pa_ta/checking/peer-check/01.md

5.8 KiB

ਇੱਕ ਮੌਖਿਕ ਸਾਥੀ ਜਾਂਚ ਕਿਵੇਂ ਕਰੀਏ

ਇਸ ਬਿੰਦੂ ਤੇ, ਤੁਸੀਂ ਪਹਿਲਾਂ ਤੋਂ ਹੀ ਉਹ ਭਾਗ ਜਿਸ ਨੂੰ (ਪਹਿਲੇ ਖਰੜ੍ਹਾ) ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਅਨੁਵਾਦ ਦੇ ਘੱਟੋ-ਘੱਟ ਇੱਕ ਅਧਿਆਇ ਦਾ ਖਰੜਾ ਤਿਆਰ ਕਰਨ ਦੇ ਕਦਮਾਂ ਦੇ ਵਿੱਚੋਂ ਦੀ ਲੰਘ ਚੁੱਕੇ ਹੋ . ਹੁਣ ਤੁਸੀਂ ਦੂਜਿਆਂ ਲਈ ਇਸਦੀ ਜਾਂਚ ਕਰਨ, ਕੋਈ ਗਲਤੀ ਜਾਂ ਸਮੱਸਿਆਵਾਂ ਲੱਭਣ ਅਤੇ ਇਸ ਨੂੰ ਬਿਹਤਰ ਬਣਾਉਣ ਲਈ ਸਹਾਇਤਾ ਕਰਨ ਲਈ ਤਿਆਰ ਹੋ. ਅਨੁਵਾਦਕ ਜਾਂ ਅਨੁਵਾਦ ਟੀਮ ਨੂੰ ਬਾਈਬਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਜਾਂ ਅਧਿਆਇਆਂ ਦਾ ਅਨੁਵਾਦ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਅਨੁਵਾਦ ਦੀ ਜਾਂਚ ਕਰਨੀ ਚਾਹੀਦੀ ਹੈ, ਤਾਂ ਜੋ ਉਹ ਅਨੁਵਾਦ ਪ੍ਰਕ੍ਰਿਆ ਵਿੱਚ ਜਿੰਨੀ ਛੇਤੀ ਸੰਭਵ ਹੋ ਸਕੇ ਗਲਤੀਆਂ ਨੂੰ ਸੁਧਾਰ ਸਕਣ. ਇਸ ਪ੍ਰਕਿਰਿਆ ਦੇ ਕਈ ਕਦਮਾਂ ਦਾ ਅਨੁਵਾਦ ਪੂਰਾ ਹੋਣ ਤੋਂ ਪਹਿਲਾਂ ਕਈ ਵਾਰ ਕਰਨ ਦੀ ਜ਼ਰੂਰਤ ਹੋਵੇਗੀ. ਮੌਖਿਕ ਸਾਥੀ ਜਾਂਚ ਕਰਨ ਲਈ, ਇੰਨ੍ਹਾਂ ਕਦਮਾਂ ਦੀ ਪਾਲਣਾ ਕਰੋ.

  • ਆਪਣੇ ਅਨੁਵਾਦ ਨੂੰ ਇੱਕ ਸਾਥੀ (ਅਨੁਵਾਦਕ ਟੀਮ ਦਾ ਇੱਕ ਮੈਂਬਰ) ਪੜ੍ਹੋ ਜੋ ਇਸ ਹਵਾਲੇ 'ਤੇ ਕੰਮ ਨਹੀਂ ਕਰਦਾ.
  • ਸਾਥੀ ਕੁਦਰਤੀਪਨ ਲਈ ਪਹਿਲਾਂ ਸੁਣ ਸੱਕਦਾ ਹੈ (ਸਰੋਤ ਪਾਠ ਨੂੰ ਵੇਖਣ ਤੋਂ ਬਿਨ੍ਹਾਂ) ਅਤੇ ਤੁਹਾਨੂੰ ਦੱਸ ਸੱਕਦਾ ਹੈ ਕਿ ਤੁਹਾਡੀ ਭਾਸ਼ਾ ਵਿੱਚ ਉਹ ਕਿਹੜੇ ਭਾਗ ਹਨ ਜਿਹੜੇ ਕੁਦਰਤੀ ਅਵਾਜ਼ ਨਹੀਂ ਦਿੰਦੇ ਹਨ. ਇਕੱਠੇ ਮਿਲ ਕੇ, ਤੁਸੀਂ ਇਸ ਬਾਰੇ ਸੋਚ ਸੱਕਦੇ ਹੋ ਕਿ ਕੋਈ ਤੁਹਾਡੀ ਭਾਸ਼ਾ ਵਿੱਚ ਇਸ ਦਾ ਅਰਥ ਕਿਵੇਂ ਦੱਸੇਗਾ.
  • ਉਨ੍ਹਾਂ ਵਿਚਾਰਾਂ ਦੀ ਵਰਤੋਂ ਆਪਣੇ ਅਨੁਵਾਦ ਦੇ ਗੈਰ ਕੁਦਰਤੀ ਹਿੱਸਿਆਂ ਨੂੰ ਬਦਲਣ ਅਤੇ ਵਧੇਰੇ ਕੁਦਰਤੀ ਹੋਣ ਲਈ ਦੇ ਲਈ ਕਰੋ. ਵਧੇਰੇ ਜਾਣਕਾਰੀ ਲਈ, ਵੇਖੋ [ਕੁਦਰਤੀ] (../../translate/first-draft/01.md).
  • ਫਿਰ ਆਪਣੇ ਸਾਥੀ ਨੂੰ ਦੁਬਾਰ ਹਵਾਲੇ ਨੂੰ ਪੜ੍ਹੋ. ਇਸ ਵਾਰ, ਸਾਥੀ ਸ੍ਰੋਤ ਪਾਠ ਦੀ ਪਾਲਣਾ ਕਰਦੇ ਹੋਏ ਅਨੁਵਾਦ ਨੂੰ ਸੁਣਨ ਦੁਆਰਾ ਸ਼ੁੱਧਤਾ ਦੀ ਜਾਂਚ ਕਰ ਸੱਕਦਾ ਹੈ. ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਂਣਾ ਹੈ ਕਿ ਅਨੁਵਾਦ ਅਸਲ ਕਹਾਣੀ ਜਾਂ ਬਾਈਬਲ ਦੇ ਹਵਾਲੇ ਦੇ ਅਰਥ ਨੂੰ ਸਹੀ ਤਰ੍ਹਾਂ ਨਾਲ ਸੰਚਾਰ ਕਰਦਾ ਹੈ.
  • ਤੁਹਾਡਾ ਸਾਥੀ ਤੁਹਾਨੂੰ ਦੱਸ ਸੱਕਦਾ ਹੈ ਕਿ ਕੀ ਕੋਈ ਅਜਿਹਾ ਹਿੱਸਾ ਹੈ ਜਿੱਥੇ ਸਰੋਤ ਪਾਠ ਦੀ ਤੁਲਨਾ ਵਿੱਚ ਕੁੱਝ ਜੋੜਿਆ, ਗੁੰਮ ਗਿਆ ਜਾਂ ਬਦਲਿਆ ਗਿਆ ਸੀ.
  • ਅਨੁਵਾਦ ਦੇ ਉਨ੍ਹਾਂ ਹਿੱਸਿਆਂ ਨੂੰ ਸਹੀ ਕਰੋ.
  • ਸਮੂਹ ਦੇ ਉਹਨਾਂ ਮੈਂਬਰਾਂ ਨਾਲ ਸਹੀ ਹੋਣ ਦੀ ਜਾਂਚ ਕਰਨਾ ਲਾਭਦਾਇਕ ਹੋ ਸੱਕਦਾ ਹੈ ਜੋ ਅਨੁਵਾਦਕ ਟੀਮ ਦਾ ਹਿੱਸਾ ਨਹੀਂ ਹਨ. ਉਹ ਅਨੁਵਾਦ ਦੀ ਭਾਸ਼ਾ ਦੇ ਭਾਸ਼ਣਕਾਰ ਹੋਣੇ ਚਾਹੀਦੇ ਹਨ, ਭਾਈਚਾਰੇ ਵਿੱਚ ਸਤਿਕਾਰਿਆ ਜਾਣਾ ਚਾਹੀਦਾ ਹੈ, ਅਤੇ, ਜੇ ਹੋ ਸਕੇ ਤਾਂ, ਬਾਈਬਲ ਨੂੰ ਸ੍ਰੋਤ ਭਾਸ਼ਾ ਵਿੱਚ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ. ਇਹ ਜਾਂਚਕਰਤਾ ਅਨੁਵਾਦਕ ਟੀਮ ਨੂੰ ਆਪਣੀ ਭਾਸ਼ਾ ਵਿੱਚ ਕਹਾਣੀ ਜਾਂ ਬਾਈਬਲ ਦੇ ਹਵਾਲੇ ਦੇ ਅਰਥ ਦਾ ਅਨੁਵਾਦ ਕਰਨ ਲਈ ਸਹੀ ਢੰਗ ਬਾਰੇ ਸੋਚਣ ਵਿੱਚ ਸਹਾਇਤਾ ਕਰਨਗੇ. ਇਸ ਤਰੀਕੇ ਨਾਲ ਇਕ ਤੋਂ ਜ਼ਿਆਦਾ ਵਿਅਕਤੀਆਂ ਨੂੰ ਬਾਈਬਲ ਦੇ ਹਵਾਲੇ ਦੀ ਜਾਂਚ ਕਰਨਾ ਮਦਦਗਾਰ ਹੋ ਸੱਕਦਾ ਹੈ, ਕਿਉਂਕਿ ਅਕਸਰ ਵੱਖ-ਵੱਖ ਜਾਂਚਕਰਤਾ ਵੱਖੋ ਵੱਖਰੀਆਂ ਚੀਜ਼ਾਂ ਨੂੰ ਵੇਖਣਗੇ.
  • ਸਹੀ ਕਰਨ ਦੀ ਜਾਂਚ ਲਈ ਵਧੇਰੇ ਸਹਾਇਤਾ ਲਈ, [ਸ਼ੁੱਧਤਾ-ਜਾਂਚ] (../natural/01.md) ਵੇਖੋ.
  • ਜੇ ਤੁਸੀਂ ਕਿਸੇ ਬਾਰੇ ਯਕੀਨ ਨਹੀਂ ਰੱਖਦੇ, ਤਾਂ ਅਨੁਵਾਦਕ ਟੀਮ ਦੇ ਦੂਜੇ ਮੈਂਬਰਾਂ ਨੂੰ ਪੁੱਛੋ.