pa_obs-tn/content/38/08.md

2.2 KiB

ਜ਼ੈਤੂਨ ਦਾ ਪਹਾੜ

ਇਹ ਉਸ ਪਹਾੜ ਦਾ ਨਾਮ ਹੈ ਜੋ ਜ਼ੈਤੂਨ ਦੇ ਦਰੱਖਤਾਂ ਨਾਲ ਭਰਿਆ ਹੋਇਆ ਹੈ ਜੋ ਬਿਲਕੁੱਲ ਯਰੂਸ਼ਲਮ ਦੀ ਦੀਵਾਰ ਦੇ ਬਾਹਰ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜ਼ੈਤੂਨ ਦੇ ਦਰੱਖਤਾਂ ਦਾ ਪਹਾੜ|”

ਮੈਨੂੰ ਛੱਡਣਾ

ਮਤਲਬ, “ਮੈਨੂੰ ਤ੍ਰਿਸਕਾਰਨਾ” ਜਾਂ “ਮੈਨੂੰ ਛੱਡ ਦੇਣਾ|”

ਇਹ ਲਿਖਿਆ ਹੋਇਆ ਹੈ

ਮਤਲਬ, “ਪਰਮੇਸ਼ੁਰ ਦੇ ਵਚਨ ਵਿੱਚ ਲਿਖਿਆ ਹੋਇਆ ਹੈ” ਜਾਂ “ਇਹ ਵਚਨ ਵਿੱਚ ਲਿਖਿਆ ਹੋਇਆ ਹੈ” ਜਾਂ “ਪਰਮੇਸ਼ੁਰ ਦੇ ਇੱਕ ਨਬੀ ਨੇ ਲਿਖਿਆ ਹੈ|” ਇਸ ਤਰ੍ਹਾਂ ਕਹਿਣਾ ਵੀ ਸੰਭਵ ਹੈ, “ਜੋ ਕੁੱਝ ਲਿਖਿਆ ਹੈ ਪੂਰਾ ਹੋਵੇਗਾ” ਜਾਂ “ਉਸੇ ਤਰ੍ਹਾਂ ਹੋਵੇਗਾ ਜਿਵੇਂ ਲਿਖਿਆ ਹੋਇਆ ਹੈ|” ਇਹ ਭਵਿੱਖ ਬਾਣੀ ਯਿਸੂ ਦੀ ਮੌਤ ਅਤੇ ਉਸ ਦੇ ਅਨੁਆਈਆਂ ਦੇ ਛੱਡ ਕੇ ਜਾਣ ਬਾਰੇ ਹਵਾਲਾ ਦਿੰਦੀ ਹੈ|

ਮੈਂ ਮਰਾਂਗਾ

ਮਤਲਬ, “ਮੈਂ ਜਾਨੋਂ ਮਰਾਂਗਾ|”

ਅਯਾਲੀ ਅਤੇ ਸਾਰੀਆਂ ਭੇਡਾਂ

ਇਸ ਕਥਨ ਵਿੱਚ ਯਿਸੂ ਦਾ ਨਾਮ ਇਸਤੇਮਾਲ ਨਾ ਕਰੋ ਕਿਉਂਕਿ ਜਿਸ ਪਹਿਲੇ ਨਬੀ ਨੇ ਲਿਖਿਆ ਉਹ ਅਯਾਲੀ ਦਾ ਨਾਮ ਨਹੀਂ ਜਾਣਦਾ ਸੀ | ਭੇਡਾਂ ਲਈ ਵੀ ਚੇਲਿਆਂ ਦਾ ਨਾਮ ਨਾ ਇਸਤੇਮਾਲ ਕਰੋ | ਆਪਨੇ ਅਨੁਵਾਦ ਵਿੱਚ ਉਹ ਸ਼ਬਦ ਇਸਤੇਮਾਲ ਕਰਨਾ ਚੰਗਾ ਹੈ ਜਿਸ ਦਾ ਮਤਲਬ “ਅਯਾਲੀ” ਅਤੇ ਭੇਡ” ਹੈ |

ਖਿੱਲਰ ਜਾਵੋਗੇ

ਮਤਲਬ, “ਅੱਲਗ ਅੱਲਗ ਦਿਸ਼ਾਵਾਂ ਵਿੱਚ ਚਲੇ ਜਾਵੋਗੇ|”