pa_obs/content/41.md

5.0 KiB
Raw Permalink Blame History

ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜਿਉਂਦਾ

OBS Image

ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜਿਉਂਦਾ ਕੀਤਾਸਿਪਾਹੀਆ ਦੇ ਯਿਸੂ ਨੂੰ ਸਲੀਬ ਦੇਣ ਬਾਅਦ, ਅਵਿਸ਼ਵਾਸੀ ਯਹੂਦੀ ਆਗੂਆਂ ਨੇ ਪਿਲਾਤੁਸ ਨੂੰ ਕਿਹਾ, ਝੂਠੇ ਯਿਸੂ ਨੇ ਕਿਹਾ, ਉਹ ਤਿੰਨ ਦਿਨ ਬਾਅਦ ਜੀਅ ਉੱਠੇਗਾ । ਕਿਸੇ ਨੂੰ ਚਾਹੀਦਾ ਹੈ ਕਿ ਕਬਰ ਦੀ ਰਾਖੀ ਕਰੇ, ਜੋ ਕਿ ਉਸ ਦੇ ਚੇਲੇ ਲਾਸ਼ ਨੂੰ ਚੋਰੀ ਨਾ ਕਰਨ ਅਤੇ ਫਿਰ ਉਹਨੂੰ ਜੀਅ ਉੱਠਿਆ ਹੈ ਕਹਿਣ ।

OBS Image

ਪਿਲਾਤੁਸ ਨੇ ਕੁੱਝ ਸਿਪਾਹੀ ਲੈਣ ਅਤੇ ਕਬਰ ਨੂੰ ਸੁਰੱਖਿਅਤ ਬਣਾਉਣ ਲਈ ਕਿਹਾ, ਜਿਵੇ ਤੁਸੀਂ ਕਰ ਸਕਦੇ ਹੋ। ਇਸ ਲਈ ਉਹਨਾਂ ਕਬਰ ਦੇ ਪ੍ਰਵੇਸ਼ ਦੁਆਰ ਤੇ ਪੱਥਰ ਤੇ ਮੋਹਰ ਲਾਈ, ਕਿ ਕੋਈ ਵੀ ਲਾਸ਼ ਨੂੰ ਚੋਰੀ ਨਾ ਕਰ ਸਕੇ ਅਤੇ ਉੱਥੇ ਸਿਪਾਹੀਆਂ ਨੂੰ ਰੱਖਿਆ ।

OBS Image

ਯਿਸੂ ਨੂੰ ਦਫ਼ਨਾਏ ਜਾਣ ਤੋਂ ਅਗਲੇ ਦਿਨ ਸਬਤ ਦਾ ਦਿਨ ਸੀ ਅਤੇ ਯਹੂਦੀਆ ਨੂੰ ਉਸ ਦਿਨ ਕਬਰ ਤੇ ਜਾਣ ਦੀ ਇਜ਼ਾਜਤ ਨਹੀਂ ਸੀ। ਇਸ ਲਈ ਸਬਤ ਦੇ ਦਿਨ ਦੇ ਬਾਅਦ ਤੜਕੇ, ਕਈ ਔਰਤਾਂ ਯਿਸੂ ਦੀ ਕਬਰ ਤੇ ਜਾਣ ਲਈ ਤਿਆਰ ਹੋਈਆਂ ਕਿ ਉਸ ਦੀ ਲਾਸ਼ ਤੇ ਹੋਰ ਵੀ ਦਫ਼ਨਾਉਣ ਵਾਲੇ ਮਸਾਲੇ ਲਾਏ ਜਾਣ।

OBS Image

ਅਚਾਨਕ , ਇੱਕ ਬਹੁਤ ਵੱਡਾ ਭੂਚਾਲ ਆਇਆ, ਇੱਕ ਦੂਤ ਸਵਰਗ ਤੋਂ ਆਇਆ, ਜੋ ਕਿ ਬਿਜਲੀ ਦੇ ਵਾਂਗ ਚਮਕਦਾ ਸੀ । ਉਸ ਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਪੱਥਰ ਨੂੰ ਹਟਾਇਆ, ਅਤੇ ਉਸ ਤੇ ਬੈਠ ਗਿਆ । ਕਬਰ ਦੇ ਪਹਿਰੇਦਾਰ ਸਿਪਾਹੀ ਡਰ ਗਏ ਅਤੇ ਬੇਹੋਸ਼ ਹੋ ਜ਼ਮੀਨ ਤੇ ਡਿੱਗ ਪਏ ।

OBS Image

ਜਦੋ ਔਰਤਾਂ ਵੀ ਕਬਰ ਤੇ ਪਹੁੰਚੀਆਂ, ਦੂਤ ਨੇ ਕਿਹਾ, ਡਰੋ ਨਾ , ਯਿਸੂ ਇੱਥੇ ਨਹੀਂ ਹੈ । ਉਹ ਮੁਰਦਿਆਂ ਵਿੱਚੋ ਜੀਅ ਅ ਉੱਠਿਆ ਹੈ, ਜਿਸ ਤਰ੍ਹਾਂ ਉਸ ਨੇ ਕਿਹਾ ਸੀ, ਉਸ ਨੇ ਕੀਤਾ ।
ਕਬਰ ਵਿੱਚ ਜਾਓ ਅਤੇ ਵੇਖੋ ਔਰਤਾਂ ਨੇ ਕਬਰ ਅੰਦਰ ਵੇਖਿਆ, ਜਿੱਥੇ ਯਿਸੂ ਦੇ ਸਰੀਰ ਨੂੰ ਰੱਖਿਆ ਗਿਆ ਸੀ । ਉਸ ਦਾ ਸਰੀਰ ਉੱਥੇ ਨਹੀਂ ਸੀ ।

OBS Image

ਫਿਰ ਦੂਤ ਨੇ ਔਰਤਾਂ ਨੂੰ ਕਿਹਾ, ਜਾਓ ਅਤੇ ਚੇਲਿਆਂ ਨੂੰ ਦੱਸੋ ਕਿ ਯਿਸੂ ਜੀਅ ਉੱਠਿਆ ਹੈ ਅਤੇ ਉਹ ਤੁਹਾਡੇ ਅੱਗੇ ਗਲੀਲ ਨੂੰ ਜਾਵੇਗਾ ।

OBS Image

ਔਰਤਾਂ ਡਰ ਗਈਆਂ ਅਤੇ ਬਹੁਤ ਹੀ ਖ਼ੁਸ਼ੀ ਨਾਲ ਭਰ ਗਈਆਂ । ਉਹ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਭੱਜ ਗਈਆਂ ।

OBS Image

ਜਦੋਂ ਔਰਤਾਂ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਆਪਣੇ ਰਾਹ ਤੇ ਸਨ, ਯਿਸੂ ਪ੍ਰਗਟ ਹੋਇਆ ਅਤੇ ਉਹਨਾਂ ਉਸ ਦੀ ਉਪਾਸਨਾ ਕੀਤੀ । ਯਿਸੂ ਨੇ ਕਿਹਾ, ਡਰੋ ਨਾ । ਜਾਓ ਅਤੇ ਗਲੀਲ ਨੂੰ ਜਾਣ ਲਈ ਮੇਰੇ ਚੇਲਿਆਂ ਨੂੰ ਦੱਸੋ । ਉਹ ਮੈਨੂੰ ਉੱਥੇ ਦੇਖਣਗੇ ।

ਬਾਈਬਲ ਦੀ ਕਹਾਣੀ:ਮੱਤੀ - 27 : 62-28 : 15 ; ਮਰਕੁਸ - 16 : 1-11 ; ਲੂਕਾ - 24 : 1-12 ; ਯੂਹੰਨਾ - 20: 1-18