pa_ta/translate/translate-original/01.md

6.3 KiB

ਮੂਲ ਭਾਸ਼ਾ ਵਿੱਚਲਾ ਪਾਠ ਸਭ ਤੋਂ ਸਹੀ ਹੁੰਦਾ ਹੈ

ਪਰਿਭਾਸ਼ਾ - ਮੂਲ ਭਾਸ਼ਾ ਉਹ ਭਾਸ਼ਾ ਹੈ ਜਿਸ ਵਿੱਚ ਬਾਈਬਲ ਦਾ ਪਾਠ ਸ਼ੁਰੂ ਵਿੱਚ ਲਿਖਿਆ ਗਿਆ ਸੀ।

ਵੇਰਵਾ - ਨਵੇਂ ਨੇਮ ਦੀ ਮੂਲ ਭਾਸ਼ਾ ਯੂਨਾਨੀ ਹੈ। ਪੁਰਾਣੇ ਨੇਮ ਦੀ ਜ਼ਿਆਦਾਤਰ ਮੂਲ ਭਾਸ਼ਾ ਇਬਰਾਨੀ ਹੈ। ਹਾਲਾਂਕਿ, ਦਾਨੀਏਲ ਅਤੇ ਅਜ਼ਰਾ ਦੀਆਂ ਕਿਤਾਬਾਂ ਦੇ ਕੁੱਝ ਹਿੱਸਿਆਂ ਦੀ ਮੂਲ ਭਾਸ਼ਾ ਅਰਾਮੀ ਹੈ। ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਸਟੀਕ ਭਾਸ਼ਾ ਹੁੰਦੀ ਹੈ ਜਿੱਥੋਂ ਕਿਸੇ ਅੰਸ਼ ਦਾ ਅਨੁਵਾਦ ਕਰਨਾ ਹੁੰਦਾ ਹੈ।

ਸ੍ਰੋਤ ਭਾਸ਼ਾ ਉਹ ਭਾਸ਼ਾ ਹੈ ਜਿਸ ਤੋਂ ਅਨੁਵਾਦ ਕੀਤਾ ਜਾ ਰਿਹਾ ਹੁੰਦਾ ਹੈ। ਜੇ ਕੋਈ ਅਨੁਵਾਦਕ ਬਾਈਬਲ ਦਾ ਮੂਲ ਭਾਸ਼ਾਵਾਂ ਤੋਂ ਅਨੁਵਾਦ ਕਰ ਰਿਹਾ ਹੈ, ਤਾਂ ਉਸ ਦੇ ਅਨੁਵਾਦ ਲਈ ਮੂਲ ਭਾਸ਼ਾ ਅਤੇ ਸ੍ਰੋਤ ਭਾਸ਼ਾ ਇੱਕੋ ਹੈ। ਹਾਲਾਂਕਿ, ਸਿਰਫ਼ ਉਹ ਲੋਕ ਜਿੰਨ੍ਹਾਂ ਨੇ ਬਹੁਤ ਸਾਲਾਂ ਤੋਂ ਮੂਲ ਭਾਸ਼ਾਵਾਂ ਦਾ ਅਧਿਐਨ ਕੀਤਾ ਹੈ ਉੰਨ੍ਹਾਂ ਨੂੰ ਸਮਝਦਾ ਹੈ ਅਤੇ ਉਹਨਾਂ ਨੂੰ ਸਰੋਤ ਭਾਸ਼ਾ ਦੇ ਤੌਰ ਤੇ ਵਰਤ ਸੱਕਦੇ ਹਨ। ਇਸ ਕਾਰਨ, ਜ਼ਿਆਦਾਤਰ ਅਨੁਵਾਦਕ ਬਾਈਬਲ ਦਾ ਇਸਤੇਮਾਲ ਕਰਦੇ ਹਨ ਜਿੰਨ੍ਹਾਂ ਦੀ ਵਿਆਪਕ ਸੰਚਾਰ ਦੀ ਭਾਸ਼ਾ ਵਿੱਚ ਉੰਨ੍ਹਾਂ ਦੀ ਸ੍ਰੋਤ ਭਾਸ਼ਾ ਦੇ ਪਾਠ ਵਜੋਂ ਅਨੁਵਾਦ ਕੀਤਾ ਗਿਆ ਹੈ।

ਜੇ ਤੁਸੀਂ ਵਿਆਪਕ ਸੰਚਾਰ ਦੀ ਭਾਸ਼ਾ ਤੋਂ ਅਨੁਵਾਦ ਕਰ ਰਹੇ ਹੋ, ਤਾਂ ਇਹ ਚੰਗਾ ਵਿਚਾਰ ਹੈ ਕਿ ਜਿਸ ਨੇ ਮੂਲ ਭਾਸ਼ਾਵਾਂ ਦਾ ਅਧਿਐਨ ਕੀਤਾ ਹੈ, ਉਹ ਦੱਸੀ ਗਈ ਭਾਸ਼ਾ ਦੇ ਅਨੁਵਾਦ ਦੇ ਅਰਥ ਦੀ ਤੁਲਨਾ ਮੂਲ ਭਾਸ਼ਾ ਦੇ ਅਰਥ ਨਾਲ ਤੁਲਨਾ ਕਰਨ ਲਈ ਇਹ ਯਕੀਨੀ ਬਣਾਉਂਦਾ ਹੈ ਕਿ ਅਰਥ ਇੱਕੋ ਹੈ। ਇਹ ਯਕੀਨੀ ਬਣਾਉਂਣ ਦਾ ਇੱਕ ਹੋਰ ਢੰਗ ਹੈ ਕਿ ਦੱਸੀ ਗਈ ਭਾਸ਼ਾ ਦੇ ਅਨੁਵਾਦ ਦਾ ਅਰਥ ਸਹੀ ਹੈ - ਅਨੁਵਾਦ ਦੇ ਨਾਲ ਅਨੁਵਾਦ ਦੀ ਜਾਂਚ ਕਰਨਾ ਉੰਨਾਂ ਲੋਕਾਂ ਦੁਆਰਾ ਲਿਖਿਆ ਗਿਆ ਹੈ ਜੋ ਮੂਲ ਭਾਸ਼ਾਵਾਂ ਨੂੰ ਜਾਣਦੇ ਹਨ। ਇੰਨ੍ਹਾਂ ਵਿੱਚ ਬਾਈਬਲ ਦੀਆਂ ਟਿੱਪਣੀਆਂ ਅਤੇ ਸ਼ਬਦਕੋਸ਼ਾਂ ਦੇ ਨਾਲ-ਨਾਲ ਅਨਫਿਲਡਿੰਗ ਵਰਲਡ ਟ੍ਰਾਂਸਲੇਸ਼ਨ ਨੋਟਸ, ਅਨੁਵਾਦ ਸ਼ਬਦ ਪਰਿਭਾਸ਼ਾਵਾਂ, ਅਤੇ ਅਨੁਵਾਦ ਕਰਨ ਦੇ ਪ੍ਰਸ਼ਨ ਸ਼ਾਮਲ ਹੋਣਗੇ।

ਹੋ ਸੱਕਦਾ ਹੈ ਸ੍ਰੋਤ ਭਾਸ਼ਾ ਵਿਚਲਾ ਪਾਠ ਸਹੀ ਨਾ ਹੋਵੇ

ਜੇ ਅਨੁਵਾਦਕ ਮੂਲ ਭਾਸ਼ਾ ਨੂੰ ਨਹੀਂ ਸਮਝਦਾ, ਤਾਂ ਉਸ ਨੂੰ ਵਿਆਪਕ ਸੰਚਾਰ ਦੀ ਭਾਸ਼ਾ ਨੂੰ ਸ੍ਰੋਤ ਭਾਸ਼ਾ ਵਜੋਂ ਇਸਤੇਮਾਲ ਕਰਨਾ ਪਵੇਗਾ. ਸ੍ਰੋਤ ਵਿਚਲਾ ਅਰਥ ਸਹੀ ਹੋ ਸੱਕਦਾ ਹੈ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਸਦਾ ਮੂਲ ਤੋਂ ਅਨੁਵਾਦ ਕਿੰਨਾਂ ਧਿਆਨ ਨਾਲ ਕੀਤਾ ਗਿਆ ਸੀ। ਪਰ ਇਹ ਅਜੇ ਵੀ ਅਨੁਵਾਦ ਹੈ, ਇਸ ਲਈ ਇਹ ਅਸਲ ਤੋਂ ਇੱਕ ਕਦਮ ਦੂਰ ਹੈ ਅਤੇ ਬਿਲਕੁੱਲ ਇੱਕੋ ਜਿਹਾ ਨਹੀਂ ਹੈ। ਕੁੱਝ ਮਾਮਲਿਆਂ ਵਿੱਚ, ਹੋ ਸੱਕਦਾ ਹੈ ਕਿ ਸ੍ਰੋਤ ਅਸਲ ਵਿੱਚ ਅਨੁਵਾਦ ਕੀਤਾ ਗਿਆ ਹੋਵੇ ਨਾ ਕਿ ਮੂਲ ਨਾਲੋਂ, ਇਸ ਨੂੰ ਅਸਲ ਤੋਂ ਦੋ ਕਦਮ ਦੂਰ ਰੱਖਣਾ।

ਹੇਠ ਦਿੱਤੀ ਉਦਾਹਰਣ 'ਤੇ ਧਿਆਨ ਕਰੋ। ਇੱਕ ਅਨੁਵਾਦਕ ਸਵਾਹਿਲੀ ਨਵੇਂ ਨੇਮ ਦੀ ਵਰਤੋਂ ਨਵੇਂ ਟੀਚੇ ਦੀ ਭਾਸ਼ਾ ਅਨੁਵਾਦ ਲਈ ਸ੍ਰੋਤ ਵਜੋਂ ਕਰਦਾ ਹੈ। ਹਾਲਾਂਕਿ, ਖਾਸ ਸਵਾਹਿਲੀ ਬਾਈਬਲ ਦਾ ਉਹ ਖਰੜ੍ਹਾ ਜਿਸਦਾ ਉਹ ਉਪਯੋਗ ਕਰ ਰਿਹਾ ਹੈ ਅਸਲ ਵਿੱਚ ਅੰਗਰੇਜ਼ੀ ਤੋਂ ਅਨੁਵਾਦ ਕੀਤਾ ਗਿਆ ਸੀ - ਸਿੱਧੇ ਯੂਨਾਨੀ (ਐਨਟੀ ਦੀ ਮੂਲ ਭਾਸ਼ਾ) ਤੋਂ ਨਹੀਂ ਹੈ। ਇਸ ਲਈ ਇਹ ਸੰਭਵ ਹੈ ਕਿ ਮੂਲ ਤੋਂ ਦੱਸੀਆਂ ਗਈਆਂ ਭਾਸ਼ਾਵਾਂ ਵਿੱਚ ਅਨੁਵਾਦ ਦੀ ਲੜ੍ਹੀ ਵਿੱਚ ਕੁੱਝ ਅਰਥ ਬਦਲ ਗਏ ਹਨ।

ਅਨੁਵਾਦ ਨੂੰ ਜਿੰਨ੍ਹਾਂ ਸੰਭਵ ਹੋ ਸਕੇ ਸਹੀ ਬਣਾਉਣ ਦਾ ਇੱਕੋ ਇੱਕ ਢੰਗ ਹੈ ਕਿ ਨਵੇਂ ਅਨੁਵਾਦ ਦੀ ਤੁਲਨਾ ਮੂਲ ਭਾਸ਼ਾਵਾਂ ਨਾਲ ਕੀਤੀ ਜਾਵੇ। ਜਿੱਥੇ ਇਹ ਸੰਭਵ ਨਹੀਂ ਹੈ, ਮੂਲ ਭਾਸ਼ਾਵਾਂ ਤੋਂ ਅਨੁਵਾਦ ਕੀਤੇ ਗਏ ਬਾਈਬਲ ਦੇ ਹੋਰ ਅਨੁਵਾਦਾਂ ਦੇ ਨਾਲ, ਯੂਏਲਟੀ ਨੂੰ ਸ੍ਰੋਤ ਪਾਠ ਦੇ ਤੌਰ ਤੇ ਵਰਤੋ ਕਰੋ।