pa_obs-tn/content/27/02.md

3.3 KiB

ਬਿਵਸਥਾ ਦਾ ਮਾਹਿਰ

ਮਤਲਬ, “ਯਹੂਦੀ ਬਿਵਸਥਾ ਵਿੱਚ ਮਾਹਿਰ ਬੰਦਾ|” 27-01 ਵਿੱਚ ਦੇਖੋ ਤੁਸੀਂ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ ਹੈ |

ਆਪਣੇ ਪ੍ਰਭੁ ਪਰਮੇਸ਼ੁਰ ਨੂੰ ਪਿਆਰ ਕਰ

ਤੁਸੀਂ ਇਸ ਤਰ੍ਹਾਂ ਆਖਣ ਦਾ ਫ਼ੈਸਲਾ ਵੀ ਕਰ ਸਕਦੇ ਹੋ, “ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣੇ ਪ੍ਰਭੁ ਪਰਮੇਸ਼ੁਰ ਨੂੰ ਪਿਆਰ ਕਰੀਏ|” ਪੱਕਾ ਕਰੋ ਕਿ ਇਹ ਇਸ ਤਰ੍ਹਾਂ ਨਹੀਂ ਦਿਖਾਈ ਦੇਣਾ ਚਾਹੀਦਾ ਜਿਵੇਂ ਉਹ ਵਿਅਕਤੀ ਯਿਸੂ ਨੂੰ ਹੁਕਮ ਦੇ ਰਿਹਾ ਹੈ | ਇਸ ਦੀ ਬਜਾਇ, ਉਹ ਪਰਮੇਸ਼ੁਰ ਦੀ ਬਿਵਸਥਾ ਦਾ ਹਵਾਲਾ ਦੇ ਰਿਹਾ ਹੈ ਕਿ ਲੋਕਾਂ ਨੂੰ ਕਿ ਕਰਨਾ ਚਾਹੀਦਾ ਹੈ |

ਆਪਣੇ ਪੂਰੇ ਦਿਲ, ਪ੍ਰਾਣ, ਸ਼ਕਤੀ ਅਤੇ ਮਨ ਨਾਲ

ਮਤਲਬ, “ਆਪਣੇ ਪੂਰੇ ਅਸਤਿਤਵ ਨਾਲ” ਜਾਂ “ਆਪਣੇ ਹਰ ਭਾਗ ਨਾਲ” ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਵੀ ਅਨੁਵਾਦ ਹੋ ਸਕਦਾ ਹੈ, “ਆਪਣੇ ਪੂਰੇ ਮਿਹਦੇ, ਸਵਾਸ, ਸ਼ਕਤੀ, ਅਤੇ ਵਿਚਾਰਾਂ ਨਾਲ” ਧਿਆਨ ਇਥੇ ਇਹਨਾਂ ਅੰਗਾ ਉੱਤੇ ਨਹੀਂ ਹੈ ਪਰ ਸਾਡੇ ਸਾਰੇ ਵਜੂਦ ਉੱਤੇ ਹੈ | ਆਪਣੀ ਭਾਸ਼ਾ ਵਿੱਚ ਉਸ ਵਿਚਾਰ ਦਾ ਇਸਤੇਮਾਲ ਕਰੋ ਜੋ ਪੂਰੇ ਵਿਅਕਤੀਤਵ ਨੂੰ ਪੇਸ਼ ਕਰਦਾ ਹੈ |

ਦਿਲ

ਦਿਲ ਵਿਅਕਤੀ ਦੇ ਉਸ ਭਾਗ ਦਾ ਹਵਾਲਾ ਦਿੰਦਾ ਹੈ ਜਿਸ ਵਿੱਚ ਇੱਛਾ ਅਤੇ ਭਾਵਨਾਵਾਂ ਹਨ |

ਪ੍ਰਾਣ

ਪ੍ਰਾਣ ਵਿਅਕਤੀ ਦੇ ਆਤਮਿਕ ਭਾਗ ਦਾ ਹਵਾਲਾ ਦਿੰਦਾ ਹੈ ਜੋ ਭੌਤਿਕ ਨਹੀਂ ਹੈ |

ਸ਼ਕਤੀ

ਸ਼ਕਤੀ ਸਾਡੀ ਸਰੀਰਕ ਦੇਹ ਅਤੇ ਇਸ ਦੀਆਂ ਸਾਰੀਆਂ ਯੋਗਤਾਵਾਂ ਦਾ ਹਵਾਲਾ ਦਿੰਦੀ ਹੈ |

ਮਨ

ਮਨ ਵਿਅਕਤੀ ਦੇ ਉਸ ਭਾਗ ਦਾ ਹਵਾਲਾ ਦਿੰਦਾ ਹੈ ਜੋ ਸੋਚਦਾ ਹੈ, ਯੋਜਨਾ ਬਣਾਉਦਾ ਹੈ |

ਗੁਆਂਢੀ

ਸ਼ਬਦ “ਗੁਆਂਢੀ” ਆਮ ਤੌਰ ਤੇ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਸਾਡੇ ਨੇੜੇ ਰਹਿੰਦਾ ਹੈ | ਯਹੂਦੀ ਇਸ ਸ਼ਬਦ ਨੂੰ ਉਸ ਲਈ ਇਸਤੇਮਾਲ ਕਰਦੇ ਸਨ ਜੋ ਨਾ ਹੀਂ ਨੇੜੇ ਦਾ ਰਿਸ਼ਤੇਦਾਰ ਹੈ, ਨਾ ਹੀ ਵਿਦੇਸ਼ੀ ਜਾਂ ਦੁਸ਼ਮਣ ਹੈ |

ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੋ

ਮਤਲਬ, “ਆਪਣੇ ਗੁਆਂਢੀ ਨੂੰ ਉਸੇ ਪ੍ਰਕਾਰ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈ |”