pa_ta/checking/acceptable/01.md

3.4 KiB

ਇੱਕ ਸਵੀਕਾਰਯੋਗ ਸ਼ੈਲੀ ਵਿੱਚ ਅਨੁਵਾਦ

ਜਿਵੇਂ ਹੀ ਤੁਸੀਂ ਨਵਾਂ ਅਨੁਵਾਦ ਪੜ੍ਹਦੇ ਹੋ, ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛੋ.। ਇਹ ਉਹ ਪ੍ਰਸ਼ਨ ਹਨ ਜੋ ਇਹ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਨਗੇ ਕਿ ਅਨੁਵਾਦ ਇਸ ਸ਼ੈਲੀ ਵਿੱਚ ਕੀਤਾ ਗਿਆ ਹੈ ਜਾਂ ਨਹੀਂ ਜਿਹੜੀ ਭਾਸ਼ਾ ਭਾਈਚਾਰੇ ਨੂੰ ਸਵੀਕਾਰਯੋਗ ਹੈ:

  1. ਕੀ ਅਨੁਵਾਦ ਨੂੰ ਇਸ ਤਰੀਕੇ ਨਾਲ ਕੀਤਾ ਗਿਆ ਹੈ ਜਿਸ ਨੂੰ ਭਾਸ਼ਾ ਭਾਈਚਾਰੇ ਦੇ ਨੌਜਵਾਨ ਅਤੇ ਬਜ਼ੁਰਗ ਦੋਵੇਂ ਅਸਾਨੀ ਨਾਲ ਸਮਝ ਸੱਕਦੇ ਹਨ?(ਜਦੋਂ ਵੀ ਕੋਈ ਬੋਲਦਾ ਹੈ, ਉਹ ਆਪਣੇ ਸ਼ਬਦਾਂ ਦੀ ਚੋਣ ਛੋਟੇ ਜਾਂ ਵੱਡੇ ਬਜ਼ੁਰਗਾਂ ਲਈ ਬਦਲ ਸੱਕਦੇ ਹਨ.। ਕੀ ਇਹ ਅਨੁਵਾਦ ਅਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਕੀਤਾ ਗਿਆ ਹੈ ਜੋ ਨੌਜਵਾਨ ਅਤੇ ਬਜ਼ੁਰਗ ਦੋਵਾਂ ਲਈ ਚੰਗੀ ਤਰ੍ਹਾਂ ਗੱਲਬਾਤ ਕਰਦੇ ਹਨ?)
  2. ਕੀ ਇਸ ਅਨੁਵਾਦ ਦੀ ਸ਼ੈਲੀ ਵਧੇਰੇ ਰਸਮੀ ਜਾਂ ਗੈਰ ਰਸਮੀ ਹੈ? (ਕੀ ਬੋਲਣ ਦਾ ਤਰੀਕਾ ਜਿਸ ਤਰ੍ਹਾਂ ਸਥਾਨਕ ਸਮੂਹ ਨੂੰ ਪਹਿਲ ਦਿੰਦਾ ਹੈ, ਜਾਂ ਇਸ ਨੂੰ ਵਧੇਰੇ ਜਾਂ ਘੱਟ ਰਸਮੀ ਹੋਣਾ ਚਾਹੀਦਾ ਹੈ?)
  3. ਕੀ ਅਨੁਵਾਦ ਬਹੁਤ ਸਾਰੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਜੋ ਕਿਸੇ ਹੋਰ ਭਾਸ਼ਾ ਤੋਂ ਲਿਆ ਗਿਆ ਹੈ, ਜਾਂ ਕੀ ਇਹ ਸ਼ਬਦ ਭਾਸ਼ਾ ਸਮੂਹ ਲਈ ਸਵੀਕਾਰਯੋਗ ਹਨ?
  4. ਕੀ ਲੇਖਕ ਨੇ ਵਿਸ਼ਾਲ ਭਾਸ਼ਾ ਭਾਈਚਾਰੇ ਲਈ ਸਵੀਕਾਰਯੋਗ ਭਾਸ਼ਾ ਦਾ ਸਹੀ ਰੂਪ ਵਿੱਚ ਇਸਤੇਮਾਲ ਕੀਤਾ? (ਕੀ ਲੇਖਕ ਤੁਹਾਡੀ ਭਾਸ਼ਾ ਦੀਆਂ ਉਪਭਾਸ਼ਾਵਾਂ

ਜੋ ਪੂਰੇਖੇਤਰ ਵਿੱਚਵਿੱਚ ਪਾਈਆਂ ਜਾਂਦੀਆਂ ਹਨ ਨੂੰ ਜਾਣਦਾ ਹੈ? ਕੀ ਲੇਖਕ ਨੇ ਭਾਸ਼ਾ ਦਾ ਕੋਈ ਅਜਿਹਾ ਤਰੀਕਾ ਇਸਤੇਮਾਲ ਕੀਤਾ ਜਿਸ ਨੂੰ ਸਾਰੀ ਭਾਸ਼ਾ ਭਾਈਚਾਰਾ ਚੰਗੀ ਤਰ੍ਹਾਂ ਸਮਝਦਾ ਹੈ, ਜਾਂ ਕੀ ਉਸ ਨੇ ਇੱਕ ਅਜਿਹਾ ਤਰੀਕਾ ਇਸਤੇਮਾਲ ਕੀਤਾ ਜੋ ਸਿਰਫ਼ ਇੱਕ ਛੋਟੇ ਜਿਹੇ ਖੇਤਰ ਵਿੱਚ ਵਰਤਿਆ ਜਾਂਦਾ ਹੈ?)

ਜੇ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਅਨੁਵਾਦ ਭਾਸ਼ਾ ਦੀ ਵਰਤੋਂ ਗਲਤ ਸ਼ੈਲੀ ਵਿੱਚ ਕਰਦਾ ਹੈ, ਤਾਂ ਇਸ ਗੱਲ ਦਾ ਨੋਟ ਬਣਾਓ ਤਾਂ ਜੋ ਤੁਸੀਂ ਇਸ ਦਾ ਅਨੁਵਾਦ ਕਰਨ ਵਾਲੀ ਟੀਮ ਨਾਲ ਵਿਚਾਰ ਕਰ ਸਕੋ.