pa_ta/translate/guidelines-faithful/01.md

12 KiB

ਵਿਸ਼ਵਾਸਯੋਗ ਅਨੁਵਾਦ

ਅਨਾਵਦ ਕਰਨ ਲਈ ਜੋ ਬਾਈਬਲ ਦੇ ਪ੍ਰਤੀ ਵਿਸ਼ਵਾਸਯੋਗ ਹੈ, ਤੁਹਾਨੂੰ ਜ਼ਰੂਰ ਹੀ ਆਪਣੇ ਅਨੁਵਾਦ ਵਿੱਚ ਕਿਸੇ ਵੀ ਰਾਜਨੀਤਕ, ਸੰਸਥਾ, ਵਿਚਾਰਿਕ, ਸਮਾਜਿਕ, ਸਭਿਆਚਾਰਕ ਜਾਂ ਧਰਮ ਸਬੰਧੀ ਪੱਖਪਾਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੁੱਖ ਸ਼ਬਦਾਂ ਦੀ ਵਰਤੋਂ ਕਰੋ ਜੋ ਬਾਈਬਲ ਦੀਆਂ ਮੂਲ ਭਾਸ਼ਾਵਾਂ ਦੀ ਸ਼ਬਦਾਵਲੀ ਲਈ ਵਿਸ਼ਵਾਸਯੋਗ ਹਨ। ਬਾਈਬਲ ਦੇ ਸ਼ਬਦਾਂ ਲਈ ਸਮਰੂਪ ਆਮ ਭਾਸ਼ਾਵਾਂ ਦੀ ਵਰਤੋਂ ਕਰੋ ਜੋ ਪਰਮੇਸ਼ੁਰ ਪਿਤਾ ਅਤੇ ਪਰਮੇਸ਼ੁਰ ਪੁੱਤਰ ਦੇ ਵਿੱਚਕਾਰ ਰਿਸ਼ਤੇ ਦਾ ਵਰਣਨ ਕਰਦੇ ਹਨ। ਫੁਟਨੋਟਸ ਜਾਂ ਹੋਰ ਪੂਰਕ ਸ੍ਰੋਤਾਂ ਵਿੱਚ, ਇਹਨਾਂ ਨੂੰ ਸਪੱਸ਼ਟ ਕੀਤਾ ਜਾ ਸੱਕਦਾ ਹੈ।

ਬਾਈਬਲ ਦਾ ਅਨੁਵਾਦਕ ਹੋਣ ਦੇ ਨਾਤੇ ਤੁਹਾਡਾ ਉਦੇਸ਼ ਉਸ ਸੰਦੇਸ਼ ਨੂੰ ਸੰਚਾਰਿਤ ਕਰਨਾ ਹੈ ਜਿਸ ਬਾਰੇ ਬਾਈਬਲ ਦੇ ਮੂਲ ਲੇਖਕ ਨੇ ਸੰਚਾਰ ਕਰਨਾ ਸੀ। ਇਸਦਾ ਅਰਥ ਇਹ ਹੈ ਕਿ ਤੁਹਾਨੂੰ ਆਪਣਾ ਸੰਦੇਸ਼, ਜਾਂ ਉਹ ਸੰਦੇਸ਼ ਜੋ ਤੁਸੀਂ ਸੋਚਦੇ ਹੋ ਕਿ ਬਾਈਬਲ ਨੂੰ ਕਹਿਣਾ ਚਾਹੀਦਾ ਹੈ ਨੂੰ ਸੰਚਾਰਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਜਾਂ ਤੁਹਾਡੀ ਕਲੀਸਿਯਾ ਸੋਚਦੀ ਹੈ ਕਿ ਬਾਈਬਲ ਨੂੰ ਕਹਿਣਾ ਚਾਹੀਦਾ ਹੈ। ਕਿਸੇ ਵੀ ਬਾਈਬਲ ਹਵਾਲੇ ਲਈ, ਤੁਹਾਨੂੰ ਜ਼ਰੂਰੀ ਤੌਰ ਤੇ ਉਹ ਸੰਚਾਰ ਕਰਨਾ ਚਾਹੀਦਾ ਹੈ ਜੋ ਇਹ ਕਹਿੰਦਾ ਹੈ, ਉਹ ਸਭ ਜੋ ਇਹ ਕਹਿੰਦਾ ਹੈ, ਅਤੇ ਕੇਵਲ ਉਹੀ ਜੋ ਇਹ ਕਹਿੰਦਾ ਹੈ। ਤੁਹਾਨੂੰ ਆਪਣੀਆਂ ਖੁਦ ਦੀਆਂ ਵਿਆਖਿਆਵਾਂ ਜਾਂ ਸੰਦੇਸ਼ਾਂ ਨੂੰ ਬਾਈਬਲ ਵਿੱਚ ਪਾਉਣ ਦੇ ਲਾਲਚ ਦਾ ਵਿਰੋਧ ਕਰਨਾ ਚਾਹੀਦਾ ਹੈ ਜਾਂ ਉਸ ਸੰਦੇਸ਼ ਵਿੱਚ ਕੋਈ ਅਰਥ ਸ਼ਾਮਲ ਕਰਨ ਦਾ ਜੋ ਬਾਈਬਲ ਦੇ ਹਵਾਲੇ ਵਿੱਚ ਨਹੀਂ ਹੈ। (ਇੱਕ ਬਾਈਬਲ ਹਵਾਲੇ ਦੇ ਸੰਦੇਸ਼ ਵਿੱਚ ਸੰਕੇਤ ਜਾਣਕਾਰੀ ਸ਼ਾਮਲ ਹੈ। ਵੇਖੋ [ਗਿਆਨ ਮੰਨਣਾ ਅਤੇ ਸੰਪੂਰਣ ਜਾਣਕਾਰੀ] (../figs-explicit/01.md)।)

ਤੁਹਾਨੂੰ ਜ਼ਰੂਰੀ ਸ਼ਬਦ ਵੀ ਵਰਤਣੇ ਚਾਹੀਦੇ ਹਨ ਜੋ ਬਾਈਬਲ ਦੀਆਂ ਮੂਲ ਭਾਸ਼ਾਵਾਂ ਦੀ ਸ਼ਬਦਾਵਲੀ ਲਈ ਵਿਸ਼ਵਾਸਯੋਗ ਹਨ। ਇਹ ਸੁਨਿਸ਼ਚਿਤ ਕਰਨ ਲਈ ਕਿ ਤੁਸੀਂ ਇੰਨ੍ਹਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਦੇ ਹੋ, ਅਨੁਵਾਦ ਸ਼ਬਦਾ ਦੀਆਂ ਪਰਿਭਾਸ਼ਾਵਾਂ ਨੂੰ ਪੜ੍ਹੋ। ਇਸਦਾ ਅਨੁਵਾਦ ਕਰੋ ਤਾਂ ਕਿ ਇੰਨ੍ਹਾਂ ਮੁੱਖ ਸ਼ਬਦਾਂ ਦੇ ਇੱਕੋ ਅਰਥ ਹਨ, ਅਤੇ ਉਹਨਾਂ ਨੂੰ ਸਿਰਫ਼ ਆਪਣੇ ਪਾਸਬਾਨ, ਆਪਣੇ ਪਿੰਡ ਦੇ ਆਗੂਆਂ, ਜਾਂ ਆਪਣੇ ਆਪ ਨੂੰ ਖੁਸ਼ ਕਰਨ ਲਈ ਵੱਖੋ ਵੱਖਰੇ ਢੰਗ ਵਿੱਚ ਅਨੁਵਾਦ ਨਾ ਕਰੋ।

ਹਮੇਸ਼ਾਂ ਵਿਸ਼ਵਾਸਯੋਗਤਾ ਨਾਲ ਅਨੁਵਾਦ ਕਰਨਾ ਕਈ ਕਾਰਨਾਂ ਕਰਕੇ ਮੁਸ਼ਕਲ ਹੋ ਸੱਕਦਾ ਹੈ:

  1. ਤੁਸੀਂ ਸ਼ਾਇਦ ਉਸ ਤਰੀਕੇ ਦੀ ਵਰਤੋਂ ਕਰੋ ਜਿਹੜਾ ਤੁਹਾਡੀ ਕਲੀਸਿਯਾ ਬਾਈਬਲ ਦੇ ਕੁੱਝ ਹਵਾਲਿਆਂ ਦਾ ਅਨੁਵਾਦ ਕਰਨ ਲਈ ਕਰਦੀ ਹੈ, ਅਤੇ ਇਹ ਨਹੀਂ ਜਾਣਦੇ ਕਿ ਇੱਥੇ ਹੋਰ ਵਿਆਖਿਆਵਾਂ ਵੀ ਹਨ।
  • ਉਦਾਹਰਣ: ਜਦੋਂ ਤੁਸੀਂ ਸ਼ਬਦ "ਬਪਤਿਸਮਾ ਦਿਓ" ਦਾ ਅਨੁਵਾਦ ਕਰ ਰਹੇ ਹੋ ਤਾਂ ਸ਼ਾਇਦ ਤੁਸੀਂ ਇਸ ਨੂੰ ਕਿਸੇ ਅਜਿਹੇ ਸ਼ਬਦ ਨਾਲ ਅਨੁਵਾਦ ਕਰਨਾ ਚਾਹੋਗੇ ਜਿਸਦਾ ਅਰਥ ਹੈ "ਛਿੜ੍ਹਕਣਾ", ਕਿਉਂਕਿ ਤੁਹਾਡੀ ਕਲੀਸਿਯਾ ਵੀ ਇੰਝ ਹੀ ਕਰਦੀ ਹੈ। ਪਰ ਅਨੁਵਾਦ ਦੇ ਸ਼ਬਦਾਂ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਸਿੱਖਦੇ ਹੋ ਕਿ ਸ਼ਬਦ "ਡੁੱਬਣਾ," "ਡੁਬਕੀ," "ਧੋਣਾ" ਜਾਂ "ਸ਼ੁੱਧ ਕਰਨਾ" ਦੀ ਸੀਮਾ ਵਿੱਚ ਇੱਕ ਅਰਥ ਰੱਖਦਾ ਹੈ।
  1. ਤੁਸੀਂ ਸ਼ਾਇਦ ਕਿਸੇ ਬਾਈਬਲ ਹਵਾਲੇ ਦਾ ਅਨੁਵਾਦ ਇਸ ਢੰਗ ਨਾਲ ਕਰਨਾ ਚਾਹੋਗੇ ਜੋ ਤੁਹਾਡੇ ਸਭਿਆਚਾਰ ਨਾਲ ਮੇਲ ਕਰਦਾ ਹੈ, ਬਜਾਏ ਇਸ ਦੇ ਨਾਲੋਂ ਕਿ ਕਦੋਂ ਇਹ ਲਿਖਿਆ ਗਿਆ ਅਤੇ ਇਸ ਦੇ ਅਨੁਸਾਰ ਇਸ ਦਾ ਕੀ ਅਰਥ ਹੈ।
  • ਉਦਾਹਰਣ: ਉੱਤਰੀ ਅਮਰੀਕਾ ਦੇ ਸਭਿਆਚਾਰ ਵਿੱਚ .ਔਰਤਾਂ ਲਈ ਕਲੀਸਿਯਾਵਾਂ ਵਿੱਚ ਬੋਲਣਾ ਅਤੇ ਪ੍ਰਚਾਰ ਕਰਨਾ ਆਮ ਗੱਲ ਹੈ। ਉਸ ਸਭਿਆਚਾਰ ਦੇ ਇੱਕ ਅਨੁਵਾਦਕ ਨੂੰ 1 ਕੁਰਿੰਥੀਆਂ 14:34 ਦੇ ਸ਼ਬਦਾਂ ਦਾ ਇਸ ਤਰੀਕੇ ਨਾਲ ਅਨੁਵਾਦ ਕਰਨ ਲਈ ਭਰਮਾਇਆ ਜਾ ਸੱਕਦਾ ਹੈ ਜੋ ਕਿ ਇੰਨ੍ਹਾਂ ਸਖ਼ਤ ਨਹੀਂ ਹੈ ਜਿਵੇਂ ਪੌਲੁਸ ਰਸੂਲ ਨੇ ਉਨ੍ਹਾਂ ਨੂੰ ਲਿਖਿਆ ਸੀ: "... ਔਰਤਾਂ ਨੂੰ ਕਲੀਸਿਯਾਵਾਂ ਵਿੱਚ ਚੁੱਪ ਰਹਿਣਾ ਚਾਹੀਦਾ ਹੈ।" ਪਰ ਇੱਕ ਵਿਸ਼ਵਾਸਯੋਗ ਅਨੁਵਾਦਕ ਬਾਈਬਲ ਦੇ ਹਵਾਲੇ ਦੇ ਅਰਥਾਂ ਦਾ ਉਸੇ ਤਰ੍ਹਾਂ ਅਨੁਵਾਦ ਕਰੇਗਾ।
  1. ਤੁਹਾਨੂੰ ਸ਼ਾਇਦ ਕੋਈ ਅਜਿਹੀ ਚੀਜ਼ ਪਸੰਦ ਨਾ ਹੋਵੇ ਜੋ ਬਾਈਬਲ ਕਹਿੰਦੀ ਹੈ, ਅਤੇ ਇਸ ਨੂੰ ਬਦਲਣ ਲਈ ਭਰਮਾਏ ਜਾਓ।
  • ਉਦਾਹਰਣ: ਤੁਸੀਂ ਯੂਹੰਨਾ 6:53 ਵਿੱਚ ਜੋ ਕਿਹਾ ਹੈ ਉਸ ਨੂੰ ਸ਼ਾਇਦ ਤੁਸੀਂ ਪਸੰਦ ਨਹੀਂ ਕਰੋਗੇ, "ਸੱਚ, ਸੱਚ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਂਦੇ ਅਤੇ ਉਸਦਾ ਲਹੂ ਨਹੀਂ ਪੀਂਦੇ, ਤੁਹਾਡੇ ਅੰਦਰ ਜ਼ਿੰਦਗੀ ਨਹੀਂ ਹੋਵੇਗੀ।" ਇਹ ਤੁਹਾਨੂੰ ਘਿਣਾਉਣੀ ਲੱਗ ਸੱਕਦੀ ਹੈ। ਪਰ ਤੁਹਾਨੂੰ ਜ਼ਰੂਰੀ ਤੌਰ 'ਤੇ ਇਸਦਾ ਅਨੁਵਾਦ ਕਰਨਾ ਚਾਹੀਦਾ ਹੈ, ਤਾਂ ਜੋ ਤੁਹਾਡੇ ਲੋਕ ਇਸ ਨੂੰ ਪੜ੍ਹ ਸਕਣ ਅਤੇ ਵਿਚਾਰ ਕਰ ਸਕਣ ਕਿ ਯਿਸੂ ਦੁਆਰਾ ਇਸਦਾ ਕੀ ਅਰਥ ਹੈ।
  1. ਹੋ ਸੱਕਦਾ ਹੈ ਕਿ ਤੁਸੀਂ ਡਰ ਜਾਓ ਕਿ ਤੁਹਾਡੇ ਪਿੰਡ ਦੇ ਦੂਸਰੇ ਕੀ ਸੋਚਣਗੇ ਜਾਂ ਕਰਨਗੇ ਜੇਕਰ ਉਹ ਵਿਸ਼ਵਾਸਯੋਗ ਅਨੁਵਾਦ ਨੂੰ ਜੋ ਬਾਈਬਲ ਕਹਿੰਦੀ ਹੈ ਪੜ੍ਹਦੇ ਹਨ।
  • ਉਦਾਹਰਣ: ਹੋ ਸੱਕਦਾ ਹੈ ਤੁਸੀਂ ਮੱਤੀ 3:17 ਵਿੱਚ ਪਰਮੇਸ਼ੁਰ ਦੇ ਵਚਨਾਂ ਦਾ ਅਨੁਵਾਦ ਕਰਨ ਲਈ ਭਰਮਾਏ ਜਾਓ, "ਇਹ ਮੇਰਾ ਪਿਆਰਾ ਪੁੱਤਰ ਹੈ। ਮੈਂ ਉਸ ਤੋਂ ਬਹੁਤ ਪ੍ਰਸੰਨ ਹਾਂ," ਇੱਕ ਸ਼ਬਦ ਨਾਲ ਜਿਸਦਾ ਅਰਥ "ਪੁੱਤਰ" ਨਹੀਂ ਹੈ। ਪਰ ਤੁਸੀਂ ਜ਼ਰੂਰ ਹੀ ਯਾਦ ਰੱਖੋ ਕਿ ਤੁਹਾਨੂੰ ਇਸ ਦੇ ਅਰਥ ਨੂੰ ਬਦਲਣ ਦਾ ਕੋਈ ਹੱਕ ਨਹੀਂ ਹੈ ਜੋ ਬਾਈਬਲ ਕਹਿੰਦੀ ਹੈ।
  1. ਤੁਹਾਨੂੰ ਸ਼ਾਇਦ ਬਾਈਬਲ ਦੇ ਹਵਾਲੇ ਬਾਰੇ ਕੁੱਝ ਵਧੇਰੇ ਪਤਾ ਹੋਵੇ ਜਿਸਦਾ ਤੁਸੀਂ ਅਨੁਵਾਦ ਕਰ ਰਹੇ ਹੋ ਅਤੇ ਇਸ ਨੂੰ ਆਪਣੇ ਅਨੁਵਾਦ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ।
  • ਉਦਾਹਰਣ: ਜਦੋਂ ਤੁਸੀਂ ਮਰਕੁਸ 10:11 ਦਾ ਅਨੁਵਾਦ ਕਰ ਰਹੇ ਹੋ, "ਜਿਹੜਾ ਵੀ ਆਪਣੀ ਪਤਨੀ ਨੂੰ ਤਲਾਕ ਦੇ ਦਿੰਦਾ ਹੈ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਂਦਾ ਹੈ, ਵਿਭਚਾਰ ਕਰਦਾ ਹੈ" ਤੁਸੀਂ ਜਾਣਦੇ ਹੋਵੋਗੇ ਕਿ ਮੱਤੀ 19: 9 ਵਿੱਚ ਇਹ ਸ਼ਬਦ ਵੀ ਹੈ, "... ਸਰੀਰਕ ਅਨੈਤਿਕਤਾ ਨੂੰ ਛੱਡ ਕੇ .... "ਫਿਰ ਵੀ, ਇਸ ਵਾਕ ਨੂੰ ਮਰਕੁਸ 10:11 ਵਿੱਚ ਸ਼ਾਮਲ ਨਾ ਕਰੋ, ਕਿਉਂਕਿ ਉਹ ਵਿਸ਼ਵਾਸਯੋਗਤਾ ਵਾਲਾ ਅਨੁਵਾਦ ਨਹੀਂ ਹੋਵੇਗਾ। ਨਾਂ ਹੀ, ਆਪਣੀ ਕਲੀਸਿਯਾ ਜਾਂ ਆਪਣੇ ਖੁਦ ਦੇ ਵਿਚਾਰਾਂ ਜਾਂ ਸਿੱਖਿਆਵਾਂ ਨੂੰ ਵੀ ਸ਼ਾਮਲ ਨਾ ਕਰੋ। ਕੇਵਲ ਉਹੀ ਅਰਥ ਦਾ ਅਨੁਵਾਦ ਕਰੋ ਜੋ ਬਾਈਬਲ ਦੇ ਹਵਾਲੇ ਵਿੱਚ ਹੈ।

ਇੰਨ੍ਹਾਂ ਪੱਖਪਾਤਾਂ ਤੋਂ ਬਚਣ ਲਈ, ਖ਼ਾਸ ਕਰਕੇ ਉਹ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਜਾਣਦੇ ਹੀ ਨਹੀਂ ਹੋ, ਤੁਹਾਨੂੰ ਅਨੁਵਾਦ ਨੋਟਸ (http://ufw.io/tn/ ਵੇਖੋ), ਅਨੁਵਾਦ ਸ਼ਬਦ (http://ufw.io/tw/ ਵੇਖੋ) ਦਾ ਅਧਿਐਨ ਕਰਨਾ ਚਾਹੀਦਾ ਹੈ) ਅਤੇ * ਅਨਫੋਲਡਿੰਗ ਸ਼ਬਦ ਸਧਾਰਣ ਪਾਠ * (ਵੇਖੋ http://ufw.io/udb/), ਅਤੇ ਨਾਲ ਹੀ ਕੋਈ ਹੋਰ ਅਨੁਵਾਦ ਤੁਹਾਡੀ ਮਦਦ ਕਰਦਾ ਹੈ। ਇਸ ਤਰੀਕੇ ਨਾਲ ਤੁਸੀਂ ਜਾਣੋਗੇ ਕਿ ਬਾਈਬਲ ਦੇ ਹਵਾਲੇ ਦਾ ਕੀ ਅਰਥ ਹੈ, ਅਤੇ ਤੁਹਾਡੇ ਵੱਲੋਂ ਪੱਖਪਾਤੀ, ਅਵਿਸ਼ਵਾਸਯੋਤਾ ਢੰਗ ਨਾਲ ਅਨੁਵਾਦ ਕਰਨ ਦੀ ਸੰਭਾਵਨਾਬਹੁਤ ਘੱਟ ਹੋਵੇਗੀ।

(ਸ਼ਾਇਦ ਤੁਸੀਂ ਵੀਡੀਓ ਵੇਖਣਾ ਵੀ ਚਾਹੋਗੇ guidelines faithful.)