pa_ta/translate/bita-plants Proof Read/01.md

6.1 KiB

ਬਾਈਬਲ ਦੇ ਕੁੱਝ ਰੂਪਕ ਜਿੰਨ੍ਹਾਂ ਵਿੱਚ ਪੌਦੇ ਸ਼ਾਮਲ ਹੁੰਦੇ ਹਨ ਹੇਠਾਂ ਅੱਖਰਮਾਲਾ ਕ੍ਰਮ ਵਿੱਚ ਲਿਖੇ ਗਏ ਹਨ। ਉਹ ਸ਼ਬਦ ਜਿਹੜਾ ਸਾਰੇ ਵੱਡੇ ਅੱਖਰਾਂ ਵਿੱਚ ਇੱਕ ਵਿਚਾਰ ਦੀ ਨੁਮਾਇੰਦਗੀ ਕਰਦਾ ਹੈ। ਇਹ ਜ਼ਰੂਰੀ ਨਹੀਂ ਕਿ ਸ਼ਬਦ ਜੋ ਰੂਪਕ ਹੈ, ਉਹ ਹਰ ਆਇਤ ਵਿੱਚ ਵਿਖਾਈ ਦੇਵੇ ਪਰ ਇੱਕ ਵਿਚਾਰ ਹੈ ਜਿਹੜਾ ਸ਼ਬਦ ਦੀ ਨੁਮਾਇੰਦਗੀ ਕਰਦਾ ਹੈ।

ਇੱਕ ਸ਼ਾਖਾ ਇੱਕ ਵਿਅਕਤੀ ਦੀ ਸੰਤਾਨ ਨੂੰ ਦਰਸਾਉਂਦੀ ਹੈ

ਹੇਠਾਂ ਦਿੱਤੀਆਂ ਉਦਾਹਰਣਾਂ ਵਿੱਚ, ਯਸਾਯਾਹ ਨੇ ਯੱਸੀ ਦੀਆਂ ਸੰਤਾਨਾਂ ਵਿੱਚੋਂ ਕਿਸੇ ਇੱਕ ਦੇ ਬਾਰੇ ਲਿਖਿਆ ਅਤੇ ਯਿਰਮਿਯਾਹ ਨੇ ਦਾਊਦ ਦੀਆਂ ਸੰਤਾਨਾਂ ਵਿੱਚੋਂ ਕਿਸੇ ਇੱਕ ਦੇ ਬਾਰੇ ਲਿਖਿਆ ਹੈ।

ਇੱਕ ਟਹਿਣੀ ਯੱਸੀ ਦੇ ਟੁੰਡ ਵਿੱਚੋਂ ਫੁੱਟ ਨਿੱਕਲੇਗੀ, ਅਤੇ ਇੱਕ ਸ਼ਾਖਾ ਉਸ ਦੀਆਂ ਜੜ੍ਹਾਂ ਵਿੱਚੋਂ ਨਿੱਕਲ ਕੇ ਫ਼ਲ ਦੇਵੇਗੀ। ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਅਤੇ ਸਮਝ ਦਾ ਆਤਮਾ। ( ਯਸਾਯਾਹ 11:1 ਯੂ ਐਲ ਟੀ)

ਵੇਖੋ, ਉਹ ਦਿਨ ਆਉਂਦੇ ਹਨ –ਇਹ ਯਹੋਵਾਹ ਦਾ ਵਾਕ ਹੈ- ਜਦੋਂ ਮੈਂ ਦਾਊਦ ਲਈ ਇੱਕ ਧਰਮੀ ਸ਼ਾਖਾ ਖੜੀ ਕਰਾਂਗਾ । ਉਹ ਇੱਕ ਰਾਜੇ ਦੇ ਵਜੋਂ ਰਾਜ ਕਰੇਗਾ; ਉਹ ਖੁਸ਼ਹਾਲੀ ਲਿਆਵੇਗਾ ਅਤੇ ਧਰਤੀ ਉੱਤੇ ਨਿਆਂ ਅਤੇ ਧਾਰਮਿਕਤਾ ਬਣਾਏ ਰੱਖੇਗਾ। (ਯਰਮਿਆਹ 23:5 ਯੂ ਐਲ ਟੀ)

ਜਦੋਂ ਅੱਯੂਬ ਵਿੱਚ ਇਹ ਕਹਿੰਦਾ ਹੈ “ਉਸ ਦੀ ਸ਼ਾਖਾ ਕੱਟ ਦਿੱਤੀ ਜਾਵੇਗੀ, ਇਸ ਦਾ ਅਰਥ ਇਹ ਹੈ ਕਿ ਉਸ ਦੀਆਂ ਕੋਈ ਵੀ ਸੰਤਾਨਾਂ ਨਹੀਂ ਹੋਣਗੀਆਂ।

ਉਸ ਦੀਆਂ ਜੜ੍ਹਾਂ ਹੇਠਾਂ ਤੱਕ ਸੁੱਕ ਜਾਣਗੀਆਂ; ਉਪਰੋਕਤ ਉਸਦੀ ਸ਼ਾਖਾ ਕੱਟ ਦਿੱਤੀ ਜਾਵੇਗੀ । ਉਸਦੀ ਯਾਦ ਧਰਤੀ ਤੋਂ ਖ਼ਤਮ ਹੋ ਜਾਵੇਗੀ; ਬਜ਼ਾਰ ਵਿੱਚ ਉਸ ਦਾ ਕੋਈ ਨਾਮ ਨਹੀਂ ਰਹੇਗਾ। (ਅਯੂਬ 18:17 ਯੂ ਐਲ ਟੀ)

ਇੱਕ ਪੌਦਾ ਇੱਕ ਵਿਅਕਤੀ ਨੂੰ ਦਰਸਾਉਂਦਾ ਹੈ

ਇਸ ਤਰ੍ਹਾਂ ਪਰਮੇਸ਼ੁਰ ਤੈਨੂੰ ਵੀ ਸਦਾ ਲਈ ਨਾਸ਼ ਕਰ ਦੇਵੇਗਾ; ਉਹ…ਜਿਉਂਦਿਆਂ ਦੀ ਧਰਤੀ ਵਿੱਚੋਂ ਤੇਰੀ ਜੜ੍ਹ ਪੁੱਟ ਦੇਵੇਗਾ।(ਜ਼ਬੂਰ: 52:5 ਯੂ.ਐਲ.ਟੀ)

ਇੱਕ ਪੌਦਾ ਭਾਵਨਾ ਜਾਂ ਰਵੱਈਏ ਨੂੰ ਦਰਸਾਉਂਦਾ ਹੈ

ਜਿਵੇਂ ਇੱਕ ਕਿਸਮ ਦਾ ਬੀਜ ਬੀਜਣ ਨਾਲ ਉਸ ਕਿਸਮ ਦਾ ਪੌਦਾ ਉੱਗਦਾ ਹੈ, ਇੱਕ ਤਰ੍ਹਾਂ ਦਾ ਰਵੱਈਆ ਕਰਨ ਤੇ ਉਸਦਾ ਨਤੀਜਾ ਵੀ ਉਸੇ ਕਿਸਮ ਦਾ ਹੁੰਦਾ ਹੈ।

ਆਇਤਾਂ ਵਿੱਚ ਭਾਵਨਾ ਜਾਂ ਰਵੱਈਏ ਨੂੰ ਰੇਖਾ ਹੇਠ ਕੀਤਾ ਹੈ।

ਆਪਣੇ ਆਪ ਲਈ ਧਾਰਮਿਕਤਾ ਬੀਜੋ, ਅਤੇ ਨੇਮ ਦੀ ਵਫ਼ਾਦਾਰੀ ਦਾ ਫ਼ਲ ਵੱਡੋ। (ਹੋਸ਼ੇਆ 10:12 ਯੂ.ਐਲ.ਟੀ)

<> ਉਸਦੇ ਅਧਾਰ ਤੇ ਜੋ ਕੁੱਝ ਮੈਂ ਵੇਖਿਆ ਹੈ, ਉਹ ਜੋ ਕੁਕਰਮ ਦਾ ਹਲ਼ ਵਾਹੁੰਦੇ ਹਨਅਤੇ ਮੁਸੀਬਤ ਬੀਜਦੇ , ਉਹੀ ਵੱਢਦੇ ਹਨ। (ਅੱਯੂਬ 4:8 ਯੂ.ਐਲ.ਟੀ)

ਕਿਉਂਕਿ ਲੋਕ ਹਵਾ ਬੀਜਦੇ ਹਨ ਅਤੇ ਹਨ੍ਹੇਰੀ ਵੱਢਦੇ ਹਨ। (ਹੋਸ਼ੇਆ 8:7 ਯੂ.ਐਲ.ਟੀ)

<ਬਲਾਕਹਵਾਲਾ>ਤੁਸੀਂ ਧਾਰਮਿਕਤਾ ਦੇ ਫ਼ਲ ਨੂੰ ਕੁੜੱਤਣ ਵਿੱਚ ਬਦਲ… ਦਿੱਤਾ ਹੈ।(ਆਮੋਸ 6:12 ਯੂ.ਐਲ.ਟੀ)</ਬਲਾਕਹਵਾਲਾ>

ਸੋ ਓਸ ਵੇਲੇ ਤੁਹਾਨੂੰ ਓਹਨਾਂ ਗੱਲਾਂ ਤੋਂ ਕੀ ਫ਼ਲ ਮਿਲਿਆ ਜਿੰਨ੍ਹਾਂ ਦੇ ਕਰਕੇ ਹੁਣ ਤੁਸੀਂ ਸ਼ਰਮਿੰਦਾ ਹੋਏ ਹੋ ?(ਰੋਮੀਆਂ 6:21 ਯੂ.ਐਲ.ਟੀ)

ਇੱਕ ਰੁੱਖ ਇੱਕ ਮਨੁੱਖ ਨੂੰ ਦਰਸਾਉਂਦਾ ਹੈ

ਉਹਉਸ ਰੁੱਖ ਵਰਗਾ ਹੈ ਜਿਹੜਾ ਪਾਣੀ ਦੀ ਨਦੀਆਂ ਕੋਲ ਲਾਇਆ ਗਿਆ ਹੈਜਿਹੜਾ ਆਪਣੀ ਰੁੱਤ ਸਿਰ ਆਪਣਾ ਫ਼ਲ ਦਿੰਦਾ ਹੈ, ਜਿਸ ਦੇ ਪਤੇ ਕਦੇ ਕੁਮਲਾਉਂਦੇ ਨਹੀਂ; ਜੋ ਵੀ ਉਹ ਕਰੇ ਉਹ ਸਫ਼ਲ ਹੁੰਦਾ ਹੈ।(ਜ਼ਬੂਰ 1:3 ਯੂ.ਐਲ.ਟੀ)।

<ਬਲਾਕਹਵਾਲਾ> ਮੈਂ ਦੁਸ਼ਟ ਅਤੇ ਡਰਾਉਣੇ ਵਿਅਕਤੀ ਨੂੰ ਆਪਣੀ ਜਨਮ ਭੂਮੀ ਵਿੱਚ ਇੱਕ ਹਰੇ ਰੁੱਖ ਵਾਂਗੁ ਆਪਣੀ ਨਿੱਜ ਭੂਮੀ ਵਿੱਚ ਫੈਲੇ ਹੋਇਆਂ ਵੇਖਿਆ ਹੈ।(ਜ਼ਬੂਰ 37:35 ਯੂ.ਐਲ.ਟੀ)</ਬਲਾਕਹਵਾਲਾ>

ਮੈਂ ਪਰਮੇਸ਼ੁਰ ਦੇ ਘਰ ਵਿੱਚ ਇੱਕ ਹਰੇ ਜੈਤੂਨ ਦੇ ਰੁੱਖ ਵਰਗਾ ਹਾਂ। (ਜ਼ਬੂਰ 52:8 ਯੂ ਐਲ ਟੀ)