pa_ta/checking/level3/01.md

4.9 KiB

ਪ੍ਰਮਾਣਿਕਤਾ ਜਾਂਚ

ਪ੍ਰਮਾਣਿਕਤਾ ਦੀ ਜਾਂਚ ਉਨ੍ਹਾਂ ਲੋਕਾਂ ਦੁਆਰਾ ਕੀਤੀ ਜਾਵੇਗੀ ਜਿਨ੍ਹਾਂ ਨੂੰ ਭਾਸ਼ਾ ਭਾਈਚਾਰੇ ਵਿੱਚ ਕਲੀਸਿਯਾ ਦੇ ਆਗੂਆਂ ਦੁਆਰਾ ਚੁਣਿਆ ਜਾਂਦਾ ਹੈ. ਇਹ ਲੋਕ ਦੱਸੀ ਗਈ ਭਾਸ਼ਾ ਦੇ ਪਹਿਲੇ ਭਾਸ਼ਾਈ ਬੋਲਣ ਵਾਲੇ ਹਨ, ਜਿਹੜੇ ਬਾਈਬਲ ਦੇ ਬਾਰੇ ਜਾਣਕਾਰ ਹਨ, ਅਤੇ ਕਲੀਸਿਯਾ ਦੇ ਆਗੂਆਂ ਦੁਆਰਾ ਉਨ੍ਹਾਂ ਦੇ ਵਿਚਾਰਾਂ ਨੂੰ ਸਵੀਕਾਰ ਕੀਤਾ ਗਿਆ ਹੈ. ਜੇ ਸੰਭਵ ਹੋਵੇ, ਤਾਂ ਉਹ ਲੋਕ ਹੋਣੇ ਉਹ ਹੀ ਹੋਣੇ ਚਾਹੀਦੇ ਹਨ ਜੋ ਬਾਈਬਲ ਅਧਾਰਿਤ ਭਾਸ਼ਾਵਾਂ ਅਤੇ ਸਮੱਗਰੀ ਅਤੇ ਅਨੁਵਾਦ ਦੇ ਸਿਧਾਂਤਾਂ ਦੀ ਸਿੱਖਿਆ ਪ੍ਰਾਪਤ ਹੋਣ. ਜਦੋਂ ਇਹ ਲੋਕ ਅਨੁਵਾਦ ਦੀ ਪੁਸ਼ਟੀ ਕਰਦੇ ਹਨ, ਕਲੀਸਿਯਾ ਦੇ ਆਗੂ ਉਨ੍ਹਾਂ ਨਾਲ ਜੁੜੇ ਲੋਕਾਂ ਵਿੱਚ ਅਨੁਵਾਦ ਦੀ ਵੰਡ ਅਤੇ ਵਰਤੋਂ ਦੀ ਮਾਨਤਾ ਦੇਣਗੇ.

ਜੇ ਇਹ ਲੋਕ ਭਾਸ਼ਾ ਸਮੂਹ ਵਿੱਚ ਮੌਜੂਦ ਨਹੀਂ ਹਨ, ਤਾਂ ਅਨਵਾਦਕ ਟੀਮ ਇੱਕ [ ਦੁਬਾਰਾ ਅਨੁਵਾਦ] (../vol2-backtranslation/01.md) ਤਿਆਰ ਕਰੇਗੀ ਤਾਂ ਜੋ ਭਾਸ਼ਾ ਭਾਈਚਾਰੇ ਦੇ ਬਾਹਰੋਂ ਬਾਈਬਲ ਦੇ ਮਾਹਰ ਪ੍ਰਮਾਣਿਕਤਾ ਦੀ ਜਾਂਚ ਕਰ ਸਕਣ.

ਉਹ ਜਿਹੜੇ ਪ੍ਰਮਾਣਿਕਤਾ ਦੀ ਜਾਂਚ ਕਰਦੇ ਹਨ ਉਹਨਾਂ ਲੋਕਾਂ ਤੋਂ ਇਲਾਵਾ ਹੋਰ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਪਿਛਲੀ [ਸਹੀ ਕਰਨ ਦੀ ਜਾਂਚ] (../accuracy-check/01.md) ਕੀਤੀ ਸੀ. ਕਿਉਂਕਿ ਪ੍ਰਮਾਣਿਕਤਾ ਜਾਂਚ ਵੀ ਸਹੀ ਕਰਨ ਦੀ ਜਾਂਚ ਦਾ ਇੱਕ ਰੂਪ ਹੈ, ਇਸ ਲਈ ਅਨੁਵਾਦ ਨੂੰ ਵੱਧ ਤੋਂ ਵੱਧ ਲਾਭ ਮਿਲੇਗਾ ਜੇ ਵੱਖ ਵੱਖ ਲੋਕ ਇਨ੍ਹਾਂ ਵਿੱਚੋਂ ਹਰ ਇੱਕ ਜਾਂਚ ਨੂੰ ਕਰਦੇ ਹਨ.

ਪ੍ਰਮਾਣਿਕਤਾ ਜਾਂਚ ਦਾ ਉਦੇਸ਼ ਇਹ ਯਕੀਨੀ ਬਣਾਉਂਣਾ ਹੈ ਕਿ ਅਨੁਵਾਦ ਸਪੱਸ਼ਟ ਤੌਰ ਤੇ ਮੂਲ ਬਾਈਬਲ ਅਧਾਰਿਤ ਪਾਠਾਂ ਦੇ ਸੰਦੇਸ਼ ਨੂੰ ਸਹੀ ਢੰਗ ਨਾਲ ਸੰਚਾਰਿਤ ਕਰਦਾ ਹੈ ਅਤੇ ਇਤਿਹਾਸ ਅਤੇ ਵਿਸ਼ਵ ਭਰ ਵਿੱਚ ਕਲੀਸਿਯਾ ਦੀ ਸਹੀ ਸਿੱਖਿਆ ਨੂੰ ਵਿਖਾਉਂਦਾ ਹੈ. ਪ੍ਰਮਾਣਿਕਤਾ ਜਾਂਚ ਤੋਂ ਬਾਅਦ, ਕਲੀਸਿਯਾ ਦੇ ਆਗੂ ਜੋ ਦੱਸੀ ਗਈ ਭਾਸ਼ਾ ਬੋਲਦੇ ਹਨ ਉਹ ਪੁਸ਼ਟੀ ਕਰਦੇ ਹਨ ਕਿ ਅਨੁਵਾਦ ਉਨ੍ਹਾਂ ਦੇ ਲੋਕਾਂ ਲਈ ਭਰੋਸੇਯੋਗ ਹੈ.

ਇਹ ਸਭ ਤੋਂ ਵਧੀਆ ਹੈ ਜੇ ਭਾਸ਼ਾ ਦੇ ਸਮੂਹ ਵਿੱਚ ਹਰੇਕ ਕਲੀਸਿਯਾ ਪ੍ਰਸਾਰ ਤੰਤਰ ਦੇ ਆਗੂ ਕੁੱਝ ਲੋਕਾਂ ਦੀ ਨਿਯੁਕਤੀ ਜਾਂ ਮਨਜ਼ੂਰੀ ਦੇ ਸਕਦੇ ਹਨ ਜੋ ਪ੍ਰਮਾਣਿਕ ਜਾਂਚ ਕਰਨਗੇ. ਇਸ ਤਰੀਕੇ ਨਾਲ, ਕਲੀਸਿਯਾ ਦੇ ਸਾਰੇ ਆਗੂ ਇਹ ਪੁਸ਼ਟੀ ਕਰਨ ਦੇ ਯੋਗ ਹੋਣਗੇ ਕਿ ਅਨੁਵਾਦ ਸਮੂਹ ਦੀਆਂ ਸਾਰੀਆਂ ਕਲੀਸਿਆਵਾਂ ਦੇ ਲਈ ਭਰੋਸੇਯੋਗ ਅਤੇ ਲਾਭਦਾਇਕ ਹੈ.

ਉਪਕਰਨ ਜਿਸ ਦੀ ਅਸੀਂ ਪ੍ਰਮਾਣਿਕ ਜਾਂਚ ਲਈ ਸਿਫਾਰਸ਼ ਕਰਦੇ ਹਾਂ ਅਨੁਵਾਦ ਕੇਂਦਰ ਵਿੱਚ ਸੇਧ ਕਰਨ ਵਾਲਾ ਉਪਕਰਨ ਹੈ. ਹੋਰ ਜਾਣਨ ਲਈ, [ ਸੇਧ ਉਪਕਰਨ] (../alignment-tool/01.md) 'ਤੇ ਜਾਓ.

ਕਿਸ ਕਿਸਮ ਦੀਆਂ ਚੀਜ਼ਾਂ ਦੀ ਜਾਂਚ ਕਰਨ ਦੀ ਜ਼ਰੂਰਤ ਬਾਰੇ ਵਧੇਰੇ ਜਾਣਨ ਲਈ, [ਜਾਂਚ ਕਰਨ ਦੀਆਂ ਚੀਜ਼ਾਂ ਦੀਆਂ ਕਿਸਮਾਂ] (../vol2-things-to-check/01.md) 'ਤੇ ਜਾਓ.

ਪ੍ਰਮਾਣਿਕਤਾ ਜਾਂਚ ਨਾਲ ਅੱਗੇ ਜਾਣ ਲਈ, [ਪ੍ਰਮਾਣਿਕਤਾ ਜਾਂਚ ਲਈ ਕਦਮਾਂ] (../vol2-steps/01.md) ਤੇ ਜਾਓ.