pa_ta/checking/formatting/01.md

21 lines
3.5 KiB
Markdown

ਇੱਥੇ ਕਈ ਜਾਚਾਂ ਹਨ ਜੋ ਤੁਸੀਂ ਬਾਈਬਲ ਦੀ ਕਿਸੇ ਕਿਤਾਬ ਦੇ ਅਨੁਵਾਦ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕਰ ਸੱਕਦੇ ਹੋ ਜੋ ਅਨੁਵਾਦ ਨੂੰ ਵਧੇਰੇ ਸੌਖਾ ਬਣਾ ਦੇਵੇਗਾ, ਵਧੀਆ ਦਿੱਸਦਾ ਹੈ ਅਤੇ ਜਿੰਨਾ ਸੰਭਵ ਹੋ ਸਕੇ ਪੜ੍ਹਨਾ ਸੌਖਾ ਹੋ ਜਾਵੇਗਾ. ਇਨ੍ਹਾਂ ਵਿਸ਼ਿਆਂ ਦੇ ਭਾਗ ਇੱਥੇ ਸੰਰੂਪਣ ਅਤੇ ਪ੍ਰਕਾਸ਼ਣ ਦੇ ਤਹਿਤ ਇਕੱਠੇ ਕੀਤੇ ਗਏ ਹਨ, ਪਰ ਉਹ ਉਹ ਚੀਜ਼ਾਂ ਹਨ ਜੋ ਅਨੁਵਾਦਕ ਸਮੂਹ ਨੂੰ ਅਨੁਵਾਦ ਪ੍ਰਕਿਰਿਆ ਦੌਰਾਨ ਸੋਚਣਾ ਅਤੇ ਫੈਂਸਲਾ ਲੈਣਾ ਚਾਹੀਦਾ ਹੈ.
### ਅਨੁਵਾਦ ਕਰਨ ਤੋਂ ਪਹਿਲਾਂ
ਅਨੁਵਾਦਕ ਸਮੂਹ ਨੂੰ ਅਨੁਵਾਦ ਅਰੰਭ ਕਰਨ ਤੋਂ ਪਹਿਲਾਂ ਹੇਠ ਲਿਖਿਆਂ ਮੁੱਦਿਆਂ ਬਾਰੇ ਫੈਂਸਲੇ ਲੈਣੇ ਚਾਹੀਦੇ ਹਨ.
1. ਵਰਣਮਾਲਾ (ਵੇਖੋ [ ਢੁੱਕਵੀਂ ਵਰਣਮਾਲਾ] (../alphabet/01.md))
1. ਅੱਖਰ (ਵੇਖੋ [ ਅੱਖਰ ਦੀ ਸੁਮੇਲਤਾ] (../spelling/01.md))
1. ਵਿਸ਼ਰਾਮ ਚਿੰਨ੍ਹ (ਵੇਖੋ [ ਵਿਰਾਮ ਚਿੰਨ੍ਹ ਸੁਮੇਲਤਾ] (../punctuation/01.md))
### ਅਨੁਵਾਦ ਕਰਨ ਦੌਰਾਨ
ਤੁਹਾਡੇ ਕਈ ਅਧਿਆਇਆਂ ਦਾ ਅਨੁਵਾਦ ਕਰਨ ਤੋਂ ਬਾਅਦ, ਅਨੁਵਾਦਕ ਸਮੂਹ ਨੂੰ ਮੁਸ਼ਕਲਾਂ ਦਾ ਖਿਆਲ ਰੱਖਣ ਲਈ ਇਨ੍ਹਾਂ ਵਿੱਚੋਂ ਕੁੱਝ ਫੈਂਸਲਿਆਂ ਨੂੰ ਸੋਧਣ ਦੀ ਲੋੜ੍ਹ ਹੋ ਸੱਕਦੀ ਹੈ ਜੋ ਉਨ੍ਹਾਂ ਨੇ ਅਨੁਵਾਦ ਕਰਦੇ ਸਮੇਂ ਲੱਭੀਆਂ ਸਨ. ਜੇ ਪੈਰਾਟੈਕਸਟ ਤੁਹਾਡੇ ਲਈ ਮੌਜੂਦ ਹੈ, ਤਾਂ ਤੁਸੀਂ ਇਸ ਸਮੇਂ ਪੈਰਾਟੈਕਸਟ ਵਿੱਚ ਇਕਸਾਰਤਾ ਦੀ ਜਾਂਚ ਵੀ ਕਰ ਸੱਕਦੇ ਹੋ ਇਸ ਸਮੇਂ ਇਹ ਵੇਖਣ ਲਈ ਕਿ ਜੇ ਹੋਰ ਕੋਈ ਫੈਂਸਲੇ ਹਨ ਜਿੱਥੇ ਤੁਹਾਨੂੰ ਅੱਖਰ ਅਤੇ ਵਿਸ਼ਰਾਮ ਚਿੰਨ੍ਹ ਬਾਰੇ ਗੱਲ ਕਰਨ ਦੀ ਜ਼ਰੂਰਤ ਪੈਂਦੀ ਹੈ.
### ਇੱਕ ਕਿਤਾਬ ਪੂਰਾ ਖ਼ਤਮ ਕਰਨ ਤੋਂ ਬਾਅਦ
ਕਿਤਾਬ ਨੂੰ ਖ਼ਤਮ ਕਰਨ ਤੋਂ ਬਾਅਦ, ਤੁਸੀਂ ਇਹ ਯਕੀਨੀ ਬਣਾਉਣ ਲਈ ਜਾਂਚ ਕਰ ਸੱਕਦੇ ਹੋ ਕਿ ਸਾਰੀਆਂ ਆਇਤਾਂ ਇੱਥੇ ਹਨ, ਅਤੇ ਤੁਸੀਂ ਭਾਗ ਦੇ ਸਿਰਲੇਖਾਂ ਬਾਰੇ ਫੈਂਸਲਾ ਕਰ ਸੱਕਦੇ ਹੋ. ਜਦੋਂ ਤੁਸੀਂ ਅਨੁਵਾਦ ਕਰਦੇ ਹੋ ਤਾਂ ਇਹ ਭਾਗ ਦੇ ਸਿਰਲੇਖਾਂ ਲਈ ਵਿਚਾਰਾਂ ਨੂੰ ਹੇਠਾਂ ਲਿਖਣਾ ਵੀ ਸਹਾਇਕ ਹੁੰਦਾ ਹੈ.
1. ਪੜਤਾਲ (ਵੇਖੋ [ ਸੰਪੂਰਣ ਪੜਤਾਲ] (../verses/01.md))
1. ਭਾਗ ਸਿਰਲੇਖ (ਵੇਖੋ [ਭਾਗ ਸਿਰਲੇਖ] (../headings/01.md))