pa_ta/translate/figs-doublenegatives/01.md

11 KiB

ਇੱਕ ਦੋਹਰੀ ਨਕਰਾਤਮਕਤਾ ਉਂਦੋ ਪ੍ਰਗਟ ਹੁੰਦੀ ਹੈ ਜਦੋਂ ਇੱਕ ਉਪਵਾਕ ਵਿੱਚ ਦੋ ਸ਼ਬਦ ਹੁੰਦੇ ਹਨ ਜੋ ਹਰੇਕ ਵਿੱਚ "ਨਹੀਂ" ਦੇ ਅਰਥ ਨੂੰ ਦਰਸਾਉਂਦੇ ਹਨ। ਦੋਹਰੀ ਨਕਰਾਤਮਕਤਾ ਦਾ ਅਰਥ ਵੱਖ ਵੱਖ ਭਾਸ਼ਾਵਾਂ ਵਿੱਚ ਵੱਖ ਵੱਖ ਚੀਜ਼ਾਂ ਲਈ ਹੁੰਦਾ ਹੈ। ਸਹੀ ਅਤੇ ਸਪੱਸ਼ਟ ਤੌਰ ਤੇ ਦੋਹਰੀ ਨਕਰਾਤਮਕਤਾ ਦੇ ਵਾਕਾਂ ਦਾ ਅਨੁਵਾਦ ਕਰਨ ਲਈ, ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਬਾਈਬਲ ਵਿੱਚ ਦੋਹਰੀ ਨਕਰਾਤਮਕਤਾ ਦੇ ਕੀ ਅਰਥ ਹਨ ਅਤੇ ਇਸ ਵਿਚਾਰ ਨੂੰ ਆਪਣੀ ਭਾਸ਼ਾ ਵਿੱਚ ਕਿਵੇਂ ਪ੍ਰਗਟ ਕਰਨਾ ਹੈ।

ਵਿਆਖਿਆ

ਨਕਰਾਤਮਕਤਾ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਅਰਥ "ਨਹੀਂ" ਵਿੱਚ ਹੁੰਦੇ ਹਨ। ਉਦਾਹਰਣਾਂ ਇਹ ਹਨ “ਨਾ," "ਨਹੀਂ," "ਕੋਈ ਨਹੀਂ," "ਕੁੱਝ ਨਹੀਂ," "ਕਿਤੇ ਵੀ ਨਹੀਂ,“ “ਕਦੇ ਨਹੀਂ,” “ਨਾ ਹੀ ਇਹ” “ਨਾ ਹੀ ਉਹ” “ਅਤੇ” ਬਿਨ੍ਹਾਂ। ਨਾਲ ਹੀ, ਕੁੱਝ ਸ਼ਬਦਾਂ ਦੇ ਅਗੇਤਰ ਜਾਂ ਪਿਛੇਤਰ ਹੁੰਦੇ ਹਨ ਜਿਸਦਾ ਅਰਥ ਹੈ "ਨਹੀਂ" ਜਿਵੇਂ ਕਿ ਇਹਨਾਂ ਸ਼ਬਦਾਂ ਦੇ ਹੇਠਾਂ ਰੇਖਾ ਵਾਲੇ ਹਿੱਸੇ: " ਬਿਨ੍ਹਾਂ ਖੁਸ਼," " ਮੈਂ ਸੰਭਵ," ਅਤੇ "ਵਰਤੋਂ ਘੱਟ ।"

ਇੱਕ ਦੋਹਰੀ ਨਕਰਾਤਮਕਤਾ ਉਸ ਸਮੇਂ ਪ੍ਰਗਟ ਹੁੰਦੀ ਹੈ ਜਦੋਂ ਇੱਕ ਵਾਕ ਵਿੱਚ ਦੋ ਸ਼ਬਦ ਹੁੰਦੇ ਹਨ ਜੋ "ਨਹੀਂ" ਦੇ ਹਰੇਕ ਅਰਥ ਨੂੰ ਪ੍ਰਗਟਾਉਂਦੇ ਹਨ।

ਇਹ ਨਹੀਂ ਹੈ ਕਿ ਅਸੀਂ ਅਧਿਕਾਰ ਨਹੀਂ ਰੱਖਦੇ ... (2 ਥੱਸਲੁਨੀਕੀਆਂ 3: 9 ਯੂਏਲਟੀ)

ਅਤੇ ਇਹ ਬਿਹਤਰ ਆਤਮ ਵਿਸ਼ਵਾਸ ਬਿਨ੍ਹਾਂ ਸੌਂਹ ਖਾਧੇ ਨਹੀਂ ਹੋਇਆ, ... (ਇਬਰਾਨੀਆਂ 7:20 ਯੂਏਲਟੀ।)

ਇਸ ਗੱਲ ਨੂੰ ਯਕੀਨੀ ਜਾਣੋ ਕਿ ਦੁਸ਼ਟ ਲੋਕ ਬਿਨ੍ਹਾਂ ਸਜ਼ਾ ਦੇ ਛੱਡੇ ਨਹੀਂ ਜਾਣਗੇ (ਕਹਾਉਤਾਂ 11:21 ਯੂਏਲਟੀ)

ਕਾਰਨ ਇਹ ਇੱਕ ਅਨੁਵਾਦ ਦਾ ਵਿਸ਼ਾ ਹੈ

ਦੋਹਰੀ ਨਕਰਾਤਮਕਤਾ ਦਾ ਅਰਥ ਵੱਖ ਵੱਖ ਭਾਸ਼ਾਵਾਂ ਵਿੱਚ ਬਹੁਤ ਜ਼ਿਆਦਾ ਵੱਖ ਵੱਖ ਚੀਜ਼ਾਂ ਹੁੰਦੀਆਂ ਹਨ।

  • ਕੁੱਝ ਭਾਸ਼ਾਵਾਂ, ਜਿਵੇਂ ਕਿ ਸਪੈਨਿਚ ਵਿੱਚ, ਦੋਹਰੀ ਨਕਰਾਤਮਕਤਾ, ਤੇ ਨਕਾਰਤਮਕ ਜ਼ੋਰ ਦਿੰਦੀਆਂ ਹਨ। ਹੇਠਾਂ ਲਿਖਿਆ ਸਪੈਨਿਚ ਵਾਕ *ਨੋ ਵੀ ਆ ਨਾਦੀ * ਇੱਕ ਸ਼ਾਬਦਿਕ ਵਾਕ ਹੈ, "ਕਿ ਮੈਂ ਕਿਸੇ ਨੂੰ ਨਹੀਂ ਵੇਖਿਆ।" ਇਸ ਵਿੱਚ ਕ੍ਰਿਆ ਦੇ ਅੱਗੇ ਅਤੇ 'ਨਾਦੀ' ਤੋਂ 'ਨਾ' ਸ਼ਬਦ ਦੋਵੇਂ ਹਨ ਜਿਸ ਦਾ ਅਰਥ “ਕੋਈ ਨਹੀਂ” ਹੈ। ਦੋਵੇਂ ਨਕਰਾਤਮਕ ਸ਼ਬਦਾਂ ਨੂੰ ਇੱਕ ਦੂਜੇ ਨਾਲ ਸਹਿਮਤ ਹੁੰਦੇ ਵੇਖਿਆ ਜਾਂਦਾ ਹੈ, ਅਤੇ ਵਾਕ ਦਾ ਅਰਥ ਹੈ, "ਮੈਂ ਕਿਸੇ ਨੂੰ ਨਹੀਂ ਵੇਖਿਆ।"
  • ਕੁੱਝ ਭਾਸ਼ਾਵਾਂ ਵਿੱਚ, ਸਕਰਾਤਮਕਤਾ ਨੂੰ ਪੈਦਾ ਕਰਦੇ ਹੋਏ, ਇੱਕ ਦੂਜੀ ਨਕਰਾਤਮਕਤਾ ਪਹਿਲੇ ਨੂੰ ਰੱਦ ਕਰਦੀ ਹੈ। ਇਸ ਲਈ, "ਉਹ ਬੁੱਧਹੀਨ ਨਹੀਂ ਹੈ" ਦਾ ਅਰਥ ਹੈ " ਕਿ ਉਹ ਬੁੱਧੀਮਾਨ ਹੈ।"
  • ਕੁੱਝ ਭਾਸ਼ਾਵਾਂ ਵਿੱਚ ਦੋਹਰੀ ਨਕਰਾਤਮਕਤਾ ਸਕਾਰਾਤਮਕ ਵਾਕ ਪੈਦਾ ਨੂੰ ਕਰਦੀ ਹੈ, ਪਰ ਇਹ ਇੱਕ ਕਮਜ਼ੋਰ ਬਿਆਨ ਹੈ। ਇਸ ਲਈ, "ਉਹ ਬੁੱਧਹੀਨ ਨਹੀਂ ਹੈ" ਦਾ ਅਰਥ ਹੈ, "ਕਿ ਉਹ ਕਿਸੇ ਹੱਦ ਤੱਕ ਬੁੱਧੀਮਾਨ ਹੈ।"
  • ਕੁੱਝ ਭਾਸ਼ਾਵਾਂ, ਜਿਵੇਂ ਕਿ ਬਾਈਬਲ ਦੀਆਂ ਭਾਸ਼ਾਵਾਂ ਵਿੱਚ, ਦੋਹਰੀ ਨਕਰਾਤਮਕਤਾ ਸਕਾਰਾਤਮਕ ਵਾਕ ਪੈਦਾ ਕਰ ਸੱਕਦੀ ਹੈ, ਅਤੇ ਅਕਸਰ ਬਿਆਨ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਸ ਲਈ, "ਉਹ ਬੁੱਧਹੀਨ ਨਹੀਂ ਹੈ" ਦਾ ਅਰਥ ਹੋ ਸੱਕਦਾ ਹੈ "ਕਿ ਉਹ ਬੁੱਧੀਮਾਨ ਹੈ" ਜਾਂ "ਉਹ ਬਹੁਤ ਜ਼ਿਆਦਾ ਬੁੱਧੀਮਾਨ ਹੈ।"

ਆਪਣੀ ਭਾਸ਼ਾ ਵਿੱਚ ਦੋਹਰੀ ਨਕਰਾਤਮਕਤਾ ਦੇ ਨਾਲ ਵਾਕਾਂ ਦਾ ਸਹੀ ਅਤੇ ਸਪੱਸ਼ਟ ਰੂਪ ਵਿੱਚ ਅਨੁਵਾਦ ਕਰਨ ਲਈ, ਤੁਹਾਨੂੰ ਦੋਵਾਂ ਦੇ ਬਾਰੇ ਇਹ ਜਾਣਨ ਦੀ ਲੋੜ੍ਹ ਹੈ ਕਿ ਬਾਈਬਲ ਵਿੱਚ ਇੱਕ ਦੋਹਰੀ ਨਕਰਾਤਮਕਤਾ ਦਾ ਕੀ ਅਰਥ ਹੁੰਦਾ ਹੈ ਅਤੇ ਆਪਣੀ ਭਾਸ਼ਾ ਵਿੱਚ ਉਹੀ ਵਿਚਾਰ ਨੂੰ ਕਿਵੇਂ ਪ੍ਰਗਟ ਕਰਨਾ ਹੈ।

ਬਾਈਬਲ ਵਿੱਚੋਂ ਉਦਾਹਰਣਾਂ

... ਤਾਂ ਜੋ ਉਹ ਬਿਨ੍ਹਾਂ ਫ਼ਲ ਦੇ ਨਾਂ ਹੋਣ। (ਤੀਤੁਸ 3:14 ਯੂਏਲਟੀ)

ਇਸ ਦਾ ਅਰਥ ਹੈ “ਤਾਂ ਜੋ ਉਹ ਫ਼ਲਦਾਇਕ ਹੋਣਗੇ।”

ਸਭ ਕੁੱਝ ਉਸ ਦੇ ਦੁਆਰਾ ਬਣਾਇਆ ਗਿਆ ਸੀ ਅਤੇ ਇੱਕ ਵੀ ਚੀਜ਼ ਬਿਨ੍ਹਾਂ ਉਸ ਦੇ ਜੋ ਬਣਾਈ ਨਹੀਂ ਗਈ ਸੀ। (ਯੂਹੰਨਾ 1:3 ਯੂ.ਐਲ.ਟੀ।)

ਦੋਹਰੀ ਨਕਰਾਤਮਕਤਾ ਦੀ ਵਰਤੋਂ ਕਰਦੇ ਹੋਇਆਂ, ਯੂਹੰਨਾ ਨੇ ਜ਼ੋਰ ਦਿੱਤਾ ਕਿ ਬਿਲਕੁੱਲ ਪਰਮੇਸ਼ੁਰ ਦੇ ਪੁੱਤਰ ਨੇ ਹੀ ਸਭ ਕੁੱਝ ਬਣਾਇਆ ਹੈ।

ਅਨੁਵਾਦ ਰਣਨੀਤੀਆਂ

ਜੇ ਦੋਹਰੀ ਨਕਰਾਤਮਕਤਾ ਕੁਦਰਤੀ ਹੈ ਅਤੇ ਤੁਹਾਡੀ ਭਾਸ਼ਾ ਵਿੱਚ ਸਕਰਾਤਮਕਤਾ ਨੂੰ ਪ੍ਰਗਟਾਉਣ ਲਈ ਵਰਤੀ ਜਾਂਦੀ ਹੈ, ਤਾਂ ਇੰਨ੍ਹਾਂ ਦੀ ਵਰਤੋਂ ਕਰਦੇ ਹੋਏ ਸੋਚੋ। ਨਹੀਂ ਤਾਂ, ਤੁਸੀਂ ਇੰਨ੍ਹਾਂ ਰਣਨੀਤੀਆਂ 'ਤੇ ਵਿਚਾਰ ਕਰ ਸੱਕਦੇ ਹੋ:

  1. ਜੇ ਬਾਈਬਲ ਵਿੱਚ ਦੋਹਰੀ ਨਕਰਾਤਮਕਤਾ ਹੋਣ ਦਾ ਉਦੇਸ਼ ਸਿਰਫ਼ ਸਕਰਾਤਮਕ ਬਿਆਨ ਦੇਣਾ ਹੀ ਹੈ, ਅਤੇ ਜੇ ਇਹ ਤੁਹਾਡੀ ਭਾਸ਼ਾ ਵਿੱਚ ਅਜਿਹਾ ਨਹੀਂ ਕਰਦੀ ਹੈ, ਤਾਂ ਦੋ ਨਕਰਾਤਮਕਤਾ ਨੂੰ ਹਟਾ ਦਿਓ ਤਾਂ ਜੋ ਇਹ ਸਕਰਾਤਮਕ ਹੋਵੇ।
  2. ਜੇ ਬਾਈਬਲ ਵਿੱਚ ਇੱਕ ਦੋਹਰੀ ਨਕਰਾਤਮਕਤਾ ਹੋਣ ਦਾ ਉਦੇਸ਼ ਇੱਕ ਸਖ਼ਤ ਸਕਰਾਤਮਕ ਬਿਆਨ ਦਾ ਦੇਣਾ ਹੈ, ਅਤੇ ਜੇ ਇਹ ਤੁਹਾਡੀ ਭਾਸ਼ਾ ਵਿੱਚ ਅਜਿਹਾ ਨਹੀਂ ਕਰਦੀ ਹੈ, ਤਾਂ ਦੋ ਨਕਰਾਤਮਕਤਾ ਨੂੰ ਹਟਾਓ ਅਤੇ ਇੱਕ ਮਜ਼ਬੂਤ ਕਰਨ ਵਾਲੇ​​ਸ਼ਬਦ ਜਾਂ ਵਾਕ ਜਿਵੇਂ ਕਿ "ਬਹੁਤ" ਜਾਂ "ਜ਼ਰੂਰੀ ਤੌਰ ਤੇ ਵਾਕ ਵਿੱਚ ਪਾਓ।"

ਲਾਗੂ ਹੋਈਆਂ ਅਨੁਵਾਦਕ ਰਣਨੀਤੀਆਂ ਦੀਆਂ ਉਦਾਹਰਣਾਂ

  1. ਜੇ ਬਾਈਬਲ ਵਿੱਚ ਦੋਹਰੀ ਨਕਰਾਤਮਕਤਾ ਹੋਣ ਦਾ ਉਦੇਸ਼ ਸਿਰਫ਼ ਸਕਰਾਤਮਕ ਬਿਆਨ ਦੇਣਾ ਹੀ ਹੈ, ਅਤੇ ਜੇ ਇਹ ਤੁਹਾਡੀ ਭਾਸ਼ਾ ਵਿੱਚ ਅਜਿਹਾ ਨਹੀਂ ਕਰਦਾ ਹੈ, ਤਾਂ ਦੋ ਨਕਰਾਤਮਕਤਾ ਨੂੰ ਹਟਾ ਦਿਓ ਤਾਂ ਜੋ ਇਹ ਸਕਰਾਤਮਕ ਹੋਵੇ।
  • ਕਿਉਂਕਿ ਸਾਡੇ ਕੋਲ ਅਜਿਹਾ ਇੱਕ ਮਹਾਂ ਜਾਜਕ ਨਹੀਂ ਹੈ ਜਿਹੜ੍ਹਾ ਸਾਡੀਆਂ ਕਮਜ਼ੋਰੀਆਂ ਵਿੱਚ ਹਮਦਰਦੀ ਮਹਿਸੂਸ ਨਾਂ ਕਰ ਸਕੇ । (ਇਬਰਾਨੀਆਂ 4:15 ਯੂਏਲਟੀ)
  • "ਕਿਉਂਕਿ ਸਾਡੇ ਕੋਲ ਅਜਿਹਾ ਇੱਕ ਮਹਾਂ ਜਾਜਕ ਹੈ ਜੋ ਸਾਡੀਆਂ ਕਮਜ਼ੋਰੀਆਂ ਲਈ ਹਮਦਰਦੀ ਮਹਿਸੂਸ ਕਰ ਸੱਕਦਾ ਹੈ।"
  • ... ਤਾਂ ਜੋ ਉਹ ਬਿਨ੍ਹਾਂ ਫ਼ਲ ਦੇ ਨਾਂ ਹੋ ਸਕਣ। (ਤੀਤੁਸ 3:14 ਯੂਏਲਟੀ)
  • "... ਤਾਂ ਜੋ ਉਹ ਫ਼ਲਦਾਰ ਹੋ ਸਕਣ।"
  1. ਜੇ ਬਾਈਬਲ ਵਿੱਚ ਇੱਕ ਦੋਹਰੀ ਨਕਰਾਤਮਕਤਾ ਹੋਣ ਦਾ ਉਦੇਸ਼ ਇੱਕ ਸਖ਼ਤ ਸਕਰਾਤਮਕ ਬਿਆਨ ਦੇਣਾ ਹੈ, ਅਤੇ ਜੇ ਇਹ ਤੁਹਾਡੀ ਭਾਸ਼ਾ ਵਿੱਚ ਅਜਿਹਾ ਨਹੀਂ ਕਰਦਾ ਹੈ, ਤਾਂ ਦੋ ਨਕਰਾਤਮਕਤਾ ਨੂੰ ਹਟਾਓ ਅਤੇ ਇੱਕ ਮਜ਼ਬੂਤ ​​ਸ਼ਬਦ ਜਾਂ ਵਾਕ ਵਿੱਚ ਜੋੜੋ ਜਿਵੇਂ ਕਿ "ਬਹੁਤ" ਜਾਂ "ਜ਼ਰੂਰੀ ਤੌਰ ਤੇ।"
  • ਇਸ ਗੱਲ ਦਾ ਯਕੀਨ ਰੱਖੋ — ਕਿ ਦੁਸ਼ਟ ਲੋਕ ਬਿਨ੍ਹਾਂ ਸਜ਼ਾ ਪਾਏ ਨਹੀ ਛੁੱਟਣਗੇ ... (ਕਹਾਉਤਾਂ 11:21 ਯੂਏਲਟੀ)
  • "ਇਸ ਬਾਰੇ ਯਕੀਨ ਰੱਖੋ — ਦੁਸ਼ਟ ਲੋਕ ਜ਼ਰੂਰ ਹੀ ਸਜ਼ਾ ਪਾਉਣਗੇ ..."
  • ਸਭ ਕੁੱਝ ਉਸ ਦੇ ਦੁਆਰਾ ਹੀ ਬਣਾਇਆਂ ਗਿਆ ਸੀ ਅਤੇ ਇੱਕ ਵੀ ਚੀਜ਼ ਬਿਨ੍ਹਾਂ ਉਸ ਦੇ ਰਚੀ ਨਹੀਂ ਗਈ ਜਿਸ ਨੂੰ ਬਣਾਇਆਂ ਗਿਆ ਹੋਵੇ। (ਯੂਹੰਨਾ 1: 3 ਯੂਏਲਟੀ)
  • "ਸਭ ਕੁੱਝ ਉਸ ਦੁਆਰਾ ਬਣਾਇਆਂ ਗਿਆ ਸੀ। ਉਸਨੇ ਬਿਲਕੁੱਲ ਉਹ ਸਭ ਕੁੱਝ ਬਣਾਇਆਂ ਜੋ ਬਣਾਇਆ ਗਿਆ ਸੀ।"