pa_ta/intro/gl-strategy/01.md

4.6 KiB

  • ਇਸ ਦਸਤਾਵੇਜ ਦਾ ਆਧਿਕਾਰਤ ਸੰਸਕਰਣ ਪਾਇਆ ਜਾਂਦਾ ਹੈ

ਵਿਆਖਿਆ

ਗੇਟਵੇ ਭਾਸ਼ਾ ਦੀ ਰਣਨੀਤੀ ਦਾ ਉਦੇਸ਼ 100% ਲੋਕਾਂ ਦੇ ਸਮੂਹਾਂ ਨੂੰ ਤਿਆਰ ਕਰਨਾ ਹੈ ਜਿਸ ਵਿਚ ਗਲੋਬਲ ਕਲੀਸੀਆ ਦੇ ਨਾਲ ਬਿਬਲੀਕਲ ਸਮੱਗਰੀ ਆਉਂਦੀ ਹੈ, ਜਿਸ ਨੂੰ ਕਾਪੀਰਾਈਟ ਪਾਬੰਦੀ ਤੋਂ ਮੁਕਤ ਕੀਤਾ ਗਿਆ ਹੈ ਅਤੇ ਅਜਿਹੀ ਭਾਸ਼ਾ ਵਿੱਚ ਉਪਲਬਧ ਕੀਤਾ ਜਾਂਦਾ ਹੈ ਜੋ ਉਹ ਚੰਗੀ ਤਰ੍ਹਾਂ ਸਮਝਦੇ ਹਨ (ਵਧੇਰੇ ਸੰਚਾਰ ਦੀ ਭਾਸ਼ਾ) ਅਤੇ ਇਸ ਦੇ ਨਾਲ ਹੀ ਟ੍ਰੇਨਿੰਗ ਅਤੇ ਟੂਲਸ ਜੋ ਉਹਨਾਂ ਨੂੰ ਅਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਯੋਗ ਬਣਾਉਂਦੇ ਹਨ ਜਿਸਨੂੰ ਉਹ ਪੂਰੀ ਤਰ੍ਹਾਂ ਸਮਝਦੇ ਹਨ (ਆਪਣੀ ਭਾਸ਼ਾ)। "ਗੇਟਵੇ ਭਾਸ਼ਾ"("Gateway language") ਵਿਆਪਕ ਸੰਚਾਰ ਦੀ ਇੱਕ ਭਾਸ਼ਾ ਹੈ ਜਿਸ ਰਾਹੀਂ ਦੂਜੀ ਭਾਸ਼ਾ ਬੋਲਣ ਵਾਲੇ ਕਿਸੇ ਹੋਰ ਭਾਸ਼ਾ ਦੀ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੀ ਖੁਦ ਦੀ ਭਾਸ਼ਾ ਵਿੱਚ ਅਨੁਵਾਦ ਕਰ ਸਕਦੇ ਹਨ।

ਸੰਸਾਰ ਪੱਧਰ ਤੇ "ਗੇਟਵੇ ਭਾਸ਼ਾਵਾਂ" ਵਿੱਚ ਬਹੁਤ ਘੱਟ ਭਾਸ਼ਾਵਾਂ ਹੁੰਦੀਆਂ ਹਨ ਜਿਸ ਰਾਹੀਂ ਸਮੱਗਰੀ ਹਰ ਦੂਸਰੀ ਭਾਸ਼ਾ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ,ਦੁਭਾਸ਼ੀ ਸਪੀਕਰਾਂ ਦੁਆਰਾ ਜਾਂ ਅਨੁਵਾਦ ਦੁਆਰਾ। ਉਦਾਹਰਣ ਵਜੋਂ, ਫ੍ਰਾਂਸੋਫ਼ੋਨ ਅਫਰੀਕਾ(Francophone Africa)ਵਿਚ ਘੱਟ ਗਿਣਤੀ ਦੀਆਂ ਭਾਸ਼ਾਵਾਂ ਲਈ ਫ੍ਰੈਂਚ ਇਕ ਗੇਟਵੇ ਭਾਸ਼ਾ ਹੈ। ਇਸ ਲਈ ਜਿਹੜੀ ਸਮੱਗਰੀ ਫ੍ਰੈਂਚ ਵਿਚ ਹੈ ਉਸ ਨੂੰ ਫ੍ਰੈਂਚ ਦੇ ਦੋ ਭਾਸ਼ੀਏ ਦੁਆਰਾ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ।

ਦੇਸ਼ ਪੱਧਰ'ਤੇ, ਕਿਸੇ ਦਿੱਤੇ ਗਏ ਦੇਸ਼ ਦੀਆਂ ਗੇਟਵੇ ਭਾਸ਼ਾਵਾਂ ਦੁਭਾਸ਼ੀਆਂ ਲਈ, ਉਸ ਦੇਸ਼ ਦੀ ਹਰੇਕ ਘੱਟ ਗਿਣਤੀ ਭਾਸ਼ਾ ਦੇ ਲਈ ਮੂਲ ਸਮੱਗਰੀ ਤੱਕ ਪਹੁੰਚ ਹਾਸਿਲ ਕਰਨ ਲਈ ਲੋੜੀਂਦੀਆਂ,ਜ਼ਿਆਦਾ ਸੰਚਾਰ ਦੀਆਂ ਭਾਸ਼ਾਵਾਂ ਹਨ। ਉਦਾਹਰਨ ਲਈ, ਉੱਤਰੀ ਕੋਰੀਆ ਲਈ ਅੰਗਰੇਜ਼ੀ ਗੇਟਵੇ ਭਾਸ਼ਾ ਹੈ,ਉੱਤਰੀ ਕੋਰੀਆ ਦੇ ਸਾਰੇ ਲੋਕਾਂ ਦੇ ਸਮੂਹ ਤੱਕ ਅੰਗ੍ਰੇਜ਼ੀ ਤੋਂ ਉਹਨਾਂ ਦੀ ਆਪਣੀ ਭਾਸ਼ਾ ਵਿਚ ਸਮੱਗਰੀ ਦਾ ਅਨੁਵਾਦ ਕਰਕੇ ਪਹੁੰਚਿਆ ਜਾ ਸਕਦਾ ਹੈ।

ਪ੍ਰਭਾਵ

ਇਸ ਮਾਡਲ ਦੇ ਦੋ ਬੁਨਿਆਦੀ ਪ੍ਰਭਾਵ ਹਨ: ਪਹਿਲਾ, ਇਹ ਸਾਰੀਆਂ ਭਾਸ਼ਾਵਾਂ ਨੂੰ ਆਪਣੀ ਭਾਸ਼ਾ ਵਿਚ ਸਮੱਗਰੀ ਨੂੰ "ਖਿੱਚਣ" ਲਈ ਅਤੇ "ਦੁਨੀਆ" ਦੀ ਹਰੇਕ ਭਾਸ਼ਾ ਤੱਕ ਪਹੁੰਚਣ ਵਾਲੀ ਭਾਸ਼ਾ(ਇੱਕ ਗੇਟਵੇ ਭਾਸ਼ਾ)ਵਿੱਚ ਸਮੱਗਰੀ "ਧੱਕਣ" ਦੀ ਸ਼ਕਤੀ ਪ੍ਰਦਾਨ ਕਰਦਾ ਹੈ।ਦੂਜਾ, ਇਹ ਅਨੁਵਾਦ ਦੀ ਮਾਤਰਾ ਨੂੰ ਸੀਮਤ ਕਰਦਾ ਹੈ ਕਿਉਂਕਿ ਅਨੁਵਾਦ ਨੂੰ ਕੇਵਲ ਗੇਟਵੇ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਲੋੜ ਹੁੰਦੀ ਹੈ।ਹੋਰ ਸਾਰੀਆਂ ਭਾਸ਼ਾਵਾਂ ਕੇਵਲ ਬਿਬਲੀਕਲ ਸਮੱਗਰੀ ਦਾ ਅਨੁਵਾਦ ਕਰ ਸਕਦੀਆਂ ਹਨ, ਕਿਉਂਕਿ ਅਨੁਵਾਦ ਸਮਝਣ ਲਈ ਕੋਈ ਵੀ ਭਾਸ਼ਾ ਉਹਨਾਂ ਉੱਤੇ ਨਿਰਭਰ ਨਹੀਂ ਹੋਵੇਗੀ।