pa_ta/translate/translate-source-licensing/01.md

24 lines
5.6 KiB
Markdown

### ਇਹ ਮਹੱਤਵਪੂਰਨ ਕਿਉਂ ਹੈ?
ਸਰੋਤ ਪਾਠ ਦੀ ਚੋਣ ਕਰਨ ਵੇਲੇ, ਜਿਸ ਤੋਂ ਅਨੁਵਾਦ ਕਰਨਾ ਹੈ, ਛਾਪਣ ਦੇ ਰਾਖਵੇਂ ਹੱਕ/ਹੁਕਮ-ਨਾਮਾ ਜਾਰੀ ਕਰਨ ਦੇ ਮੁੱਦੇ ਨੂੰ ਧਿਆਨ ਵਿਚ ਰੱਖਣਾ ਦੋ ਕਾਰਨਾਂ ਕਰਕੇ ਮਹੱਤਵਪੂਰਣ ਹੈ. ਪਹਿਲਾ, ਜੇ ਤੁਸੀਂ ਪੂਰੀ ਆਗਿਆ ਤੋਂ ਬਿਨਾਂ ਕੋਈ ਛਾਪਣ ਦੇ ਰਾਖਵੇਂ ਹੱਕ ਦੇ ਕੰਮ ਤੋਂ ਅਨੁਵਾਦ ਕਰਦੇ ਹੋ, ਤੁਸੀਂ ਕਾਨੂੰਨ ਤੋੜ ਰਹੇ ਹੋ ਕਿਉਂਕਿ ਅਨੁਵਾਦ ਸਮੱਗਰੀ ਦਾ ਮਾਲਕ ਉੱਪਰ ਪੂਰਾ ਹੱਕ ਹੈ. ਕੁਝ ਥਾਵਾਂ ਤੇ, ਛਾਪਣ ਦੇ ਰਾਖਵੇਂ ਹੱਕ ਉਲੰਘਣਾ ਇੱਕ ਫੌਜਦਾਰੀ ਜੁਰਮ ਹੈ, ਅਤੇ ਛਾਪਣ ਦੇ ਰਾਖਵੇਂ ਹੱਕ ਧਾਰਕ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਦੁਆਰਾ ਮੁਕੱਦਮਾ ਚਲਾਇਆ ਜਾ ਸਕਦਾ ਹੈ! ਦੂਸਰਾ, ਜਦੋਂ ਕਿਸੇ ਛਾਪਣ ਦੇ ਰਾਖਵੇਂ ਹੱਕ ਕੰਮ ਤੋਂ ਅਨੁਵਾਦ ਕੀਤਾ ਜਾਂਦਾ ਹੈ, ਅਨੁਵਾਦ ਸਰੋਤ ਪਾਠ ਦੇ ਛਾਪਣ ਦੇ ਰਾਖਵੇਂ ਹੱਕ ਧਾਰਕ ਦੀ ਬੌਧਿਕ ਸੰਪਤੀ ਹੈ. ਉਹ ਅਨੁਵਾਦ ਦੇ ਸਾਰੇ ਹੱਕਾਂ ਨੂੰ ਕਾਇਮ ਰੱਖਦੇ ਹਨ ਜਿਵੇਂ ਉਹ ਸਰੋਤ ਪਾਠ ਨਾਲ ਕਰਦੇ ਹਨ. ਇਹ ਕਾਰਨ ਜਾਂ ਹੋਰ ਕਾਰਨ, ਖੁਲਾ ਵਚਨ ਕੇਵਲ ਉਹਨਾਂ ਅਨੁਵਾਦਾਂ ਨੂੰ ਵੰਡਿਆ ਕਰੇਗਾ ਜੋ ਛਾਪਣ ਦੇ ਰਾਖਵੇਂ ਹੱਕ ਕਾਨੂੰਨ ਦੀ ਉਲੰਘਣਾ ਵਿੱਚ ਨਹੀਂ ਹਨ.
### ਅਸੀਂ ਕਿਸ ਹੁਕਮ-ਨਾਮੇ ਦਾ ਉਪਯੋਗ ਕਰਦੇ ਹਾਂ?
ਖੁਲਾ ਵਚਨ ਦੁਆਰਾ ਪ੍ਰਕਾਸ਼ਿਤ ਸਾਰੀ ਸਮਗਰੀ ਇੱਕ ਦੇ ਅਧੀਨ ਜਾਰੀ ਕੀਤੀ ਗਈ ਹੈ **ਕਰੀਏਟਿਵ ਕਾਮਨਜ਼ ਐਟ੍ਰਬ੍ਯੂਸ਼ਨ –ਸ਼ੇਅਰਏਲਾਈਕ 4.0 ਹੁਕਮ-ਨਾਮਾ (CC BY-SA)** (ਵੇਖੋ http://creativecommons.org/licenses/by-sa/4.0/). ਸਾਡਾ ਮੰਨਣਾ ਹੈ ਕਿ ਇਹ ਹੁਕਮ-ਨਾਮਾ ਕਲੀਸੀਯਾ ਵਾਸਤੇ ਸਭ ਤੋਂ ਵੱਡੀ ਮਦਦ ਹੈ ਕਿਉਂਕਿ ਇਹ ਅਨੁਵਾਦ ਅਤੇ ਦੂਜੀ ਡੈਰੀਵੇਟਿਵਜ਼ ਨੂੰ ਇਸ ਤੋਂ ਬਣਾਏ ਜਾਣ ਦੀ ਇਜਾਜ਼ਤ ਦਿੰਦਾ ਹੈ, ਪਰੰਤੂ ਇਹ ਇਜਾਜ਼ਤ ਨਹੀਂ ਦਿੰਦਾ ਕਿ ਇਹ ਡੈਰੀਵੇਟਿਵਜ਼ ਨੂੰ ਪ੍ਰਤਿਬੰਧਿਤ ਹੁਕਮ-ਨਾਮਾਂ ਦੇ ਅਧੀਨ ਬੰਦ ਕੀਤਾ ਜਾ ਸਕਦਾ ਹੈ. ਇਸ ਮੁੱਦੇ ਤੇ ਪੂਰੀ ਬਹਿਸ ਲਈ, ਪੜ੍ਹੋ ਕ੍ਰਿਸ਼ਚੀਅਨ ਕਾਮਨਜ਼ (ਵੇਖੋ http://thechristiancommons.com/).
### ਕਿਹੜੇ ਸਰੋਤ ਪਾਠ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ?
ਸਰੋਤ ਪਾਠਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੇ ਉਹ ਜਨਤਕ ਡੋਮੇਨ ਵਿੱਚ ਹਨ ਜਾਂ ਹੇਠਾਂ ਦਿੱਤੇ ਹੁਕਮ-ਨਾਮਾਂ ਵਿੱਚੋਂ ਇੱਕ ਦੇ ਵਿੱਚੋਂ ਉਪਲਬਧ ਹਨ, ਜੋ ਅਨੁਵਾਦਿਤ ਕੰਮ ਨੂੰ ਕਰੀਏਟਿਵ ਕਾਮਨਜ਼ ਐਟ੍ਰਬ੍ਯੂਸ਼ਨ-ਸ਼ੇਅਰਅਲਾਈਕ ਹੁਕਮ-ਨਾਮਾਂ ਦੇ ਅਧੀਨ ਜਾਰੀ ਕੀਤੇ ਜਾਣ ਦੀ ਆਗਿਆ ਦਿੰਦੇ ਹਨ:
* *ਸੀਸੀਓ ਜਨਤਕ ਡੋਮੇਨ ਸਮਰਪਣ (ਸੀਸੀਓ) ( ਵੇਖੋ http://creativecommons.org/publicdomain/zero/1.0/)
* **ਸੀਸੀ ਐਟ੍ਰਬ੍ਯੂਸ਼ਨ (ਸੀਸੀ ਵਾਏ)** (ਵੇਖੋ http://creativecommons.org/licenses/by/3.0/)
* **ਸੀਸੀ ਐਟ੍ਰਬ੍ਯੂਸ਼ਨ -ਸ਼ੇਅਰਏਲਾਈਕ (ਸੀਸੀ ਵਾਏ-ਐਸਏ)** (ਵੇਖੋ http://creativecommons.org/licenses/by-sa/4.0/)
* ਦੇ ਤਹਿਤ ਜਾਰੀ ਕੀਤੇ ਕੰਮ **ਮੁਫਤ ਅਨੁਵਾਦ ਲਾਇਸੈਂਸ** (ਵੇਖੋ http://ufw.io/freetranslate/)
ਹੋਰ ਸਾਰੇ ਕੰਮਾਂ ਦੇ ਸਵਾਲ ਲਈ, ਕਿਰਪਾ ਕਰਕੇ ਸੰਪਰਕ ਕਰੋ <help@door43.org>.
**ਨੋਟ:**
* ਸਾਰੇ ਸਰੋਤ ਪਾਠ ਜੋ ਅਨੁਵਾਦ ਸਟੂਡਿੳ ਦੇ ਸਰੋਤ ਪਾਠਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ, ਦੀ ਸਮੀਖਿਆ ਕੀਤੀ ਗਈ ਹੈ
* ਖੁਲਾ ਵਚਨ ਦੁਆਰਾ ਕਿਸੇ ਚੀਜ਼ ਨੂੰ ਪ੍ਰਕਾਸ਼ਿਤ ਕਰਨਾ, ਸਰੋਤ ਪਾਠ ਦੀ ਸਮਿਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਉਪਰੋਕਤ ਸੂਚੀਬੱਧ ਹੁਕਮ-ਨਾਮਾਂ ਵਿੱਚੋਂ ਇੱਕ ਤਹਿਤ ਉਪਲਬਧ ਹੋਣਾ ਚਾਹੀਦਾ. ਕਿਰਪਾ ਕਰਕੇ ਅਨੁਵਾਦ ਕਰਨ ਤੋਂ ਪਹਿਲਾਂ ਆਪਣਾ ਸਰੋਤ ਪਾਠ ਦੀ ਜਾਂਚ ਕਰੋ ਤਾਂ ਜੋ ਆਪਣੇ ਅਨੁਵਾਦ ਨੂੰ ਪ੍ਰਕਾਸ਼ਿਤ ਕਰਨ ਵਿੱਚ ਅਸਫਲ ਹੋਣ ਤੋਂ ਬਚਣ ਲਈ.