pa_ta/translate/resources-porp/01.md

3.9 KiB

ਵਿਆਖਿਆ

ਕਈ ਵਾਰ ਬਾਈਬਲ ਦੇ ਵਿਦਵਾਨ ਪੱਕਾ ਨਹੀਂ ਜਾਣਦੇ, ਜਾਂ ਇਸ ਤੇ ਸਹਿਮਤ ਨਹੀਂ ਹੁੰਦੇ, ਕਿ ਬਾਈਬਲ ਦੇ ਕਿਸੇ ਵਿਸ਼ੇਸ਼ ਵਾਕ ਜਾਂ ਸ਼ਬਦ ਦਾ ਕੀ ਅਰਥ ਹੈ। ਇਸ ਦੇ ਲਈ ਕੁੱਝ ਕਾਰਣ ਸ਼ਾਂਮਲ ਹਨ:

  1. ਇੱਥੇ ਪ੍ਰਾਚੀਨ ਬਾਈਬਲ ਹਵਾਲਿਆਂ ਵਿੱਚ ਮਾਮੂਲੀ ਅੰਤਰ ਹਨ।
  2. ਇੱਕ ਸ਼ਬਦ ਦੇ ਇੱਕ ਤੋਂ ਵੱਧ ਅਰਥ ਜਾਂ ਵਰਤੋਂ ਵਿੱਚ ਆ ਸੱਕਦੇ ਹਨ।
  3. ਇਹ ਸ਼ਾਇਦ ਸਪੱਸ਼ਟ ਨਾ ਹੋਵੇ ਕਿ ਇੱਕ ਸ਼ਬਦ (ਜਿਵੇਂ ਕਿ ਉਪਨਾਂਵ) ਕਿਸੇ ਵਿਸ਼ੇਸ਼ ਵਾਕ ਵਿੱਚ ਕੀ ਦਰਸਾਉਂਦਾ ਹੈ।

ਅਨੁਵਾਦ ਨੋਟਸ ਦੀਆਂ ਉਦਾਹਰਣਾਂ

ਜਦੋਂ ਬਹੁਤ ਸਾਰੇ ਵਿਦਵਾਨ ਕਹਿੰਦੇ ਹਨ ਕਿ ਇੱਕ ਸ਼ਬਦ ਜਾਂ ਵਾਕ ਦਾ ਅਰਥ ਇੱਕੋ ਜਿਹਾ ਹੈ, ਅਤੇ ਬਹੁਤ ਸਾਰੇ ਕਹਿੰਦੇ ਹਨ ਕਿ ਇਸਦਾ ਅਰਥ ਹੋਰ ਕੁੱਝ ਹੈ, ਅਸੀਂ ਸਭ ਤੋਂ ਆਮ ਅਰਥ ਵਿਖਾਉਂਦੇ ਹਾਂ ਜੋ ਉਹ ਦਿੰਦੇ ਹਨ। ਇੰਨ੍ਹਾਂ ਸਥਿਤੀਆਂ ਲਈ ਸਾਡੇ ਨੋਟਸ "ਸੰਭਵ ਅਰਥ" ਨਾਲ ਅਰੰਭ ਹੁੰਦੇ ਹਨ ਅਤੇ ਫਿਰ ਅੰਕ ਸੂਚੀ ਦਿੰਦੇ ਹਨ। ਅਸੀਂ ਤੁਹਾਨੂੰ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਪਹਿਲਾਂ ਦਿੱਤੇ ਅਰਥ ਦੀ ਵਰਤੋਂ ਕਰੋ। ਹਾਲਾਂਕਿ, ਜੇ ਤੁਹਾਡੇ ਸਮਾਜ ਦੇ ਲੋਕਾਂ ਕੋਲ ਕਿਸੇ ਹੋਰ ਬਾਈਬਲ ਦੀ ਪਹੁੰਚ ਹੈ ਜੋ ਇੱਕ ਹੋਰ ਸੰਭਵ ਅਰਥਾਂ ਦੀ ਵਰਤੋਂ ਕਰਦੀ ਹੈ, ਤਾਂ ਤੁਸੀਂ ਫੈਂਸਲਾ ਕਰ ਸੱਕਦੇ ਹੋ ਕਿ ਇਸ ਅਰਥ ਦੀ ਵਰਤੋਂ ਕਰਨਾ ਬਿਹਤਰ ਹੈ।

ਪਰ ਸ਼ਮਊਨ ਪਤਰਸ ਨੇ ਜਦੋਂ ਇਹ ਵੇਖਿਆ ਤਾਂ ਉਹ ਯਿਸੂ ਦੇ ਗੋਡਿਆਂ ਉੱਤੇ ਡਿੱਗ ਪਿਆ ਅਤੇ ਕਿਹਾ, "ਮੇਰੇ ਕੋਲੋਂ ਚਲੇ ਜਾਓ, ਕਿਉਂਕਿ ਮੈਂ ਇੱਕ ਪਾਪੀ ਮਨੁੱਖ ਹਾਂ।"(ਲੂਕਾ 5: 8 ਯੂਐਲਟੀ)

  • ਯਿਸੂ ਦੇ ਗੋਡਿਆਂ 'ਤੇ ਡਿੱਗਿਆ - ਸੰਭਵ ਅਰਥ ਹਨ 1) "ਯਿਸੂ ਦੇ ਅੱਗੇ ਗੋਡੇ ਟੇਕਣੇ" ਜਾਂ 2) "ਯਿਸੂ ਦੇ ਪੈਰ੍ਹਾਂ ਅੱਗੇ ਝੁਕਿਆ" ਜਾਂ 3)"ਯਿਸੂ ਦੇ ਪੈਰਾਂ' ਅੱਗੇ ਧਰਤੀ ਤੇ ਲੇਟ ਗਿਆ।" ਪਤਰਸ ਅਚਾਨਕ ਨਹੀਂ ਡਿੱਗਿਆ। ਉਸਨੇ ਇਹ ਯਿਸੂ ਲਈ ਨਿਮਰਤਾ ਅਤੇ ਸਤਿਕਾਰ ਦੇ ਚਿਨ੍ਹ ਵਜੋਂ ਕੀਤਾ।

ਅਨੁਵਾਦ ਰਣਨੀਤੀਆਂ

  1. ਇਸਦਾ ਅਨੁਵਾਦ ਇਸ ਤਰੀਕੇ ਨਾਲ ਕਰੋ ਕਿ ਪਾਠਕ ਹਰ ਅਰਥ ਨੂੰ ਇੱਕ ਸੰਭਵ ਰੂਪ ਵਿੱਚ ਸਮਝ ਸਕੇ।
  2. ਜੇ ਤੁਹਾਡੀ ਭਾਸ਼ਾ ਵਿੱਚ ਅਜਿਹਾ ਕਰਨਾ ਸੰਭਵ ਨਹੀਂ ਹੈ, ਤਾਂ ਕੋਈ ਅਰਥ ਚੁਣੋ ਅਤੇ ਇਸ ਦਾ ਅਨੁਵਾਦ ਉਸ ਅਰਥ ਨਾਲ ਕਰੋ।
  3. ਜੇ ਅਰਥ ਦੀ ਚੋਣ ਨਾ ਕਰਨਾ ਪਾਠਕਾਂ ਲਈ ਆਮ ਤੌਰ 'ਤੇ ਹਵਾਲੇ ਨੂੰ ਸਮਝਣਾ ਮੁਸ਼ਕਲ ਬਣਾਉਂਦਾ ਹੈ, ਤਾਂ ਕੋਈ ਅਰਥ ਚੁਣੋ ਅਤੇ ਇਸਦਾ ਅਰਥ ਨਾਲ ਅਨੁਵਾਦ ਕਰੋ।