pa_ta/intro/translate-why/01.md

4.8 KiB

ਅਨਵਾਦਕ ਸੰਸਥਾ ਦਾ ਉਦੇਸ਼ ਤੁਹਾਨੂੰ ਬਾਈਬਲ ਅਨੁਵਾਦਕ ਬਣਨ ਲਈ ਸਿਖਲਾਈ ਦੇਣਾ ਹੈ।ਯਿਸੂ ਦੇ ਚੇਲੇ ਬਣਨ ਵਿਚ ਤੁਹਾਡੇ ਲੋਕਾਂ ਦੀ ਮੱਦਦ ਲਈ ਪ੍ਰਮੇਸ਼ਵਰ ਦੇ ਸ਼ਬਦਾਂ ਨੂੰ ਆਪਣੀ ਭਾਸ਼ਾ ਵਿਚ ਅਨੁਵਾਦ ਕਰਨਾ ਇਕ ਮਹੱਤਵਪੂਰਨ ਕੰਮ ਹੈ। ਤੁਹਾਨੂੰ ਇਸ ਕੰਮ ਲਈ ਵਚਨਬੱਧ ਹੋਣਾ ਚਾਹੀਦਾ ਹੈ, ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਲਓ ਅਤੇ ਪ੍ਰਾਰਥਨਾ ਕਰੋ ਕਿ ਪ੍ਰਭੂ ਤੁਹਾਡੀ ਮਦਦ ਕਰੇਗਾ।

ਰੱਬ ਨੇ ਬਾਈਬਲ ਵਿਚ ਸਾਡੇ ਨਾਲ ਗੱਲ ਕੀਤੀ ਹੈ। ਉਸ ਨੇ ਬਾਈਬਲ ਦੇ ਲੇਖਕਾਂ ਨੂੰ ਇਬਰਾਨੀ, ਅਰਾਮਿਕ ਅਤੇ ਯੂਨਾਨੀ(Hebrew, Aramaic and Greek)ਭਾਸ਼ਾਵਾਂ ਰਾਹੀਂ ਆਪਣੇ ਸ਼ਬਦ ਲਿਖਣ ਲਈ ਪ੍ਰੇਰਿਆ ਹੈ। ਲਗਭਗ 1400 ਬੀ.ਸੀ. ਤੋਂ 100 ਈ.ਤਕ ਲਗਭਗ 40 ਵੱਖੋ ਵੱਖਰੇ ਲੇਖਕ ਸਨ । ਇਹ ਦਸਤਾਵੇਜ਼ ਮੱਧ ਪੂਰਬ, ਉੱਤਰੀ ਅਫਰੀਕਾ ਅਤੇ ਯੂਰਪ ਵਿਚ ਲਿਖੇ ਗਏ ਸਨ । ਇਨ੍ਹਾਂ ਭਾਸ਼ਾਵਾਂ ਵਿਚ ਆਪਣੇ ਸ਼ਬਦਾਂ ਨੂੰ ਲਿਖਣ ਨਾਲ, ਪਰਮੇਸ਼ਰ ਨੇ ਇਹ ਯਕੀਨੀ ਬਣਾਇਆ ਕਿਉ ਸਮੇਂ ਦੇ ਲੋਕ ਅਤੇ ਉਨ੍ਹਾਂ ਥਾਵਾਂ'ਦੇ ਲੋਕ ਇਸ ਨੂੰ ਸਮਝ ਸਕਦੇ ਸਨ।

ਅੱਜ, ਤੁਹਾਡੇ ਦੇਸ਼ ਦੇ ਲੋਕ ਇਬਰਾਨੀ, ਅਰਾਮੀ ਅਤੇ ਯੂਨਾਨੀ(Hebrew, Aramaic and Greek)ਨੂੰ ਨਹੀਂ ਸਮਝਦੇ । ਪਰ ਪਰਮੇਸ਼ਰ ਦੇ ਵਚਨਾਂ ਨੂੰ ਆਪਣੀ ਭਾਸ਼ਾ ਵਿਚ ਅਨੁਵਾਦ ਕਰਨ ਨਾਲ ਉਹ ਇਸ ਨੂੰ ਸਮਝ ਸਕਣਗੇ!

ਕਿਸੇ ਦੀ "ਮਾਤਭਾਸ਼ਾ" ਜਾਂ "ਦਿਲ ਦੀ ਭਾਸ਼ਾ" ਦਾ ਮਤਲਬ ਉਹ ਭਾਸ਼ਾ ਹੈ ਜੋ ਉਹਨਾਂ ਨੇ ਬਚਪਨ ਵਿੱਚ ਪਹਿਲਾਂ ਬੋਲਣੀ ਸਿੱਖੀ ਸੀ ਅਤੇ ਜੋ ਉਹ ਘਰ ਵਿੱਚ ਵਰਤਦੇ ਹਨ।ਇਹ ਉਹ ਭਾਸ਼ਾ ਹੈ ਜਿਸ ਵਿੱਚ ਉਹ ਵਧੇਰੇ ਆਰਾਮਦਾਇਕ ਹੁੰਦੇ ਹਨ ਅਤੇ ਜੋ ਉਹ ਆਪਣੇ ਡੂੰਘੇ ਵਿਚਾਰਾਂ ਨੂੰ ਦਰਸਾਉਣ ਲਈ ਵਰਤਦੇ ਹਨ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਆਪਣੇ ਦਿਲ ਦੀ ਭਾਸ਼ਾ ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਨ ਦੇ ਯੋਗ ਹੋਵੇ।

ਹਰ ਭਾਸ਼ਾ ਮਹੱਤਵਪੂਰਨ ਅਤੇ ਕੀਮਤੀ ਹੁੰਦੀ ਹੈ। ਛੋਟੀਆਂ ਭਾਸ਼ਾਵਾਂ ਵੀ ਤੁਹਾਡੇ ਦੇਸ਼ ਵਿੱਚ ਕੌਮੀ ਭਾਸ਼ਾ ਬੋਲਣ ਵਾਂਗ ਮਹੱਤਵਪੂਰਨ ਹੁੰਦੀਆਂ ਹਨ, ਅਤੇ ਉਹ ਵੀ ਭਾਵ ਸਪੱਸ਼ਟ ਕਰ ਸਕਦੀਆਂ ਹਨ। ਕਿਸੇ ਨੂੰ ਵੀ ਆਪਣੀ ਬੋਲੀ ਨੂੰ ਬੋਲਣ ਵਿਚ ਸ਼ਰਮ ਨਹੀਂ ਆਉਣੀ ਚਾਹੀਦੀ।ਕਦੇ-ਕਦੇ, ਘੱਟ ਗਿਣਤੀ ਸਮੂਹ ਉਹਨਾਂ ਦੀ ਭਾਸ਼ਾ ਨੂੰ ਵਰਤਣ ਵਿੱਚ ਸ਼ਰਮ ਮੰਨਦੇ ਹਨ ਅਤੇ ਉਨ੍ਹਾਂ ਲੋਕਾਂ ਦੇ ਦੁਆਲੇ ਆਪਣੀ ਭਾਸ਼ਾ ਨੂੰ ਨਾ ਵਰਤਣ ਦੀ ਕੋਸ਼ਿਸ਼ ਕਰਦੇ ਹਨ ਜੋ ਉਹਨਾਂ ਦੇ ਦੇਸ਼ ਵਿੱਚ ਬਹੁਮਤ ਵਿੱਚ ਹੁੰਦੇ ਹਨ। ਪਰ ਕੌਮੀ ਭਾਸ਼ਾ ਦਾ ਵਧੇਰੇ ਮਹੱਤਵਪੂਰਨ, ਵਧੇਰੇ ਪ੍ਰਤਿਸ਼ਠਾਵਾਨ, ਜਾਂ ਵਧੇਰੇ ਪੜ੍ਹੇ-ਲਿਖੇ ਹੋਣ ਨਾਲ ਕੋਈ ਸੰਬੰਧ ਨਹੀ। ਹਰੇਕ ਭਾਸ਼ਾ ਵਿੱਚ ਸੂਖਮ ਅੰਤਰ ਅਤੇ ਅਰਥ ਹਨ ਜੋ ਕਿ ਵਿਲੱਖਣ ਹਨ। ਸਾਨੂੰ ਉਸ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਾਡੇ ਲਈ ਵਧੇਰੇ ਆਰਾਮਦਾਇਕ ਹੈ ਅਤੇ ਜਿਸ ਨਾਲ ਅਸੀਂ ਦੂਸਰਿਆਂ ਨਾਲ ਵਧੀਆ ਢੰਗ ਨਾਲ ਗੱਲਬਾਤ ਕਰ ਸਕਦੇ ਹਾਂ।

  • ਕ੍ਰੈਡਿਟ: Todd Price, Ph.D. ਦੁਆਰਾ "ਬਾਈਬਲ ਅਨੁਵਾਦ ਥਿਊਰੀ ਅਤੇ ਅਭਿਆਸ" ਤੋਂ ਪ੍ਰਾਪਤ ਕੀਤਾ ਗਿਆ,Ph.D. CC BY-SA4.0*