pa_ta/translate/guidelines-historical/01.md

11 KiB

(http://ufw.io/trans_culture ਤੇ “ਸ਼ਾਸ਼ਤਰ-ਸਭਿਆਚਾਰ ਦਾ ਅਨੁਵਾਦ” ਵੀਡੀਓ ਵੇਖੋ।)

ਇੱਕ ਇਤਿਹਾਸਕ ਪਰਿਭਾਸ਼ਾ ਅਨੁਵਾਦ ਇਤਿਹਾਸਕ ਘਟਨਾਵਾਂ ਅਤੇ ਤੱਥਾਂ ਦਾ ਸਹੀ ਸੰਚਾਰ ਕਰਦਾ ਹੈ।ਇਹ ਲੋੜ੍ਹ ਅਨੁਸਾਰ ਉਹਨਾਂ ਲੋਕਾਂ ਨੂੰ ਉਦੇਸ਼ਿਤ ਸੰਦੇਸ਼ ਦਾ ਸਹੀ ਢੰਗ ਨਾਲ ਸੰਚਾਰਤ ਕਰਨ ਲਈ ਵਾਧੂ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਸਹੀ ਵਿਸ਼ੇ ਦੇ ਅਸਲੀ ਪ੍ਰਾਪਤਕਰਤਾਵਾਂ ਦੇ ਵਜੋਂ ਪ੍ਰਸੰਗ ਅਤੇ ਸਭਿਆਚਾਰ ਨੂੰ ਸਾਂਝਾ ਨਹੀਂ ਕਰਦੇ।

ਇਤਿਹਾਸਕ ਸ਼ੁੱਧਤਾ ਨਾਲ ਚੰਗੀ ਤਰ੍ਹਾਂ ਸੰਚਾਰ ਕਰਨ ਲਈ, ਤੁਹਾਨੂੰ ਦੋ ਗੱਲਾਂ ਨੂੰ ਯਾਦ ਰੱਖਣ ਦੀ ਲੋੜ੍ਹ ਹੈ:

  1. ਬਾਈਬਲ ਇੱਕ ਇਤਿਹਾਸਕ ਦਸਤਾਵੇਜ਼ ਹੈ। ਬਾਈਬਲ ਦੀਆਂ ਘਟਨਾਵਾਂ ਇਸ ਤਰ੍ਹਾਂ ਵਾਪਰੀਆਂ ਜਿਵੇਂ ਬਾਈਬਲ ਇਤਿਹਾਸ ਦੇ ਵਿੱਚ ਵੱਖੋ ਵੱਖਰੇ ਸਮਿਆਂ ਦਾ ਬਿਆਨ ਕਰਦੀ ਹੈ। ਇਸ ਲਈ, ਜਦੋਂ ਤੁਸੀਂ ਬਾਈਬਲ ਦਾ ਅਨੁਵਾਦ ਕਰਦੇ ਹੋ, ਤੁਹਾਨੂੰ ਇਹ ਸੰਚਾਰ ਕਰਨ ਦੀ ਲੋੜ੍ਹ ਹੁੰਦੀ ਹੈ ਕਿ ਇਹ ਘਟਨਾਵਾਂ ਵਾਪਰੀਆਂ, ਅਤੇ ਜੋ ਹੋਇਆ ਉਸ ਦੇ ਵੇਰਵਿਆਂ ਵਿੱਚ ਕੋਈ ਤਬਦੀਲੀ ਨਾ ਕਰੋ।
  2. ਬਾਈਬਲ ਦੀਆਂ ਕਿਤਾਬਾਂ ਇਤਿਹਾਸ ਵਿੱਚ ਕਿਸੇ ਖ਼ਾਸ ਸਮਿਆਂ ਤੇ ਇੱਕ ਨਿਸ਼ਚਤ ਸਭਿਆਚਾਰ ਦੇ ਲੋਕਾਂ ਲਈ ਲਿਖੀਆਂ ਗਈਆਂ ਸਨ। ਇਸਦਾ ਅਰਥ ਇਹ ਹੈ ਕਿ ਬਾਈਬਲ ਦੀਆਂ ਕੁੱਝ ਚੀਜ਼ਾਂ ਜੋ ਮੁੱਢਲੀ ਸੁਣਨ ਵਾਲਿਆਂ ਅਤੇ ਪਾਠਕਾਂ ਲਈ ਬਹੁਤ ਜ਼ਿਆਦਾ ਸਪੱਸ਼ਟ ਨਹੀਂ ਹੋ ਸੱਕਦੀਆਂ ਹਨ ਉੰਨ੍ਹਾਂ ਲਈ ਜੋ ਵੱਖ ਵੱਖ ਸਮਿਆਂ ਅਤੇ ਵੱਖ ਵੱਖ ਸਭਿਆਚਾਰਾਂ ਵਿੱਚ ਬਾਈਬਲ ਪੜ੍ਹਦੇ ਹਨ। ਇਹ ਇਸ ਲਈ ਹੈ ਕਿਉਂਕਿ ਲੇਖਕ ਅਤੇ ਪਾਠਕ ਦੋਵੇਂ ਉਨ੍ਹਾਂ ਬਹੁਤ ਸਾਰੀਆਂ ਅਭਿਆਸਾਂ ਤੋਂ ਜਾਣੂ ਸਨ ਜਿਨ੍ਹਾਂ ਦੇ ਬਾਰੇ ਲੇਖਕ ਨੇ ਲਿਖਿਆ ਸੀ, ਅਤੇ ਇਸ ਲਈ ਲੇਖਕ ਨੂੰ ਉਨ੍ਹਾਂ ਨੂੰ ਸਮਝਾਉਣ ਦੀ ਲੋੜ੍ਹ ਨਹੀਂ ਸੀ। ਅਸੀਂ, ਵੱਖ ਵੱਖ ਸਮਿਆਂ ਅਤੇ ਸਭਿਆਚਾਰਾਂ ਤੋਂ, ਇੰਨ੍ਹਾਂ ਚੀਜ਼ਾਂ ਤੋਂ ਜਾਣੂ ਨਹੀਂ ਹਾਂ, ਅਤੇ ਇਸ ਲਈ ਸਾਨੂੰ ਕੋਈ ਅਜਿਹਾ ਚਾਹੀਦਾ ਹੈ ਜੋ ਇਹਨਾਂ ਦੀ ਵਿਆਖਿਆ ਕਰ ਸਕੇ। ਇਸ ਕਿਸਮ ਦੀ ਜਾਣਕਾਰੀ ਨੂੰ "ਅਪ੍ਰਤੱਖ (ਜਾਂ ਪ੍ਰਭਾਵੀ) ਜਾਣਕਾਰੀ" ਕਿਹਾ ਜਾਂਦਾ ਹੈ। (ਵੇਖੋ [ਮੰਨਿਆਂ ਹੋਇਆ ਗਿਆਨ ਅਤੇ ਸੰਪੂਰਣ ਜਾਣਕਾਰੀ "]) (../figs-explicit/01.md)

ਅਨੁਵਾਦਕ ਹੋਣ ਵਜੋਂ, ਸਾਨੂੰ ਇਤਿਹਾਸਕ ਵੇਰਵਿਆਂ ਦਾ ਸਹੀ ਅਨੁਵਾਦ ਕਰਨ ਦੀ ਲੋੜ੍ਹ ਹੈ, ਪਰ ਕੁੱਝ ਸਪੱਸ਼ਟੀਕਰਣ ਵੀ ਪ੍ਰਦਾਨ ਕਰਦੇ ਹਾਂ ਜਦੋਂ ਅਸੀਂ ਸੋਚਦੇ ਹੈ ਕਿ ਸਾਡੇ ਪਾਠਕਾਂ ਨੂੰ ਇਸ ਦੀ ਲੋੜ੍ਹ ਹੋਵੇਗੀ ਤਾਂ ਜੋ ਉਹ ਸਮਝ ਸਕਣ ਕਿ ਅਨੁਵਾਦ ਕਿਸ ਦੇ ਬਾਰੇ ਵਿੱਚ ਹੈ।

  • ਉਦਾਹਰਣ ਵਜੋਂ, ਉਤਪਤ 12:16 ਊਠਾਂ ਦਾ ਸੰਕੇਤ ਦਿੰਦਾ ਹੈ। ਕਿਉਂਕਿ ਦੁਨੀਆਂ ਦੇ ਉਨ੍ਹਾਂ ਹਿੱਸਿਆਂ ਦੇ ਪਾਠਕਾਂ ਲਈ ਜਿੱਥੇ ਇਹ ਜਾਨਵਰ ਅਣਜਾਣ ਹੈ, ਸ਼ਾਇਦ ਉੱਥੇ ਇਸ ਦੀ ਜਾਣਕਾਰੀ ਦੇਣਾ ਸਹੀ ਹੋਵੇਗਾ। ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇੱਕ ਫੁਟਨੋਟਸ ਜਾਂ ਇੱਕ ਸ਼ਬਦਾਵਲੀ ਸੂਚੀ ਵਿੱਚ ਹੈ ਜਿਵੇਂ ਕਿ ਇਹ ਅਨੁਵਾਦ ਦੇ ਸ਼ਬਦਾਂ ਵਿੱਚ ਹੈ।

ਕੁੱਝ ਵਿਆਖਿਆ ਨੂੰ ਪਾਠ ਵਿੱਚ ਸ਼ਾਮਲ ਕੀਤਾ ਜਾ ਸੱਕਦਾ ਹੈ, ਜਿੰਨਾ ਚਿਰ ਤੱਕ ਇਹ ਸੰਖੇਪ ਹੈ ਅਤੇ ਪਾਠਕ ਨੂੰ ਪਾਠ ਦੇ ਮੁੱਖ ਬਿੰਦੂ ਤੋਂ ਧਿਆਨ ਨੂੰ ਭਟਕਾਉਂਦੀ ਨਹੀਂ ਹੈ।

  • ਉਦਾਹਰਣ ਵਜੋਂ, ਨਵੇਂ ਨੇਮ ਦੇ ਲੇਖਕਾਂ ਨੇ ਅਕਸਰ ਪੁਰਾਣੇ ਨੇਮ ਦੀਆਂ ਘਟਨਾਵਾਂ ਦਾ ਹਵਾਲਾ ਦਿੱਤਾ, ਪਰ ਉੰਨ੍ਹਾਂ ਨੇ ਉਨ੍ਹਾਂ ਨੂੰ ਦੱਸੇ ਬਿਨਾਂ ਕਿ ਉਹ ਕਿਸ ਗੱਲ ਦਾ ਵਰਣਨ ਕਰ ਰਹੇ ਸਨ। ਉਹ ਇਹ ਜਾਣਦੇ ਸਨ ਕਿ ਉਨ੍ਹਾਂ ਦੇ ਪਾਠਕ ਪੁਰਾਣੇ ਨੇਮ ਤੋਂ ਬਹੁਤ ਜ਼ਿਆਦਾ ਜਾਣੂ ਹਨ, ਅਤੇ ਕਿਸੇ ਵੀ ਵਿਆਖਿਆ ਦੀ ਲੋੜ੍ਹ ਨਹੀਂ ਹੈ। ਪਰ ਇਹ ਸੰਭਵ ਹੈ ਕਿ ਵੱਖਰੇ ਸਮੇਂ ਅਤੇ ਸਥਾਨਾਂ ਦੇ ਪਾਠਕਾਂ ਨੂੰ ਕੁੱਝ ਵਿਆਖਿਆ ਦੀ ਲੋੜ੍ਹ ਹੋਵੇਗੀ।

ਆਓ ਸੀਂ 1 ਕੁਰਿੰਥੀਆਂ 10: 1 ਦੀ ਤੁਲਨਾ ਯੂਐਲਟੀ ਅਤੇ ਯੂਐਸਟੀ ਤੋਂ ਕਰੀਏ।

"ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਸਾਡੇ ਪੂਰਵਜ ਸਾਰੇ ਬੱਦਲ ਦੇ ਹੇਠਾਂ ਸਨ ਅਤੇ ਸਾਰੇ ਸਮੁੰਦਰ ਵਿੱਚੋਂ ਲੰਘੇ।" (ਯੂਐਲਟੀ)

"ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਯਾਦ ਕਰਵਾਉਂਣਾਂ ਚਾਹੁੰਦਾ ਹਾਂ ਕਿ ਸਾਡੇ ਯਹੂਦੀ ਪੂਰਵਜ ਪਰਮੇਸ਼ੁਰ ਦੇ ਪਿੱਛੇ ਚੱਲ ਰਹੇ ਸਨ, ਜਿਸ ਨੇ ਉਨ੍ਹਾਂ ਦੀ ਦਿਨ ਦੇ ਦੌਰਾਨ ਇੱਕ ਬੱਦਲ ਵਜੋਂ ਅਗਵਾਈ ਕੀਤੀ, ਜਦੋਂ ਉਹ ਬਹੁਤ ਸਮਾਂ ਪਹਿਲਾਂ ਸੁੱਕੀ ਧਰਤੀ ਉੱਤੇ, ਲਾਲ ਸਮੁੰਦਰ ਵਿੱਚੋਂ ਦੀ ਕੂਚ ਦੇ ਸਮੇਂ ਲੰਘੇ ਸਨ।" (ਯੂਐੱਸਟੀ)

ਧਿਆਨ ਦਿਓ ਕਿ ਯੂਐਸਟੀ ਕਈ ਬਿੰਦੂਆਂ ਨੂੰ ਸਪੱਸ਼ਟ ਕਰਦੀ ਹੈ: 'ਪੂਰਵਜ ਸਾਰੇ ਬੱਦਲ ਦੇ ਹੇਠਾਂ ਸਨ' ਉਸ ਸਮੇਂ ਬਾਰੇ ਦੱਸਦਾ ਹੈ ਕਿ ਪਰਮੇਸ਼ੁਰ ਨੇ ਯਹੂਦੀ ਪੁਰਖਿਆਂ ਦੀ ਇੱਕ ਬੱਦਲ ਵਜੋਂ ਅਗਵਾਈ ਕੀਤੀ।। ਇਹ ਬਿਆਨ ਕਿ 'ਸਾਡੇ ਪੂਰਵਜ ਸਮੁੰਦਰ ਵਿੱਚੋਂ ਲੰਘੇ ਸਨ' ਵੀ 'ਕੂਚ ਦੇ ਸਮੇਂ ਲਾਲ ਸਮੁੰਦਰ ਵਿੱਚੋਂ ਦੀ ਲੰਘਣ' ਬਾਰੇ ਹੈ। ਯੂਐਸਟੀ ਦੇ ਅਨੁਵਾਦਕ ਨੇ ਇਤਿਹਾਸਕ ਘਟਨਾਵਾਂ ਦਾ ਸਪੱਸ਼ਟ ਤੌਰ ਤੇ ਵਰਣਨ ਕਰਨ ਦਾ ਫ਼ੈਂਸਲਾ ਕੀਤਾ। ਇਤਿਹਾਸਕ ਘਟਨਾਵਾਂ ਦਾ ਅਨੁਵਾਦ ਕਰਨ ਦਾ ਇਹ ਇੱਕ ਤਰੀਕਾ ਹੈ ਜੋ ਉਨ੍ਹਾਂ ਲਈ ਵਧੇਰੇ ਸਾਰਥਕ ਹਨ ਜਿੰਨ੍ਹਾਂ ਨੂੰ ਪੁਰਾਣੇ ਨੇਮ ਦੇ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਹੈ।

ਅਸਲ ਲੇਖਕ ਦੁਆਰਾ ਤਿਆਰ ਕੀਤੀ ਜ਼ਰੂਰੀ ਸੰਪੂਰਣ ਜਾਣਕਾਰੀ ਦਾ ਹਵਾਲਾ ਦਿਓ ਜਾਂ ਸ਼ਾਂਮਲ ਕਰੋ ਜੋ ਤੁਹਾਡੇ ਸਮਾਜ ਨੂੰ ਇਹ ਸਮਝਣ ਲਈ ਜ਼ਰੂਰੀ ਹੋਵੇਗਾ ਕਿ ਕੀ ਲਿਖਿਆ ਹੋਇਆ ਹੈ।

ਸੰਦੇਸ਼ ਦੀ ਇਤਿਹਾਸਕ ਸ਼ੁੱਧਤਾ ਨੂੰ ਬਣਾਈ ਰੱਖੋ। ਉੰਨ੍ਹਾਂ ਚੀਜ਼ਾਂ ਅਤੇ ਘਟਨਾਵਾਂ ਦਾ ਵਰਣਨ ਕਰਨ ਤੋਂ ਪਰਹੇਜ਼ ਕਰੋ ਜੋ ਬਾਈਬਲ ਦੇ ਸਮੇਂ ਵਿੱਚ ਮੌਜੂਦ ਨਹੀਂ ਸਨ। ਆਪਣੇ ਅਨੁਵਾਦ ਨੂੰ ਅਜਿਹਾ ਨਾ ਬਣਾਓ ਜਿਵੇਂ ਕਿ ਇਹ ਇੱਕ ਆਧੁਨਿਕ ਸਮੇਂ- ਦੀ ਘਟਨਾ ਹੈ।

ਯਾਦ ਰੱਖੋ:

  • ਇਤਿਹਾਸਕ ਪਾਠ ਨੂੰ ਸੱਚਾ ਰੱਖੋ। ਅਸਲ ਸੰਦੇਸ਼, ਇਤਿਹਾਸਕ ਘਟਨਾਵਾਂ ਅਤੇ ਸਭਿਆਚਾਰਕ ਪਿਛੋਕੜ੍ਹ ਦੀ ਜਾਣਕਾਰੀ ਇੱਕੋ ਜਿਹੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਇਸ ਨੂੰ ਸ੍ਰੋਤ ਪਾਠ ਵਿੱਚ ਲਿਖਿਆ ਗਿਆ ਸੀ। ਉਦਾਹਰਣ ਦੇ ਲਈ, ਇਸ ਲਈ ਅਨੁਵਾਦ ਵਿੱਚ ਸੰਦੇਸ਼ ਦੁਬਾਰਾ ਲਿਖਿਆ ਹੋਇਆ ਹੋਣਾ ਨਹੀਂ ਚਾਹੀਦਾ ਹੈ ਕਿ ਘਟਨਾਵਾਂ ਕਿਸੇ ਵੱਖਰੇ ਸਥਾਨ ਜਾਂ ਸਮੇਂ ਤੇ ਵਾਪਰੀਆਂ ਹਨ।
  • ਸੰਦੇਸ਼ ਨੂੰ ਇਸ ਤਰੀਕੇ ਨਾਲ ਪ੍ਰਗਟ ਕਰਦੇ ਹੋਏ ਸਪੱਸ਼ਟ ਤੌਰ ਤੇ ਸੰਚਾਰ ਕਰੋ ਕਿ ਦੱਸੀ ਗਈ ਭਾਸ਼ਾ ਸਭਿਆਚਾਰ ਦੇ ਲੋਕ ਉਸ ਅਰਥ ਨੂੰ ਸਮਝ ਸਕਣਗੇ ਜਿਸਦਾ ਮੂਲ ਲੇਖਕ ਸੰਚਾਰ ਕਰਨਾ ਚਾਹੁੰਦਾ ਸੀ।
  • ਸਿਰਫ਼ ਉਹਨਾਂ ਲੋਕਾਂ ਨੂੰ ਉਦੇਸ਼ਿਤ ਸੰਦੇਸ਼ ਨੂੰ ਸਹੀ ਢੰਗ ਨਾਲ ਸੰਚਾਰਤ ਕਰਨ ਲਈ ਜ਼ਰੂਰੀ ਤੌਰ 'ਤੇ ਵਾਧੂ ਜਾਣਕਾਰੀ ਪ੍ਰਦਾਨ ਕਰੋ ਜੋ ਅਸਲ ਸਮਗਰੀ ਦੇ ਪ੍ਰਾਪਤਕਰਤਾਵਾਂ ਦੇ ਸਮਾਨ ਪ੍ਰਸੰਗ ਅਤੇ ਸਭਿਆਚਾਰ ਨੂੰ ਸਾਂਝਾ ਨਹੀਂ ਕਰਦੇ।