pa_ta/translate/figs-quotesinquotes/01.md

58 lines
14 KiB
Markdown

### ਵਿਆਖਿਆ
ਇੱਕ ਹਵਾਲੇ ਦੇ ਅੰਦਰ ਇੱਕ ਹਵਾਲਾ ਹੋ ਸੱਕਦਾ ਹੈ, ਅਤੇ ਹਵਾਲੇ ਦੇ ਅੰਦਰ ਦੇ ਹਵਾਲਿਆਂ ਵਿੱਚ ਹੋਰ ਹਵਾਲੇ ਵੀ ਹੋ ਸੱਕਦੇ ਹਨ ਦਾ ਹਵਾਲਾ ਦਿੰਦਾ ਹੈ। ਜਦੋਂ ਕਿਸੇ ਹਵਾਲੇ ਦੇ ਅੰਦਰ ਹਵਾਲੇ ਹੁੰਦੇ ਹਨ, ਅਸੀਂ ਇਸ ਬਾਰੇ ਗੱਲ ਕਰ ਸੱਕਦੇ ਹਾਂ ਇਸ ਵਿੱਚ ਹਵਾਲੇ ਦੀਆਂ ਪਰਤਾਂ ਹਨ, ਅਤੇ ਹਰ ਇੱਕ ਹਵਾਲੇ ਦੀਆਂ ਪਰਤਾਂ ਹੁੰਦੀਆਂ ਹਨ। ਜਦੋਂ ਹਵਾਲਿਆਂ ਦੇ ਅੰਦਰ ਹਵਾਲਿਆਂ ਦੀਆਂ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਹਨ, ਤਾਂ ਸਰੋਤਿਆਂ ਅਤੇ ਪਾਠਕਾਂ ਲਈ ਇਹ ਸੁਣਨਾ ਮੁਸ਼ਕਲ ਹੋ ਸੱਕਦਾ ਹੈ ਕਿ ਕੌਣ ਕੀ ਕਹਿ ਰਿਹਾ ਹੈ। ਕੁੱਝ ਭਾਸ਼ਾਵਾਂ ਸਿੱਧੇ ਹਵਾਲਿਆਂ ਅਤੇ ਅਸਿੱਧੇ ਹਵਾਲਿਆਂ ਦੇ ਸੁਮੇਲ ਨੂੰ ਇਸ ਨੂੰ ਅਸਾਨ ਬਣਾਉਣ ਲਈ ਵਰਤਦੀਆਂ ਹਨ।
#### ਕਾਰਨ ਇਹ ਇੱਕ ਅਨੁਵਾਦ ਦਾ ਵਿਸ਼ਾ ਹੈ
1. ਜਦੋਂ ਕਿਸੇ ਹਵਾਲੇ ਦੇ ਅੰਦਰ ਕੋਈ ਹਵਾਲਾ ਹੁੰਦਾ ਹੈ, ਸੁਣਨ ਵਾਲੇ ਨੂੰ ਇਹ ਜਾਣਨ ਦੀ ਲੋੜ੍ਹ ਹੁੰਦੀ ਹੈ ਕਿ ਪੜਨਾਂਵ ਕਿਸ ਦਾ ਹਵਾਲਾ ਦਿੰਦੇ ਹਨ। ਉਦਾਹਰਣ ਦੇ ਲਈ ਜੇ ਇੱਕ ਹਵਾਲੇ ਦੇ ਅੰਦਰ ਇੱਕ ਹਵਾਲੇ ਦਾ ਸ਼ਬਦ "ਮੈਂ " ਹੈ, ਤਾਂ ਸੁਣਨ ਵਾਲੇ ਨੂੰ ਇਹ ਜਾਣਨ ਦੀ ਲੋੜ੍ਹ ਹੁੰਦੀ ਹੈ ਕਿ "ਮੈਂ" ਅੰਦਰੂਨੀ ਹਵਾਲੇ ਜਾਂ ਬਾਹਰੀ ਹਵਾਲੇ ਦੇ ਬੁਲਾਰੇ ਨੂੰ ਦਰਸਾਉਂਦਾ ਹੈ।
1. ਕੁੱਝ ਭਾਸ਼ਾਵਾਂ ਜਦੋਂ ਹਵਾਲਿਆਂ ਦੇ ਅੰਦਰ ਹੀ ਹਵਾਲੇ ਹੁੰਦੇ ਹਨ ਤਾਂ ਵੱਖ ਵੱਖ ਕਿਸਮ ਦੇ ਹਵਾਲਿਆਂ ਦੀ ਵਰਤੋਂ ਕਰਨ ਦੁਆਰਾ ਇਸ ਨੂੰ ਸਪੱਸ਼ਟ ਕਰਦੀਆਂ ਹਨ। ਉਹ ਕੁੱਝ ਲਈ ਸਿੱਧੇ ਹਵਾਲਿਆਂ ਦੀ ਵਰਤੋਂ ਕਰ ਸੱਕਦੀਆਂ ਹਨ ਅਤੇ ਦੂਜਿਆਂ ਲਈ ਅਸਿੱਧੇ ਹਵਾਲਿਆਂ ਦੀ।
1. ਕੁੱਝ ਭਾਸ਼ਾਵਾਂ ਅਸਿੱਧੇ ਹਵਾਲਿਆਂ ਦੀ ਵਰਤੋਂ ਨਹੀਂ ਕਰਦੀਆਂ ਹਨ।
### ਬਾਈਬਲ ਵਿੱਚੋਂ ਉਦਾਹਰਣਾਂ
#### ਸਿਰਫ਼ ਇੱਕ ਪਰਤ ਵਾਲਾ ਹਵਾਲਾ
> ਪਰ ਪੌਲੂਸ ਨੇ ਕਿਹਾ, "ਮੈਂ ਜਨਮ ਤੋਂ ਰੋਮੀ ਨਾਗਰਿਕ ਸੀ।" (ਰਸੂਲਾਂ ਦੇ ਕਰਤੱਬ 22:28 ਯੂਏਲਟੀ )
#### ਦੋ ਪਰਤਾਂ ਵਾਲੇ ਹਵਾਲੇ
> ਯਿਸੂ ਨੇ ਉੱਤਰ ਦਿੱਤਾ, “ਸਾਵਧਾਨ ਰਹੋ ਕਿ ਕੋਈ ਤੁਹਾਨੂੰ ਗੁਮਰਾਹ ਨਾਂ ਕਰੇ। ਕਿਉਂਕਿ ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ। ਉਹ ਆਖਣਗੇ, ਮੈਂ ਮਸੀਹ ਹਾਂ, ਅਤੇ ਬਹੁਤਿਆਂ ਨੂੰ ਗੁਮਰਾਹ ਕਰਨਗੇ।” ਮੱਤੀ 24: 4-5 ਯੂਐਲਟੀ
ਸਭ ਤੋਂ ਬਾਹਰਲੀ ਪਰਤ ਉਹ ਹੈ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ। ਦੂਜੀ ਪਰਤ ਉਹ ਹੈ ਜੋ ਦੂਜੇ ਲੋਕ ਕੀ ਕਹਿਣਗੇ।
> ਯਿਸੂ ਨੇ ਉੱਤਰ ਦਿੱਤਾ, "ਤੁਸੀਂ ਕਹਿੰਦੇ ਹੋ ਕਿ ਮੈਂ ਰਾਜਾ ਹਾਂ।" (ਯੂਹੰਨਾ 18:37 ਯੂਏਲਟੀ )
ਸਭ ਤੋਂ ਬਾਹਲੀ ਪਰਤ ਉਹ ਹੈ ਜੋ ਯਿਸੂ ਨੇ ਪਿਲਾਤੁਸ ਨੂੰ ਕਿਹਾ ਸੀ। ਦੂਜੀ ਪਰਤ ਉਹ ਹੈ ਜੋ ਪਿਲਾਤੁਸ ਨੇ ਯਿਸੂ ਬਾਰੇ ਕਿਹਾ ਸੀ।
### ਤਿੰਨ ਪਰਤ ਵਾਲੇ ਹਵਾਲੇ
> ਅਬਰਾਹਾਮ ਨੇ ਕਿਹਾ,"... ਮੈਂ ਉਸ ਨੂੰ ਕਿਹਾ, 'ਤੈਨੂੰ ਮੇਰੀ ਪਤਨੀ ਹੋਣ ਵਜੋਂ ਇਹ ਵਫ਼ਾਦਾਰੀ ਜ਼ਰੂਰ ਵਿਖਾਉਣੀ ਚਾਹੀਦੀ ਹੈ: ਹਰ ਜਗ੍ਹਾ ਜਿੱਥੇ ਅਸੀਂ ਜਾਂਦੇ ਹਾਂ, ਮੇਰੇ ਬਾਰੇ ਕਹੋ, <u>" ਕਿ ਉਹ ਮੇਰਾ ਭਰਾ ਹੈ। "</u>' “(ਉਤਪਤ 20: 10-13 ਯੂਏਲਟੀ )
ਸਭ ਤੋਂ ਬਾਹਰਲੀ ਪਰਤ ਉਹ ਹੈ ਜੋ ਅਬਰਾਹਾਮ ਨੇ ਅਬੀਮਲਕ ਨੂੰ ਕਿਹਾ। ਦੂਜੀ ਪਰਤ ਉਹ ਹੈ ਜੋ ਅਬਰਾਹਾਮ ਨੇ ਆਪਣੀ ਪਤਨੀ ਨੂੰ ਕਿਹਾ ਸੀ। ਤੀਜੀ ਪਰਤ ਉਹ ਹੈ ਜੋ ਆਪਣੀ ਪਤਨੀ ਨੂੰ ਕਹਿਣਾ ਚਾਹੁੰਦਾ ਸੀ। (ਅਸੀਂ ਤੀਜੀ ਪਰਤ ਨੂੰ ਰੇਖਾਂਕਿਤ ਕੀਤਾ ਹੈ।)
#### ਚਾਰ ਪਰਤ ਵਾਲੇ ਹਵਾਲੇ
> ਉਨ੍ਹਾਂ ਨੇ ਉਸ ਨੂੰ ਕਿਹਾ, “ਇੱਕ ਆਦਮੀ ਸਾਡੇ ਕੋਲ ਆਇਆ ਜਿਸਨੇ ਸਾਨੂੰ ਕਿਹਾ, 'ਪਾਤਸ਼ਾਹ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਸੀ, ਅਤੇ ਉਸਨੂੰ ਆਖੋ,' ਯਹੋਵਾਹ ਇਹ ਕਹਿੰਦਾ ਹੈ: <u> 'ਕਿ ਇਸਰਾਏਲ ਵਿੱਚ ਪਰਮੇਸ਼ੁਰ ਨਹੀ ਹੈ ਜੋ ਤੁਸੀ ਅਕਰੋਨ ਦੇ ਦੇਵਤਾ, ਬਆਲ ਜ਼ਬੂਬ ਨਾਲ ਸਲਾਹ ਕਰਨ ਲਈ ਭੇਜੇ ਸਨ? ਇਸ ਲਈ ਤੁਸੀਂ ਉਸ ਪਲੰਘ ਤੋਂ ਹੇਠਾਂ ਨਹੀਂ ਆਓਗੇ ਜਿਸ ਉੱਤੇ ਤੁਸੀਂ ਚੜ੍ਹੇ ਹੋ; ਇਸ ਦੀ ਬਜਾਏ ਤੁਸੀਂ ਜ਼ਰੂਰ ਮਰ ਜਾਓਗੇ।' '(2 ਰਾਜਿਆਂ 1:6 ਯੂਐਲਟੀ)
ਬਾਹਰੀ ਪਰਤ ਉਹ ਹੈ ਜੋ ਸੰਦੇਸ਼ਵਾਹਕਾਂ ਨੇ ਰਾਜੇ ਨੂੰ ਕਿਹਾ। ਦੂਜੀ ਪਰਤ ਉਹ ਹੈ ਜੋ ਆਦਮੀ ਨੇ ਸੰਦੇਸ਼ਵਾਹਕਾਂ ਨੂੰ ਕਿਹਾ ਜੋ ਉਨ੍ਹਾਂ ਨੂੰ ਮਿਲਿਆ ਸੀ। ਤੀਜਾ ਉਹ ਹੈ ਜੋ ਮਨੁੱਖ ਚਾਹੁੰਦਾ ਸੀ ਕਿ ਸੰਦੇਸ਼ਵਾਹਕ ਰਾਜੇ ਨੂੰ ਕਹਿਣ। ਚੌਥਾ ਉਹ ਹੈ ਜੋ ਯਹੋਵਾਹ ਨੇ ਕਿਹਾ ਹੈ। (ਅਸੀਂ ਚੌਥੀ ਪਰਤ ਨੂੰ ਰੇਖਾਂਕਿਤ ਕੀਤਾ ਹੈ।)
### ਅਨੁਵਾਦ ਰਣਨੀਤੀਆਂ
ਕੁੱਝ ਭਾਸ਼ਾਵਾਂ ਸਿਰਫ਼ ਸਿੱਧੇ ਹਵਾਲਿਆਂ ਦੀ ਵਰਤੋਂ ਕਰਦੀਆਂ ਹਨ। ਹੋਰ ਭਾਸ਼ਾਵਾਂ ਸਿੱਧੇ ਹਵਾਲਿਆਂ ਅਤੇ ਅਸਿੱਧੇ ਹਵਾਲਿਆਂ ਦੇ ਸੁਮੇਲ ਦੀ ਵਰਤੋਂ ਕਰਦੀਆਂ ਹਨ। ਜੇ ਸਿੱਧੇ ਹਵਾਲਿਆਂ ਦੀ ਬਹੁਤ ਸਾਰੀਆਂ ਪਰਤਾਂ ਹਨ ਤਾਂ ਉਨ੍ਹਾਂ ਭਾਸ਼ਾਵਾਂ ਵਿੱਚ ਇਸ ਦੀ ਅਵਾਜ਼ ਅਜੀਬ ਲੱਗ ਸਕੇ ਅਤੇ ਸ਼ਾਇਦ ਉਲਝਣ ਵੀ ਹੋ ਸੱਕਦੀ ਹੈ।
1. ਸਾਰੇ ਹਵਾਲਿਆਂ ਦਾ ਅਨੁਵਾਦ ਸਿੱਧੇ ਹਵਾਲਿਆਂ ਵਜੋ ਕਰੋ।
1. ਇੱਕ ਜਾਂ ਕੁੱਝ ਹਵਾਲਿਆਂ ਦਾ ਅਸਿੱਧੇ ਹਵਾਲੇ ਵਜੋਂ ਅਨੁਵਾਦ ਕਰੋ। (ਵੇਖੋ [ਸਿੱਧੇ ਅਤੇ ਅਸਿੱਧੇ ਹਵਾਲੇ] (../figs-quotations/01.md))
### ਅਨੁਵਾਦ ਦੀਆਂ ਰਣਨੀਤੀਆਂ ਦਾ ਲਾਗੂ ਕਰਨਾ।
1. ਸਾਰੇ ਹਵਾਲਿਆਂ ਦਾ ਅਨੁਵਾਦ ਸਿੱਧੇ ਹਵਾਲਿਆਂ ਦੀ ਵਜੋਂ ਕਰੋ। ਹੇਠਾਂ ਦਿੱਤੀ ਉਦਾਹਰਣ ਵਿੱਚ ਅਸੀਂ ਯੂਐਲਟੀ ਵਿੱਚ ਅਸਿੱਧੇ ਹਵਾਲਿਆਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਇਸ ਦੇ ਹੇਠਾਂ ਹਵਾਲਿਆਂ ਨੂੰ ਸਿੱਧੇ ਹਵਾਲਿਆਂ ਵਿੱਚ ਬਦਲ ਦਿਤਾ ਹੈ।
* **ਫ਼ੇਸਤੁਸ ਨੇ ਪੌਲੁਸ ਦੇ ਕੇਸ ਨੂੰ ਰਾਜੇ ਅੱਗੇ ਪੇਸ਼ ਕੀਤਾ; ਉਸਨੇ ਕਿਹਾ, "ਫ਼ੇਲਿਕਸ ਦੁਆਰਾ ਇੱਕ ਨਿਸ਼ਚਿਤ ਆਦਮੀ ਨੂੰ ਇੱਥੇ ਇੱਕ ਕੈਦੀ ਦੇ ਤੌਰ ਤੇ ਛੱਡ ਦਿੱਤਾ ਗਿਆ ਸੀ ... ਮੈਂ ਇਸ ਗੱਲ ਤੇ ਉੱਲਝਣ ਵਿੱਚ ਪੈ ਗਿਆ ਸੀ ਕਿ ਇਸ ਮਾਮਲੇ ਦੀ ਜਾਂਚ ਕਿਵੇਂ ਕੀਤੀ ਕਰਾਂ, ਅਤੇ ਮੈਂ ਉਸ ਨੂੰ ਪੁੱਛਿਆ<u > ਕਿ ਕੀ ਉਹ ਇੰਨ੍ਹਾਂ ਗੱਲਾਂ ਬਾਰੇ ਨਿਆਂ ਯਰੂਸ਼ਲਮ ਜਾ ਕੇ ਕਰਵਾਉਣਾ ਚਾਹੁੰਦਾ ਹੈ" </u>। ਪਰ ਜਦੋਂ ਪੌਲੁਸ ਨੂੰ<u> ਸਮਰਾਟ ਦੇ ਫੈਂਸਲੇ ਦੀ ਨਿਗਰਾਨੀ ਹੇਠ ਰੱਖਣ ਲਈ ਕਿਹਾ </u>, ਤਾਂ ਮੈਂ ਉਸ ਨੂੰ <u> ਰੱਖਣ ਦਾ ਆਦੇਸ਼ ਦਿੱਤਾ ਜਦੋਂ ਤੱਕ ਮੈਂ ਉਸ ਨੂੰ ਕੈਸਰ ਕੋਲ ਨਹੀਂ ਭੇਜਦਾ </u>। "** ( ਰਸੂਲ 25: 14-21 ਯੂਏਲਟੀ )
* ਫ਼ੇਸਤੁਸ ਨੇ ਪੌਲੁਸ ਦੇ ਕੇਸ ਨੂੰ ਪਾਤਸ਼ਾਹ ਦੇ ਅੱਗੇ ਪੇਸ਼ ਕੀਤਾ; ਉਸ ਨੇ ਕਿਹਾ,"ਇੱਕ ਨਿਸ਼ਚਿਤ ਆਦਮੀ ਨੂੰ ਇੱਥੇ ਫ਼ੇਲਿਕਸ ਨੇ ਇੱਕ ਕੈਦੀ ਵਜੋਂ ਛੱਡ ਦਿੱਤਾ ਸੀ. ... ਮੈਂ ਇਸ ਗੱਲ ਤੇ ਉੱਲਝਣ ਵਿੱਚ ਪੈ ਗਿਆ ਸੀ ਕਿ ਇਸ ਮਾਮਲੇ ਦੀ ਜਾਂਚ ਕਿਵੇਂ ਕਰ੍ਹਾਂ, ਅਤੇ ਮੈਂ ਉਸ ਨੂੰ ਪੁੱਛਿਆ, <u> 'ਕੀ ਤੁਸੀਂ ਯਰੂਸ਼ਲਮ ਨੂੰ ਇੰਨ੍ਹਾਂ ਚੀਜ਼ਾਂ ਬਾਰੇ ਨਿਆਂ ਕਰਨ ਲਈ ਜਾਓਗੇ? '</u> ਪਰ ਜਦੋਂ ਪੌਲੁਸ ਨੇ ਕਿਹਾ, <u>' ਮੈਂ ਬਾਦਸ਼ਾਹ ਦੇ ਫੈਂਸਲੇ ਲਈ ਪਹਿਰੇਦਾਰੀ ਵਿੱਚ ਰਹਿਣਾ ਚਾਹੁੰਦਾ ਹਾਂ, '</u> ਮੈਂ ਪਹਿਰੇਦਾਰਾਂ ਨੂੰ ਕਿਹਾ, <u>' ਜਦੋਂ ਤੱਕ ਮੈਂ ਉਸ ਨੂੰ ਕੈਸਰ ਕੋਲ ਨਾ ਭੇਜਾਂ ਉਸ ਨੂੰ ਪਹਿਰੇਦਾਰੀ ਵਿੱਚ ਰੱਖੋ। '</u> "
1. ਇੱਕ ਜਾਂ ਕੁੱਝ ਹਵਾਲਿਆਂ ਦਾ ਅਸਿੱਧੇ ਹਵਾਲੇ ਵਜੋਂ ਅਨੁਵਾਦ ਕਰੋ। ਅੰਗਰੇਜ਼ੀ ਵਿੱਚ ਸ਼ਬਦ "ਉਹ" ਅਸਿੱਧੇ ਹਵਾਲਿਆਂ ਤੋਂ ਪਹਿਲਾਂ ਆ ਸੱਕਦਾ ਹੈ। ਇਹ ਹੇਠਾਂ ਦਿੱਤੀਆਂ ਉਦਾਹਰਣਾਂ ਵਿੱਚ ਰੇਖਾਂਕਿਤ ਹੈ। ਅਸਿੱਧੇ ਹਵਾਲੇ ਦੇ ਕਾਰਨ ਬਦਲੇ ਗਏ ਪੜ੍ਹਨਾਂਵ ਨੂੰ ਵੀ ਰੇਖਾਂਕਿਤ ਕੀਤਾ ਜਾਂਦਾ ਹੈ।
* **ਤਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਇਸਰਾਏਲੀਆਂ ਦਾ ਬੁੜ ਬੁੜਾਨਾ ਸੁਣਿਆ ਹੈ। ਉਨ੍ਹਾਂ ਨੂੰ ਕਹੋ, 'ਸ਼ਾਮ ਵੇਲੇ ਤੁਸੀਂ ਮਾਸ ਖਾਓਗੇ, ਅਤੇ ਸਵੇਰੇ ਤੁਸੀਂ ਰੋਟੀ ਨਾਲ ਰਜਾਏ ਜਾਓਗੇ। ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ' "** (ਕੂਚ 16:11-12 ਯੂਏਲਟੀ )
* ਤਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਇਸਰਾਏਲੀਆਂ ਦਾ ਬੁੜ ਬੁੜਾਨਾ ਸੁਣਿਆ ਹੈ। ਉਨ੍ਹਾਂ ਨੂੰ ਕਿਹ <u> ਕਿ </u> ਸ਼ਾਮ ਦੇ ਵੇਲੇ <u> ਉਹ </u> ਮੀਟ ਖਾਣਗੇ, ਅਤੇ ਸਵੇਰੇ ਦੇ ਵੇਲੇ <u> ਉਹ </u> ਰੋਟੀ ਨਾਲ ਰਜਾਏ ਜਾਣਗੇ। ਤਦ </u> ਉਹ </u> ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ <u> ਉਨ੍ਹਾਂ ਦਾ </u> ਪਰਮੇਸ਼ੁਰ। "
* **ਉਨ੍ਹਾਂ ਨੇ ਉਸ ਨੂੰ ਕਿਹਾ, “ਇੱਕ ਆਦਮੀ ਸਾਡੇ ਕੋਲ ਮਿਲਣ ਨੂੰ ਆਇਆ ਜਿਸ ਨੇ ਸਾਨੂੰ ਕਿਹਾ, 'ਉਸ ਪਾਤਸ਼ਾਹ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਹੈ, ਅਤੇ ਉਸਨੂੰ ਆਖੋ,' ਯਹੋਵਾਹ ਇਹ ਕਹਿੰਦਾ ਹੈ: 'ਕਿਉਂਕਿ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ। ਕਿ ਤੁਸੀਂ ਅਕਰੋਨ ਦੇ ਦੇਵਤਾ, ਬਆਲ ਜ਼ਬੂਬ ਨਾਲ ਸਲਾਹ ਕਰਨ ਲਈ ਆਦਮੀ ਭੇਜੇ ਸਨ? ਇਸ ਲਈ ਤੁਸੀਂ ਉਸ ਪਲੰਘ ਤੋਂ ਹੇਠਾਂ ਨਹੀਂ ਆਓਗੇ ਜਿਸ ਉੱਤੇ ਤੁਸੀਂ ਚੜ੍ਹੇ ਹੋ; ਇਸ ਦੀ ਬਜਾਏ, ਤੁਸੀਂ ਜ਼ਰੂਰ ਮਰ ਜਾਓਗੇ।'"""** (2 ਰਾਜਿਆਂ 1: 6 ਯੂਐਲਟੀ)
* ਉਨ੍ਹਾਂ ਨੇ ਉਸ ਨੂੰ ਕਿਹਾ <u> ਕਿ </u> ਇੱਕ ਆਦਮੀ <u> ਉਨ੍ਹਾਂ ਨੂੰ </u> ਮਿਲਣ ਆਇਆ ਸੀ ਜਿਸ ਨੇ <u> ਉਨ੍ਹਾਂ </u> ਨੂੰ ਕਿਹਾ, “ਉਸ ਪਾਤਸ਼ਾਹ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਸੀ, ਅਤੇ ਉਸਨੂੰ ਦੱਸੋ <u> ਕਿ </u> ਯਹੋਵਾਹ ਇਹ ਕਹਿੰਦਾ ਹੈ: 'ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜੋ ਤੁਸੀਂ ਅਕਰੋਨ ਦੇ ਦੇਵਤਾ, ਬਆਲ ਜ਼ਬੂਬ ਨਾਲ ਸਲਾਹ ਕਰਨ ਲਈ ਆਦਮੀ ਭੇਜੇ ਸੀ? ਇਸ ਲਈ ਤੁਸੀਂ ਉਸ ਪਲੰਘ ਤੋਂ ਹੇਠਾਂ ਨਹੀਂ ਆਓਗੇ ਜਿਸ ਉਤੇ ਤੁਸੀਂ ਚੜ੍ਹ ਗਏ ਸੀ, ਇਸ ਲਈ, ਤੂੰ ਜ਼ਰੂਰ ਹੀ ਮਰੇਂਗਾ।'"