pa_obs-tn/content/27/01.md

2.7 KiB

ਇੱਕ ਦਿਨ

ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਘਟੀ, ਪਰ ਕਿਸੇ ਖ਼ਾਸ ਸਮੇਂ ਬਾਰੇ ਨਹੀਂ ਤਸਦੀਕ ਕਰਦੀ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਹਾਣੀ ਸ਼ੁਰੂ ਕਰਨ ਦਾ ਇਹ ਇੱਕ ਤਰੀਕਾ ਹੈ |

ਯਹੂਦੀਆਂ ਦੀ ਬਿਵਸਥਾ ਦਾ ਮਾਹਿਰ

ਇਹ ਕੋਈ ਅਜਿਹਾ ਵਿਅਕਤੀ ਸੀ ਜਿਸ ਨੇ ਪਰਮੇਸ਼ੁਰ ਦੀ ਬਿਵਸਥਾ ਦਾ ਅਧਿਐਨ ਕੀਤਾ ਹੋਇਆ ਸੀ ਅਤੇ ਉਸ ਨੂੰ ਪੜ੍ਹਾਇਆ ਹੋਇਆ ਸੀ ਜੋ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਦਿੱਤੀ ਸੀ ਅਤੇ ਜਿਸ ਦੇ ਨਾਲ ਹੋਰ ਵੀ ਯਹੂਦੀ ਕਾਨੂੰਨ |

ਉਸ ਨੂੰ ਪਰਖਣ ਲਈ

ਮਤਲਬ, “ਦੇਖਣ ਲਈ ਕਿ ਕੀ ਯਿਸੂ ਸਹੀ ਉੱਤਰ ਦਿੰਦਾ ਹੈ ਜਾਂ ਨਹੀਂ|”

ਅਨੰਤਕਾਲ ਦਾ ਜੀਵਨ ਪਾਉਣ ਲਈ

ਮਤਲਬ, “ਪਰਮੇਸ਼ੁਰ ਨਾਲ ਹਮੇਸ਼ਾਂ ਦਾ ਜੀਵਨ ਪਾਉਣ ਲਈ” ਜਾਂ “ਕਿ ਪਰਮੇਸ਼ੁਰ ਮੈਨੂੰ ਆਪਣੇ ਨਾਲ ਹਮੇਸ਼ਾ ਦਾ ਜੀਵਨ ਦੇਵੇ” ਜਾਂ “ਪਰਮੇਸ਼ੁਰ ਕੋਲੋਂ ਅਨੰਤ ਜੀਵਨ ਪ੍ਰਾਪਤ ਕਰਨ ਲਈ|” ਗ੍ਰੰਥੀ ਇਹ ਪੁੱਛ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਪਿਤਾ ਪਰਮੇਸ਼ੁਰ ਕੋਲੋਂ ਵਿਰਾਸਤ ਦੇ ਰੂਪ ਵਿੱਚ ਅਨੰਤ ਜੀਵਨ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ

ਅਨੰਤ ਜੀਵਨ

ਇਹ ਮਰਨਹਾਰ ਸਰੀਰ ਦੇ ਮਰਨ ਤੋਂ ਬਾਅਦ ਪਰਮੇਸ਼ੁਰ ਨਾਲ ਹਮੇਸ਼ਾਂ ਦੇ ਜੀਵਨ ਬਾਰੇ ਗੱਲ ਕਰ ਰਿਹਾ ਹੈ | ਅਨੰਤ ਜੀਵਨ ਲਈ ਮੁੱਖ ਕਥਨ ਵਾਲਾ ਪੰਨਾ ਦੇਖੋ |

ਪਰਮੇਸ਼ੁਰ ਦੀ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ ?

ਮਤਲਬ, “ਇਸ ਬਾਰੇ ਪਰਮੇਸ਼ੁਰ ਦੀ ਬਿਵਸਥਾ ਵਿੱਚ ਕਿ ਲਿਖਿਆ ਹੋਇਆ ਹੈ ?” ਯਿਸੂ ਨੇ ਇਹ ਪ੍ਰਸ਼ਨ ਇਸ ਲਈ ਪੁੱਛਿਆ ਕਿਉਂਕਿ ਉਹ ਚਾਹੁੰਦਾ ਸੀ ਕਿ ਇਹ ਵਿਅਕਤੀ ਸੋਚੇ ਕਿ ਸੱਚ ਮੁਚ ਪਰਮੇਸ਼ੁਰ ਦੀ ਬਿਵਸਥਾ ਕਿ ਸਿਖਾਉਂਦੀ ਹੈ |