pa_ta/translate/translate-fraction/01.md

11 KiB
Raw Permalink Blame History

ਵਿਆਖਿਆ

ਭਾਗ ਇੱਕ ਕਿਸਮ ਦੇ ਅੰਕ ਹੁੰਦੇ ਹੈ ਜੋ ਕਿਸੇ ਚੀਜ਼ ਦੇ ਬਰਾਬਰ ਹਿੱਸੇ ਜਾਂ ਲੋਕਾਂ ਜਾਂ ਚੀਜ਼ਾਂ ਦੇ ਇੱਕ ਵੱਡੇ ਸਮੂਹ ਵਿੱਚ ਬਰਾਬਰ ਸਮੂਹਾਂ ਦਾ ਹਵਾਲਾ ਦਿੰਦੇ ਹਨ। ਇੱਕ ਚੀਜ਼ ਜਾਂ ਚੀਜ਼ਾਂ ਦਾ ਸਮੂਹ ਦੋ ਜਾਂ ਵਧੇਰੇ ਹਿੱਸਿਆਂ ਜਾਂ ਸਮੂਹਾਂ ਵਿੱਚ ਵੰਡਿਆ ਹੋਇਆ ਹੈ, ਅਤੇ ਇੱਕ ਭਾਗ ਇੱਕ ਜਾਂ ਇੱਕ ਤੋਂ ਵਧੇਰੇ ਉਨ੍ਹਾਂ ਹਿੱਸਿਆਂ ਜਾਂ ਸਮੂਹਾਂ ਨੂੰ ਦਰਸਾਉਂਦਾ ਹੈ।

ਪੀਣ ਦੀ ਭੇਟ ਲਈ, ਤੁਹਾਨੂੰ ਇੱਕ ਹੀਨ ਦੀ ਮਧ ਦਾ ਤੀਜਾ ਹਿੱਸਾ ਜ਼ਰੂਰ ਭੇਟ ਕਰਨਾ ਚਾਹੀਦਾ ਹੈ। (ਗਿਣਤੀ 15: 7 ਯੂਐਲਟੀ)

ਇੱਕ ਹੀਨ ਇੱਕ ਕੁੱਪੀ ਹੈ ਜੋ ਮਧ ਅਤੇ ਹੋਰ ਤਰਲ ਪਦਾਰਥਾਂ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਨੇ ਹੀਨ ਦੀ ਕੁੱਪੀ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡਣ ਬਾਰੇ ਸੋਚਣਾ ਸੀ ਅਤੇ ਉਨ੍ਹਾਂ ਵਿਚੋਂ ਸਿਰਫ਼ ਇੱਕ ਹਿੱਸੇ ਨੂੰ ਭਰਨਾ ਸੀ, ਅਤੇ ਉਹ ਰਕਮ ਦੀ ਪੇਸ਼ਕਸ਼ ਕੀਤੀ ਸੀ।

ਸਮੁੰਦਰੀ ਜਹਾਜ਼ਾਂ ਦਾ ਇੱਕ ਤਿਹਾਈ ਤਬਾਹ ਹੋ ਗਿਆ ਸੀ। (ਪਰਕਾਸ਼ ਦੀ ਪੋਥੀ 8: 9 ਯੂਏਲਟੀ)

ਉੱਥੇ ਬਹੁਤ ਸਾਰੇ ਸਮੁੰਦਰੀ ਜਹਾਜ਼ ਸਨ। ਜੇਕਰ ਉੰਨ੍ਹਾਂ ਸਾਰੇ ਜਹਾਜ਼ਾਂ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਤਾਂ ਜਹਾਜ਼ਾਂ ਦਾ ਇੱਕ ਸਮੂਹ ਨਸ਼ਟ ਹੋ ਗਿਆ ਸੀ।

ਅੰਗ੍ਰੇਜ਼ੀ ਵਿਚ ਜ਼ਿਆਦਾਤਰ ਫਰੈਕਸ਼ਨਸ ਨੇ ਗਿਣਤੀ ਦੇ ਅੰਤ ਵਿਚ “-th” ਜੋੜ ਦਿੱਤਾ ਹੈ।

ਸਾਰੇ ਹਿੱਸਿਆਂ ਦੀ ਸੰਖਿਆ ਜਿਸ ਨੂੰ ਵੰਡਿਆ ਗਿਆ ਹੈ ਉਹ |ਭਾਗ ਹੈ | | -------- | ------- | | ਚਾਰ | ਚੌਥਾ | | ਦਸ | ਦਸਵਾਂ | | ਇੱਕ ਸੋ | ਇੱਕ ਸੌਂਵਾਂ | | ਇੱਕ ਹਜ਼ਾਰ | ਇੱਕ ਹਜ਼ਾਰਵਾਂ |

ਅੰਗਰੇਜ਼ੀ ਵਿਚਲੇ ਕੁੱਝ ਭਾਗ ਉਸ ਨਿਯਮ ਦੀ ਪਾਲਣਾ ਨਹੀਂ ਕਰਦੇ।

ਸਾਰੇ ਹਿੱਸਿਆਂ ਦੀ ਸੰਖਿਆ ਜਿਸ ਨੂੰ ਵੰਡਿਆਂ ਗਿਆ ਹੈ ਉਹ ਭਾਗ ਹੈ
ਦੋ ਅੱਧਾ
ਤਿੰਨ ਤੀਸਰਾ
ਪੰਜ ਪੰਜਵਾਂ

ਕਾਰਨ ਇਹ ਇੱਕ ਅਨੁਵਾਦ ਦਾ ਵਿਸ਼ਾ ਹੈ: ਕੁੱਝ ਭਾਸ਼ਾਵਾਂ ਅੰਸ਼ਾਂ ਦੀ ਵਰਤੋਂ ਨਹੀਂ ਕਰਦੀਆਂ ਹਨ। ਉਹ ਸਿਰਫ਼ ਭਾਗਾਂ ਜਾਂ ਸਮੂਹਾਂ ਬਾਰੇ ਗੱਲ ਕਰ ਸੱਕਦੀਆਂ ਹਨ, ਪਰ ਉਹ ਇਹ ਦੱਸਣ ਲਈ ਭਾਗਾਂ ਦੀ ਵਰਤੋਂ ਨਹੀਂ ਕਰਦੀਆਂ ਹਨ ਕਿ ਇੱਕ ਹਿੱਸਾ ਕਿੰਨਾ ਵੱਡਾ ਹੈ ਜਾਂ ਕਿੰਨੇ ਸਮੂਹ ਵਿੱਚ ਸ਼ਾਮਲ ਕੀਤੇ ਗਏ ਹਨ।

ਬਾਈਬਲ ਵਿੱਚੋਂ ਉਦਾਹਰਣਾਂ

ਹੁਣ ਮਨੱਸ਼ਹ ਦੇ ਗੋਤ ਦੇ ਅੱਧੇ ਲਈ, ਮੂਸਾ ਨੇ ਬਾਸ਼ਾਨ ਵਿੱਚ ਇੱਕ ਵਿਰਾਸਤ ਦਿੱਤਾ ਸੀ, ਪਰ ਦੂਜੇ ਅੱਧੇ ਨੂੰ, ਯਹੋਸ਼ੁਆ ਨੇ ਯਰਦਨ ਦੇ ਪੱਛਮ ਵਿੱਚ ਆਪਣੇ ਭਰਾਵਾਂ ਦੇ ਕੋਲ ਇੱਕ ਵਿਰਾਸਤ ਦਿੱਤੀ ਸੀ। (ਯਹੋਸ਼ੁਆ 22: 7 ਯੂ.ਐਲ.ਟੀ.)

ਮਨੱਸ਼ਹ ਦਾ ਗੋਤ ਦੋ ਸਮੂਹਾਂ ਵਿੱਚ ਵੰਡਿਆ ਹੋਇਆ ਸੀ। "ਮਨੱਸ਼ਹ ਦੇ ਗੋਤ ਦਾ ਅੱਧਾ" ਵਾਕ ਉਨ੍ਹਾਂ ਸਮੂਹਾਂ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ। "ਦੂਸਰਾ ਅੱਧਾ" ਇਹ ਵਾਕ ਦੂਜੇ ਸਮੂਹ ਨੂੰ ਦਰਸਾਉਂਦਾ ਹੈ।

ਉਹ ਚਾਰ ਦੂਤ ਜੋ ਉਸੇ ਘੰਟੇ ਲਈ ਤਿਆਰ ਕੀਤੇ ਗਏ ਸਨ, ਉਸ ਦਿਨ, ਉਸੇ ਮਹੀਨੇ, ਅਤੇ ਉਸ ਸਾਲ, ਮਨੁੱਖਤਾ ਦੇ ਇੱਕ ਤਿਹਾਈ ਨੂੰ ਮਾਰਨ ਲਈ ਛੱਡ ਦਿੱਤੇ ਗਏ ਸਨ। (ਪਰਕਾਸ਼ ਦੀ ਪੋਥੀ 9:15 ਯੂ.ਐਲ.ਟੀ.)

ਜੇ ਸਾਰੇ ਲੋਕਾਂ ਨੂੰ ਤਿੰਨ ਬਰਾਬਰ ਸਮੂਹਾਂ ਵਿੱਚ ਵੰਡਿਆ ਜਾਣਾ ਸੀ, ਤਾਂ ਇੱਕ ਸਮੂਹ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਣਗੇ।

ਤੁਹਾਨੂੰ ਪੀਣ ਦੀ ਭੇਟ ਦੇ ਤੌਰ ਤੇ ਇੱਕ ਹੀਨ ਦਾ ਚੌਥਾ ਹਿੱਸਾ ਵੀ ਤਿਆਰ ਕਰਨਾ ਚਾਹੀਦਾ ਹੈ। (ਗਿਣਤੀ 15: 5 ਯੂ.ਐਲ.ਟੀ.)

ਉਨ੍ਹਾਂ ਨੇ ਇੱਕ ਹੀਨ ਦੀ ਮਧ ਨੂੰ ਚਾਰ ਬਰਾਬਰ ਹਿੱਸਿਆਂ ਵਿੱਚ ਵੰਡਣ ਦੀ ਕਲਪਣਾ ਕਰਨੀ ਸੀ ਅਤੇ ਉੰਨ੍ਹਾਂ ਵਿੱਚੋਂ ਇੱਕ ਦੀ ਬਰਾਬਰ ਦੀ ਮਾਤਰਾ ਤਿਆਰ ਕੀਤੀ ਸੀ।

ਅਨੁਵਾਦ ਰਣਨੀਤੀਆਂ

ਜੇ ਤੁਹਾਡੀ ਭਾਸ਼ਾ ਵਿੱਚ ਕੋਈ ਭਾਗ ਸਹੀ ਅਰਥ ਦੇਵੇਗਾ, ਤਾਂ ਇਸ ਦੀ ਵਰਤੋਂ ਕਰਨ ਤੇ ਵਿਚਾਰ ਕਰੋ। ਜੇ ਨਹੀਂ, ਤਾਂ ਤੁਸੀਂ ਇੰਨ੍ਹਾਂ ਰਣਨੀਤੀਆਂ ਤੇ ਵਿਚਾਰ ਕਰ ਸੱਕਦੇ ਹੋ।

  1. ਉੰਨਾਂ ਹਿੱਸਿਆਂ ਜਾਂ ਸਮੂਹਾਂ ਦੀ ਸੰਖਿਆ ਦੱਸੋ ਜਿੰਨ੍ਹਾਂ ਨੂੰ ਵਸਤੂਆਂ ਵਿੱਚ ਵੰਡਿਆ ਜਾਵੇਗਾ, ਅਤੇ ਫਿਰ ਉੰਨਾਂ ਹਿੱਸਿਆਂ ਜਾਂ ਸਮੂਹਾਂ ਦੀ ਸੰਖਿਆ ਦੱਸੋ ਜਿੰਨ੍ਹਾਂ ਬਾਰੇ ਵਰਣਨ ਕੀਤਾ ਜਾ ਰਿਹਾ ਹੈ।
  2. ਮਾਪ ਜਿਵੇਂ ਕਿ ਭਾਰ ਅਤੇ ਲੰਬਾਈ ਲਈ, ਉਸ ਇਕਾਈ ਦੀ ਵਰਤੋਂ ਕਰੋ ਜਿਸ ਨੂੰ ਸ਼ਾਇਦ ਤੁਹਾਡੇ ਲੋਕ ਜਾਣ ਸਕਣ ਜਾਂ ਯੂ.ਐੱਸ.ਟੀ. ਦੀ ਇਕਾਈ ਦੀ ਵਰਤੋਂ।
  3. ਮਾਪ ਲਈ, ਆਪਣੀ ਭਾਸ਼ਾ ਵਿੱਚ ਵਰਤੇ ਜਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰੋ। ਅਜਿਹਾ ਕਰਨ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੋਵੇਗੀ ਕਿ ਤੁਹਾਡੀਆਂ ਮਾਪਾਂ ਦਾ ਮੀਟ੍ਰਿਕ ਪ੍ਰਣਾਲੀ ਨਾਲ ਕਿਵੇਂ ਸਬੰਧ ਹੈ ਅਤੇ ਹਰੇਕ ਮਾਪ ਦਾ ਪਤਾ ਲਗਾਉਣਾ।

ਲਾਗੂ ਕੀਤੀਆਂ ਹੋਈਆਂ ਇੰਨ੍ਹਾਂ ਅਨੁਵਾਦ ਰਣਨੀਤੀਆਂ ਦੀਆਂ ਉਦਾਹਰਣਾਂ

  1. ਉਹਨਾਂ ਹਿੱਸਿਆਂ ਜਾਂ ਸਮੂਹਾਂ ਦੀ ਗਿਣਤੀ ਦੱਸੋ ਜਿੰਨ੍ਹਾਂ ਨੂੰ ਵਸਤੂਆਂ ਵਿੱਚ ਵੰਡਿਆ ਜਾਵੇਗਾ, ਅਤੇ ਫਿਰ ਉਹਨਾਂ ਹਿੱਸਿਆਂ ਜਾਂ ਸਮੂਹਾਂ ਦੀ ਗਿਣਤੀ ਦੱਸੋ ਜਿੰਨ੍ਹਾਂ ਬਾਰੇ ਵਰਣਨ ਕੀਤਾ ਜਾ ਰਿਹਾ ਹੈ।
  • ਇੱਕ ਤਿਹਾਈ ਸਮੂੰਦਰ ਲਹੂ ਵਰਗਾ ਲਾਲ ਹੋ ਗਿਆ (ਪਰਕਾਸ਼ ਦੀ ਪੋਥੀ 8: 8 ਯੂ.ਐਲ.ਟੀ.)
  • ਇਹ ਇਸ ਤਰ੍ਹਾਂ ਸੀ ਜਿਵੇਂ ਉੰਨਾਂ ਨੇ ਸਮੁੰਦਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ , ਅਤੇ ਸਮੁੰਦਰ ਦਾ ਹਿੱਸਾ ਲਹੂ ਹੋ ਗਿਆ।
  • ਤਦ ਤੁਹਾਨੂੰ ਸਾਨ੍ਹ ਨਾਲ ਅਨਾਜ਼ ਦੀ ਭੇਟ ਚੜ੍ਹਾਉਣੀ ਚਾਹੀਦੀ ਹੈ ਤਿੰਨ ਦਸਵੰਧ ਦੇ ਤੇਲ ਦੇ ਇੱਕ ਏਫ਼ਾਹ ਮਿਲਾਕੇ ਅੱਧਾ ਹੀਨ ਤੇਲ ਮਿਲਾਉਣਾ। (ਗਿਣਤੀ 15: 9 ਯੂਐਲਟੀ)
  • ... ਤਦ ਤੁਸੀਂ ਜ਼ਰੂਰ ਹੀ ਇੱਕ ਏਫ਼ਾਹ ਆਟਾ ਦਸ ਹਿੱਸਿਆਂ ਵਿੱਚ ਵੰਡੋ ਅਤੇ ਇੱਕ ਹੀਨ ਤੇਲ ਨੂੰ ਦੋ ਹਿੱਸਿਆਂ ਵਿੱਚ ਵੰਡੋ । ਫਿਰ ਆਟੇ ਦੇ ਉੰਨ੍ਹਾਂ ਵਿੱਚੋਂ ਤਿੰਨ ਹਿੱਸੇ ਇੱਕ ਹਿੱਸੇ ਵਿੱਚ ਤੇਲ ਮਿਲਾਓ। ਫ਼ੇਰ ਤੁਹਾਨੂੰ ਬਲਦ ਦੇ ਨਾਲ ਉਸ ਅਨਾਜ਼ ਦੀ ਭੇਟ ਚੜਾਉਣੀ ਚਾਹੀਦੀ ਹੈ।
  1. ਮਾਪਣ ਲਈ, ਉਸ ਮਾਪ ਦੀ ਵਰਤੋਂ ਕਰੋ ਜੋ ਯੂਐਸਟੀ ਵਿੱਚ ਦਿੱਤੀਆਂ ਗਈਆਂ ਹਨ। ਯੂਐਸਟੀ ਦੇ ਅਨੁਵਾਦਕ ਪਹਿਲਾਂ ਹੀ ਇਹ ਸਮਝ ਚੁੱਕੇ ਹਨ ਕਿ ਮੀਟ੍ਰਿਕ ਪ੍ਰਣਾਲੀ ਵਿੱਚ ਮਾਤਰਾ ਨੂੰ ਕਿਵੇਂ ਦਰਸਾਉਣਾ ਹੈ।
  • ਸ਼ਕਲ ਦੇ ਦੋ ਤਿਹਾਈ (1 ਸਮੂਏਲ 13:21 ਯੂਏਲਟੀ)
  • ਅੱਠ ਗ੍ਰਾਮ ਚਾਂਦੀ (1 ਸਮੂਏਲ 13:21 ਯੂਐਸਟੀ)
  • ਏਫ਼ਾਹ ਦੇ ਤਿੰਨ ਦਸਵੰਧ ਵਧੀਆ ਆਟੇ ਦੇ ਅੱਧੇ ਹੀਨ ਤੇਲ ਨਾਲ ਮਿਲੇ ਹੋਣ। (ਗਿਣਤੀ 15: 9 ਯੂਏਲਟੀ)
  • ਸਾਡੇ ਛੇ ਲੀਟਰ ਬਾਰੀਕ ਪੀਸਿਆ ਹੋਇਆ ਵਧੀਆ ਆਟੇ ਨੂੰ * ਦੋ ਲੀਟਰ ਜ਼ੈਤੂਨ ਦੇ ਤੇਲ ਵਿੱਚ ਮਿਲਾਓ। (ਗਿਣਤੀ 15:9 ਯੂਐਸਟੀ)
  1. ਮਾਪਣ ਦੇ ਲਈ, ਆਪਣੀ ਭਾਸ਼ਾ ਵਿੱਚ ਵਰਤੇ ਜਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰੋ। ਅਜਿਹਾ ਕਰਨ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੋਵੇਗੀ ਕਿ ਤੁਹਾਡਾ ਮਾਪਾਂ ਦੀ ਮੀਟ੍ਰਿਕ ਪ੍ਰਣਾਲੀ ਨਾਲ ਕਿਵੇਂ ਸਬੰਧ ਹੈ ਅਤੇ ਹਰੇਕ ਮਾਪ ਦਾ ਪਤਾ ਲਗਾਓ।
  • ਇੱਕ ਏਫ਼ਾਹ ਦੇ ਤਿੰਨ ਦਸਵੰਧ ਵਧੀਆ ਆਟੇ ਨੂੰ ਅੱਧੇ ਹੀਨ ਤੇਲ ਵਿੱਚ ਮਿਲਾਓ। (ਗਿਣਤੀ 15:9, ਯੂਏਲਟੀ)
  • ਛੇ ਚੌਥਾਈ ਵਧੀਆ ਆਟੇ ਨੂੰ ਦੋ ਚੌਥਾਈ ਤੇਲ ਵਿੱਚ ਮਿਲਾਓ।