pa_obs-tn/content/13/04.md

2.0 KiB

ਤਦ ਪਰਮੇਸ਼ੁਰ ਨੇ ਉਹਨਾਂ ਨੂੰ ਨੇਮ ਦਿੱਤਾ ਅਤੇ ਕਿਹਾ

ਜੋ ਪਰਮੇਸ਼ੁਰ ਅੱਗੇ ਕਹਿੰਦਾ ਹੈ ਉਹ ਨੇਮ ਦੀ ਸਮੱਗਰੀ ਹੈ ਅਤੇ ਇਹ ਉਹ ਗੱਲਾਂ ਹਨ ਜੋ ਪਰਮੇਸ਼ੁਰ ਮੰਨਣ ਲਈ ਕਹਿੰਦਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤਦ ਪਰਮੇਸ਼ੁਰ ਨੇ ਉਹਨਾਂ ਨੂੰ ਆਪਣਾ ਨੇਮ ਦੱਸਿਆ | ਉਸ ਨੇ ਕਿਹਾ, “ਤਦ ਪਰਮੇਸ਼ੁਰ ਨੇ ਉਹਨਾਂ ਨਾਲ ਨੇਮ ਬੰਨ੍ਹਿਆ :”

ਯਹੋਵਾਹ ਤੁਹਾਡਾ ਪਰਮੇਸ਼ੁਰ

ਕੁੱਝ ਭਾਸ਼ਾਵਾਂ ਵਿੱਚ ਇਸ ਕ੍ਰਮ ਨੂੰ ਹੋਰ ਵੀ ਸੁਭਾਵਿਕ ਤਰੀਕੇ ਨਾਲ ਬਦਲਿਆ ਜਾ ਸਕਦਾ ਹੈ ਅਤੇ ਕਿਹਾ ਜਾ ਸਕਦਾ ਹੈ, “ਤੁਹਾਡਾ ਪਰਮੇਸ਼ੁਰ ਯਹੋਵਾਹ|” ਪੱਕਾ ਕਰੋ ਕਿ ਇਹ ਇਸ ਤਰ੍ਹਾਂ ਸੁਣਾਈ ਨਹੀਂ ਦੇਣਾਂ ਚਾਹੀਦਾ ਕਿ ਇਸਰਾਏਲੀਆਂ ਕੋਲ ਇੱਕ ਤੋਂ ਵੱਧ ਪਰਮੇਸ਼ੁਰ ਸਨ | ਇਹ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਕਿ ਸਿਰਫ਼ ਯਹੋਵਾਹ ਹੀ ਇੱਕ ਪਰਮੇਸ਼ੁਰ ਹੈ | ਇੱਕ ਹੋਰ ਤਰੀਕੇ ਨਾਲ ਇਸ ਦਾ ਅਨੁਵਾਦ ਹੋ ਸਕਦਾ ਹੈ, “ਯਹੋਵਾਹ, ਜੋ ਤੁਹਾਡਾ ਪਰਮੇਸ਼ੁਰ ਹੈ”, ਜਾਂ “ਤੁਹਾਡਾ ਪਰਮੇਸ਼ੁਰ , ਜਿਸਦਾ ਨਾਮ ਯਹੋਵਾਹ ਹੈ |”

ਜਿਸ ਨੇ ਤੁਹਾਨੂੰ ਗੁਲਾਮੀ ਤੋਂ ਅਜ਼ਾਦ ਕਰਾਇਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਂ ਤੁਹਾਨੂੰ ਗੁਲਾਮੀ ਤੋਂ ਅਜ਼ਾਦ ਕੀਤਾ ਹੈ |”