pa_ta/translate/writing-newevent/01.md

18 KiB

ਵਿਆਖਿਆ

ਜਦੋਂ ਲੋਕ ਕਹਾਣੀ ਸੁਣਾਉਂਦੇ ਹਨ, ਤਾਂ ਉਹ ਕਿਸੇ ਘਟਨਾ ਜਾਂ ਘਟਨਾਵਾਂ ਦੀ ਲੜ੍ਹੀ ਬਾਰੇ ਦੱਸਦੇ ਹਨ। ਅਕਸਰ ਉਹ ਕਹਾਣੀ ਦੇ ਸ਼ੁਰੂ ਵਿੱਚ ਕੁੱਝ ਖ਼ਾਸ ਜਾਣਕਾਰੀ ਦਿੰਦੇ ਹਨ, ਜਿਵੇਂ ਕਿ ਕਹਾਣੀ ਕਿਸ ਦੇ ਬਾਰੇ ਹੈ, ਇਹ ਕਦੋਂ ਵਾਪਰੀ ਅਤੇ ਇਹ ਕਿੱਥੇ ਵਾਪਰੀ। ਇਹ ਜਾਣਕਾਰੀ ਜਿਸ ਨੂੰ ਲੇਖਕ ਕਹਾਣੀ ਦੀਆਂ ਘਟਨਾਵਾਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਦਿੰਦਾ ਹੈ, ਉਸ ਨੂੰ ਕਹਾਣੀ ਦੀ ਸਥਿਤੀ ਕਿਹਾ ਜਾਂਦਾ ਹੈ। ਕਹਾਣੀ ਵਿੱਚ ਕੁੱਝ ਨਵੀਂਆਂ ਘਟਨਾਵਾਂ ਦੀ ਸਥਿਤੀ ਵੀ ਹੁੰਦੀ ਹੈ ਕਿਉਂਕਿ ਸ਼ਾਇਦ ਉਨ੍ਹਾਂ ਵਿੱਚ ਨਵੇਂ ਲੋਕ, ਨਵੇਂ ਸਮੇਂ, ਅਤੇ ਨਵੀਂ ਜਗ੍ਹਾ ਸ਼ਾਮਲ ਹੁੰਦੇ ਹਨ। ਕੁੱਝ ਭਾਸ਼ਾਵਾਂ ਵਿੱਚ ਲੋਕ ਇਹ ਵੀ ਦੱਸਦੇ ਹਨ ਕਿ ਕੀ ਉਨ੍ਹਾਂ ਨੇ ਘਟਨਾ ਨੂੰ ਵੇਖਿਆ ਜਾਂ ਕਿਸੇ ਹੋਰ ਤੋਂ ਇਸ ਬਾਰੇ ਸੁਣਿਆ।

ਜਦੋਂ ਤੁਹਾਡੇ ਲੋਕ ਘਟਨਾਂਵਾਂ ਦੇ ਬਾਰੇ ਦੱਸਦੇ ਹਨ, ਤਾਂ ਉਹ ਸ਼ੁਰੂਆਤ ਵਿੱਚ ਕਿਹੜੀ ਜਾਣਕਾਰੀ ਦਿੰਦੇ ਹਨ? ਕੀ ਇੱਥੇ ਕੋਈ ਕ੍ਰਮ ਹੈ ਜਿਸ ਦੀ ਉਹ ਇਸ ਵਿੱਚ ਵਰਤੋਂ ਕਰਦੇ ਹਨ? ਤੁਹਾਡੇ ਅਨੁਵਾਦ ਵਿੱਚ, ਕਹਾਣੀ ਦੀ ਸ਼ੁਰੂਆਤ ਦੇ ਸਮੇਂ ਤੋਂ ਹੀ ਜਿਸ ਤਰੀਕੇ ਨਾਲ ਤੁਹਾਡੀ ਭਾਸ਼ਾ ਨਵੀਂ ਜਾਣਕਾਰੀ ਦਿੰਦੀ ਹੈ ਜਾਂ ਬਜਾਏ ਇਸ ਦੇ ਜਿਸ ਤਰੀਕੇ ਨਾਲ ਸ੍ਰੋਤ ਭਾਸ਼ਾ ਨੇ ਕੀਤਾ ਸੀ ਤੁਹਾਨੂੰ ਪਾਲਣਾ ਕਰਨ ਦੀ ਲੋੜ੍ਹ ਹੋਵੇਗੀ। ਇਸ ਤਰ੍ਹਾਂ ਤੁਹਾਡਾ ਅਨੁਵਾਦ ਕੁਦਰਤੀ ਲੱਗੇਗਾ ਅਤੇ ਤੁਹਾਡੀ ਭਾਸ਼ਾ ਵਿੱਚ ਸਪੱਸ਼ਟ ਤੌਰ ਤੇ ਗੱਲਬਾਤ ਕਰੇਗਾ

ਬਾਈਬਲ ਵਿੱਚੋਂ ਉਦਾਹਰਣਾਂ

ਹੇਰੋਦੇਸ ਦੇ ਦਿਨਾਂ ਵਿੱਚ, ਯਹੂਦਿਯਾ ਦੇ ਪਾਤਸ਼ਾਹ, ਅਬੀਯਾਹ ਦੇ ਹਲਕੇ ਤੋਂ ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ। ਉਸਦੀ ਪਤਨੀ ਹਾਰੂਨ ਦੀਆਂ ਧੀਆਂ ਵਿੱਚੋਂ ਸੀ ਅਤੇ ਉਸਦਾ ਨਾਮ ਇਲੀਸਬਤ ਸੀ। (ਲੂਕਾ 1: 5 ਯੂਏਲਟੀ)

ਉਪਰੋਕਤ ਆਇਤਾਂ ਜ਼ਕਰਯਾਹ ਦੀ ਕਹਾਣੀ ਦੇ ਬਾਰੇ ਜਾਣਕਾਰੀ ਦਿੰਦੀਆਂ ਹਨ। ਪਹਿਲਾ ਰੇਖਾ ਹੇਠ ਲਿਖਤ ਵਾਕ ਦੱਸਦਾ ਹੈ ਕਿ ਇਹ ਕਦੋਂ ਹੋਈ, ਅਤੇ ਅਗਲੇ ਰੇਖਾ ਹੇਠ ਲਿਖਤ ਵਾਕ ਮੁੱਖ ਲੋਕਾਂ ਦੀ ਜਾਣਕਾਰੀ ਦਿੰਦੇ ਹਨ। ਅਗਲੀਆਂ ਦੋ ਆਇਤਾਂ ਇਹ ਦੱਸਣਾ ਜਾਰੀ ਰੱਖਦੀਆਂ ਹਨ ਕਿ ਜ਼ਕਰਯਾਹ ਅਤੇ ਇਲੀਸਬਤ ਬੁੱਢੇ ਸਨ ਅਤੇ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਇਹ ਸਭ ਕੁੱਝ ਇੱਕ ਕ੍ਰਮਬੱਧ ਹੈ। ਤਦ ਵਾਕ "ਇੱਕ ਦਿਨ" ਜੋ ਲੂਕਾ 1:8 ਵਿੱਚ ਹੈ ਇਸ ਕਹਾਣੀ ਵਿੱਚ ਪਹਿਲੀ ਘਟਨਾ ਦੀ ਜਾਣਕਾਰੀ ਨੂੰ ਦੇਣ ਵਿੱਚ ਸਹਾਇਤਾ ਕਰਦਾ ਹੈ:

ਇੱਕ ਦਿਨ ਜਦੋਂ ਜ਼ਕਰਯਾਹ ਆਪਣੀ ਮੰਡਲੀ ਦੇ ਕ੍ਰਮ ਵਿੱਚ ਪਰਮੇਸ਼ੁਰ ਦੇ ਸਾਹਮਣੇ ਜਾਜਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਸੀ, ਜਾਜਕਾਂ ਨੇ ਉਨ੍ਹਾਂ ਦੇ ਰਿਵਾਜ਼ ਦਾ ਪਾਲਣ ਕੀਤਾ ਅਤੇ ਗੁਣਾ ਪਾ ਕੇ ਉਸ ਨੂੰ ਪ੍ਰਭੁ ਦੀ ਹੈਕਲ ਵਿੱਚ ਦਾਖ਼ਲ ਹੋਣ ਅਤੇ ਧੂਪ ਧੁਖਾਉਣ ਲਈ ਚੁਣਿਆ । (ਲੂਕਾ 1: 8-9 ਯੂਏਲਟੀ)

ਯਿਸੂ ਮਸੀਹ ਦਾ ਜਨਮ ਹੇਠਾਂ ਦਿੱਤੇ ਤਰੀਕੇ ਨਾਲ ਹੋਇਆ। ਉਸਦੀ ਮਾਤਾ ਮਰਿਯਮ ਯੂਸੁਫ਼ ਨਾਲ ਵਿਆਹ ਕਰਨ ਲਈ ਮੰਗੀ ਹੋਈ ਸੀ, ਪਰ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ, ਉਹ ਪਵਿੱਤਰ ਆਤਮਾ ਦੁਆਰਾ ਗਰਭਵੰਤੀ ਹੋਈ ਸੀ। (ਮੱਤੀ 1:18 ਯੂਏਲਟੀ)

ਉਪਰੋਕਤ ਵਾਕ ਜਿਸਦੇ ਹੇਠ ਰੇਖਾ ਹੈ ਇਹ ਸਪੱਸ਼ਟ ਕਰਦਾ ਹੈ ਕਿ ਯਿਸੂ ਬਾਰੇ ਇੱਕ ਕਹਾਣੀ ਪੇਸ਼ ਕੀਤੀ ਜਾ ਰਹੀ ਹੈ। ਕਹਾਣੀ ਦੱਸੇਗੀ ਕਿ ਯਿਸੂ ਦਾ ਜਨਮ ਕਿਵੇਂ ਹੋਇਆ।

ਰਾਜਾ ਹੇਰੋਦੇਸ ਦੇ ਦਿਨਾਂ ਵਿੱਚ, ਯਹੂਦਿਯਾ ਦੇ ਬੈਤਲਹਮ ਵਿੱਚ ਯਿਸੂ ਦੇ ਜਨਮ ਤੋਂ ਬਾਅਦ , ਪੂਰਬ ਤੋਂ ਵਿਦਵਾਨ ਆਦਮੀ ਇਹ ਕਹਿੰਦੇ ਹੋਏ ਯਰੂਸ਼ਲਮ ਵਿੱਚ ਪਹੁੰਚੇ ... (ਮੱਤੀ 2:1 ਯੂਏਲਟੀ)

ਉਪਰੋਕਤ ਰੇਖਾ ਵਾਲਾ ਵਾਕ ਦਰਸਾਉਂਦਾ ਹੈ ਕਿ ਵਿਦਵਾਨ ਆਦਮੀਆਂ ਦੇ ਸਬੰਧ ਵਿੱਚ ਵਾਪਰੀਆਂ ਘਟਨਾਵਾਂ ਯਿਸੂ ਦੇ ਜਨਮ ਤੋਂ ਬਾਦ ਹੋਇਆ।

ਉਨ੍ਹੀਂ ਦਿਨੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੂਦਿਯਾ ਦੇ ਉਜਾੜ ਵਿੱਚ ਇਹ ਆਖਦਿਆਂ ਪ੍ਰਚਾਰ ਕੀਤਾ ਕਿ,…(ਮੱਤੀ 3:1-2-2 ਯੂਏਲਟੀ)

ਉਪਰੋਕਤ ਰੇਖਾ ਵਾਲਾ ਵਾਕ ਦਰਸਾਉਂਦਾ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਪਿਛਲੀਆਂ ਘਟਨਾਵਾਂ ਦੇ ਸਮੇਂ ਪ੍ਰਚਾਰ ਕਰਨ ਆਏ ਸਨ। ਇਹ ਸ਼ਾਇਦ ਬਹੁਤ ਹੀ ਆਮ ਹੈ ਅਤੇ ਇਹ ਦਰਸਾਉਂਦਾ ਹੈ ਜਦੋਂ ਯਿਸੂ ਨਾਸਰਤ ਵਿਚ ਰਹਿੰਦਾ ਸੀ।

ਤਦ ਯਿਸੂ ਗਲੀਲ ਤੋਂ ਯਰਦਨ ਨਦੀ ਵਿੱਚ ਯੂਹੰਨਾ ਦੁਆਰਾ ਬਪਤਿਸਮਾ ਲੈਣ ਲਈ ਆਇਆ ਸੀ। (ਮੱਤੀ 3:13 ਯੂਏਲਟੀ)

ਸ਼ਬਦ "ਤਦ" ਦਰਸਾਉਂਦਾ ਹੈ ਕਿ ਪਿਛਲੀਆਂ ਆਇਤਾਂ ਵਿਚਲੀਆਂ ਘਟਨਾਵਾਂ ਤੋਂ ਕੁੱਝ ਸਮੇਂ ਬਾਅਦ ਯਿਸੂ ਯਰਦਨ ਨਦੀ ਤੇ ਆਇਆ ਸੀ।

ਹੁਣ ਇੱਕ ਫ਼ਰੀਸੀ ਸੀ ਜਿਸਦਾ ਨਾਮ ਨਿਕੋਦੇਮੁਸ ਸੀ, ਜੋ ਕਿ ਯਹੂਦੀ ਸਭਾ ਦਾ ਇੱਕ ਸਦੱਸ ਸੀ। ਇਹ ਆਦਮੀ ਰਾਤ ਦੇ ਸਮੇਂ ਯਿਸੂ ਕੋਲ ਆਇਆ (ਯੂਹੰਨਾ 3:1-2 ਯੂਏਲਟੀ)

ਲੇਖਕ ਨੇ ਪਹਿਲਾਂ ਨਵੇਂ ਵਿਅਕਤੀ ਨੂੰ ਪੇਸ਼ ਕੀਤਾ ਅਤੇ ਫਿਰ ਦੱਸਿਆ ਕਿ ਉਸਨੇ ਕੀ ਕੀਤਾ ਅਤੇ ਕਦੋਂ ਕੀਤਾ। ਕੁੱਝ ਭਾਸ਼ਾਵਾਂ ਵਿੱਚ ਸਮੇਂ ਬਾਰੇ ਪਹਿਲਾ ਦੱਸਣਾ ਜਾਦਾ ਕੁਦਰਤੀ ਹੋ ਸੱਕਦਾ ਹੈ।

<ਐਸਯੂਪੀ> 6 </ਐਸਯੂਪੀ> ਨੂਹ ਛੇ ਸੌ ਸਾਲ ਦਾ ਸੀ ਜਦੋਂ ਧਰਤੀ ਉੱਤੇ ਹੜ ਆਇਆ। <ਐਸਯੂਪੀ> 7 </ਐਸਯੂਪੀ> ਹੜ੍ਹ ਦੇ ਪਾਣੀ ਕਾਰਨ ਨੂਹ, ਉਸ ਦੇ ਪੁੱਤਰ, ਉਸਦੀ ਪਤਨੀ ਅਤੇ ਉਸਦੇ ਪੁੱਤਰਾਂ ਦੀਆਂ ਪਤਨੀਆਂ ਇਕੱਠੇ ਕਿਸ਼ਤੀ ਵਿੱਚ ਚਲੀਆਂ ਗਈਆਂ। (ਉਤਪਤ 7: 6-7 ਯੂਏਲਟੀ)

6 ਆਇਤ ਵਿਚ 7 ਅਧਿਆਇ ਵਿੱਚ ਬਾਕੀ ਸਾਰੀ ਵਾਪਰੀਆਂ ਘਟਨਾਵਾਂ ਦਾ ਸਾਰ ਦਿੱਤਾ ਗਿਆ ਹੈ। ਜੋ 6 ਵੇਂ ਅਧਿਆਇ ਵਿੱਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕਿਵੇਂ ਪਰਮੇਸ਼ੁਰ ਨੇ ਨੂਹ ਨੂੰ ਦੱਸਿਆ ਸੀ ਕਿ ਹੜ੍ਹ ਆਵੇਗਾ, ਅਤੇ ਨੂਹ ਨੇ ਇਸ ਲਈ ਕਿਵੇਂ ਤਿਆਰੀ ਕੀਤੀ। ਅਧਿਆਇ 7 ਦੀ ਆਇਤ 6 ਕਹਾਣੀ ਦਾ ਉਹ ਹਿੱਸਾ ਦੱਸਦੀ ਹੈ ਜੋ ਨੂਹ ਅਤੇ ਉਸ ਦੇ ਪਰਿਵਾਰ ਅਤੇ ਪਸ਼ੂਆਂ ਨੂੰ ਸਮੁੰਦਰੀ ਜਹਾਜ਼ ਵਿੱਚ ਜਾਣ, ਮੀਂਹ ਸ਼ੁਰੂ ਹੋਣ ਅਤੇ ਮੀਂਹ ਨਾਲ ਧਰਤੀ ਤੇ ਆਏ ਹੜ ਬਾਰੇ ਦੱਸਦੀ ਹੈ। ਕੁੱਝ ਭਾਸ਼ਾਵਾਂ ਨੂੰ ਇਹ ਸਪੱਸ਼ਟ ਕਰਨ ਦੀ ਜ਼ਰੂਰਤ ਹੋ ਸੱਕਦੀ ਹੈ ਕਿ ਇਹ ਆਇਤ ਸਿਰਫ਼ ਘਟਨਾ ਨੂੰ ਦਰਸਾਉਂਦੀ ਹੈ, ਜਾਂ ਇਸ ਆਇਤ ਨੂੰ ਆਇਤ 7 ਤੋਂ ਬਾਅਦ ਭੇਜਦੀ ਹੈ। ਆਇਤ 6 ਕਹਾਣੀ ਦੀਆਂ ਘਟਨਾਵਾਂ ਵਿੱਚੋਂ ਇੱਕ ਨਹੀਂ ਹੈ। ਲੋਕ ਹੜ੍ਹ ਆਉਣ ਤੋਂ ਪਹਿਲਾਂ ਜਹਾਜ਼ ਵਿੱਚ ਚੜ੍ਹ ਗਏ ਸੀ।

ਅਨੁਵਾਦ ਰਣਨੀਤੀਆਂ

ਜੇ ਕਿਸੇ ਨਵੀਂ ਘਟਨਾ ਦੀ ਸ਼ੁਰੂਆਤ 'ਤੇ ਦਿੱਤੀ ਗਈ ਜਾਣਕਾਰੀ ਤੁਹਾਡੇ ਪਾਠਕਾਂ ਲਈ ਸਪਸ਼ਟ ਅਤੇ ਕੁਦਰਤੀ ਹੈ, ਤਾਂ ਇਸਦਾ ਅਨੁਵਾਦ ਕਰਨ ਤੇ ਵਿਚਾਰ ਕਰੋ ਕਿਉਂਕਿ ਇਹ ਯੂਏਲਟੀ ਜਾਂ ਯੂਐਸਟੀ ਵਿੱਚ ਹੈ। ਜੇ ਨਹੀਂ, ਤਾਂ ਇੰਨ੍ਹਾਂ ਵਿੱਚੋਂ ਇੱਕ ਰਣਨੀਤੀ ਵੇਖੋ।

  1. ਉਹ ਜਾਣਕਾਰੀ ਦਿਓ ਜੋ ਘਟਨਾ ਦੀ ਜਾਣਕਾਰੀ ਦਿੰਦੀ ਹੈ ਅਤੇ ਉਸ ਨੂੰ ਕ੍ਰਮ ਵਿੱਚ ਲਿਆਉਂਦੀ ਹੈ ਜਿਸ ਨੂੰ ਤੁਹਾਡੇ ਲੋਕਾਂ ਨੇ ਦਿੱਤਾ।
  2. ਜੇ ਪਾਠਕ ਕੁੱਝ ਜਾਣਕਾਰੀ ਦੀ ਉਮੀਦ ਰੱਖਦੇ ਹਨ ਪਰ ਇਹ ਬਾਈਬਲ ਵਿੱਚ ਨਹੀਂ ਹੈ, ਤਾਂ ਉਸ ਜਾਣਕਾਰੀ ਨੂੰ ਭਰਨ ਲਈ ਕਿਸੇ ਅਣਮਿਥੇ ਸਮੇਂ ਲਈ ਸ਼ਬਦ ਜਾਂ ਵਾਕਾਂ ਦੀ ਵਰਤੋਂ ਤੇ ਵਿਚਾਰ ਕਰੋ, ਜਿਵੇਂ ਕਿ: "ਕਿਸੇ ਹੋਰ ਸਮੇਂ" ਜਾਂ "ਕੋਈ ਵਿਅਕਤੀ।"
  3. ਜੇ ਭੂਮਿਕਾ ਸਾਰੀ ਘਟਨਾ ਦਾ ਸੰਖੇਪ ਹੈ, ਤਾਂ ਆਪਣੀ ਭਾਸ਼ਾ ਦੇ ਢੰਗ ਨਾਲ ਦਰਸਾਓ ਕਿ ਇਹ ਸੰਖੇਪ ਹੈ।
  4. ਜੇ ਸ਼ੁਰੂਆਤੀ ਸਮੇਂ ਵਿੱਚ ਇੱਕ ਸੰਖੇਪ ਜਾਣਕਾਰੀ ਦੇਣਾ ਦੱਸੀ ਗਈ ਭਾਸ਼ਾ ਵਿੱਚ ਅਜੀਬ ਹੋਵੇਗਾ, ਤਾਂ ਅਜਿਹਾ ਵਿਖਾਓ ਕਿ ਘਟਨਾ ਅਸਲ ਵਿੱਚ ਕਹਾਣੀ ਵਿੱਚ ਬਾਅਦ ਵਿੱਚ ਵਾਪਰੇਗੀ।

ਲਾਗੂ ਕੀਤੀਆਂ ਗਈਆਂ ਅਨੁਵਾਦ ਦੀਆਂ ਰਣਨੀਤੀਆਂ

  1. ਉਹ ਜਾਣਕਾਰੀ ਦਿਓ ਜੋ ਘਟਨਾ ਦਾ ਕ੍ਰਮਬੱਧ ਵਿੱਚ ਪਰਿਚੈ ਦਿੰਦੀ ਹੈ ਜਿਸ ਨੂੰ ਤੁਹਾਡੇ ਲੋਕਾਂ ਨੇ ਦਿੱਤਾ।
  • ਹੁਣ ਇੱਕ ਫ਼ਰੀਸੀ ਸੀ ਜਿਸਦਾ ਨਾਮ ਨਿਕੁਦੇਮੁਸ ਸੀ, ਜੋ ਕਿ ਯਹੂਦੀ ਮੰਡਲੀ ਦਾ ਇੱਕ ਸਦੱਸ ਸੀ। ਇਹ ਆਦਮੀ ਰਾਤ ਦੇ ਸਮੇਂ ਯਿਸੂ ਕੋਲ ਆਇਆ ਅਤੇ ਉਸਨੂੰ ਕਿਹਾ ... (ਯੂਹੰਨਾ 3: 1,2)
  • ਇੱਕ ਆਦਮੀ ਸੀ ਜਿਸਦਾ ਨਾਮ ਨਿਕੋਦੇਮੁਸ ਸੀ। ਉਹ ਇੱਕ ਫ਼ਰੀਸੀ ਸੀ ਅਤੇ ਯਹੂਦੀ ਮੰਡਲੀ ਦਾ ਇੱਕ ਸਦੱਸ ਸੀ। ਇੱਕ ਰਾਤ ਉਹ ਯਿਸੂ ਕੋਲ ਆਇਆ ਅਤੇ ਕਿਹਾ…
  • ਇੱਕ ਰਾਤ ਨਿਕੋਦੇਮੁਸ ਨਾਮ ਦਾ ਇੱਕ ਆਦਮੀ, ਜੋ ਕਿ ਇੱਕ ਫ਼ਰੀਸੀ ਸੀ ਅਤੇ ਯਹੂਦੀ ਸਭਾ ਦਾ ਸਦੱਸ ਸੀ , ਯਿਸੂ ਕੋਲ ਆਇਆ ਅਤੇ ਕਿਹਾ…
  • ਜਦੋਂ ਉਹ ਲੰਘ ਰਿਹਾ ਸੀ, ਉਸਨੇ ਹਲਫਾ ਦੇ ਪੁੱਤਰ ਲੇਵੀ ਨੂੰ ਵੇਖਿਆ, ਜਿਹੜਾ ਚੁੰਗੀ ਇਕੱਠੀ ਕਰਨ ਵਾਲੀ ਜਗ੍ਹਾ ਤੇ ਬੈਠਾ ਸੀ ਅਤੇ ਉਸ ਨੇ ਉਸ ਨੂੰ ਕਿਹਾ ... (ਮਰਕੁਸ 2:14 ਯੂਐਲਟੀ)
  • ਜਦੋਂ ਉਹ ਲੰਘ ਰਿਹਾ ਸੀ, <ਯੂ> ਹਵਫਾ ਦਾ ਪੁੱਤਰ ਲੇਵੀ ਚੁੰਗੀ ਇਕੱਠੀ ਕਰਨ ਵਾਲੀ ਜਗ੍ਹਾ ਤੇ ਬੈਠਾ ਸੀ। ਯਿਸੂ ਨੇ ਉਸ ਨੂੰ ਵੇਖਿਆ ਅਤੇ ਉਸ ਨੂੰ ਕਿਹਾ ...
  • ਜਦੋਂ ਉਹ ਲੰਘ ਰਿਹਾ ਸੀ, ਉੱਥੇ ਹਲਫਾ ਦਾ ਪੁੱਤਰ ਲੇਵੀ ਚੁੰਗੀ ਇਕੱਠੀ ਕਰਨ ਵਾਲੀ ਜਗ੍ਹਾ ਤੇ ਬੈਠਾ ਸੀ। ਯਿਸੂ ਨੇ ਉਸ ਨੂੰ ਵੇਖਿਆ ਅਤੇ ਉਸ ਨੂੰ ਕਿਹਾ ...
  • ਜਦੋਂ ਉਹ ਲੰਘ ਰਿਹਾ ਸੀ, ਉੱਥੇ ਇੱਕ ਚੁੰਗੀ ਇਕੱਠੀ ਕਰਨ ਵਾਲਾ ਸੀ ਜੋ ਚੁੰਗੀ ਇਕੱਠੀ ਕਰਨ ਵਾਲੀ ਜਗ੍ਹਾ ਤੇ ਬੈਠਾ ਸੀ। ਉਸਦਾ ਨਾਮ ਲੇਵੀ ਸੀ, ਅਤੇ ਉਹ ਹਲਫਾ ਦਾ ਪੁੱਤਰ ਸੀ। ਯਿਸੂ ਨੇ ਉਸ ਨੂੰ ਵੇਖਿਆ ਅਤੇ ਉਸ ਨੂੰ ਕਿਹਾ ...
  1. ਜੇ ਪਾਠਕ ਕੁੱਝ ਜਾਣਕਾਰੀ ਦੀ ਉਮੀਦ ਕਰਦੇ ਹਨ ਪਰ ਇਹ ਬਾਈਬਲ ਵਿੱਚ ਨਹੀਂ ਹੈ, ਤਾਂ ਕਿਸੇ ਅਣਮਿੱਥੇ ਸਮੇਂ ਲਈ ਸ਼ਬਦ ਜਾਂ ਵਾਕ ਦੀ ਵਰਤੋਂ 'ਤੇ ਵਿਚਾਰ ਕਰੋ ਜਿਵੇਂ ਕਿ: ਕੋਈ ਹੋਰ ਸਮਾਂ, ਕੋਈ ਹੋਰ।
  • ਨੂਹ ਛੇ ਸੌ ਸਾਲ ਦਾ ਸੀ ਜਦੋਂ ਧਰਤੀ ਉੱਤੇ ਹੜ੍ਹ ਆਇਆ। (ਉਤਪਤ 7: 6 ਯੂਐਲਟੀ)- ਜੇ ਲੋਕ ਨਵੀਂ ਘਟਨਾ ਵਾਪਰਨ ਬਾਰੇ ਕੁੱਝ ਦੱਸੇ ਜਾਣ ਦੀ ਉਮੀਦ ਕਰਦੇ ਹਨ, ਤਾਂ "ਉਸ ਤੋਂ ਬਾਅਦ" ਸ਼ਬਦ ਉੰਨ੍ਹਾਂ ਦੀ ਮਦਦ ਕਰ ਸੱਕਦਾ ਹੈ ਵੇਖੋ ਕਿ ਇਹ ਪਹਿਲਾਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੋਇਆ ਸੀ।
  • ਉਸ ਤੋਂ ਬਾਅਦ , ਜਦੋਂ ਨੂਹ ਛੇ ਸੌ ਸਾਲਾਂ ਦਾ ਸੀ, ਧਰਤੀ ਉੱਤੇ ਹੜ੍ਹ ਆਇਆ।
  • ਫੇਰ ਉਸਨੇ ਝੀਲ ਦੇ ਕੰਡ੍ਹੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ।(ਮਰਕੁਸ 4:1 ਯੂਐਲਟੀ)- ਅਧਿਆਇ 3 ਵਿੱਚ ਯਿਸੂ ਕਿਸੇ ਦੇ ਘਰ ਵਿੱਚ ਉਪਦੇਸ਼ ਦੇ ਰਿਹਾ ਸੀ। ਪਾਠਕਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੋ ਸੱਕਦੀ ਹੈ ਕਿ ਇਹ ਨਵੀਂ ਘਟਨਾ ਕਿਸੇ ਹੋਰ ਸਮੇਂ ਵਾਪਰੀ ਸੀ, ਜਾਂ ਇਹ ਕਿ ਯਿਸੂ ਅਸਲ ਵਿੱਚ ਝੀਲ ਤੇ ਗਿਆ ਸੀ।
  • ਇੱਕ ਹੋਰ ਵਾਰ ਯਿਸੂ ਨੇ ਝੀਲ ਦੇ ਕੰਡ੍ਹੇ ਦੁਬਾਰਾ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ।
  • ਯਿਸੂ ਝੀਲ ‘ਤੇ ਗਿਆ ਅਤੇ ਉੱਥੇ ਲੋਕਾਂ ਨੂੰ ਦੁਬਾਰਾ ਸਿਖਾਉਣਾ ਸ਼ੁਰੂ ਕੀਤਾ
  1. ਜੇ ਭੂਮਿਕਾ ਸਾਰੀ ਘਟਨਾ ਦਾ ਸੰਖੇਪ ਹੈ, ਤਾਂ ਆਪਣੀ ਭਾਸ਼ਾ ਦੇ ਢੰਗ ਨਾਲ ਦਰਸਾਓ ਕਿ ਇਹ ਸੰਖੇਪ ਹੈ।
  • ਨੂਹ ਛੇ ਸੌ ਸਾਲ ਦਾ ਸੀ ਜਦੋਂ ਧਰਤੀ ਉੱਤੇ ਹੜ੍ਹ ਆਇਆ। (ਉਤਪਤ 7:6 ਯੂਐਲਟੀ)
  • ਹੁਣ ਇਹ ਹੋਇਆ ਕਿ ਜਦੋਂ ਨੂਹ ਛੇ ਸੌ ਸਾਲ ਦਾ ਸੀ ਅਤੇ ਧਰਤੀ ਉੱਤੇ ਹੜ੍ਹ ਆਇਆ।
  • ਇਹ ਹਿੱਸਾ ਦੱਸਦਾ ਹੈ ਕਿ ਜਦੋਂ ਧਰਤੀ ਉੱਤੇ ਹੜ੍ਹ ਆਇਆ ਤਾਂ ਕੀ ਹੋਇਆ। ਇਹ ਉਦੋਂ ਹੋਇਆ ਜਦੋਂ ਨੂਹ ਛੇ ਸੌ ਸਾਲਾਂ ਦਾ ਸੀ।
  1. ਜੇ ਸ਼ੁਰੂਆਤੀ ਸਮੇਂ ਵਿੱਚ ਇੱਕ ਸੰਖੇਪ ਜਾਣਕਾਰੀ ਦੇਣਾ ਦੱਸੀ ਗਈ ਭਾਸ਼ਾ ਵਿੱਚ ਅਜੀਬ ਹੋਵੇਗਾ, ਤਾਂ ਇਹ ਵਿਖਾਓ ਕਿ ਘਟਨਾ ਅਸਲ ਵਿੱਚ ਕਹਾਣੀ ਦੇ ਬਾਅਦ ਵਿੱਚ ਵਾਪਰੇਗੀ।
  • ਨੂਹ ਛੇ ਸੌ ਸਾਲ ਦਾ ਸੀ ਜਦੋਂ ਧਰਤੀ ਉੱਤੇ ਹੜ੍ਹ ਆਇਆ। ਨੂਹ, ਉਸ ਦੇ ਪੁੱਤਰ, ਉਸ ਦੀ ਪਤਨੀ ਅਤੇ ਉਸ ਦੇ ਪੁੱਤਰਾਂ ਦੀਆਂ ਪਤਨੀਆਂ ਹੜ੍ਹ ਦੇ ਪਾਣੀਆਂ ਦੇ ਕਾਰਨ ਇਕੱਠੇ ਕਿਸ਼ਤੀ ਵਿੱਚ ਚਲੇ ਗਏ। (ਉਤਪਤ 7: 6-7 ਯੂਏਲਟੀ)
  • ਹੁਣ ਇਹ ਹੋਇਆ ਸੀ ਜਦੋਂ ਨੂਹ ਛੇ ਸੌ ਸਾਲਾਂ ਦਾ ਸੀ। ਨੂਹ, ਉਸ ਦੇ ਪੁੱਤਰ, ਉਸ ਦੀ ਪਤਨੀ ਅਤੇ ਉਸਦੇ ਪੁੱਤਰਾਂ ਦੀਆਂ ਪਤਨੀਆਂ ਇਕੱਠੇ ਕਿਸ਼ਤੀ ਵਿੱਚ ਚਲੇ ਗਏ ਕਿਉਂਕਿ ਪਰਮੇਸ਼ੁਰ ਨੇ ਕਿਹਾ ਸੀ ਕਿ ਹੜ੍ਹ ਦਾ ਪਾਣੀ ਆਵੇਗਾ