pa_ta/translate/translate-help/01.md

3.4 KiB

ਅਨੁਵਾਦ ਲਈ ਸਹਾਇਤਾ ਦਾ ਇਸਤੇਮਾਲ ਕਰਨਾ

ਵਧੀਆ ਅਨੁਵਾਦ ਨੂੰ ਸੰਭਵ ਬਣਾਉਣ ਲਈ ਅਨੁਵਾਦਕਾਂ ਦੀ ਸਹਾਇਤਾ ਕਰਨ ਲਈ,

ਅਨੁਵਾਦ ਨੋਟਸ, ਅਨੁਵਾਦ ਸ਼ਬਦ, ਅਤੇ ਅਨੁਵਾਦ ਪ੍ਰਸ਼ਨ ਬਣਾਏ ਗਏ ਹਨ।

ਅਨੁਵਾਦ ਨੋਟਸ ਸਭਿਆਚਾਰਕ, ਭਾਸ਼ਾਈ, ਅਤੇ ਵਿਆਖਿਆ ਸਬੰਧੀ ਨੋਟਸ ਹਨ ਜੋ ਬਾਈਬਲ ਦੇ ਪਿਛੋਕੜ ਦਾ ਕੁੱਝ ਵਰਨਣ ਅਤੇ ਸਮਝਾਉਣ ਵਿੱਚ ਸਹਾਇਤਾ ਕਰਦੇ ਹਨ ਜੋ ਅਨੁਵਾਦਕ ਨੂੰ ਸਹੀ ਤਰ੍ਹਾਂ ਨਾਲ ਅਨੁਵਾਦ ਕਰਨ ਲਈ ਲੋੜ੍ਹ ਹੁੰਦੀ ਹੈ। ਅਨੁਵਾਦ ਕਰਨ ਵਾਲੇ ਨੋਟਸ ਅਨੁਵਾਦਕਾਂ ਨੂੰ ਵੱਖ ਵੱਖ ਤਰੀਕਿਆਂ ਦੇ ਬਾਰੇ ਜਾਣਕਾਰੀ ਵੀ ਦਿੰਦੇ ਹਨ ਤਾਂ ਜੋ ਉਹ ਇੱਕੋ ਅਰਥ ਦੇ ਭਾਵ ਨੂੰ ਪ੍ਰਗਟ ਕਰ ਸਕਣ। ਵੇਖੋ http://ufw.io/tn/

ਅਨੁਵਾਦ ਸ਼ਬਦ ਓਪਨ ਬਾਈਬਲ ਕਹਾਣੀਆਂ ਅਤੇ ਬਾਈਬਲ ਵਿੱਚ ਪਾਏ ਜਾਣ ਵਾਲੇ ਮੁੱਖ ਸ਼ਬਦ ਹਨ ਜਿੰਨ੍ਹਾਂ ਦਾ ਸਹੀ ਅਨੁਵਾਦ ਕਰਨਾ ਮਹੱਤਵਪੂਰਣ ਹੈ। ਇੰਨ੍ਹਾਂ ਵਿੱਚੋਂ ਹਰ ਸ਼ਬਦ ਬਾਰੇ ਇੱਕ ਛੋਟਾ ਲੇਖ ਲਿਖਿਆ ਹੋਇਆ ਹੈ ਅਤੇ ਹੋਰ ਵੀ ਥਾਂਵਾਂ ਦੇ ਹਵਾਲੇ ਵੀ ਦਿੱਤੇ ਗਏ ਹਨ ਜਿੱਥੇ ਇਹ ਸ਼ਬਦ ਓਪਨ ਬਾਈਬਲ ਕਹਾਣੀਆਂ ਜਾਂ ਬਾਈਬਲ ਵਿੱਚ ਵਰਤਿਆ ਜਾਂਦਾ ਹੈ। ਇਹ ਅਨੁਵਾਦਕ ਨੂੰ ਦੂਸਰਾ ਤਰੀਕਾ ਦੱਸਣ ਲਈ ਹੈ ਜੋ ਅਨੁਵਾਦ ਸ਼ਬਦ ਵਿੱਚ ਵਰਤੇ ਜਾਂਦੇ ਹਨ ਅਤੇ ਇਹ ਯਕੀਨੀ ਬਣਾਇਆਂ ਜਾਂਦਾ ਹੈ ਕਿ ਉਨ੍ਹਾਂ ਥਾਵਾਂ ਤੇ ਵੀ ਸਹੀ ਅਨੁਵਾਦ ਕੀਤਾ ਗਿਆ ਹੈ। ਵੇਖੋ http://ufw.io/the/.

ਅਨੁਵਾਦ ਪ੍ਰਸ਼ਨ ਸਮਝ ਦੇ ਪ੍ਰਸ਼ਨ ਹਨ ਜੋ ਤੁਹਾਡੇ ਅਨੁਵਾਦ ਦੀ ਸਵੈ-ਜਾਂਚ ਕਰਨ ਲਈ ਵਰਤੇ ਜਾ ਸੱਕਦੇ ਹਨ। ਜੇਕਰ ਤੁਸੀਂ ਸਿਰਫ਼ ਦੱਸੀ ਗਈ ਭਾਸ਼ਾ ਅਨੁਵਾਦ ਦਾ ਇਸਤੇਮਾਲ ਕਰਕੇ ਅਨੁਵਾਦ ਪ੍ਰਸ਼ਨਾਂ ਦਾ ਸਹੀ ਜਵਾਬ ਦੇ ਸੱਕਦੇ ਹੋ ਤਾਂ, ਇਹ ਇੱਕ ਸਹੀ ਅਨੁਵਾਦ ਹੈ। ਦੱਸੀ ਗਈ ਭਾਸ਼ਾ ਸਮੂਹ ਦੀ ਜਾਂਚ ਕਰਨ ਲਈ ਅਨੁਵਾਦ ਪ੍ਰਸ਼ਨ ਵਧੀਆ ਸਾਧਨ ਹਨ। ਵੇਖੋ http://ufw.io/to/.

ਇੱਕ ਵਾਰ ਜਦੋਂ ਤੁਸੀਂ ਅਨੁਵਾਦ ਨੋਟਸ, ਅਨੁਵਾਦ ਸ਼ਬਦਾਂ ਅਤੇ ਅਨੁਵਾਦ ਪ੍ਰਸ਼ਨਾਂ ਤੇ ਸਲਾਹ ਕਰ ਚੁੱਕੇ ਹੋ ਤਾਂ ਤੁਸੀਂ ਅਨੁਵਾਦ ਕਰਨ ਲਈ ਤਿਆਰ ਹੋ।

ਕਿਰਪਾ ਕਰਕੇ ਅਨੁਵਾਦ ਕਰਨ ਵੇਲੇ ਅਨੁਵਾਦ ਨੋਟਸ ਅਤੇ ਅਨੁਵਾਦ ਸ਼ਬਦਾਂ ਤੇ ਵਿਚਾਰ ਕਰੋ!