pa_ta/translate/translate-whatis/01.md

4.4 KiB

ਵਿਆਖਿਆ

ਅਨੁਵਾਦ ਵੱਖ ਵੱਖ ਭਾਸ਼ਾਵਾਂ ਵਿੱਚਕਾਰ ਕੀਤੀ ਗਈ ਇੱਕ ਪ੍ਰਕ੍ਰਿਆ ਹੈ ਜਿਸ ਵਿੱਚ ਇੱਕ ਵਿਅਕਤੀ (ਅਨੁਵਾਦਕ) ਦੀ ਲੋੜ੍ਹ ਹੁੰਦੀ ਹੈ ਜੋ ਲੇਖਕ ਜਾਂ ਬੁਲਾਰੇ ਦੁਆਰਾ ਅਸਲ ਸ੍ਰੋਤਿਆਂ ਨਾਲ ਸ੍ਰੋਤ ਭਾਸ਼ਾ ਵਿੱਚ ਕਿਤੇ ਸੰਚਾਰ ਦਾ ਅਰਥ ਨੂੰ ਸਮਝ ਸਕੇ, ਅਤੇ ਫਿਰ ਉਸ ਅਰਥ ਨੂੰ ਦੂਸਰੇ ਸ੍ਰੋਤਿਆਂ ਨਾਲ ਦੱਸੀ ਗਈ ਭਾਸ਼ਾ ਵਿੱਚ ਸਮਝਾਇਆ ਜਾ ਸਕੇ।

ਜ਼ਿਆਦਾਤਰ ਸਮੇਂ ਇਸ ਤਰ੍ਹਾਂ ਅਨੁਵਾਦ ਦਾ ਕੰਮ ਕਰਨਾ ਮੰਨਿਆਂ ਜਾਂਦਾ ਹੈ, ਪਰ ਕਈ ਵਾਰ ਕੁੱਝ ਅਨੁਵਾਦਾਂ ਦੇ ਹੋਰ ਵੀ ਟੀਚੇ ਹੁੰਦੇ ਹਨ, ਜਿਵੇਂ ਕਿ ਸ੍ਰੋਤ ਭਾਸ਼ਾ ਦੇ ਰੂਪ ਨੂੰ ਦੁਬਾਰਾ ਪੇਸ਼ ਕਰਨਾ, ਜਿਵੇਂ ਕਿ ਅਸੀਂ ਹੇਠਾਂ ਵੇਖਾਂਗੇ।

ਇੱਥੇ ਅਸਲ ਵਿੱਚ ਦੋ ਕਿਸਮਾਂ ਦੇ ਅਨੁਵਾਦ ਹੁੰਦੇ ਹਨ: ਸ਼ਾਬਦਿਕ ਅਤੇ ਗਤੀਸ਼ੀਲ (ਜਾਂ ਅਰਥ ਅਧਾਰਤ)।

  • ਸ਼ਾਬਦਿਕ ਅਨੁਵਾਦ ਸ੍ਰੋਤ ਭਾਸ਼ਾ ਵਿੱਚ ਸ਼ਬਦਾ ਨੂੰ ਪੇਸ਼ ਕਰਨ ਦੇ ਨਾਲ ਦੱਸੀ ਗਈ ਦੀ ਭਾਸ਼ਾ ਦੇ ਸ਼ਬਦ ਤੇ ਧਿਆਨ ਕੇਂਦ੍ਰਿਤ ਕਰਦੇ ਹਨ ਜਿੰਨ੍ਹਾਂ ਦੇ ਮੁੱਲ ਅਰਥ ਇੱਕ ਸਮਾਨ ਹੁੰਦੇ ਹਨ। ਉਹ ਵਾਕਾਂ ਦੀ ਵਰਤੋਂ ਵੀ ਕਰਦੇ ਹਨ ਜਿੰਨ੍ਹਾਂ ਦੀ ਸ੍ਰੋਤ ਭਾਸ਼ਾ ਵਿੱਚ ਵਾਕਾਂ ਦੇ ਸਮਾਨ ਬਣਤਰ ਹੈ।ਇਸ ਕਿਸਮ ਦਾ ਅਨੁਵਾਦ ਪਾਠਕ ਨੂੰ ਸ੍ਰੋਤ ਪਾਠ ਦੀ ਬਣਤਰ ਨੂੰ ਵੇਖਣ ਦੀ ਆਗਿਆ ਦਿੰਦਾ ਹੈ, ਪਰ ਇਹ ਪਾਠਕ ਲਈ ਸ੍ਰੋਤ ਪਾਠ ਦੇ ਅਰਥ ਸਮਝਣਾ ਮੁਸ਼ਕਲ ਜਾਂ ਅਸੰਭਵ ਬਣਾ ਸੱਕਦਾ ਹੈ।
  • ਗਤੀਸ਼ੀਲ, ਅਰਥ-ਅਧਾਰਤ ਅਨੁਵਾਦ ਇਸ ਦੇ ਪ੍ਰਸੰਗ ਵਿੱਚ ਸ੍ਰੋਤ ਭਾਸ਼ਾ ਦੇ ਵਾਕ ਦੇ ਅਰਥਾਂ ਦੀ ਪੇਸ਼ਕਸ਼ ਕਰਨ 'ਤੇ ਕੇਂਦ੍ਰਤ ਕਰਦੇ ਹਨ, ਅਤੇ ਦੱਸੀ ਗਈ ਭਾਸ਼ਾ ਵਿੱਚ ਉਸ ਅਰਥ ਨੂੰ ਦਰਸਾਉਣ ਲਈ ਜੋ ਵੀ ਸ਼ਬਦ ਅਤੇ ਵਾਕਾਂ ਦੀ ਬਣਤਰ ਸਭ ਤੋਂ ਉਚਿਤ ਹਨ ਦੀ ਵਰਤੋਂ ਕਰਨਗੇ। ਇਸ ਕਿਸਮ ਦੇ ਅਨੁਵਾਦ ਦਾ ਟੀਚਾ ਪਾਠਕ ਲਈ ਸ੍ਰੋਤ ਪਾਠ ਦੇ ਅਰਥਾਂ ਨੂੰ ਸਮਝਣਾ ਅਸਾਨ ਬਣਾਉਣਾ ਹੈ। ਦੂਜੀ ਭਾਸ਼ਾ (ਓ.ਐਲ.) ਦੇ ਅਨੁਵਾਦਾਂ ਲਈ ਇਸ ਅਨੁਵਾਦ ਦੂਸਰਿਆਂ ਵਿੱਚ ਅਨੁਵਾਦ ਦੀ ਕਿਸਮ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਯੂਐਲਟੀ ਨੂੰ ਸ਼ਾਬਦਿਕ ਅਨੁਵਾਦ ਕਰਨ ਲਈ ਤਿਆਰ ਕੀਤਾ ਗਿਆ ਹੈ, ਤਾਂ ਕਿ ਓ.ਐਲ ਅਨੁਵਾਦਕ ਮੂਲ ਬਾਈਬਲ ਸਬੰਧੀ ਭਾਸ਼ਾਵਾਂ ਦੇ ਰੂਪਾਂ ਨੂੰ ਵੇਖ ਸਕੇ। ਯੂਐਸਟੀ ਨੂੰ ਇੱਕ ਗਤੀਸ਼ੀਲ ਅਨੁਵਾਦ ਕਰਨ ਲਈ ਤਿਆਰ ਕੀਤਾ ਗਿਆ ਹੈ, ਤਾਂ ਜੋ ਓ.ਐਲ ਦੇ ਅਨੁਵਾਦਕ ਬਾਈਬਲ ਵਿੱਚ ਇੰਨ੍ਹਾਂ ਰੂਪਾਂ ਦੇ ਅਰਥ ਸਮਝ ਸਕਣ। ਜਦੋਂ ਇੰਨਾਂ ਸ੍ਰੋਤਾਂ ਦਾ ਅਨੁਵਾਦ ਕਰਦੇ ਹੋ, ਕਿਰਪਾ ਕਰਕੇ ਯੂਏਲਟੀ ਦਾ ਸ਼ਾਬਦਿਕ ਢੰਗ ਨਾਲ ਅਨੁਵਾਦ ਕਰੋ ਅਤੇ ਯੂਐਸਟੀ ਦਾ ਗਤੀਸ਼ੀਲ ਢੰਗ ਨਾਲ ਅਨੁਵਾਦ ਕਰੋ। ਇੰਨਾਂ ਸ੍ਰੋਤਾਂ ਬਾਰੇ ਵਧੇਰੇ ਜਾਣਕਾਰੀ ਲਈ, [ਗੇਟਵੇ ਭਾਸਾ ਸ਼ੂਚੀ] (https://gl-manual.readthedocs.io/en/latest/) ਵੇਖੋ।