pa_ta/translate/figs-yousingular/01.md

11 KiB

ਵਿਆਖਿਆ

ਕੁੱਝ ਭਾਸ਼ਾਵਾਂ ਵਿੱਚ "ਤੁਸੀਂ" ਦਾ ਰੂਪ ਇੱਕਵਚਨ ਹੁੰਦਾ ਹੈ, ਜਦੋਂ ਕਿ "ਤੁਸੀਂ" ਸ਼ਬਦ ਸਿਰਫ਼ ਇੱਕ ਵਿਅਕਤੀ ਦੇ ਬਾਰੇ ਹੀ ਹਵਾਲਾ ਦਿੰਦਾ ਹੈ, ਅਤੇ ਬਹੁਵਚਨ ਰੂਪ ਉਦੋਂ ਹੁੰਦਾ ਹੈ ਜਦੋਂ ਸ਼ਬਦ "ਤੁਸੀਂ" ਇੱਕ ਤੋਂ ਵੱਧ ਵਿਅਕਤੀਆਂ ਦੇ ਬਾਰੇ ਹਵਾਲਾ ਦਿੰਦਾ ਹੈ। ਅਨੁਵਾਦਕ ਜੋ ਇੰਨ੍ਹਾਂ ਵਿੱਚੋਂ ਇੱਕ ਭਾਸ਼ਾਵਾਂ ਬੋਲਦੇ ਹਨ ਉਹਨਾਂ ਨੂੰ ਹਮੇਸ਼ਾਂ ਇਹ ਜਾਣਨ ਦੀ ਲੋੜ੍ਹ ਹੋਵੇਗੀ ਕਿ ਬੋਲਣ ਵਾਲੇ ਦਾ ਕੀ ਅਰਥ ਹੈ ਤਾਂ ਜੋ ਉਹ ਆਪਣੀ ਭਾਸ਼ਾ ਵਿੱਚ "ਤੁਸੀਂ" ਲਈ ਸਹੀ ਸ਼ਬਦ ਚੁਣ ਸਕਣ। ਹੋਰ ਭਾਸ਼ਾਵਾਂ, ਜਿਵੇਂ ਕਿ ਅੰਗਰੇਜ਼ੀ, ਵਿੱਚ ਸਿਰਫ਼ ਇੱਕ ਹੀ ਰੂਪ ਹੁੰਦਾ ਹੈ, ਜਿਸ ਨੂੰ ਲੋਕ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਕਿੰਨ੍ਹੇ ਲੋਕ ਦੀ ਵਰਤੋਂ ਕਰਦੇ ਹਨ।

ਬਾਈਬਲ ਸਭ ਤੋਂ ਪਹਿਲਾਂ ਇਬਰਾਨੀ, ਅਰਾਮੀ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਲਿਖੀ ਗਈ ਸੀ। ਇੰਨ੍ਹਾਂ ਸਾਰੀਆਂ ਹੀ ਭਾਸ਼ਾਵਾਂ ਦੇ ਦੋਵੇਂ "ਤੁਸੀਂ" ਦਾ ਇੱਕਵਚਨ ਰੂਪ ਅਤੇ "ਤੁਸੀਂ" ਦਾ ਬਹੁਵਚਨ ਰੂਪ ਹਨ।ਜਦੋਂ ਅਸੀਂ ਉਨ੍ਹਾਂ ਭਾਸ਼ਾਵਾਂ ਵਿੱਚ ਬਾਈਬਲ ਪੜ੍ਹਦੇ ਹਾਂ, ਤਾਂ ਪੜ੍ਹਨਾਂਵ ਅਤੇ ਕ੍ਰਿਆ ਦੇ ਰੂਪ ਸਾਨੂੰ ਦੱਸਦੇ ਹਨ ਕਿ ਸ਼ਬਦ "ਤੁਸੀਂ" ਇੱਕ ਵਿਅਕਤੀ ਦਾ ਹਵਾਲਾ ਦਿੰਦਾ ਹੈ ਜਾਂ ਇੱਕ ਤੋਂ ਵੱਧ। ਜਦੋਂ ਅਸੀਂ ਇੱਕ ਅਜਿਹੀ ਭਾਸ਼ਾ ਵਿੱਚ ਬਾਈਬਲ ਪੜ੍ਹਦੇ ਹਾਂ ਜਿਸ ਵਿੱਚ ਤੁਸੀਂ ਦੇ ਵੱਖੋ ਵੱਖਰੇ ਰੂਪ ਨਹੀਂ ਹੁੰਦੇ, ਤਾਂ ਸਾਨੂੰ ਪ੍ਰਸੰਗ ਨੂੰ ਵੇਖਣ ਦੀ ਲੋੜ੍ਹ ਹੁੰਦੀ ਹੈ ਕਿ ਬੁਲਾਰਾ ਕਿੰਨੇ ਲੋਕਾਂ ਨਾਲ ਗੱਲ ਕਰ ਰਿਹਾ ਸੀ।

ਕਾਰਨ ਇਹ ਇੱਕ ਅਨੁਵਾਦ ਦਾ ਵਿਸ਼ਾ ਹੈ

  • ਅਨੁਵਾਦਕ ਜਿਹੜੇ ਇੱਕ ਅਜਿਹੀ ਭਾਸ਼ਾ ਬੋਲਦੇ ਹਨ ਜਿਸ ਵਿੱਚ "ਤੁਸੀਂ" ਦੇ ਲਈ ਵੱਖਰਾ ਇੱਕਵਚਨ ਅਤੇ ਬਹੁਵਚਨ ਰੂਪ ਹੁੰਦੇ ਹਨ ਤਾਂ ਉਹਨਾਂ ਨੂੰ ਹਮੇਸ਼ਾਂ ਇਹ ਜਾਣਨ ਦੀ ਲੋੜ੍ਹ ਹੁੰਦੀ ਹੈ ਕਿ ਬੁਲਾਰੇ ਦਾ ਕੀ ਅਰਥ ਹੈ ਤਾਂ ਜੋ ਉਹ ਆਪਣੀ ਭਾਸ਼ਾ ਵਿੱਚ "ਤੁਸੀਂ" ਦੇ ਲਈ ਸਹੀ ਸ਼ਬਦ ਚੁਣ ਸਕਣ।
  • ਬਹੁਤ ਸਾਰੀਆਂ ਭਾਸ਼ਾਵਾਂ ਦੀਆਂ ਕ੍ਰਿਆਵਾਂ ਦੇ ਵੱਖ ਵੱਖ ਰੂਪ ਇਸ ਗੱਲ ਤੇ ਵੀ ਨਿਰਭਰ ਕਰਦੇ ਹਨ ਕਿ ਵਿਸ਼ਾ ਇੱਕਵਚਨ ਹੈ ਜਾਂ ਬਹੁਵਚਨ ਹੈ। ਤਾਂ ਵੀ ਜੇ ਇੱਥੇ ਕੋਈ ਪੜ੍ਹਨਾਂਵ ਦਾ ਅਰਥ "ਤੁਸੀਂ" ਨਹੀਂ ਹੁੰਦਾ ਹੈ, ਤਾਂ ਇੰਨ੍ਹਾਂ ਭਾਸ਼ਾਵਾਂ ਦੇ ਅਨੁਵਾਦਕਾਂ ਨੂੰ ਇਹ ਜਾਣਨ ਦੀ ਲੋੜ੍ਹ ਹੋਵੇਗੀ ਕਿ ਕੀ ਬੁਲਾਰਾ ਇੱਕ ਵਿਅਕਤੀ ਜਾਂ ਇੱਕ ਤੋਂ ਵੱਧ ਲੋਕਾਂ ਦਾ ਹਵਾਲਾ ਦੇ ਰਿਹਾ ਸੀ।

ਅਕਸਰ ਪ੍ਰਸੰਗ ਇਹ ਸਪੱਸ਼ਟ ਕਰ ਦੇਵੇਗਾ ਕਿ "ਤੁਸੀਂ" ਸ਼ਬਦ ਇੱਕ ਵਿਅਕਤੀ ਦਾ ਹਵਾਲਾ ਦਿੰਦਾ ਹੈ ਜਾਂ ਇੱਕ ਤੋਂ ਵੱਧ। ਜੇ ਤੁਸੀਂ ਵਾਕ ਵਿੱਚ ਦੂਸਰੇ ਪੜ੍ਹਨਾਂਵਾਂ ਨੂੰ ਵੇਖਦੇ ਹੋ, ਤਾਂ ਉਹ ਤੁਹਾਡੀ ਕਿੰਨ੍ਹੇ ਲੋਕਾਂ ਦੀ ਗਿਣਤੀ ਦੇ ਨਾਲ ਬੁਲਾਰਾ ਗੱਲ ਕਰ ਰਿਹਾ ਜਾਣਨ ਵਿੱਚ ਮਦਦ ਕਰਨਗੇ। ਕਈ ਵਾਰ ਯੂਨਾਨੀ ਅਤੇ ਇਬਰਾਨੀ ਬੁਲਾਰੇ “ਤੁਸੀਂ” ਲਈ ਇੱਕਵਚਨ ਵਰਤਦੇ ਸਨ ਭਾਵੇਂ ਹੀ ਉਹ ਲੋਕਾਂ ਦੇ ਸਮੂਹ ਨਾਲ ਗੱਲ ਕਰ ਰਹੇ ਹੋਣ। ਵੇਖੋ ['ਤੁਸੀਂ' ਦੇ ‘ਰੂਪ’- ਇੱਕ ਭੀੜ੍ਹ ਲਈ ਇੱਕਵਚਨ] (../figs-youcrowd/01.md)

ਬਾਈਬਲ ਵਿੱਚੋਂ ਉਦਾਹਰਣਾਂ

ਸ਼ਾਸ਼ਕ ਨੇ ਕਿਹਾ, "ਇਹ ਸਭ ਗੱਲਾਂ ਦਾ ਹੁਕਮ ਮੈਂ ਬਚਪਨ ਤੋਂ ਹੀ ਮੰਨ੍ਹਦਾ ਆ ਰਿਹਾ ਹਾਂ।" ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸਨੇ ਉਸ ਨੂੰ ਕਿਹਾ, “ਇੱਕ ਚੀਜ਼ ਦੀ ਤੇਰੇ ਵਿੱਚ ਅਜੇ ਵੀ ਘਾਟ ਹੈ। ਤੈਨੂੰ ਉਹ ਸਭ ਕੁੱਝ ਜੋ ਤੇਰੇ ਕੋਲ ਹੈ ਵੇਚਣਾ ਚਾਹੀਦਾ ਹੈ ਅਤੇ ਇਸ ਨੂੰ ਗਰੀਬਾਂ ਵਿੱਚ ਵੰਡਣਾ ਚਾਹੀਦਾ ਹੈ, ਅਤੇ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ- ਅਤੇ ਆ, ਮੇਰੇ ਮਗਰ ਚੱਲ।"(ਲੂਕਾ 18:21, 22 ਯੂ.ਐਲ.ਟੀ.)

ਸ਼ਾਸ਼ਕ ਸਿਰਫ਼ ਆਪਣੇ ਹੀ ਬਾਰੇ ਬੋਲ ਰਿਹਾ ਸੀ ਜਦੋਂ ਉਸਨੇ ਕਿਹਾ "ਮੈਂ।" ਇਹ ਸਾਨੂੰ ਵਿਖਾਉਂਦਾ ਹੈ ਕਿ ਜਦੋਂ ਯਿਸੂ ਨੇ "ਤੁਸੀਂ" ਕਿਹਾ ਤਾਂ ਉਹ ਇਕੱਲੇ ਸ਼ਾਸ਼ਕ ਨੂੰ ਹੀ ਇਸ਼ਾਰਾ ਰਿਹਾ ਸੀ। ਇਸ ਕਰਕੇ ਜਿਹੜੀਆਂ ਭਾਸ਼ਾਵਾਂ “ਤੁਸੀਂ” ਦੇ ਇੱਕਵਚਨ ਅਤੇ ਬਹੁਵਚਨ ਦੀਆਂ ਕਿਸਮਾਂ ਵਾਲੀਆਂ ਹਨ ਤਾਂ ਇੱਥੇ ਇੱਕਵਚਨ ਦਾ ਰੂਪ ਹੋਣਗੀਆਂ।

ਦੂਤ ਨੇ ਉਸ ਨੂੰ ਕਿਹਾ," ਆਪਣੇ ਬਸਤਰ ਪਹਿਨ ਅਤੇ ਆਪਣੀ ਜੁੱਤੀ ਪਾ ਕੇ।" ਤਾਂ ਪਤਰਸ ਨੇ ਅਜਿਹਾ ਕੀਤਾ। ਦੂਤ ਨੇ ਉਸਨੂੰ ਕਿਹਾ,"ਆਪਣੇ ਬਸਤਰ ਪਾਕੇ ਅਤੇ ਮੇਰੇ ਮਗਰ ਹੋ ਲੈ।"ਤਾਂ ਪਤਰਸ ਦੂਤ ਦਾ ਪਿੱਛੇ ਹੋਇਆ ਅਤੇ ਬਾਹਰ ਚਲਾ ਗਿਆ। (ਰਸੂਲ ਦੇ ਕਰਤੱਬ 12: 8, ਯੂ.ਐਲ.ਟੀ.)

ਇੱਥੇ ਪ੍ਰਸੰਗ ਇਹ ਸਪੱਸ਼ਟ ਕਰਦਾ ਹੈ ਕਿ ਦੂਤ ਇੱਕ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਵਿਅਕਤੀ ਨੇ ਸਿਰਫ਼ ਉਹੀ ਕੀਤਾ ਜੋ ਦੂਤ ਨੇ ਹੁਕਮ ਦਿੱਤਾ। ਇਸ ਲਈ ਜਿਹੜੀਆਂ ਭਾਸ਼ਾਵਾਂ ਇੱਕਵਚਨ ਅਤੇ ਬਹੁਵਚਨ “ਤੁਸੀਂ” ਦੀਆਂ ਕਿਸਮਾਂ ਵਾਲੀਆਂ ਹਨ, ਤਾਂ “ਆਪਣੇ ਆਪ” ਅਤੇ “ਤੁਹਾਡੇ” ਲਈ ਇੱਥੇ ਇੱਕਵਚਨ ਦਾ ਰੂਪ ਹੋਣਗੀਆਂ। ਇਸ ਤੋਂ ਇਲਾਵਾ, ਜੇ ਕਿਰਿਆਵਾਂ ਦੇ ਇੱਕਵਚਨ ਅਤੇ ਬਹੁਵਚਨ ਵਿਸ਼ਿਆਂ ਲਈ ਵੱਖ ਕਿਸਮਾਂ ਹਨ, ਤਾਂ ਕਿਰਿਆਵਾਂ "ਪਹਿਨਣਾ" ਅਤੇ "ਪਾਓਣਾ" ਦੇ ਲਈ ਤੁਹਾਨੂੰ ਇੱਥੇ "ਤੁਸੀਂ" ਦੇ ਲਈ ਇੱਕਵਚਨ ਰੂਪ ਦੀ ਲੋੜ੍ਹ ਹੋਵੇਗੀ।

ਤੀਤੁਸ ਨੂੰ, ਸਾਡੇ ਸਧਾਰਣ ਵਿਸ਼ਵਾਸ ਦਾ ਇੱਕ ਸੱਚਾ ਪੁੱਤਰ ਹੈ. ... ਇਸ ਉਦੇਸ਼ ਲਈ ਮੈਂ ਤੈਨੂੰ ਕਰੇਤ ਵਿੱਚ ਛੱਡ ਦਿੱਤਾ ਹੈ, ਤਾਂ ਜੋ ਤੂੰ ਕੰਮ ਨੰ ਪੂਰਾ ਕਰ ਜੋ ਚੀਜ਼ਾਂ ਅਜੇ ਪੂਰੀਆਂ ਨਹੀਂ ਹੋਈਆਂ, ਅਤੇ ਹਰ ਸ਼ਹਿਰ ਵਿੱਚ ਬਜ਼ੁਰਗਾਂ ਨੂੰ ਠਹਿਰਾ ਦੇ ਜਿਵੇਂ ਕਿ ਮੈਂ ਤੁਹਾਨੂੰ ਨਿਰਦੇਸ਼ ਠਹਿਰਾ ਦਿੱਤਾ ਹੈ . … ਪਰ ਤੂੰ , ਖਰੀ ਸਿੱਖਿਆ ਦਾ ਉਪਦੇਸ਼ ਕਰ ਹੈ। (ਤੀਤੁਸ 1: 4,5; 2: 1 ਯੂਐਲਟੀ)

ਪੌਲੁਸ ਨੇ ਇਹ ਪੱਤਰ ਇੱਕ ਵਿਅਕਤੀ, ਤੀਤੁਸ ਨੂੰ ਲਿਖਿਆ। ਇਸ ਪੱਤ੍ਰੀ ਵਿੱਚ ਜ਼ਿਆਦਾ ਵਾਰੀ ‘ਤੁਸੀਂ’ ਸ਼ਬਦ ਸਿਰਫ਼ ਤੀਤੁਸ ਦਾ ਹਵਾਲਾ ਦਿੰਦਾ ਹੈ।

ਰਣਨੀਤੀਆਂ ਇਹ ਪਤਾ ਲਾਉਣ ਲਈ ਕਿ "ਤੁਸੀਂ" ਕਿੰਨ੍ਹੇ ਲੋਕਾਂ ਦਾ ਹਵਾਲਾ ਦਿੰਦਾ ਹੈ

  1. ਨੋਟਸ ਨੂੰ ਵੇਖੋ ਕਿ ਕੀ ਉਹ ਦੱਸਦੇ ਹਨ ਕਿ "ਤੁਸੀਂ" ਇੱਕ ਵਿਅਕਤੀ ਦਾ ਹਵਾਲਾ ਦਿੰਦਾ ਹੈ ਜਾਂ ਇੱਕ ਤੋਂ ਵੱਧ ਵਿਅਕਤੀਆਂ ਦਾ।
  2. ਯੂਐਸਟੀ ਨੂੰ ਇਸ ਲਈ ਵੇਖੋ ਕਿ ਕੀ ਇਹ ਕੁੱਝ ਕਹਿੰਦਾ ਹੈ ਜੋ ਤੁਹਾਨੂੰ ਇਹ ਵਿਖਾਉਂਦਾ ਹੈ ਕਿ ਸ਼ਬਦ "ਤੁਸੀਂ" ਇੱਕ ਵਿਅਕਤੀ ਜਾਂ ਇੱਕ ਤੋਂ ਵੱਧ ਵਿਅਕਤੀਆਂ ਦਾ ਹਵਾਲਾ ਦਿੰਦਾ ਹੈ।
  3. ਜੇ ਤੁਹਾਡੇ ਕੋਲ ਇੱਕ ਬਾਈਬਲ ਹੈ ਜੋ ਇੱਕ ਅਜਿਹੀ ਭਾਸ਼ਾ ਵਿੱਚ ਲਿਖੀ ਗਈ ਹੈ ਜਿਹੜੀ "ਤੁਸੀਂ" ਇੱਕਵਚਨ ਨੂੰ "ਤੁਸੀਂ" ਬਹੁਵਚਨ ਨਾਲੋਂ ਵੱਖਰਾ ਕਰਦੀ ਹੈ, ਤਾਂ ਇਹ ਵੇਖੋ ਕਿ ਇਸ ਬਾਈਬਲ ਵਿੱਚ ਉਸ ਵਾਕ ਵਿੱਚ "ਤੁਸੀਂ" ਕਿਸ ਕਿਸਮ ਦਾ ਹੈ।
  4. ਪ੍ਰਸੰਗ ਨੂੰ ਵੇਖੋ ਕਿ ਬੁਲਾਰਾ ਕਿੰਨੇ ਲੋਕਾਂ ਨਾਲ ਗੱਲ ਕਰ ਰਿਹਾ ਸੀ ਅਤੇ ਕਿਸ ਨੇ ਉੱਤਰ ਦਿੱਤਾ।

ਹੋ ਸੱਕਦਾ ਹੈ ਕਿ ਤੁਸੀਂ ਤੇ ਵੀਡੀਓ ਵੇਖਣਾ ਚਾਹੁੰਦੇ ਹੋ।