58 lines
5.0 KiB
Markdown
58 lines
5.0 KiB
Markdown
# ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜਿਉਂਦਾ
|
||
|
||
![OBS Image](https://cdn.door43.org/obs/jpg/360px/obs-en-41-01.jpg)
|
||
|
||
ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜਿਉਂਦਾ ਕੀਤਾਸਿਪਾਹੀਆ ਦੇ ਯਿਸੂ ਨੂੰ ਸਲੀਬ ਦੇਣ ਬਾਅਦ, ਅਵਿਸ਼ਵਾਸੀ ਯਹੂਦੀ ਆਗੂਆਂ ਨੇ ਪਿਲਾਤੁਸ ਨੂੰ ਕਿਹਾ, ਝੂਠੇ ਯਿਸੂ ਨੇ ਕਿਹਾ, ਉਹ ਤਿੰਨ ਦਿਨ ਬਾਅਦ ਜੀਅ ਉੱਠੇਗਾ ।
|
||
ਕਿਸੇ ਨੂੰ ਚਾਹੀਦਾ ਹੈ ਕਿ ਕਬਰ ਦੀ ਰਾਖੀ ਕਰੇ, ਜੋ ਕਿ ਉਸ ਦੇ ਚੇਲੇ ਲਾਸ਼ ਨੂੰ ਚੋਰੀ ਨਾ ਕਰਨ ਅਤੇ ਫਿਰ ਉਹਨੂੰ ਜੀਅ ਉੱਠਿਆ ਹੈ ਕਹਿਣ ।
|
||
|
||
|
||
![OBS Image](https://cdn.door43.org/obs/jpg/360px/obs-en-41-02.jpg)
|
||
|
||
ਪਿਲਾਤੁਸ ਨੇ ਕੁੱਝ ਸਿਪਾਹੀ ਲੈਣ ਅਤੇ ਕਬਰ ਨੂੰ ਸੁਰੱਖਿਅਤ ਬਣਾਉਣ ਲਈ ਕਿਹਾ, ਜਿਵੇ ਤੁਸੀਂ ਕਰ ਸਕਦੇ ਹੋ।
|
||
ਇਸ ਲਈ ਉਹਨਾਂ ਕਬਰ ਦੇ ਪ੍ਰਵੇਸ਼ ਦੁਆਰ ਤੇ ਪੱਥਰ ਤੇ ਮੋਹਰ ਲਾਈ, ਕਿ ਕੋਈ ਵੀ ਲਾਸ਼ ਨੂੰ ਚੋਰੀ ਨਾ ਕਰ ਸਕੇ ਅਤੇ ਉੱਥੇ ਸਿਪਾਹੀਆਂ ਨੂੰ ਰੱਖਿਆ ।
|
||
|
||
|
||
![OBS Image](https://cdn.door43.org/obs/jpg/360px/obs-en-41-03.jpg)
|
||
|
||
ਯਿਸੂ ਨੂੰ ਦਫ਼ਨਾਏ ਜਾਣ ਤੋਂ ਅਗਲੇ ਦਿਨ ਸਬਤ ਦਾ ਦਿਨ ਸੀ ਅਤੇ ਯਹੂਦੀਆ ਨੂੰ ਉਸ ਦਿਨ ਕਬਰ ਤੇ ਜਾਣ ਦੀ ਇਜ਼ਾਜਤ ਨਹੀਂ ਸੀ।
|
||
ਇਸ ਲਈ ਸਬਤ ਦੇ ਦਿਨ ਦੇ ਬਾਅਦ ਤੜਕੇ, ਕਈ ਔਰਤਾਂ ਯਿਸੂ ਦੀ ਕਬਰ ਤੇ ਜਾਣ ਲਈ ਤਿਆਰ ਹੋਈਆਂ ਕਿ ਉਸ ਦੀ ਲਾਸ਼ ਤੇ ਹੋਰ ਵੀ ਦਫ਼ਨਾਉਣ ਵਾਲੇ ਮਸਾਲੇ ਲਾਏ ਜਾਣ।
|
||
|
||
|
||
![OBS Image](https://cdn.door43.org/obs/jpg/360px/obs-en-41-04.jpg)
|
||
|
||
ਅਚਾਨਕ , ਇੱਕ ਬਹੁਤ ਵੱਡਾ ਭੂਚਾਲ ਆਇਆ,
|
||
ਇੱਕ ਦੂਤ ਸਵਰਗ ਤੋਂ ਆਇਆ, ਜੋ ਕਿ ਬਿਜਲੀ ਦੇ ਵਾਂਗ ਚਮਕਦਾ ਸੀ ।
|
||
ਉਸ ਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਪੱਥਰ ਨੂੰ ਹਟਾਇਆ, ਅਤੇ ਉਸ ਤੇ ਬੈਠ ਗਿਆ ।
|
||
ਕਬਰ ਦੇ ਪਹਿਰੇਦਾਰ ਸਿਪਾਹੀ ਡਰ ਗਏ ਅਤੇ ਬੇਹੋਸ਼ ਹੋ ਜ਼ਮੀਨ ਤੇ ਡਿੱਗ ਪਏ ।
|
||
|
||
|
||
![OBS Image](https://cdn.door43.org/obs/jpg/360px/obs-en-41-05.jpg)
|
||
|
||
ਜਦੋ ਔਰਤਾਂ ਵੀ ਕਬਰ ਤੇ ਪਹੁੰਚੀਆਂ, ਦੂਤ ਨੇ ਕਿਹਾ, ਡਰੋ ਨਾ ,
|
||
ਯਿਸੂ ਇੱਥੇ ਨਹੀਂ ਹੈ ।
|
||
ਉਹ ਮੁਰਦਿਆਂ ਵਿੱਚੋ ਜੀਅ ਅ ਉੱਠਿਆ ਹੈ, ਜਿਸ ਤਰ੍ਹਾਂ ਉਸ ਨੇ ਕਿਹਾ ਸੀ, ਉਸ ਨੇ ਕੀਤਾ ।
|
||
ਕਬਰ ਵਿੱਚ ਜਾਓ ਅਤੇ ਵੇਖੋ
|
||
ਔਰਤਾਂ ਨੇ ਕਬਰ ਅੰਦਰ ਵੇਖਿਆ, ਜਿੱਥੇ ਯਿਸੂ ਦੇ ਸਰੀਰ ਨੂੰ ਰੱਖਿਆ ਗਿਆ ਸੀ ।
|
||
ਉਸ ਦਾ ਸਰੀਰ ਉੱਥੇ ਨਹੀਂ ਸੀ ।
|
||
|
||
|
||
![OBS Image](https://cdn.door43.org/obs/jpg/360px/obs-en-41-06.jpg)
|
||
|
||
ਫਿਰ ਦੂਤ ਨੇ ਔਰਤਾਂ ਨੂੰ ਕਿਹਾ, ਜਾਓ ਅਤੇ ਚੇਲਿਆਂ ਨੂੰ ਦੱਸੋ ਕਿ ਯਿਸੂ ਜੀਅ ਉੱਠਿਆ ਹੈ ਅਤੇ ਉਹ ਤੁਹਾਡੇ ਅੱਗੇ ਗਲੀਲ ਨੂੰ ਜਾਵੇਗਾ ।
|
||
|
||
|
||
![OBS Image](https://cdn.door43.org/obs/jpg/360px/obs-en-41-07.jpg)
|
||
|
||
ਔਰਤਾਂ ਡਰ ਗਈਆਂ ਅਤੇ ਬਹੁਤ ਹੀ ਖ਼ੁਸ਼ੀ ਨਾਲ ਭਰ ਗਈਆਂ ।
|
||
ਉਹ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਭੱਜ ਗਈਆਂ ।
|
||
|
||
|
||
![OBS Image](https://cdn.door43.org/obs/jpg/360px/obs-en-41-08.jpg)
|
||
|
||
ਜਦੋਂ ਔਰਤਾਂ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਆਪਣੇ ਰਾਹ ਤੇ ਸਨ, ਯਿਸੂ ਪ੍ਰਗਟ ਹੋਇਆ ਅਤੇ ਉਹਨਾਂ ਉਸ ਦੀ ਉਪਾਸਨਾ ਕੀਤੀ ।
|
||
ਯਿਸੂ ਨੇ ਕਿਹਾ, ਡਰੋ ਨਾ ।
|
||
ਜਾਓ ਅਤੇ ਗਲੀਲ ਨੂੰ ਜਾਣ ਲਈ ਮੇਰੇ ਚੇਲਿਆਂ ਨੂੰ ਦੱਸੋ ।
|
||
ਉਹ ਮੈਨੂੰ ਉੱਥੇ ਦੇਖਣਗੇ ।
|
||
|
||
|
||
_ਬਾਈਬਲ ਦੀ ਕਹਾਣੀ:ਮੱਤੀ - 27 : 62-28 : 15 ; ਮਰਕੁਸ - 16 : 1-11 ; ਲੂਕਾ - 24 : 1-12 ; ਯੂਹੰਨਾ - 20: 1-18_ |