pa_ta/checking/natural/01.md

4.9 KiB

ਇੱਕ ਕੁਦਰਤੀ ਅਨੁਵਾਦ

ਬਾਈਬਲ ਦਾ ਅਨੁਵਾਦ ਇਸ ਲਈ ਕਰਨਾ ਤਾਂ ਕਿ ਇਹ ਕੁਦਰਤੀ ਹੈ ਜਿਸ ਦਾ ਅਰਥ ਹੈ:

ਅਨੁਵਾਦ ਦੀ ਅਵਾਜ਼ ਇੰਝ ਹੋਵੇ ਜਿਵੇਂ ਕਿ ਇਹ ਦੱਸੀ ਗਈ ਭਾਸ਼ਾ ਦੇ ਭਾਈਚਾਰੇ ਦੇ ਮੈਂਬਰ ਦੁਆਰਾ ਲਿਖੀ ਗਈ ਸੀ, ਨਾ ਕਿ ਕਿਸੇ ਵਿਦੇਸ਼ੀ ਦੁਆਰਾ. ਅਨੁਵਾਦ ਵਿੱਚ ਚੀਜ਼ਾਂ ਨੂੰ ਉਸ ਢੰਗ ਨਾਲ ਕਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਦੱਸੀ ਗਈ ਭਾਸ਼ਾ ਨੂੰ ਬੋਲਣ ਵਾਲੇ ਉਨ੍ਹਾਂ ਨੂੰ ਕਹਿੰਦੇ ਹਨ. ਜਦੋਂ ਕੋਈ ਅਨੁਵਾਦ ਕੁਦਰਤੀ ਹੁੰਦਾ ਹੈ, ਤਾਂ ਇਹ ਸਮਝਣਾ ਬਹੁਤ ਸੌਖਾ ਹੁੰਦਾ ਹੈ.

ਕੁਦਰਤੀਪਨ ਲਈ ਇਸ ਅਨੁਵਾਦ ਦੀ ਜਾਂਚ ਕਰਨ ਦੇ ਲਈ, ਸਰੋਤ ਭਾਸ਼ਾ ਦੇ ਨਾਲ ਤੁਲਨਾ ਕਰਨਾ ਮਦਦਗਾਰ ਨਹੀਂ ਹੈ. ਕੁਦਰੀਪਨ ਦੀ ਜਾਂਚ ਦੇ ਦੌਰਾਨ, ਕਿਸੇ ਨੂੰ ਵੀ ਸਰੋਤ ਭਾਸ਼ਾ ਦੀ ਬਾਈਬਲ ਵੱਲ੍ਹ ਨਹੀਂ ਵੇਖਣਾ ਚਾਹੀਦਾ. ਲੋਕ ਹੋਰ ਜਾਂਚਾਂ ਲਈ ਦੁਬਾਰਾ ਸਰੋਤ ਭਾਸ਼ਾ ਬਾਈਬਲ ਵੱਲ੍ਹ ਵੇਖਣਗੇ, ਜਿਵੇਂ ਕਿ ਸਹੀ ਹੋਣ ਦੀ ਜਾਂਚ, ਪਰ ਇਸ ਜਾਂਚ ਦੌਰਾਨ ਨਹੀਂ.

ਕੁਦਰਤੀਪਨ ਲਈ ਅਨੁਵਾਦ ਦੀ ਜਾਂਚ ਕਰਨ ਲਈ, ਤੁਹਾਨੂੰ ਜਾਂ ਭਾਸ਼ਾ ਸਮਾਜ ਦੇ ਕਿਸੇ ਹੋਰ ਮੈਂਬਰ ਨੂੰ ਜ਼ਰੂਰੀ ਤੌਰ 'ਤੇ ਇਸ ਨੂੰ ਪੜ੍ਹਨਾ ਚਾਹੀਦਾ ਹੈ ਜਾਂ ਇਸ ਦੀ ਰਿਕਾਰਡਿੰਗ ਖੇਡਣੀ ਚਾਹੀਦੀ ਹੈ. ਕੁਦਰਤੀਪਨ ਲਈ ਅਨੁਵਾਦ ਦਾ ਮੁਲਾਂਕਣ ਕਰਨਾ ਮੁਸ਼ਕਲ ਹੁੰਦਾ ਹੈ ਜਦੋਂ ਤੁਸੀਂ ਸਿਰਫ਼ ਇਸ ਨੂੰ ਕਾਗਜ਼ 'ਤੇ ਵੇਖਦੇ ਹੋ. ਪਰ ਜਦੋਂ ਤੁਹਾਡੇ ਲੋਕ ਇਹ ਭਾਸ਼ਾ ਨੂੰ ਸੁਣਦੇ ਹਨ, ਉਨ੍ਹਾਂ ਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਇਹ ਸਹੀ ਲੱਗਦੀ ਹੈ ਜਾਂ ਨਹੀਂ.

ਤੁਸੀਂ ਇਸਨੂੰ ਕਿਸੇ ਹੋਰ ਵਿਅਕਤੀ ਤੱਕ ਉੱਚੀ ਅਵਾਜ਼ ਵਿੱਚ ਪੜ੍ਹ ਸੱਕਦੇ ਹੋ ਜੋ ਦੱਸੀ ਗਈ ਨੂੰ ਭਾਸ਼ਾ ਬੋਲਦਾ ਹੈ ਜਾਂ ਲੋਕਾਂ ਦੇ ਸਮੂਹ ਤੱਕ. ਪੜ੍ਹਨ ਤੋਂ ਪਹਿਲਾਂ, ਸੁਣ ਰਹੇ ਲੋਕਾਂ ਨੂੰ ਦੱਸੋ ਕਿ ਜਦੋਂ ਤੁਸੀਂ ਕੋਈ ਅਜਿਹੀ ਚੀਜ਼ ਸੁਣਦੇ ਹੋ ਜੋ ਤੁਹਾਡੀ ਭਾਸ਼ਾ ਦੇ ਭਾਈਚਾਰੇ ਵਿੱਚੋਂ ਕੋਈ ਉਸ ਦੇ ਕਹਿਣ ਦੇ ਢੰਗ ਨਾਲ ਨਹੀਂ ਸੁਣਦਾ ਤਾਂ ਤੁਸੀਂ ਉਨ੍ਹਾਂ ਨੂੰ ਰੋਕਣਾ ਚਾਹੁੰਦੇ ਹੋ. ਜਦੋਂ ਕੋਈ ਤੁਹਾਨੂੰ ਰੋਕਦਾ ਹੈ, ਤਾਂ ਤੁਸੀਂ ਇਕੱਠੇ ਵਿਚਾਰ ਕਰ ਸੱਕਦੇ ਹੋ ਕਿ ਕੋਈ ਹੋਰ ਕੁਦਰਤੀ ਢੰਗ ਨਾਲ ਕਿਵੇਂ ਉਹੀ ਗੱਲ ਕਰੇਗਾ.

ਤੁਹਾਡੇ ਪਿੰਡ ਦੀ ਅਜਿਹੀ ਸਥਿਤੀ ਬਾਰੇ ਸੋਚਣਾ ਸਹਾਇਕ ਹੁੰਦਾ ਹੈ ਜਿਸ ਵਿੱਚ ਲੋਕ ਉਸੇ ਹੀ ਤਰ੍ਹਾਂ ਦੀ ਗੱਲ ਕਰਨਗੇ ਜਿਸ ਬਾਰੇ ਅਨੁਵਾਦ ਗੱਲ ਕਰ ਰਿਹਾ ਹੈ. ਲੋਕਾਂ ਦੀ ਕਲਪਨਾ ਕਰੋ ਕਿ ਤੁਸੀਂ ਉਸ ਚੀਜ਼ ਬਾਰੇ ਗੱਲ ਕਰਨਾ ਜਾਣਦੇ ਹੋ, ਅਤੇ ਫਿਰ ਇਸ ਨੂੰ ਉੱਚੀ ਅਵਾਜ਼ ਵਿੱਚ ਇਸ ਤਰ੍ਹਾਂ ਕਹੋ. ਜੇ ਦੂਸਰੇ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਕਹਿਣਾ ਚੰਗਾ ਅਤੇ ਕੁਦਰਤੀ ਤਰੀਕਾ ਹੈ, ਤਾਂ ਇਸ ਨੂੰ ਅਨੁਵਾਦ ਵਿੱਚ ਇਸ ਤਰੀਕੇ ਨਾਲ ਲਿਖੋ.

ਇਹ ਅਨੁਵਾਦ ਨੂੰ ਕਈ ਵਾਰ ਪੜ੍ਹਨ ਜਾਂ ਖੇਡਣ ਵਿੱਚ ਸਹਾਇਕ ਹੋ ਸੱਕਦਾ ਹੈ. ਲੋਕ ਹਰ ਵਾਰੀ ਵੱਖੋ ਵੱਖਰੀਆਂ ਚੀਜ਼ਾਂ ਵੇਖ ਸੱਕਦੇ ਹਨ ਜਦੋਂ ਉਹ ਇਹ ਨੂੰ ਸੁਣਦੇ ਹਨ - ਉਹ ਚੀਜ਼ਾਂ ਜਿਹੜੀਆਂ ਕੁਦਰਤੀ ਢੰਗ ਨਾਲ ਦੱਸੀਆਂ ਜਾ ਸੱਕਦੀਆਂ ਹਨ.