pa_ta/checking/goal-checking/01.md

5.8 KiB

ਕਿਉਂ ਜਾਂਚ?

ਜਾਂਚ ਕਰਨ ਦਾ ਟੀਚਾ ਅਨੁਵਾਦਕ ਸਮੂਹ ਨੂੰ ਇੱਕ ਅਨੁਵਾਦ ਤਿਆਰ ਕਰਨ ਵਿੱਚ ਸਹਾਇਤਾ ਕਰਨਾ ਹੈ ਜੋ ਸਹੀ, ਕੁਦਰਤੀ, ਸਪੱਸ਼ਟ ਅਤੇ ਕਲੀਸਿਯਾ ਦੁਆਰਾ ਸਵੀਕਾਰਿਆ ਜਾਂਦਾ ਹੈ. ਅਨੁਵਾਦਕ ਸਮੂਹ ਵੀ ਇਸ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ. ਇਹ ਅਸਾਨ ਜਾਪਦਾ ਹੈ, ਪਰ ਅਸਲ ਵਿੱਚ ਇਹ ਕਰਨਾ ਬਹੁਤ ਮੁਸ਼ਕਲ ਹੈ, ਅਤੇ ਬਹੁਤ ਸਾਰੇ ਲੋਕਾਂ ਅਤੇ ਬਹੁਤ ਸਾਰੇ, ਅਨੁਵਾਦ ਨੂੰ ਪ੍ਰਾਪਤ ਕਰਨ ਲਈ ਕਈ ਸੋਧਾਂ ਦੀ ਲੋੜ੍ਹ ਪੈਂਦੀ ਹੈ।. ਇਸ ਕਾਰਨ ਕਰਕੇ, ਜਾਂਚਕਰਤਾਵਾਂ ਨੂੰ ਅਨੁਵਾਦ ਤਿਆਰ ਕਰਨ ਲਈ ਅਨੁਵਾਦਕ ਸਮੂਹ ਦੀ ਮਦਦ ਕਰਨ ਵਿੱਚ ਇੱਕ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਨੀ ਪੈਂਦੀ ਹੈ ਜੋ ਕਿ ਸਹੀ, ਕੁਦਰਤੀ, ਸਪੱਸ਼ਟ ਅਤੇ ਕਲੀਸਿਯਾ ਦੁਆਰਾ ਸਵੀਕਾਰਿਆ ਗਿਆ ਹੈ.

ਸਹੀ

ਜਾਂਚਕਰਤਾ ਜੋ ਪਾਸਬਾਨ, ਕਲੀਸਿਯਾ ਦੇ ਆਗੂ ਅਤੇ ਕਲੀਸਿਯਾ ਪ੍ਰਸਾਰ ਤੰਤਰ ਦੇ ਆਗੂ ਹਨ ਅਨੁਵਾਦਕ ਸਮੂਹ ਨੂੰ ਇੱਕ ਅਨੁਵਾਦ ਤਿਆਰ ਕਰਨ ਵਿੱਚ ਸਹਾਇਤਾ ਕਰਨਗੇ ਜੋ ਸਹੀ ਹੈ. ਉਹ ਅਨੁਵਾਦ ਦੀ ਤੁਲਨਾ ਸ੍ਰੋਤ ਭਾਸ਼ਾ ਅਤੇ ਅਤੇ ਜਦੋਂ ਸੰਭਵ ਹੋਵੇ ਤਾਂ ਬਾਈਬਲ ਦੀਆਂ ਮੂਲਭਾਸ਼ਾਵਾਂ ਨਾਲ ਕਰਨ ਨਾਲ ਕਰਨਗੇ. (ਸਹੀ ਅਨੁਵਾਦਾਂ ਬਾਰੇ ਵਧੇਰੇ ਜਾਣਕਾਰੀ ਲਈ, [ਸਹੀ ਅਨੁਵਾਦ ਤਿਆਰ ਕਰੋ] (../../translate/guidelines-accurate/01.md) ਵੇਖੋ.)

ਸਪੱਸ਼ਟ

ਜਾਂਚਕਰਤਾ ਜੋ ਭਾਸ਼ਾ ਸਮੂਹ ਦੇ ਮੈਂਬਰ ਹਨ ਅਨੁਵਾਦਕ ਸਮੂਹ ਨੂੰ ਇੱਕ ਅਨੁਵਾਦ ਤਿਆਰ ਕਰਨ ਵਿੱਚ ਸਹਾਇਤਾ ਕਰਨਗੇ ਜੋ ਸਪੱਸ਼ਟ ਹੈ. ਉਹ ਅਜਿਹਾ ਅਨੁਵਾਦ ਨੂੰ ਸੁਣਨ ਅਤੇ ਉਨ੍ਹਾਂ ਥਾਵਾਂ ਵੱਲ ਸੰਕੇਤ ਕਰਕੇ ਕਰਨਗੇ ਜਿੱਥੇ ਅਨੁਵਾਦ ਉਲਝਣ ਵਾਲਾ ਹੈ ਜਾਂ ਉਨ੍ਹਾਂ ਨੂੰ ਕੋਈ ਅਰਥ ਸਮਝ ਨਹੀਂ ਆਉਂਦਾ. ਫਿਰ ਅਨੁਵਾਦਕ ਸਮੂਹ ਉਨ੍ਹਾਂ ਥਾਵਾਂ ਨੂੰ ਠੀਕ ਕਰ ਸੱਕਦੀ ਹੈ ਤਾਂ ਜੋ ਉਹ ਸਾਫ਼ ਹੋ ਸਕਣ. (ਸਪੱਸ਼ਟ ਅਨੁਵਾਦਾਂ ਬਾਰੇ ਵਧੇਰੇ ਜਾਣਕਾਰੀ ਲਈ, [ਸਪੱਸ਼ਟ ਅਨੁਵਾਦ ਤਿਆਰ ਕਰੋ] (../../translate/guidelines-clear/01.md) ਵੇਖੋ.)

ਕੁਦਰਤੀ

ਜਾਂਚਕਰਤਾ ਜੋ ਭਾਸ਼ਾ ਸਮੂਹ ਦੇ ਮੈਂਬਰ ਹਨ, ਅਨੁਵਾਦਕ ਸਮੂਹ ਨੂੰ ਇੱਕ ਅਨੁਵਾਦ ਤਿਆਰ ਕਰਨ ਵਿੱਚ ਵੀ ਸਹਾਇਤਾ ਕਰਨਗੇ ਜੋ ਕੁਦਰਤੀ ਹੈ. ਉਹ ਅਜਿਹਾ ਅਨੁਵਾਦ ਨੂੰ ਸੁਣ ਕੇ ਅਤੇ ਉਨ੍ਹਾਂ ਥਾਵਾਂ ਵੱਲ੍ਹ ਇਸ਼ਾਰਾ ਕਰਕੇ ਕਰਨਗੇ ਜਿੱਥੇ ਅਨੁਵਾਦ ਅਜੀਬ ਲੱਗਦਾ ਹੈ ਅਤੇ ਇਸ ਤਰ੍ਹਾਂ ਨਹੀਂ ਅਵਾਜ਼ ਦਿੰਦਾ ਕਿ ਕੋਈ ਵਿਅਕਤੀ ਜੋ ਉਨ੍ਹਾਂ ਦੀ ਭਾਸ਼ਾ ਬੋਲਦਾ ਹੈ ਇਸ ਨੂੰ ਬੋਲਦਾ ਹੈ. ਫਿਰ ਅਨੁਵਾਦਕ ਸਮੂਹ ਉਨ੍ਹਾਂ ਥਾਵਾਂ ਨੂੰ ਠੀਕ ਕਰ ਸੱਕਦੀ ਹੈ ਤਾਂ ਜੋ ਉਹ ਕੁਦਰਤੀ ਹੋਣ. (ਕੁਦਰਤੀ ਅਨੁਵਾਦਾਂ ਬਾਰੇ ਵਧੇਰੇ ਜਾਣਕਾਰੀ ਲਈ, ਵੇਖੋ [ਕੁਦਰਤੀ ਅਨੁਵਾਦ ਬਣਾਓ] (../../translate/guidelines-natural/01.md).)

ਕਲੀਸਿਯਾ ਦੁਆਰਾ ਪ੍ਰਮਾਣਿਕ

ਜਾਂਚਕਰਤਾ ਜੋ ਭਾਸ਼ਾ ਸਮੂਹ ਵਿੱਚ ਇੱਕ ਕਲੀਸਿਯਾ ਦੇ ਮੈਂਬਰ ਹਨ, ਅਨੁਵਾਦਕ ਸਮੂਹ ਨੂੰ ਇੱਕ ਅਨੁਵਾਦ ਤਿਆਰ ਕਰਨ ਵਿੱਚ ਸਹਾਇਤਾ ਕਰਨਗੇ ਜੋ ਕਿ ਸਮੂਹ ਵਿੱਚ ਕਲੀਸਿਯਾ ਦੁਆਰਾ ਪ੍ਰਮਾਣਿਕ ਅਤੇ ਸਵੀਕਾਰ ਕੀਤਾ ਜਾਂਦਾ ਹੈ. ਉਹ ਭਾਸ਼ਾ ਸਮੂਹ ਦੀਆਂ ਹੋਰ ਕਲੀਸਿਯਾਵਾਂ ਦੇ ਮੈਂਬਰਾਂ ਅਤੇ ਆਗੂਆਂ ਨਾਲ ਮਿਲ ਕੇ ਕੰਮ ਕਰਨਗੇ। ਜਦੋਂ ਇੱਕ ਭਾਸ਼ਾ ਭਾਈਚਾਰੇ ਦੀਆਂ ਕਲੀਸਿਯਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਅਤੇ ਆਗੂ ਇਕੱਠੇ ਕੰਮ ਕਰਦੇ ਹਨ ਅਤੇ ਸਹਿਮਤ ਹੁੰਦੇ ਹਨ ਕਿ ਅਨੁਵਾਦ ਚੰਗਾ ਹੈ, ਤਦ ਇਸ ਨੂੰ ਸਮੂਹ ਦੀਆਂ ਕਲੀਸਿਯਾਵਾਂ ਦੁਆਰਾ ਸਵੀਕਾਰਿਆ ਅਤੇ ਇਸਤੇਮਾਲ ਕੀਤਾ ਜਾਵੇਗਾ. (ਅਨੁਵਾਦਾਂ ਬਾਰੇ ਵਧੇਰੇ ਜਾਣਕਾਰੀ ਲਈ ਜੋ ਕਲੀਸਿਯਾ ਦੁਆਰਾ ਪ੍ਰਮਾਣਿਕ ਹਨ, ਵੇਖੋ [ਕਲੀਸਿਯਾ ਦੁਆਰਾ ਪ੍ਰਮਾਣਿਕ ਅਨੁਵਾਦ ਬਣਾਓ] (../../translate/guidelines-church-approved/01.md).)