pa_ta/translate/figs-distinguish/01.md

71 lines
16 KiB
Markdown

### ਵਿਆਖਿਆ
ਕੁੱਝ ਭਾਸ਼ਾਵਾਂ, ਵਾਕਾਂ ਵਿੱਚ ਜੋ ਇੱਕ ਨਾਂਵ ਨੂੰ ਬਦਲਦੇ ਹਨ ਜਿੰਨ੍ਹਾਂ ਨੂੰ ਨਾਂਵ ਦੇ ਨਾਲ ਦੋ ਵੱਖੋ-ਵੱਖ ਉਦੇਸ਼ਾਂ ਲਈ ਵਰਤਿਆ ਜਾ ਸੱਕਦਾ ਹੈ। ਉਹ ਜਾਂ ਤਾਂ ਦੂਜੀਆਂ ਸਮਾਨ ਚੀਜ਼ਾਂ ਤੋਂ ਨਾਂਵ ਨੂੰ ਵੱਖ ਕਰ ਸੱਕਦੇ ਹਨ, ਜਾਂ ਉਹ ਨਾਂਵ ਦੇ ਬਾਰੇ ਵਧੇਰੇ ਜਾਣਕਾਰੀ ਦੇ ਸੱਕਦੇ ਹਨ। ਇਹ ਜਾਣਕਾਰੀ ਪਾਠਕ, ਜਾਂ ਇੱਕ ਯਾਦ ਕਰਵਾਉਂਣ ਵਾਲੇ ਦੇ ਲਈ ਕਿਸੇ ਚੀਜ਼ ਦੇ ਬਾਰੇ ਜਿਸ ਨੂੰ ਪਾਠਕ ਸ਼ਾਇਦ ਪਹਿਲਾਂ ਤੋਂ ਹੀ ਜਾਣਦਾ ਹੋਵੇ ਨਵੀਂ ਹੋ ਸੱਕਦੀ ਹੈ। ਦੂਸਰੀਆਂ ਭਾਸ਼ਾਵਾਂ ਇੱਕ ਨਾਂਵ ਨਾਲ ਸੰਸੋਧਣ ਕਰਨ ਵਾਲੇ ਵਾਕਾਂ ਨੂੰ ਸਿਰਫ ਦੂਸਰੀਆਂ ਸਮਾਨ ਚੀਜ਼ਾਂ ਨਾਲੋਂ ਵੱਖਰਾ ਕਰਨ ਲਈ ਵਰਤਦੀਆਂ ਹਨ। ਜਦੋਂ ਇਹ ਭਾਸ਼ਾਵਾਂ ਬੋਲਣ ਵਾਲੇ ਲੋਕ ਇੱਕ ਨਾਂਵ ਨਾਲ ਇੱਕ ਸੰਸੋਧਣ ਕਰਨ ਵਾਲੇ ਵਾਕ ਨੂੰ ਸੁਣਦੇ ਹਨ, ਤਾਂ ਉਹ ਮੰਨਦੇ ਹਨ ਕਿ ਇਸਦਾ ਕੰਮ ਇੱਕ ਇਕਾਈ ਨੂੰ ਦੂਜੀ ਸਮਾਨ ਇਕਾਈ ਤੋਂ ਵੱਖ ਕਰਨਾ ਹੈ।
ਕੁੱਝ ਭਾਸ਼ਾਵਾਂ ਇੱਕੋ ਜਿਹੀਆਂ ਚੀਜ਼ਾਂ ਵਿੱਚਕਾਰ ਫ਼ਰਕ ਦੱਸਣ ਅਤੇ ਚੀਜ਼ਾਂ ਬਾਰੇ ਵਧੇਰੇ ਜਾਣਕਾਰੀ ਦੇਣ ਦੇ ਅੰਤਰ ਨੂੰ ਦਰਸਾਉਣ ਲਈ ਇੱਕ ਕੌਮੇ ਦੀ ਵਰਤੋਂ ਕਰਦੀਆਂ ਹਨ। ਕੌਮੇ ਬਗ਼ੈਰ, ਹੇਠਾਂ ਦਿੱਤਾ ਵਾਕ ਇਹ ਦੱਸਦਾ ਹੈ ਕਿ ਇਹ ਇੱਕ ਅੰਤਰ ਬਣਾ ਰਿਹਾ ਹੈ:
* ਮੈਰੀ ਨੇ ਕੁੱਝ ਭੋਜਨ <u> ਆਪਣੀ ਭੈਣ ਨੂੰ ਦਿੱਤਾ ਜੋ ਬਹੁਤ ਜ਼ਿਆਦਾ ਧੰਨਵਾਦੀ ਸੀ </u>
* ਜੇ ਉਸਦੀ ਭੈਣ ਆਮ ਤੌਰ ‘ਤੇ ਧੰਨਵਾਦੀ ਸੀ, “ਜੋ ਧੰਨਵਾਦੀ ਸੀ” ਉਹ ਵਾਕ ਮੈਰੀ ਦੀ **ਇਸ ਭੈਣ ਨੂੰ** ਕਿਸੇ ਹੋਰ ਭੈਣ ਨਾਲੋਂ ਵੱਖ ਕਰ ਸੱਕਦਾ ਹੈ ਜੋ ਆਮ ਤੌਰ ਤੇ ਧੰਨਵਾਦੀ ਨਹੀਂ ਸੀ।
ਕੌਮਾ ਦੇ ਨਾਲ, ਵਾਕ ਜ਼ਿਆਦਾ ਜਾਣਕਾਰੀ ਦੇ ਰਿਹਾ ਹੈ:
* ਮੈਰੀ ਨੇ ਕੁੱਝ ਭੋਜਨ <u> ਆਪਣੀ ਭੈਣ ਨੂੰ ਦਿੱਤਾ, ਜਿਹੜੀ ਕਿ ਬਹੁਤ ਜ਼ਿਆਦਾ ਧੰਨਵਾਦੀ ਸੀ </u>
* ਇਹੋ ਵਾਕ ਸਾਨੂੰ ਮੈਰੀ ਦੀ ਭੈਣ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਵਰਤਿਆ ਜਾ ਸੱਕਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਜਦੋਂ ਮੈਰੀ ਨੇ ਉਸ ਨੂੰ ਭੋਜਨ ਦਿੱਤਾ, ਤਾਂ **ਮੈਰੀ ਦੀ ਭੈਣ ਨੇ ਕਿਵੇਂ ਉੱਤਰ ਦਿੱਤਾ।**ਇਸ ਸਥਿਤੀ ਵਿੱਚ ਇਹ ਇੱਕ ਭੈਣ ਨੂੰ ਦੂਜੀ ਭੈਣ ਨਾਲੋਂ ਵੱਖ ਨਹੀਂ ਕਰਦਾ ਹੈ।
### ਕਾਰਨ ਇਹ ਇੱਕ ਅਨੁਵਾਦ ਦਾ ਵਿਸ਼ਾ ਹੈ
* ਬਾਈਬਲ ਦੀਆਂ ਬਹੁਤ ਸਾਰੀਆਂ ਸ੍ਰੋਤ ਭਾਸ਼ਾਵਾਂ ਵਾਕਾਂ ਨੂੰ ਇੱਕ ਨਾਂਵ ਤੋਂ ਦੂਸਰੀ ਸਮਾਨ ਇਕਾਈ ਤੋਂ ਵੱਖਰਾ ਕਰਨ ਲਈ **ਦੋਵਾਂ** ਨੂੰ ਸੰਸੋਧਨ ਕਰਨ ਲਈ ਅਤੇ ਨਾਂਵ ਦੇ ਬਾਰੇ ਵਿੱਚ ਵਧੇਰੇ ਜਾਣਕਾਰੀ ਦੇਣ ਲਈ ਵੀ ਵਰਤਦੀਆਂ ਹਨ। ਅਨੁਵਾਦਕ ਨੂੰ ਇਹ ਸਮਝਣ ਲਈ ਜ਼ਰੂਰੀ ਹੀ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਇੱਕ ਸਥਿਤੀ ਵਿੱਚ ਲੇਖਕ ਦੇ ਅਰਥ ਦਾ ਕੀ ਉਦੇਸ਼ ਹੈ।
* ਕੁੱਝ ਭਾਸ਼ਾਵਾਂ ਵਾਕਾਂ ਦੀ ਵਰਤੋਂ ਕਰਦੀਆਂ ਹਨ ਜੋ ਇੱਕ ਨਾਂਵ ਨੂੰ ਸੋਧਦੀਆਂ ਹਨ **ਸਿਰਫ਼** ਇੱਕ ਹੋਰ ਸਮਾਨ ਇਕਾਈ ਤੋਂ ਵਿਸ਼ੇਸ਼ਣ ਨੂੰ ਵੱਖ ਕਰਨ ਲਈ। ਜਦੋਂ ਵਾਕ ਦਾ ਅਨੁਵਾਦ ਕਰਦਿਆਂ ਜਿਸ ਨੂੰ ਵਧੇਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ, ਉਹ ਲੋਕ ਜੋ ਇਹਨਾਂ ਭਾਸ਼ਾਵਾਂ ਨੂੰ ਬੋਲਦੇ ਹਨ ਉਹਨਾਂ ਨੂੰ ਵਾਕ ਨੂੰ ਨਾਂਵ ਦੇ ਨਾਲੋਂ ਵੱਖ ਕਰਨ ਦੀ ਲੋੜ੍ਹ ਹੋਵੇਗੀ। ਨਹੀਂ ਤਾਂ, ਜੋ ਲੋਕ ਇਸਨੂੰ ਪੜ੍ਹਦੇ ਜਾਂ ਸੁਣਦੇ ਹਨ ਉਹ ਸੋਚਣਗੇ ਕਿ ਵਾਕ ਦੇ ਅਰਥ ਨੂੰ ਨਾਂਵ ਨੂੰ ਹੋਰ ਸਮਾਨ ਚੀਜ਼ਾਂ ਨਾਲੋਂ ਵੱਖ ਕਰਨ ਲਈ ਦੱਸਿਆ ਗਿਆ ਹੈ।
### ਬਾਈਬਲ ਵਿੱਚੋਂ ਉਦਾਹਰਣਾਂ
**ਸ਼ਬਦਾਂ ਅਤੇ ਵਾਕਾਂ ਦੀਆਂ ਉਦਾਹਰਣਾਂ ਜਿਨ੍ਹਾਂ ਨੂੰ ਇੱਕ ਚੀਜ਼ ਨੂੰ ਦੂਜੀਆਂ ਸੰਭਵ ਚੀਜ਼ਾਂ ਤੋਂ ਵੱਖ ਕਰਨ ਲਈ ਵਰਤਿਆ ਜਾਂਦਾ ਹੈ**: ਇਹ ਅਮ ਤੌਰ ‘ਤੇ ਅਨੁਵਾਦ ਵਿੱਚ ਮੁਸ਼ਕਲ ਪੈਦਾ ਨਹੀਂ ਕਰਦੇ ਹਨ।
> ...ਇੱਕ ਪੜ੍ਹਦਾ <u> ਪਵਿੱਤਰ ਸਥਾਨ </u> ਨੂੰ <u> ਅੱਤ ਪਵਿੱਤਰ ਸਥਾਨ </u> ਤੋਂ ਵੱਖ ਕਰਨ ਲਈ ਹੈ। (ਕੂਚ 26:3 ਯੂ ਐਲ ਟੀ )
“ਪਵਿੱਤਰ" ਅਤੇ “ਅੱਤ ਪਵਿੱਤਰ" ਸ਼ਬਦ ਦੋ ਵੱਖੋ ਵੱਖਰੇ ਸਥਾਨਾਂ ਨੂੰ ਇੱਕ ਦੂਜੇ ਤੋਂ ਅਤੇ ਕਿਸੇ ਹੋਰ ਸਥਾਨ ਤੋਂ ਵੱਖ ਕਰਦੇ ਹਨ।
> ਇੱਕ ਮੂਰਖ ਪੁੱਤਰ ਆਪਣੇ ਪਿਤਾ ਲਈ ਉਦਾਸੀ ਹੁੰਦਾ ਹੈ, ਅਤੇ <u> ਉਸ ਔਰਤ ਲਈ ਕੌੜਾਪਣ ਹੁੰਦਾ ਹੈ ਜਿਸਨੇ ਉਸਨੂੰ ਜਨਮ ਦਿੱਤਾ ਸੀ </u>। (ਕਹਾਉਤਾਂ 17:25 ਯੂਐਲਟੀ)
"ਜਿਸਨੇ ਉਸਨੂੰ ਜਨਮ ਦਿੱਤਾ" ਉਹ ਵਾਕ ਵੱਖਰਾ ਹੈ ਕਿ ਕਿਹੜੀ ਔਰਤ ਨਾਲ ਪੁੱਤਰ ਕੌੜਾ ਹੈ। ਉਹ ਸਾਰੀਆਂ ਔਰਤਾਂ ਲਈ ਕੌੜਾ ਨਹੀਂ, ਪ੍ਰੰਤੂ ਆਪਣੀ ਮਾਂ ਦੇ ਲਈ ਹੈ।
**ਸ਼ਬਦਾਂ ਅਤੇ ਵਾਕਾਂ ਦੀਆਂ ਉਦਾਹਰਣਾਂ ਜਿੰਨ੍ਹਾਂ ਨੂੰ ਕਿਸੇ ਇੱਕ ਚੀਜ਼ ਦੇ ਬਾਰੇ ਯਾਦ ਕਰਵਾਉਂਣ ਜਾਂ ਜੁੜੀ ਹੋਈ ਜਾਣਕਾਰੀ ਨੂੰ ਦੇਣ ਦੇ ਲਈ ਵਰਤਿਆ ਜਾਂਦਾ ਹੈ**: ਇਹ ਉਹਨਾਂ ਭਾਸ਼ਾਵਾਂ ਲਈ ਅਨੁਵਾਦ ਦਾ ਵਿਸ਼ਾ ਹੈ ਜੋ ਇੰਨ੍ਹਾਂ ਦੀ ਵਰਤੋਂ ਨਹੀਂ ਕਰਦੀਆਂ ਹਨ।
> ... ਕਿਉਂਕਿ <u> ਤੇਰੇ ਧਰਮੀ ਫ਼ੈਸਲੇ </u> ਚੰਗੇ ਹਨ। (ਜ਼ਬੂਰਾਂ ਦੀ ਪੋਥੀ 119: 39 ਯੂਐਲਟੀ)
ਸ਼ਬਦ "ਧਰਮੀ" ਸਧਾਰਣ ਤੌਰ ਤੇ ਸਾਨੂੰ ਯਾਦ ਕਰਵਾਉਂਦਾ ਹੈ ਕਿ ਪਰਮੇਸ਼ੁਰ ਦੇ ਨਿਆਂ ਧਰਮੀ ਹਨ। ਇਹ ਉਸਦੇ ਧਰਮੀ ਫ਼ੈਸਲਿਆਂ ਨੂੰ ਉਸ ਦੇ ਅਧਰਮੀ ਫ਼ੈਸਲਿਆਂ ਨਾਲੋਂ ਵੱਖਰਾ ਨਹੀਂ ਕਰਦਾ ਹੈ, ਕਿਉਂਕਿ ਉਸਦੇ ਸਾਰੇ ਫ਼ੈਸਲੇ ਧਰਮੀ ਹਨ।
> ਕੀ ਸਾਰਾਹ, <u> ਜਿਹੜੀ ਨੱਬੇ ਸਾਲ ਦੀ ਹੈ </u>, ਇੱਕ ਪੁੱਤਰ ਪੈਦਾ ਕਰ ਸੱਕਦੀ ਹੈ? - (ਉਤਪਤ 17: 17-18 ਯੂਏਲਟੀ)
ਵਾਕ "ਜੋ ਨੱਬੇ ਸਾਲ ਦੀ ਹੈ" ਜਿਸਦਾ ਕਾਰਨ ਹੈ ਕਿ ਅਬਰਾਹਾਮ ਨੂੰ ਲੱਗਦਾ ਨਹੀਂ ਸੀ ਕਿ ਸਾਰਾਹ ਇੱਕ ਪੁੱਤਰ ਨੂੰ ਜਨਮ ਦੇ ਸੱਕਦੀ ਹੈ। ਉਹ ਸਾਰਾਹ ਨਾਮ ਦੀ ਇੱਕ ਔਰਤ ਨੂੰ ਸਾਰਾਹ ਨਾਮ ਦੀ ਇੱਕ ਹੋਰ ਔਰਤ ਤੋਂ ਵੱਖ ਨਹੀਂ ਕਰ ਰਿਹਾ ਸੀ ਜੋ ਵੱਖਰੀ ਉਮਰ ਦੀ ਹੈ, ਅਤੇ ਉਹ ਕਿਸੇ ਨੂੰ ਵੀ ਉਸ ਦੀ ਉਮਰ ਬਾਰੇ ਕੁੱਝ ਨਵਾਂ ਨਹੀਂ ਦੱਸ ਰਿਹਾ ਸੀ। ਉਸ ਨੇ ਸਧਾਰਣ ਤੌਰ ਤੇ ਇਹ ਸੋਚਿਆ ਨਹੀਂ ਸੀ ਕਿ ਇੱਕ ਔਰਤ ਜੋ ਇੰਨ੍ਹੀ ਬਜ਼ੁਰਗ ਹੈ ਕੀ ਇੱਕ ਬੱਚੇ ਨੂੰ ਜਨਮ ਦੇ ਸੱਕਦੀ ਹੈ।
> ਮੈਂ ਮਨੁੱਖਤਾ ਨੂੰ <u> ਜਿਸ ਨੂੰ ਮੈਂ ਬਣਾਇਆ ਹੈ </u> ਧਰਤੀ ਦੀ ਸਤ੍ਹਾ ਤੋਂ ਮਿਟਾ ਦੇਵਾਂਗਾ। (ਉਤਪਤ 6: 7 ਯੂਐਲਟੀ)
ਵਾਕ "ਜਿਸ ਨੂੰ ਮੈਂ ਬਣਾਇਆ ਹੈ" ਇਹ ਪਰਮੇਸ਼ੁਰ ਅਤੇ ਮਨੁੱਖਤਾ ਦੇ ਵਿੱਚਲੇ ਰਿਸ਼ਤੇ ਦੀ ਯਾਦ ਕਰਵਾਉਂਣ ਵਾਲਾ ਹੈ। ਇਹੀ ਕਾਰਨ ਹੈ ਕਿ ਪਰਮੇਸ਼ੁਰ ਨੂੰ ਮਨੁੱਖ ਜਾਤੀ ਨੂੰ ਮਿਟਾਉਣ ਦਾ ਹੱਕ ਸੀ। ਇੱਥੇ ਹੋਰ ਕੋਈ ਮਨੁੱਖਜਾਤੀ ਨਹੀਂ ਜਿਹੜੀ ਪਰਮੇਸ਼ੁਰ ਨੇ ਨਹੀਂ ਬਣਾਈ।
### ਅਨੁਵਾਦ ਰਣਨੀਤੀਆਂ
ਜੇ ਲੋਕ ਇੱਕ ਵਾਕ ਦੇ ਉਦੇਸ਼ ਨੂੰ ਕਿਸੇ ਇੱਕ ਨਾਂਵ ਦੇ ਨਾਲ ਸਮਝਦੇ ਹਨ, ਤਾਂ ਵਾਕ ਅਤੇ ਨਾਂਵ ਨੂੰ ਇਕੱਠੇ ਰੱਖਣ 'ਤੇ ਵਿਚਾਰ ਕਰੋ। ਕਿਉਂਕਿ ਭਾਸ਼ਾਵਾਂ ਜੋ ਇੱਕ ਨਾਂਵ ਨਾਲ ਸ਼ਬਦਾਂ ਜਾਂ ਵਾਕਾਂ ਨੂੰ ਸਿਰਫ਼ ਇੱਕ ਚੀਜ਼ ਤੋਂ ਦੂਜੀ ਨਾਲੋਂ ਵੱਖ ਕਰਨ ਲਈ ਵਰਤਦੀਆਂ ਹਨ, ਵਾਕਾਂ ਦਾ ਅਨੁਵਾਦ ਕਰਨ ਲਈ ਇੱਥੇ ਕੁੱਝ ਰਣਨੀਤੀਆਂ ਹਨ ਜੋ ਜਾਣਕਾਰੀ ਜਾਂ ਯਾਦ ਕਰਵਾਉਂਣ ਲਈ ਵਰਤੀਆਂ ਜਾਂਦੀਆਂ ਹਨ।
1. ਜਾਣਕਾਰੀ ਨੂੰ ਵਾਕ ਦੇ ਇੱਕ ਹੋਰ ਹਿੱਸੇ ਵਿੱਚ ਰੱਖੋ ਅਤੇ ਸ਼ਬਦਾਂ ਨੂੰ ਜੋੜੋ ਜੋ ਇਸਦੇ ਉਦੇਸ਼ ਨੂੰ ਦਰਸਾਉਂਦੇ ਹਨ।
1. ਇਹ ਵਿਖਾਉਣ ਲਈ ਆਪਣੀ ਭਾਸ਼ਾ ਦੇ ਕਿਸੇ ਤਰੀਕੇ ਦੀ ਵਰਤੋਂ ਕਰੋ ਕਿ ਇਹ ਸਿਰਫ਼ ਸ਼ਾਮਲ ਕੀਤੀ ਗਈ ਜਾਣਕਾਰੀ ਹੈ। ਇਹ ਇੱਕ ਛੋਟੇ ਜਿਹੇ ਸ਼ਬਦ ਨੂੰ ਜੋੜ ਕੇ ਜਾਂ ਅਵਾਜ਼ ਦੇ ਸਵਰ ਨੂੰ ਬਦਲਣ ਦੁਆਰਾ ਵੀ ਹੋ ਸੱਕਦਾ ਹੈ। ਕਈ ਵਾਰੀ ਅਵਾਜ਼ ਵਿੱਚ ਤਬਦੀਲੀਆਂ ਵਿਰਾਮ ਚਿੰਨ੍ਹ, ਜਿਵੇਂ ਕਿ ਬ੍ਰੈਕਟ ਜਾਂ ਕੌਮਾ ਨਾਲ ਵਿਖਾਈਆਂ ਜਾ ਸੱਕਦੀਆਂ ਹਨ।
### ਲਾਗੂ ਕੀਤੀਆਂ ਗਈਆਂ ਅਨੁਵਾਦ ਦੀਆਂ ਰਣਨੀਤੀ ਉਦਾਹਰਣਾਂ
1. ਜਾਣਕਾਰੀ ਨੂੰ ਵਾਕ ਦੇ ਇੱਕ ਹੋਰ ਹਿੱਸੇ ਵਿੱਚ ਰੱਖੋ ਅਤੇ ਸ਼ਬਦਾਂ ਸ਼ਾਮਲ ਕਰੋ ਜੋ ਇਸਦੇ ਉਦੇਸ਼ ਨੂੰ ਦਰਸਾਉਂਦੇ ਹਨ।
* **ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ <u> ਵਿਅਰਥ </u> ਮੂਰਤੀਆਂ ਦੀ ਸੇਵਾ ਕਰਦੇ ਹਨ** (ਜ਼ਬੂਰ 31: 6 ਯੂਏਲਟੀ) - "ਵਿਅਰਥ ਮੂਰਤੀਆਂ" ਕਹਿ ਕੇ ਦਾਊਦ ਸਾਰੀਆਂ ਮੂਰਤੀਆਂ ਬਾਰੇ ਟਿੱਪਣੀ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਸੇਵਾ ਕਰਨ ਵਾਲਿਆਂ ਨਾਲ ਨਫ਼ਰਤ ਕਰਨ ਦਾ ਆਪਣਾ ਕਾਰਨ ਦੱਸ ਰਿਹਾ ਸੀ। ਉਹ ਵਿਅਰਥ ਮੂਰਤੀਆਂ ਨੂੰ ਕੀਮਤੀ ਮੂਰਤੀਆਂ ਨਾਲੋਂ ਵੱਖ ਨਹੀਂ ਕਰ ਰਿਹਾ ਸੀ।
* <u> ਕਿਉਂਕਿ </u> ਮੂਰਤੀਆਂ ਵਿਅਰਥ ਹਨ, ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ ਜੋ ਉਨ੍ਹਾਂ ਦੀ ਸੇਵਾ ਕਰਦੇ ਹਨ।
* **...ਕਿਉਂਕਿ ਤੇਰੇ <u> ਧਰਮੀ </u> ਫ਼ੈਸਲੇ ਚੰਗੇ ਹਨ।** (ਜ਼ਬੂਰਾਂ ਦੀ ਪੋਥੀ 119: 39 ਯੂਏਲਟੀ)
* ... ਕਿਉਂਕਿ ਤੇਰੇ ਧਰਮੀ ਫ਼ੈਸਲੇ ਚੰਗੇ ਹਨ <u> ਕਿਉਂਕਿ </u> ਉਹ ਧਰਮੀ ਹਨ।
* ਕੀ ਸਾਰਾਹ, <u> ਜੋ ਨੱਬੇ ਸਾਲ ਦੀ ਹੈ </u>, ਇੱਕ ਪੁੱਤਰ ਨੂੰ ਜਨਮ ਦੇ ਸੱਕਦੀ ਹੈ? ( ਉਤਪਤ17:17-18 ਯੂਐਲਟੀ) ਇੱਕ ਵਾਕ “ਜੋ ਨੱਬੇ ਸਾਲ ਦੀ ਹੈ” ਸਾਰਾਹ ਦੀ ਉਮਰ ਦੀ ਯਾਦ ਕਰਵਾਉਂਣ ਵਾਲਾ ਹੈ। ਇਹ ਦੱਸਦਾ ਹੈ ਕਿ ਅਬਰਾਹਾਮ ਪ੍ਰਸ਼ਨ ਕਿਉਂ ਪੁੱਛ ਰਿਹਾ ਸੀ। ਉਸਨੂੰ ਉਮੀਦ ਨਹੀਂ ਸੀ ਕਿ ਇੱਕ ਔਰਤ ਜੋ ਇੰਨ੍ਹੀ ਬਜ਼ੁਰਗ ਹੈ ਕੀ ਇੱਕ ਪੁੱਤਰ ਨੂੰ ਜਨਮ ਦੇ ਸੱਕਦੀ ਹੈ।
* ਕੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇ ਸੱਕਦੀ ਹੈ <u> ਜਦੋਂ ਕਿ </u> ਉਹ ਨੱਬੇ ਸਾਲ ਦੀ ਹੈ?
* **ਮੈਂ ਯਹੋਵਾਹ ਨੂੰ ਪੁਕਾਰਾਂਗਾ, <u> ਜੋ ਪ੍ਰਸੰਸਾ ਦੇ ਯੋਗ ਹੈ </u>** (2 ਸਮੂਏਲ 22: 4 ਯੂਏਲਟੀ) - ਇੱਥੇ ਸਿਰਫ਼ ਇੱਕ ਹੀ ਯਹੋਵਾਹ ਹੈ। ਵਾਕ "ਜੋ ਪ੍ਰਸ਼ੰਸਾ ਦੇ ਯੋਗ ਹੈ" ਯਹੋਵਾਹ ਦੇ ਨਾਮ ਨੂੰ ਪੁਕਾਰਨ ਦਾ ਕਾਰਨ ਦਿੰਦਾ ਹੈ।
* ਮੈਂ ਯਹੋਵਾਹ ਨੂੰ ਪੁਕਾਰਾਂਗਾ, <u> ਕਿਉਂਕਿ </u> ਉਹ ਪ੍ਰਸੰਸਾ ਦੇ ਯੋਗ ਹੈ
1. ਇਹ ਪ੍ਰਗਟ ਕਰਨ ਲਈ ਆਪਣੀ ਭਾਸ਼ਾ ਦੇ ਕਿਸੇ ਤਰੀਕੇ ਦੀ ਵਰਤੋਂ ਕਰੋ ਕਿ ਇਹ ਸਿਰਫ਼ ਸ਼ਾਮਲ ਕੀਤੀ ਗਈ ਜਾਣਕਾਰੀ ਹੈ।
* **ਤੂੰ ਮੇਰਾ ਪੁੱਤਰ ਹੈ, <u> ਜਿਸ ਨੂੰ ਮੈਂ ਪਿਆਰ ਕਰਦਾ ਹਾਂ </u>।ਮੈਂ ਤੇਰੇ ਤੋਂ ਖੁਸ਼ ਹਾਂ।** (ਲੂਕਾ 3:22 ਯੂਏਲਟੀ)
* ਤੂੰ ਮੇਰਾ ਪੁੱਤਰ ਹੈ।<u> ਮੈਂ ਤੈਨੂੰ ਪਿਆਰ ਕਰਦਾ ਹਾਂ </u> ਅਤੇ ਮੈਂ ਤੇਰੇ ਤੋਂ ਖੁਸ਼ ਹਾਂ।
* <u> ਮੇਰਾ ਪਿਆਰ ਸਵੀਕਾਰ ਕਰ </u>, ਤੂੰ ਮੇਰਾ ਪੁੱਤਰ ਹੈ। ਮੈਂ ਤੇਰੇ ਤੋਂ ਖੁਸ਼ ਹਾਂ।