pa_ta/checking/vol2-backtranslation-who/01.md

3.6 KiB

ਵਾਪਸ ਅਨੁਵਾਦ ਕਿਸ ਨੂੰ ਕਰਨਾ ਚਾਹੀਦਾ ਹੈ?

ਵਾਪਸ ਚੰਗਾ ਅਨੁਵਾਦ ਕਰਨ ਲਈ, ਵਿਅਕਤੀ ਕੋਲ ਤਿੰਨ ਤਰ੍ਹਾਂ ਦੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ|

  1. ਜਿਹੜਾ ਵਿਅਕਤੀ ਵਾਪਸ ਅਨੁਵਾਦ ਕਰਦਾ ਹੈ ਉਹ ਵਿਅਕਤੀ ਹੋਣਾ ਚਾਹੀਦਾ ਹੈ ਜੋ ਦੱਸੀ ਗਈ ਭਾਸ਼ਾ ਦੀ ਮਾਂ-ਬੋਲੀ ਬੋਲਣ ਵਾਲਾ ਹੋਵੇ ਅਤੇ ਵਿਆਪਕ ਸੰਚਾਰ ਦੀ ਭਾਸ਼ਾ ਨੂੰ ਵੀ ਚੰਗੀ ਤਰ੍ਹਾਂ ਬੋਲਦਾ ਹੋਵੇ| ਵਾਪਸ ਲਿਖਤੀ ਅਨੁਵਾਦ ਕਰਨ ਲਈ, ਉਸਨੂੰ ਜ਼ਰੂਰੀ ਤੌਰ 'ਤੇ ਦੋਵਾਂ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਅਤੇ ਲਿਖਣ ਦੇ ਲਈ ਯੋਗ ਹੋਣਾ ਚਾਹੀਦਾ ਹੈ|
  2. ਇਹ ਉਹ ਵਿਅਕਤੀ ਵੀ ਹੋਣਾ ਚਾਹੀਦਾ ਹੈ ਜੋ ਦੱਸੀ ਗਈ ਸਥਾਨਕ ਭਾਸ਼ਾ ਅਨੁਵਾਦ ਕਰਨ ਵਿੱਚ ਸ਼ਾਮਲ ਨਹੀਂ ਸੀ ਜੋ ਉਹ ਵਾਪਸ ਅਨੁਵਾਦ ਕਰ ਰਿਹਾ ਹੈ| ਇਸਦਾ ਕਾਰਨ ਇਹ ਹੈ ਕਿ ਕੋਈ ਵਿਅਕਤੀ ਜਿਸਨੇ ਦੱਸੀ ਗਈ ਸਥਾਨਕ ਭਾਸ਼ਾ ਦਾ ਅਨੁਵਾਦ ਕੀਤਾ ਹੈ ਉਹ ਜਾਣਦਾ ਹੈ ਕਿ ਉਸ ਦੇ ਅਨੁਵਾਦ ਦਾ ਕੀ ਅਰਥ ਕੀਤਾ ਹੈ, ਅਤੇ ਇਸ ਅਰਥ ਨੂੰ ਵਾਪਸ ਅਨੁਵਾਦ ਵਿੱਚ ਇਸ ਨਤੀਜੇ ਦੇ ਨਾਲ ਰੱਖ ਦੇਵੇਗਾ ਕਿ ਇਹ ਅਨੁਵਾਦ ਸ੍ਰੋਤ ਵਰਗਾ ਹੀ ਦਿਸਦਾ ਹੈ| ਪਰ ਇਹ ਸੰਭਵ ਹੈ ਕਿ ਦੱਸੀ ਗਈ ਸਥਾਨਕ ਭਾਸ਼ਾ ਦਾ ਇੱਕ ਬੋਲਣਵਾਲਾ ਜਿਸ ਨੇ ਦੱਸੀ ਗਈ ਭਾਸ਼ਾ ਅਨੁਵਾਦ ਤੇ ਕੰਮ ਨਹੀਂ ਕੀਤਾ, ਅਨੁਵਾਦ ਨੂੰ ਵੱਖਰੇ ਢੰਗ ਨਾਲ ਸਮਝੇਗਾ, ਜਾਂ ਇਸ ਦੇ ਕੁੱਝ ਹਿੱਸਿਆਂ ਨੂੰ ਬਿਲਕੁੱਲ ਨਹੀਂ ਸਮਝੇਗਾ| ਜਾਂਚਕਰਤਾ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਦੂਸਰੇ ਅਰਥ ਕੀ ਹਨ ਕਿ ਦੱਸੀ ਗਈ ਭਾਸ਼ਾ ਦੇ ਹੋਰ ਬੋਲਣ ਵਾਲੇ ਅਨੁਵਾਦ ਤੋਂ ਸਮਝ ਲੈਣਗੇ ਤਾਂ ਜੋ ਉਹ ਅਨੁਵਾਦਕ ਟੀਮ ਨਾਲ ਕੰਮ ਕਰ ਸਕੇ ਤਾਂ ਜੋ ਉਨ੍ਹਾਂ ਥਾਵਾਂ ਦੇ ਸਹੀ ਅਰਥਾਂ ਨੂੰ ਵਧੇਰੇ ਸਪੱਸ਼ਟ ਤੌਰ ਤੇ ਸੰਚਾਰ ਕਰ ਸਕੇ|
  3. ਜਿਹੜਾ ਵਿਅਕਤੀ ਵਾਪਸ ਅਨੁਵਾਦ ਕਰਦਾ ਹੈ ਉਹ ਵਿਅਕਤੀ ਵੀ ਹੋਣਾ ਚਾਹੀਦਾ ਹੈ ਜੋ ਬਾਈਬਲ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ| ਇਸਦਾ ਕਾਰਨ ਇਹ ਹੈ ਕਿ ਵਾਪਸ ਅਨੁਵਾਦਕ ਨੂੰ ਸਿਰਫ਼ ਉਹੀ ਅਰਥ ਦੇਣਾ ਚਾਹੀਦਾ ਹੈ ਜੋ ਉਹ ਦੱਸੀ ਗਈ ਭਾਸ਼ਾ ਦੇ ਅਨੁਵਾਦ ਨੂੰ ਵੇਖਣ ਤੋਂ ਸਮਝਦਾ ਹੈ, ਨਾ ਕਿ ਗਿਆਨ ਦੁਆਰਾ ਜੋ ਕਿ ਸ਼ਾਇਦ ਉਹ ਕਿਸੇ ਹੋਰ ਭਾਸ਼ਾ ਵਿੱਚ ਬਾਈਬਲ ਪੜ੍ਹਨ ਤੋਂ ਲੈ ਸੱਕਦਾ ਹੈ|