pa_ta/translate/translate-fandm/01.md

6.5 KiB

ਰੂਪ ਅਤੇ ਅਰਥ ਨੂੰ ਪਰਿਭਾਸ਼ਤ ਕਰਨਾ

ਅਨੁਵਾਦ ਪਾਠ ਵਿੱਚ ਵਰਤੇ ਜਾਣ ਵਾਲੇ ਦੋ ਪ੍ਰਮੁੱਖ ਸ਼ਬਦ ਹਨ "ਰੂਪ" ਅਤੇ "ਅਰਥ।" ਇਹ ਸ਼ਬਦ ਬਾਈਬਲ ਦੇ ਅਨੁਵਾਦ ਵਿੱਚ ਵਿਸ਼ੇਸ਼ ਤਰੀਕਿਆਂ ਨਾਲ ਵਰਤੇ ਜਾਂਦੇ ਹਨ। ਉਹਨਾਂ ਦੀਆਂ ਹੇਠ ਲਿਖੀਆਂ ਪਰਿਭਾਸ਼ਾਵਾਂ ਹਨ:

  • ਰੂਪ - ਭਾਸ਼ਾ ਦਾ ਢਾਂਚਾ ਜਿਵੇਂ ਕਿ ਇਹ ਪੰਨ੍ਹੇ 'ਤੇ ਵਿਖਾਈ ਦਿੰਦਾ ਹੈ ਜਾਂ ਜਿਵੇਂ ਬੋਲਿਆ ਜਾਂਦਾ ਹੈ।"ਰੂਪ" ਇਸ ਨੂੰ ਇਸ ਤਰ੍ਹਾਂ ਦਰਸਾਉਂਦਾ ਹੈ ਕਿ ਭਾਸ਼ਾ ਦਾ ਪ੍ਰਬੰਧਤ ਕੀਤਾ ਗਿਆ ਹੈ-ਇਹ ਸ਼ਬਦਾਂ ਨੂੰ, ਸ਼ਬਦ ਦਾ ਕ੍ਰਮ, ਵਿਆਕਰਣ, ਮੁਹਾਵਰੇ ਅਤੇ ਪਾਠ ਦੇ ਢਾਂਚੇ ਦੀਆਂ ਕੋਈ ਹੋਰ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਦੀ ਹੈ।
  • ਅਰਥ-ਪੰਕਤੀ ਲਿਖਤ ਸੰਕਲਪ ਜਾਂ ਵਿਚਾਰ ਜਿਹੜਾ ਪਾਠ, ਪਾਠਕ ਜਾਂ ਸੁਣਨ ਵਾਲਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਬੋਲਣ ਵਾਲਾ ਜਾਂ ਲੇਖਕ ਭਾਸ਼ਾ ਦੇ ਵੱਖ ਵੱਖ ਰੂਪਾਂ ਦੀ ਵਰਤੋਂ ਕਰਕੇ ਇੱਕੋ ਭਾਵ ਸੰਚਾਰ ਕਰ ਸੱਕਦਾ ਹੈ, ਅਤੇ ਵੱਖ ਵੱਖ ਲੋਕ ਇੱਕੋ ਭਾਸ਼ਾ ਦੇ ਰੂਪ ਨੂੰ ਸੁਣਨ ਜਾਂ ਪੜ੍ਹਨ ਤੋਂ ਵੱਖਰੇ ਭਾਵ ਸਮਝ ਸੱਕਦੇ ਹਨ। ਇਸ ਤਰ੍ਹਾਂ ਤੁਸੀਂ ਵੇਖ ਸੱਕਦੇ ਹੋ ਕਿ ਰੂਪ ਅਤੇ ਭਾਵ ਇੱਕੋ ਚੀਜ਼ ਨਹੀਂ ਹਨ।

ਇੱਕ ਉਦਾਹਰਣ

ਆਓ ਆਮ ਜੀਵਨ ਤੋਂ ਇੱਕ ਉਦਾਹਰਣ ਤੇ ਵਿਚਾਰ ਕਰੀਏ। ਮੰਨ ਲਓ ਕਿ ਕਿਸੇ ਮਿੱਤਰ ਨੇ ਤੁਹਾਨੂੰ ਹੇਠਾਂ ਨੋਟ ਭੇਜਿਆ ਹੈ:

“ਮੇਰਾ ਇਹ ਹਫ਼ਤਾ ਬਹੁਤ ਮੁਸ਼ਕਲ ਵਾਲਾ ਹੈ। ਮੇਰੀ ਮਾਂ ਬੀਮਾਰ ਸੀ ਅਤੇ ਮੈਂ ਆਪਣੇ ਸਾਰੇ ਪੈਸੇ ਉਸ ਨੂੰ ਡਾਕਟਰ ਦੇ ਕੋਲ ਲਿਜਾਣ ਲਈ ਅਤੇ ਉਸ ਦੇ ਲਈ ਦਵਾਈ ਖਰੀਦਣ ਲਈ ਖਰਚ ਕਰ ਦਿੱਤੇ। ਮੇਰੇ ਕੋਲ ਕੁੱਝ ਵੀ ਨਹੀਂ ਬਚਿਆ। ਮੇਰਾ ਮਾਲਕ ਅਗਲੇ ਹਫ਼ਤੇ ਤੱਕ ਮੈਨੂੰ ਪੈਸੇ ਨਹੀਂ ਦੇਵੇਗਾ। ਮੈਨੂੰ ਨਹੀਂ ਪਤਾ ਕਿ ਮੈਂ ਇਸ ਨੂੰ ਹਫ਼ਤੇ ਦੇ ਵਿੱਚ ਕਿਵੇਂ ਗੁਜਾਰਾ ਕਰਾਂਗਾ। ਮੇਰੇ ਕੋਲ ਤਾਂ ਖਾਣਾ ਖਰੀਦਣ ਲਈ ਪੈਸੇ ਵੀ ਨਹੀਂ ਹਨ।"

ਅਰਥ

ਤੁਸੀਂ ਕਿਉਂ ਸੋਚਦੇ ਹੋ ਕਿ ਮਿੱਤਰ ਨੇ ਇਹ ਨੋਟ ਭੇਜਿਆ ਹੈ? ਤੁਹਾਨੂੰ ਸਿਰਫ਼ ਆਪਣੇ ਹਫ਼ਤੇ ਦੇ ਬਾਰੇ ਦੱਸਣ ਲਈ? ਸ਼ਾਇਦ ਨਹੀਂ। ਉਸ ਦਾ ਅਸਲੀ ਇਰਾਦਾ ਤੁਹਾਨੂੰ ਹੋਰ ਜ਼ਿਆਦਾ ਸੰਭਵ ਤੌਰ ਤੇ ਦੱਸਣਾ ਸੀ:

  • "ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਪੈਸੇ ਦਿਓ।"

ਇਹ ਨੋਟ ਦਾ ਪਹਿਲਾ ਅਰਥ ਹੈ ਜਿਹੜਾ ਕਿ ਭੇਜਣ ਵਾਲਾ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ। ਇਹ ਇੱਕ ਸੂਚਨਾ ਨਹੀਂ, ਬਲਕਿ ਇੱਕ ਬੇਨਤੀ ਹੈ। ਹਾਲਾਂਕਿ, ਕੁੱਝ ਸਭਿਆਚਾਰਾਂ ਵਿੱਚ ਆਪਣੇ ਮਿੱਤਰ ਤੋਂ ਵੀ ਪੈਸੇ ਦੀ ਮੰਗ ਕਰਨਾ ਅਜੀਬ ਮੰਨਿਆਂ ਜਾਂਦਾ ਹੈ। ਇਸ ਲਈ, ਉਸਨੇ ਬੇਨਤੀ ਨੂੰ ਪੂਰਾ ਕਰਨ ਅਤੇ ਉਸ ਦੀ ਜ਼ਰੂਰਤ ਨੂੰ ਸਮਝਣ ਵਿੱਚ ਤੁਹਾਡੀ ਸਹਾਇਤਾ ਲਈ ਨੋਟ ਦੇ ਰੂਪ ਨੂੰ ਪ੍ਰਬੰਧਿਤ ਕੀਤਾ। ਉਸਨੇ ਸਭਿਆਚਾਰਕ ਤੌਰ ਤੇ ਸਵੀਕਾਰੇ ਜਾਣ ਵਾਲੇ ਢੰਗ ਨਾਲ ਲਿਖਿਆ ਜਿਸਨੇ ਉਸਨੂੰ ਪੈਸੇ ਦੀ ਜ਼ਰੂਰਤ ਪੇਸ਼ ਕੀਤੀ ਪਰ ਤੁਹਾਨੂੰ ਜਵਾਬ ਦੇਣ ਲਈ ਜ਼ਿੰਮੇਵਾਰ ਨਹੀਂ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਕੋਲ ਪੈਸੇ ਕਿਉਂ ਨਹੀਂ ਸਨ (ਆਪਣੀ ਬਿਮਾਰ ਮਾਂ), ਕਿ ਉਸਦੀ ਜ਼ਰੂਰਤ ਸਿਰਫ਼ ਅਸਥਾਈ ਸੀ (ਜਦੋਂ ਤੱਕ ਉਸਨੂੰ ਅਦਾ ਨਹੀਂ ਕੀਤਾ ਜਾਂਦਾ), ਅਤੇ ਇਹ ਕਿ ਉਸਦੀ ਸਥਿਤੀ ਨਾਜ਼ੁਕ ਸੀ (ਭੋਜਨ ਨਹੀਂ ਸੀ)। ਦੂਸਰਿਆਂ ਸਭਿਆਚਾਰਾਂ ਵਿੱਚ, ਬੇਨਤੀ ਦਾ ਇੱਕ ਜਾਂਦਾ ਸਿੱਧਾ ਢੰਗ ਇਸ ਅਰਥ ਨੂੰ ਸੰਚਾਰਤ ਕਰਨ ਲਈ ਜ਼ਿਆਦਾ ਠੀਕ ਹੋ ਸੱਕਦਾ ਹੈ।

ਰੂਪ

ਇਸ ਉਦਾਹਰਣ ਵਿੱਚ, ਰੂਪ ਨੋਟ ਦਾ ਪੂਰਾ ਪਾਠ ਹੁੰਦਾ ਹੈ। ਇਸਦਾ ਅਰਥ ਹੈ "ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਪੈਸੇ ਦਿਓ!"

ਅਸੀਂ ਇੰਨ੍ਹਾਂ ਸ਼ਰਤਾਂ ਨੂੰ ਇਸੇ ਤਰ੍ਹਾਂ ਹੀ ਵਰਤਦੇ ਹਾਂ। ਰੂਪ ਉੰਨ੍ਹਾਂ ਆਇਤਾਂ ਦੇ ਪੂਰੇ ਪਾਠ ਦਾ ਹਵਾਲਾ ਦੇਵੇਗਾ ਜਿਸਦਾ ਅਸੀਂ ਅਨੁਵਾਦ ਕਰ ਰਹੇ ਹਾਂ। ਅਰਥ ਉਹ ਵਿਚਾਰ ਜਾਂ ਵਿਚਾਰਾਂ ਦਾ ਹਵਾਲਾ ਦੇਵੇਗਾ ਜੋ ਪਾਠ ਦਾ ਸੰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸੇ ਨਿਸ਼ਚਤ ਅਰਥ ਨੂੰ ਸੰਚਾਰਤ ਕਰਨ ਦਾ ਸਭ ਤੋਂ ਉੱਤਮ ਰੂਪ ਵੱਖ ਵੱਖ ਭਾਸ਼ਾਵਾਂ ਅਤੇ ਸਭਿਆਚਾਰਾਂ ਵਿੱਚ ਵੱਖਰਾ ਹੋਵੇਗਾ।