pa_ta/translate/translate-manuscripts/01.md

3.4 KiB

ਅਸਲੀ ਹੱਥ-ਲਿਖਤਾਂ ਦੀ ਲਿਖਾਈ

ਬਾਈਬਲ ਕਈ ਸੈਂਕੜੇ ਸਾਲ ਪਹਿਲਾਂ ਪਰਮਾਤਮਾ ਦੇ ਨਬੀਆਂ ਅਤੇ ਰਸੂਲਾਂ ਦੁਆਰਾ ਲਿਖੀ ਗਈ ਸੀ ਕਿਉਂਕਿ ਪਰਮਾਤਮਾ ਨੇ ਉਨ੍ਹਾਂ ਨੂੰ ਇਹ ਲਿਖਣ ਲਈ ਕਿਹਾ ਸੀ. ਇਸਰਾਏਲ ਦੇ ਲੋਕ ਹਿਬਰੂ ਬੋਲਦੇ ਸਨ, ਇਸ ਲਈ ਜਿਆਦਾਤਰ ਪੁਰਾਣੇ ਕਰਾਰਾਂ ਦੀਆਂ ਕਿਤਾਬਾਂ ਹਿਬਰੂ ਭਾਸ਼ਾ ਵਿੱਚ ਲਿਖੀਆਂ ਗਈਆਂ ਸਨ. ਜਦੋਂ ਉਹ ਅੱਸ਼ਰਿਆ ਅਤੇ ਬੇਬੀਲੋਨ ਵਿਚ ਅਜਨਬੀ ਸਨ, ਉਨ੍ਹਾਂ ਨੇ ਅਰਾਮਾਈ ਭਾਸ਼ਾ ਬੋਲਣੀ ਸਿੱਖੀ, ਇਸ ਲਈ ਪੁਰਾਣੇ ਕਰਾਰ ਦੇ ਕੁੱਝ ਬਾਅਦ ਦੇ ਹਿੱਸੇ ਅਰਾਮਾਈ ਵਿੱਚ ਲਿਖੇ ਗਏ ਸਨ.

ਮਸੀਹ ਦੇ ਆਉਣ ਤੋਂ ਲਗਭਗ ਤਿੰਨ ਸੌ ਸਾਲ ਪਹਿਲਾਂ, ਯੂਨਾਨੀ ਵਧੇਰੇ ਸੰਚਾਰ ਦੀ ਭਾਸ਼ਾ ਬਣ ਗਈ. ਯੂਰਪ ਅਤੇ ਮੱਧ-ਪੂਰਬੀ ਦੇ ਬਹੁਤ ਸਾਰੇ ਲੋਕ ਯੂਨਾਨੀ ਭਾਸ਼ਾ ਨੂੰ ਦੂਸਰੀ ਭਾਸ਼ਾ ਵਜੋਂ ਬੋਲਦੇ ਸਨ. ਇਸ ਲਈ ਪੁਰਾਣਾ ਕਰਾਰ ਯੂਨਾਨੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ. ਜਦੋਂ ਮਸੀਹ ਆਇਆ, ਦੁਨੀਆਂ ਦੇ ਉਹਨਾਂ ਖੇਤਰਾਂ ਵਿੱਚ ਬਹੁਤ ਸਾਰੇ ਲੋਕ ਅਜੇ ਵੀ ਯੂਨਾਨੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਬੋਲਦੇ ਸਨ, ਅਤੇ ਨਵੇਂ ਕਰਾਰ ਦੀਆਂ ਕਿਤਾਬਾਂ ਸਾਰੇ ਯੂਨਾਨੀ ਵਿਚ ਲਿਖੀਆਂ ਗਈਆਂ ਸਨ.

ਪੁਰਾਣੇ ਸਮੇਂ ਵਿੱਚ ਕੋਈ ਪ੍ਰਿੰਟਰ ਨਹੀਂ ਸਨ, ਇਸ ਲਈ ਲੇਖਕਾਂ ਨੇ ਇਹ ਕਿਤਾਬਾਂ ਹੱਥਾਂ ਨਾਲ ਲਿਖੀਆਂ. ਇਹ ਅਸਲ ਹੱਥ-ਲਿਖਤਾਂ ਸਨ. ਇਹ ਕਿਤਾਬਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ, ਇਸ ਲਈ ਨਕਲ ਕਰਨ ਵਾਲਿਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਸਹੀ ਨਕਲ ਕਰਨ ਦੀ ਕੋਸ਼ਿਸ਼ ਕਰਨ ਲਈ ਬਹੁਤ ਸਾਵਧਾਨ ਸਨ.

ਸੈਂਕੜੇ ਸਾਲਾਂ ਤੋਂ, ਲੋਕਾਂ ਨੇ ਬਾਈਬਲ ਦੀਆਂ ਕਿਤਾਬਾਂ ਦੀਆਂ ਹਜ਼ਾਰਾਂ ਕਾਪੀਆਂ ਬਣਾਈਆਂ. ਲੇਖਕ ਅਸਲ ਵਿਚ ਲਿਖੀਆਂ ਗਈਆਂ ਹੱਥ-ਲਿਖਤਾਂ ਜੋ ਸਾਰੇ ਗਵਾਚ ਗਈਆਂ ਹਨ ਜਾਂ ਵੱਖਰੀਆਂ ਹੋ ਚੁੱਕੀਆਂ ਹਨ, ਇਸ ਲਈ ਸਾਡੇ ਕੋਲ ਉਹ ਨਹੀਂ ਹਨ. ਪਰ ਸਾਡੇ ਕੋਲ ਬਹੁਤ ਸਾਰੀਆਂ ਨਕਲਾਂ ਹਨ ਜੋ ਬਹੁਤ ਲੰਮੇ ਸਮੇਂ ਤੋਂ ਹੱਥ ਨਾਲ ਲਿਖੀਆਂ ਗਈਆਂ ਸਨ. ਇਹਨਾਂ ਵਿੱਚੋਂ ਕੁਝ ਕਾਪੀਆਂ ਕਈ ਸੈਂਕੜੇ ਅਤੇ ਹਜ਼ਾਰਾਂ ਸਾਲਾਂ ਤੋਂ ਵੀ ਬਚੀਆਂ ਹੋਈਆਂ ਹਨ.