱਥੇ ਇੱਕ ਆਦਮੀ ਜਿਸਦਾ ਹੱਥ ਸੁੱਕਿਆ ਹੋਇਆ ਸੀ ਉੱਥੇ ਸੀ। ਕੁੱਝ ਫ਼ਰੀਸੀਆਂਯਿਸੂ ਨੂੰ ਵੇਖਿਆ ਇਹ ਵੇਖਣ ਲਈ ਕਿ ਕੀ ਉਹ ਸਬਤ ਦੇ ਦਿਨ ਉਸ ਆਦਮੀ ਨੂੰ ਚੰਗਾ ਕਰੇਗਾ। (ਮਰਕੁਸ 3:1-2 ਯੂਐਸਟੀ)
  1. ਜੇ ਕਿਸੇ ਨਾਂਵ ਜਾਂ ਨਾਮ ਨੂੰ ਦੁਹਰਾਉਣ ਨਾਲ ਲੋਕਾਂ ਨੂੰ ਇਹ ਸੋਚਣਾ ਪੈਂਦਾ ਹੈ ਕਿ ਮੁੱਖ ਪਾਤਰ ਮੁੱਖ ਪਾਤਰ ਨਹੀਂ ਹੈ, ਜਾਂ ਇਹ ਕਿ ਲੇਖਕ ਉਸ ਨਾਮ ਵਾਲੇ ਇੱਕ ਤੋਂ ਵੱਧ ਵਿਅਕਤੀਆਂ ਬਾਰੇ ਗੱਲ ਕਰ ਰਿਹਾ ਹੈ, ਜਾਂ ਇਹ ਹੈ ਕਿ ਉੱਥੇ ਕਿਸੇ ਵਿਅਕਤੀ 'ਤੇ ਕਿਸੇ ਕਿਸਮ ਦਾ ਜ਼ੋਰ ਦਿਤਾ ਜਾ ਰਿਹਾ ਹੈ।ਜਦੋਂ ਕਿ ਕੋਈ ਜ਼ੋਰ ਨਹੀਂ ਹੈ, ਇਸ ਦੀ ਬਜਾਏ ਪੜਨਾਂਵ ਦੀ ਵਰਤੋ ਕਰੋ।

ਉਸ ਵਕਤ ਯਿਸੂ ਸਬਤ ਦੇ ਦਿਨ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘਿਆ। ਉਸਦੇ ਚੇਲੇ ਭੁੱਖੇ ਸਨ ਅਤੇ ਅਨਾਜ ਦੇ ਸਿੱਟੇ ਤੋੜ੍ਹ ਉੰਨ੍ਹਾਂ ਨੂੰ ਖਾਣ ਲੱਗੇ। ਪਰ ਜਦੋਂ ਫ਼ਰੀਸੀਆਂ ਨੇ ਇਹ ਵੇਖਿਆ ਤਾਂ ਉਨ੍ਹਾਂ ਨੇ ਯਿਸੂ ਨੂੰ ਕਿਹਾ, “ਵੇਖੋ, ਤੁਹਾਡੇ ਚੇਲੇ ਸਬਤ ਦੇ ਦਿਨ ਗ਼ੈਰ ਕਨੂੰਨੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।” ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, "ਕੀ ਤੁਸੀਂ ਕਦੇ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ, ਜਦੋਂ ਉਹ ਭੁੱਖਾ ਸੀ, ਅਤੇ ਉਹ ਆਦਮੀ ਜੋ ਉਸ ਦੇ ਨਾਲ ਸਨ?... ਫਿਰ ਯਿਸੂ ਉੱਥੋਂ ਚਲਿਆ ਗਿਆ ਅਤੇ ਉਨ੍ਹਾਂ ਦੇ ਪ੍ਰਾਰਥਨਾ ਸਥਾਨ ਵਿੱਚ ਗਿਆ। (ਮੱਤੀ 12: 1-9 ਯੂਏਲਟੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸੱਕਦਾ ਹੈ:

ਉਸ ਵਕਤ ਯਿਸੂ ਸਬਤ ਦੇ ਦਿਨ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘਿਆ। ਉਸਦੇ ਚੇਲੇ ਭੁੱਖੇ ਸਨ ਅਤੇ ਅਨਾਜ ਦੇ ਸਿੱਟੇ ਤੋੜ੍ਹ ਅਤੇ ਉਨ੍ਹਾਂ ਨੂੰ ਖਾਣ ਲੱਗੇ। ਪਰ ਜਦੋਂ ਫ਼ਰੀਸੀਆਂ ਨੇ ਇਹ ਵੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, “ਵੇਖੋ, ਤੁਹਾਡੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਗੈਰ ਕਨੂੰਨੀ ਹੈ। ਪਰ ਉਸ ਨੇ ਉਨ੍ਹਾਂ ਨੂੰ ਕਿਹਾ,"ਕੀ ਤੁਸੀਂ ਕਦੇ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ, ਜਦੋਂ ਉਹ ਭੁੱਖਾ ਸੀ, ਅਤੇ ਉਹ ਆਦਮੀ ਜੋ ਉਸ ਦੇ ਨਾਲ ਸਨ? ... ਫਿਰ ਉਹ ਉੱਥੋਂ ਚਲਿਆ ਗਿਆ ਅਤੇ ਉੰਨ੍ਹਾਂ ਦੇ ਪ੍ਰਾਰਥਨਾ ਸਥਾਨ ਵਿੱਚ ਗਿਆ।