pa_ta/checking/complete/01.md

3.3 KiB

ਇੱਕ ਸੰਪੂਰਣ ਅਨੁਵਾਦ

ਇਸ ਭਾਗ ਦਾ ਉਦੇਸ਼ ਇਹ ਯਕੀਨੀ ਬਣਾਉਂਣਾ ਹੈ ਕਿ ਅਨੁਵਾਦ ਪੂਰਾ ਹੋ ਗਿਆ ਹੈ. ਇਸ ਭਾਗ ਵਿੱਚ, ਨਵੇਂ ਅਨੁਵਾਦ ਦੀ ਤੁਲਨਾ ਸਰੋਤ ਅਨੁਵਾਦ ਨਾਲ ਕੀਤੀ ਜਾ ਸੱਕਦੀ ਹੈ. ਜਦੋਂ ਤੁਸੀਂ ਦੋ ਅਨੁਵਾਦਾਂ ਦੀ ਤੁਲਨਾ ਕਰਦੇ ਹੋ, ਤਾਂ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛੋ:

  1. ਕੀ ਅਨੁਵਾਦ ਵਿੱਚ ਇਸਦਾ ਕੋਈ ਹਿੱਸਾ ਗਾਇਬ ਹੈ? ਦੂਜੇ ਸ਼ਬਦਾਂ ਵਿੱਚ, ਕੀ ਅਨੁਵਾਦ ਵਿੱਚ ਪੁਸਤਕ ਦੀਆਂ ਸਾਰੀਆਂ ਘਟਨਾਵਾਂ ਸ਼ਾਮਲ ਹਨ ਜੋ ਅਨੁਵਾਦ ਕੀਤੀਆਂ ਗਈਆਂ ਸਨ?
  2. ਕੀ ਅਨੁਵਾਦ ਵਿੱਚ ਕਿਤਾਬ ਦੀਆਂ ਸਾਰੀਆਂ ਆਇਤਾਂ ਸ਼ਾਮਲ ਹਨ ਜੋ ਅਨੁਵਾਦ ਕੀਤੀਆਂ ਗਈਆਂ ਸਨ? (ਜਦੋਂ ਤੁਸੀਂ ਭਾਸ਼ਾ ਦੇ ਸ੍ਰੋਤ ਦੇ ਅਨੁਵਾਦ ਦੀ ਆਇਤ ਦੀ ਗਿਣਤੀ ਨੂੰ ਵੇਖਦੇ ਹੋ, ਤਾਂ ਕੀ ਦੱਸੀ ਗਈ ਭਾਸ਼ਾ ਦੇ ਅਨੁਵਾਦ ਵਿੱਚ ਸ਼ਾਮਲ ਸਾਰੇ ਪੰਨੇ ਹਨ?) ਕਈ ਵਾਰ ਅਨੁਵਾਦਾਂ ਵਿੱਚ ਆਇਤ ਦੀ ਗਿਣਤੀ ਵਿੱਚ ਅੰਤਰ ਹੁੰਦੇ ਹਨ. ਉਦਾਹਰਣ ਵਜੋਂ, ਕੁੱਝ ਅਨੁਵਾਦਾਂ ਵਿੱਚ ਕੁੱਝ ਆਇਤਾਂ ਨੂੰ ਇਕੱਠਿਆਂ ਕੀਤਾ ਜਾਂਦਾ ਹੈ ਜਾਂ ਕਈ ਵਾਰ ਕੁੱਝ ਆਇਤਾਂ ਨੂੰ ਫੁਟਨੋਟਾਂ ਵਿੱਚ ਪਾ ਦਿੱਤਾ ਜਾਂਦਾ ਹੈ. ਭਾਵੇਂ ਕਿ ਸਰੋਤ ਅਨੁਵਾਦ ਅਤੇ ਟੀਚਾ ਅਨੁਵਾਦ ਦੇ ਵਿੱਚਕਾਰ ਇਸ ਕਿਸਮ ਦੇ ਅੰਤਰ ਹੋ ਸੱਕਦੇ ਹਨ, ਦੱਸਿਆ ਗਿਆ ਅਨੁਵਾਦ ਅਜੇ ਵੀ ਸੰਪੂਰਣ ਮੰਨਿਆ ਜਾਂਦਾ ਹੈ. ਵਧੇਰੇ ਜਾਣਕਾਰੀ ਲਈ, [ ਸੰਪੂਰਣ ਜਾਂਚ] (../verses/01.md) ਵੇਖੋ.
  3. ਕੀ ਅਨੁਵਾਦ ਵਿੱਚ ਅਜਿਹੀਆਂ ਥਾਵਾਂ ਹਨ ਜਿੱਥੇ ਲੱਗਦਾ ਹੈ ਕਿ ਕੁੱਝ ਬਚਿਆ ਹੋਇਆ ਹੈ, ਜਾਂ ਅਜਿਹਾ ਲੱਗਦਾ ਹੈ ਕਿ ਸ੍ਰੋਤ ਭਾਸ਼ਾ ਦੇ ਅਨੁਵਾਦ ਵਿੱਚ ਲੱਭਣ ਨਾਲੋਂ ਕੋਈ ਵੱਖਰਾ ਸੰਦੇਸ਼ ਹੈ? (ਸ਼ਬਦ ਅਤੇ ਕ੍ਰਮ ਵੱਖੋ ਵੱਖਰੇ ਹੋ ਸੱਕਦੇ ਹਨ, ਪਰ ਅਨੁਵਾਦਕ ਦੀ ਵਰਤੋਂ ਕੀਤੀ ਜਾਣ ਵਾਲੀ ਭਾਸ਼ਾ ਸਰੋਤ ਭਾਸ਼ਾ ਦੇ ਅਨੁਵਾਦ ਵਾਂਗ ਉਹੀ ਸੰਦੇਸ਼ ਦੇ ਸੱਕਦੀ ਹੈ.)

ਜੇ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਅਨੁਵਾਦ ਪੂਰਾ ਨਹੀਂ ਹੋਇਆ ਤਾਂ ਇਸਦਾ ਧਿਆਨ ਰੱਖੋ ਤਾਂ ਜੋ ਤੁਸੀਂ ਇਸ ਦਾ ਅਨੁਵਾਦਕ ਸਮੂਹ ਨਾਲ ਵਿਚਾਰ ਕਰ ਸਕੋ.