pa_obs-tn/content/14/11.md

2.2 KiB

ਪਰਮੇਸ਼ੁਰ ਨੇ ਉਹਨਾਂ ਲਈ ਪ੍ਰਦਾਨ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਜੋ ਉਹਨਾਂ ਦੇ ਖਾਣੇ, ਪਾਣੀ ਅਤੇ ਰਹਿਣ ਲਈ ਜ਼ਰੂਰੀ ਸੀ |”

ਸਵਰਗ ਤੋਂ ਰੋਟੀ, ਜੋ “ਮੰਨਾ” ਕਹਾਉਂਦਾ ਸੀ

ਇਹ ਪਤਲੀ ਅਤੇ ਰੋਟੀ ਵਰਗਾ ਭੋਜਨ ਅਕਾਸ਼ ਤੋਂ ਸਾਰੀ ਰਾਤ ਤ੍ਰੇਲ ਵਾਂਙੁ ਡਿੱਗਦਾ ਸੀ | ਉਹ ਇਸ ਨੂੰ “ਮੰਨਾ” ਕਹਿੰਦੇ ਸਨ | ਹਰ ਰੋਜ਼ ਲੋਕ ਇਸ ਮੰਨੇ ਨੂੰ ਇਕੱਠਾ ਕਰਦੇ ਅਤੇ ਇਸ ਨੂੰ ਆਪਣੇ ਭੋਜਨ ਦੀ ਤਰ੍ਹਾਂ ਪਕਾਉਂਦੇ |

ਉਸ ਨੇ ਉਹਨਾਂ ਦੇ ਡੇਰਿਆਂ ਵਿੱਚ ਬਟੇਰਿਆਂ ਦੇ ਝੁੰਡ ਵੀ ਭੇਜੇ

ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਉਸ ਨੇ ਹੋਣ ਦਿੱਤਾ ਕਿ ਵੱਡੀ ਮਾਤਰਾ ਵਿੱਚ ਬਟੇਰੇ ਉਹਨਾਂ ਦੇ ਡੇਰੇ ਵਿੱਚ ਉੱਡਣ |” ਅਗਰ ਬਟੇਰੇ ਨਾਮ ਨਾ ਸਮਝਿਆ ਜਾਵੇ ਤਾ ਉਸ ਦੀ ਜਗ੍ਹਾ ਉਸ ਮਿਲਦਾ ਜੁਲਦਾ ਪੰਛੀ ਇਸਤੇਮਾਲ ਕੀਤਾ ਜਾ ਸਕਦਾ ਹੈ | ਜਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਵੱਡੀ ਮਾਤਰਾ ਵਿੱਚ ਸਧਾਰਨ ਅਕਾਰ ਦੇ ਪੰਛੀ”

ਉਹਨਾਂ ਦਾ ਡੇਰਾ

ਇਸਰਾਏਲੀ ਜਿਸ ਜਗ੍ਹਾ ਤੇ ਆਪਣੇ ਸੌਣ ਲਈ ਡੇਰੇ ਲਗਾਉਂਦੇ ਸਨ ਉਸ ਨੂੰ ਡੇਰਾ ਕਿਹਾ ਜਾਂਦਾ ਸੀ | ਇਮਾਰਤਾਂ ਦੀ ਬਜਾਇ ਤੰਬੂਆਂ ਨਾਲ ਇਹ ਇੱਕ ਸ਼ਹਿਰ ਵਾਂਙੁ ਸੀ, ਇਸ ਨੂੰ ਹੋਰ ਜਗ੍ਹਾ ਤੇ ਵੀ ਲਿਜਾਇਆ ਜਾ ਸਕਦਾ ਸੀ |