pa_obs-tn/content/13/04.md

7 lines
2.0 KiB
Markdown

# ਤਦ ਪਰਮੇਸ਼ੁਰ ਨੇ ਉਹਨਾਂ ਨੂੰ ਨੇਮ ਦਿੱਤਾ ਅਤੇ ਕਿਹਾ
ਜੋ ਪਰਮੇਸ਼ੁਰ ਅੱਗੇ ਕਹਿੰਦਾ ਹੈ ਉਹ ਨੇਮ ਦੀ ਸਮੱਗਰੀ ਹੈ ਅਤੇ ਇਹ ਉਹ ਗੱਲਾਂ ਹਨ ਜੋ ਪਰਮੇਸ਼ੁਰ ਮੰਨਣ ਲਈ ਕਹਿੰਦਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤਦ ਪਰਮੇਸ਼ੁਰ ਨੇ ਉਹਨਾਂ ਨੂੰ ਆਪਣਾ ਨੇਮ ਦੱਸਿਆ | ਉਸ ਨੇ ਕਿਹਾ, “ਤਦ ਪਰਮੇਸ਼ੁਰ ਨੇ ਉਹਨਾਂ ਨਾਲ ਨੇਮ ਬੰਨ੍ਹਿਆ :”
# ਯਹੋਵਾਹ ਤੁਹਾਡਾ ਪਰਮੇਸ਼ੁਰ
ਕੁੱਝ ਭਾਸ਼ਾਵਾਂ ਵਿੱਚ ਇਸ ਕ੍ਰਮ ਨੂੰ ਹੋਰ ਵੀ ਸੁਭਾਵਿਕ ਤਰੀਕੇ ਨਾਲ ਬਦਲਿਆ ਜਾ ਸਕਦਾ ਹੈ ਅਤੇ ਕਿਹਾ ਜਾ ਸਕਦਾ ਹੈ, “ਤੁਹਾਡਾ ਪਰਮੇਸ਼ੁਰ ਯਹੋਵਾਹ|” ਪੱਕਾ ਕਰੋ ਕਿ ਇਹ ਇਸ ਤਰ੍ਹਾਂ ਸੁਣਾਈ ਨਹੀਂ ਦੇਣਾਂ ਚਾਹੀਦਾ ਕਿ ਇਸਰਾਏਲੀਆਂ ਕੋਲ ਇੱਕ ਤੋਂ ਵੱਧ ਪਰਮੇਸ਼ੁਰ ਸਨ | ਇਹ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਕਿ ਸਿਰਫ਼ ਯਹੋਵਾਹ ਹੀ ਇੱਕ ਪਰਮੇਸ਼ੁਰ ਹੈ | ਇੱਕ ਹੋਰ ਤਰੀਕੇ ਨਾਲ ਇਸ ਦਾ ਅਨੁਵਾਦ ਹੋ ਸਕਦਾ ਹੈ, “ਯਹੋਵਾਹ, ਜੋ ਤੁਹਾਡਾ ਪਰਮੇਸ਼ੁਰ ਹੈ”, ਜਾਂ “ਤੁਹਾਡਾ ਪਰਮੇਸ਼ੁਰ , ਜਿਸਦਾ ਨਾਮ ਯਹੋਵਾਹ ਹੈ |”
# ਜਿਸ ਨੇ ਤੁਹਾਨੂੰ ਗੁਲਾਮੀ ਤੋਂ ਅਜ਼ਾਦ ਕਰਾਇਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਂ ਤੁਹਾਨੂੰ ਗੁਲਾਮੀ ਤੋਂ ਅਜ਼ਾਦ ਕੀਤਾ ਹੈ |”