pa_ta/translate/writing-decisions/01.md

3.4 KiB

ਲਿਖਣ ਦੇ ਬਾਰੇ ਉੱਤਰ ਦੇਣ ਲਈ ਮਹੱਤਵਪੂਰਣ ਪ੍ਰਸ਼ਨ

ਜਦੋਂ ਇੱਕ ਭਾਸ਼ਾ ਪਹਿਲੀ ਵਾਰ ਲਿਖੀ ਜਾਂਦੀ ਹੈ, ਤਾਂ ਅਨੁਵਾਦਕ ਨੂੰ ਫ਼ੈਂਸਲਾ ਲੈਣਾ ਚਾਹੀਦਾ ਹੈ ਕਿ ਸਾਰੀਆਂ ਲਿਖੀਆਂ ਗਈਆਂ ਭਾਸ਼ਾਵਾਂ ਦੀਆਂ ਨਿਸ਼ਚਤ ਵਿਸ਼ੇਸ਼ਤਾਵਾਂ ਨੂੰ ਕਿਵੇਂ ਦਰਸਾਉਣਾ ਹੈ।

ਇਹ ਪ੍ਰਸ਼ਨ ਵਿਸ਼ਾਲ ਸਮੂਹ ਨੂੰ ਅਨੁਵਾਦਕ ਜੋ ਦੁਆਰਾ ਸਥਾਨਕ ਭਾਸ਼ਾ ਵਿੱਚ ਲਿਖਣ ਲਈ ਵਿਸ਼ਰਾਮ ਚਿੰਨ੍ਹ, ਅੱਖਰ ਅਤੇ ਬਾਈਬਲ ਦੇ ਵਿੱਚ ਨਾਵਾਂ ਨੂੰ ਉੰਨਾਂ ਥਾਵਾਂ ਤੇ ਲਿਖਣ ਦੇ ਕੁੱਝ ਸ਼ੁਰੂਆਤੀ ਫੈਂਸਲਿਆਂ ਦੀ ਸਮਝ ਦੇਣਗੇ । ਅਨੁਵਾਦਕ ਟੀਮ ਅਤੇ ਸਮੂਹ ਨੂੰ ਇਸ ਨੂੰ ਕਿਵੇਂ ਕਰਨਾ ਹੈ ਇਸ ਉੱਤੇ ਸਹਿਮਤ ਹੋਣਾ ਚਾਹੀਦਾ ਹੈ।

  • ਕੀ ਤੁਹਾਡੀ ਭਾਸ਼ਾ ਵਿੱਚ ਸਿੱਧੇ ਜਾਂ ਹਵਾਲਾ ਦਿੱਤੇ ਗਏ ਭਾਸ਼ਣ ਨੂੰ ਉਜਾਗਰ ਕਰਨ ਦਾ ਤਰੀਕਾ ਹੈ? ਤੁਸੀਂ ਇਸ ਨੂੰ ਕਿਵੇਂ ਵਿਖਾਉਂਦੇ ਹੋ?
  • ਤੁਸੀਂ ਆਇਤ ਨੂੰ ਅੰਕਿਤ ਕਰਨ, ਹਵਾਲਾ ਦਿੱਤੇ ਹੋਏ ਭਾਸ਼ਣ ਅਤੇ ਪੁਰਾਣੇ ਨੇਮ ਦੇ ਹਵਾਲਿਆਂ ਨੂੰ ਦਰਸਾਉਣ ਲਈ ਕਿਹੜੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ? (ਕੀ ਤੁਸੀਂ ਰਾਸ਼ਟਰੀ ਭਾਸ਼ਾ ਦੀ ਸ਼ੈਲੀ ਦੀ ਪਾਲਣਾ ਕਰ ਰਹੇ ਹੋ? ਆਪਣੀ ਭਾਸ਼ਾ ਦੇ ਅਨੁਕੂਲ ਹੋਣ ਲਈ ਤੁਸੀਂ ਕਿਹੜੀਆਂ ਕਿਸਮਾਂ ਦੀ ਵਰਤੋਂ ਕਰਨ ਦਾ ਫੈਂਸਲਾ ਕੀਤਾ ਹੈ? )
  • ਤੁਸੀਂ ਬਾਈਬਲ ਵਿੱਚ ਨਾਂਵਾਂ ਨੂੰ ਲਿਖਣ ਦੇ ਲਈ ਕਿਹੜੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ? ਕੀ ਤੁਸੀਂ ਰਾਸ਼ਟਰੀ ਭਾਸ਼ਾ ਵਿੱਚ ਲਿਖੀ ਹੋਈ ਬਾਈਬਲ ਦੇ ਨਾਂਵਾਂ ਦੀ ਵਰਤੋਂ ਕਰਦੇ ਹੋ? ਕੀ ਤੁਹਾਡੇ ਕੋਲ ਤੁਹਾਡੀ ਆਪਣੀ ਭਾਸ਼ਾ ਦੇ ਦਿਸ਼ਾ ਨਿਰਦੇਸ਼ ਹਨ ਕਿ ਕਿਵੇਂ ਨਾਂਵਾਂ ਦਾ ਉਚਾਰਣ ਕੀਤਾ ਜਾਂਦਾ ਹੈ ਅਤੇ ਜੇ ਉੰਨ੍ਹਾਂ ਨੂੰ ਵਾਧੂ ਵੇਰਵਿਆਂ ਲੋੜ੍ਹ ਹੈ? (ਕੀ ਇਹ ਫੈਂਸਲਾ ਸਮੂਹ ਦੁਆਰਾ ਸਵੀਕਾਰ ਯੋਗ ਕੀਤਾ ਗਿਆ ਹੈ?)
  • ਕੀ ਤੁਸੀਂ ਆਪਣੀ ਭਾਸ਼ਾ ਦੇ ਅੱਖਰ ਨਿਯਮਾਂ ਨੂੰ ਚਿੰਨਤ ਕੀਤਾ ਹੈ ਜੋ ਤੁਸੀਂ ਦੂਸਰਿਆਂ ਨਾਲ ਵੀ ਸਾਂਝਾ ਕਰਨਾ ਚਾਹੁੰਦੇ ਹੋ, ਜਿਵੇਂ ਕਿ ਜਿੱਥੇ ਕੋਈ ਸ਼ਬਦ ਆਪਣਾ ਰੂਪ ਬਦਲਦਾ ਹੈ ਜਾਂ ਦੋ ਸ਼ਬਦ ਜੋੜ੍ਹਦੇ ਹਨ? (ਕੀ ਇਹ ਨਿਯਮ ਸਮਾਜ ਲਈ ਸਵੀਕਾਰਯੋਗ ਹਨ?)