pa_obs/content/48.md

10 KiB
Raw Permalink Blame History

ਯਿਸੂ ਵਾਇਦਾ ਕੀਤਾ ਹੋਇਆ ਮਸੀਹਾ ਹੈ

OBS Image

ਜਦੋਂ ਪਰਮੇਸ਼ੁਰ ਨੇ ਸੰਸਾਰ ਦੀ ਰਚਨਾ ਕੀਤੀ ਸਭ ਕੁੱਝ ਸੰਪੂਰਨ ਸੀ |ਕੋਈ ਪਾਪ ਨਹੀਂ ਸੀ |ਆਦਮ ਅਤੇ ਹਵਾ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ ਅਤੇ ਪਰਮੇਸ਼ੁਰ ਨੂੰ ਵੀ ਪਿਆਰ ਕਰਦੇ ਸਨ |ਕੋਈ ਵੀ ਬਿਮਾਰੀ ਅਤੇ ਮੌਤ ਨਹੀਂ ਸੀ |ਪਰਮੇਸ਼ੁਰ ਸੰਸਾਰ ਨੂੰ ਇਸੇ ਤਰੀਕੇ ਦਾ ਹੀ ਚਾਹੁੰਦਾ ਸੀ |

OBS Image

ਸ਼ੈਤਾਨ ਬਾਗ਼ ਵਿੱਚ ਸੱਪ ਦੁਆਰਾ ਬੋਲਿਆ ਤਾਂ ਕਿ ਹਵਾ ਨੂੰ ਧੋਖਾ ਦੇਵੇ |ਤਦ ਉਸ ਨੇ ਅਤੇ ਆਦਮ ਨੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ |ਕਿਉਂਕਿ ਉਹਨਾਂ ਨੇ ਪਾਪ ਕੀਤਾ, ਇਸ ਲਈ ਧਰਤੀ ਉੱਤੇ ਹਰ ਇੱਕ ਬਿਮਾਰ ਹੁੰਦਾ ਅਤੇ ਮਰਦਾ ਹੈ |

OBS Image

ਕਿਉਂਕਿ ਆਦਮ ਅਤੇ ਹਵਾ ਨੇ ਪਾਪ ਕੀਤਾ, ਇਸ ਤੋਂ ਵੀ ਜ਼ਿਆਦਾ ਭਿਆਨਕ ਹੋਇਆ |ਉਹ ਪਰਮੇਸ਼ੁਰ ਦੇ ਦੁਸ਼ਮਣ ਬਣ ਗਏ |ਨਤੀਜੇ ਵਜੋਂ, ਉਸ ਸਮੇਂ ਤੋਂ ਲੈ ਕੇ ਹਰ ਇੱਕ ਵਿਅਕਤੀ ਪਾਪੀ ਸੁਭਾਓ ਨਾਲ ਪੈਦਾ ਹੋਇਆ ਅਤੇ ਪਰਮੇਸ਼ੁਰ ਦਾ ਦੁਸ਼ਮਣ ਬਣਿਆ |ਪਾਪ ਦੇ ਕਾਰਨ ਪਰਮੇਸ਼ੁਰ ਅਤੇ ਲੋਕਾਂ ਵਿਚਕਾਰ ਰਿਸ਼ਤਾ ਟੁੱਟ ਗਿਆ ਸੀ |ਪਰ ਪਰਮੇਸ਼ੁਰ ਕੋਲ ਇਸ ਰਿਸ਼ਤੇ ਨੂੰ ਬਹਾਲ ਕਰਨ ਲਈ ਇੱਕ ਯੋਜਨਾ ਸੀ |

OBS Image

ਪਰਮੇਸ਼ੁਰ ਨੇ ਵਾਇਦਾ ਕੀਤਾ ਕਿ ਹਵਾ ਦੀ ਸੰਤਾਨ ਸ਼ੈਤਾਨ ਦੇ ਸਿਰ ਨੂੰ ਕੁਚਲੇਗੀ ਅਤੇ ਸ਼ੈਤਾਨ ਉਸ ਦੀ ਅੱਡੀ ਨੂੰ ਡੱਸੇਗਾ |ਇਸ ਦਾ ਮਤਲਬ ਸ਼ੈਤਾਨ ਮਸੀਹ ਨੂੰ ਮਾਰੇਗਾ ਪਰ ਪਰਮੇਸ਼ੁਰ ਉਸ ਨੂੰ ਦੁਬਾਰਾ ਫੇਰ ਜੀਉਂਦਾ ਕਰੇਗਾ ਅਤੇ ਤਦ ਮਸੀਹ ਸ਼ੈਤਾਨ ਦੀ ਸ਼ਕਤੀ ਨੂੰ ਹਮੇਸ਼ਾਂ ਲਈ ਕੁਚਲ ਦੇਵੇਗਾ |ਬਹੁਤ ਸਾਲ ਬਾਅਦ, ਪਰਮੇਸ਼ੁਰ ਨੇ ਪ੍ਰਗਟ ਕੀਤਾ ਕਿ ਯਿਸੂ ਹੀ ਮਸੀਹ ਹੈ |

OBS Image

ਜਦੋਂ ਪਰਮੇਸ਼ੁਰ ਨੇ ਸਾਰੀ ਧਰਤੀ ਨੂੰ ਪਾਣੀ ਨਾਲ ਖ਼ਤਮ ਕੀਤਾ ਤਾਂ ਉਸਨੇ ਉਹਨਾਂ ਲੋਕਾਂ ਨੂੰ ਬਚਾਉਣ ਲਈ ਜੋ ਉਸ ਉੱਤੇ ਵਿਸ਼ਵਾਸ ਕਰਦੇ ਸਨ ਇੱਕ ਕਿਸ਼ਤੀ ਦਿੱਤੀ |ਉਸੇ ਤਰੀਕੇ ਨਾਲ, ਆਪਣੇ ਪਾਪਾਂ ਦੇ ਕਾਰਨ ਹਰ ਇੱਕ ਨਾਸ ਹੋਣ ਵਾਲਾ ਸੀ ਪਰ ਪਰਮੇਸ਼ੁਰ ਨੇ ਯਿਸੂ ਨੂੰ ਸੰਸਾਰ ਲਈ ਦੇ ਦਿੱਤਾ ਤਾਂ ਕਿ ਹਰ ਇੱਕ ਜੋ ਉਸ ਉੱਤੇ ਵਿਸ਼ਵਾਸ ਕਰੇ ਉਹ ਉਸ ਨੂੰ ਬਚਾਵੇ |

OBS Image

ਸੈਂਕੜੇ ਸਾਲਾਂ ਤੋਂ ਜਾਜ਼ਕ ਲਗਾਤਾਰ ਪਰਮੇਸ਼ੁਰ ਅੱਗੇ ਬਲੀਆਂ ਚੜਾਉਂਦੇ ਸਨ ਕਿ ਉਹ ਲੋਕਾਂ ਨੂੰ ਉਹ ਸਜਾ ਦਿਖਾਉਣ ਜੋ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੇ ਕਾਰਨ ਮਿਲਣ ਵਾਲੀ ਸੀ |ਪਰ ਉਹ ਬਲੀਆਂ ਉਹਨਾਂ ਦੇ ਪਾਪਾਂ ਨੂੰ ਹਟਾ ਨਹੀਂ ਸਕਦੀਆਂ ਸਨ |ਯਿਸੂ ਮਹਾਨ ਜਾਜ਼ਕ ਹੈ |ਦੂਸਰੇ ਜਾਜ਼ਕਾਂ ਦੀ ਤਰ੍ਹਾਂ ਨਹੀਂ, ਉਸ ਨੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ ਜੋ ਸੰਸਾਰ ਦੇ ਸਾਰੇ ਲੋਕਾਂ ਦੇ ਪਾਪਾਂ ਨੂੰ ਮਿਟਾ ਸਕਦਾ ਸੀ |ਯਿਸੂ ਸਿੱਧ ਮਹਾਨ ਜਾਜ਼ਕ ਸੀ ਕਿਉਂਕਿ ਉਸ ਨੇ ਹਰ ਪਾਪ ਦੀ ਸਜਾ ਨੂੰ ਆਪਣੇ ਉੱਪਰ ਲੈ ਲਿਆ ਜੋ ਹਰ ਇੱਕ ਮਨੁੱਖ ਨੇ ਕੀਤਾ ਸੀ |

OBS Image

ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਧਰਤੀ ਦੀਆਂ ਸਾਰੀਆਂ ਜਾਤੀਆਂ ਤੇਰੇ ਦੁਆਰਾ ਬਰਕਤ ਪਾਉਣਗੀਆਂ |”ਯਿਸੂ ਅਬਰਾਹਾਮ ਦੀ ਸੰਤਾਨ ਸੀ |

OBS Image

ਸਾਰੀਆਂ ਜਾਤੀਆਂ ਦੇ ਲੋਕਾਂ ਨੇ ਉਸ ਦੁਆਰਾ ਬਰਕਤ ਪਾਈ, ਕਿਉਂਕਿ ਹਰ ਇੱਕ ਜਿਹੜਾ ਯਿਸ਼ੂ ਉੱਤੇ ਵਿਸ਼ਵਾਸ ਕਰਦਾ ਹੈ ਪਾਪਾਂ ਤੋਂ ਬਚਾਇਆ ਜਾਂਦਾ ਹੈ, ਅਤੇ ਅਬਰਾਹਾਮ ਦੀ ਆਤਮਿਕ ਸੰਤਾਨ ਬਣ ਜਾਂਦਾ ਹੈ |ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਉਸਦੇ ਪੁੱਤਰ ਇਸਹਾਕ ਨੂੰ ਕੁਰਬਾਨ ਕਰਨ ਲਈ ਕਿਹਾ, ਪਰਮੇਸ਼ੁਰ ਨੇ ਉਸ ਦੇ ਪੁੱਤਰ ਇਸਹਾਕ ਦੀ ਜਗ੍ਹਾ ਕੁਰਬਾਨੀ ਲਈ ਲੇਲੇ ਦਾ ਪ੍ਰਬੰਧ ਕੀਤਾ | ਆਪਣੇ ਪਾਪਾਂ ਲਈ ਅਸੀਂ ਸਭ ਮੌਤ ਦੇ ਹੱਕਦਾਰ ਹਾਂ |ਪਰ ਪਰਮੇਸ਼ੁਰ ਨੇ ਯਿਸੂ ਨੂੰ ਸਾਡੇ ਲਈ ਦੇ ਦਿੱਤਾ, ਜੋ ਪਰਮੇਸ਼ੁਰ ਦਾ ਲੇਲਾ ਹੈ ਤਾਂਕਿ ਸਾਡੀ ਜਗ੍ਹਾ ਮਰਨ ਲਈ ਕੁਰਬਾਨ ਹੋਵੇ|

OBS Image

ਜਦੋਂ ਪਰਮੇਸ਼ੁਰ ਨੇ ਮਿਸਰ ਉੱਤੇ ਆਖਰੀ ਬਵਾ ਭੇਜੀ ਉਸ ਨੇ ਇਸਰਾਏਲੀਆਂ ਦੇ ਹਰ ਇੱਕ ਪਰਿਵਾਰ ਨੂੰ ਇੱਕ ਨਿਰਦੋਸ਼ ਲੇਲਾ ਕੱਟਣ ਅਤੇ ਉਸਦਾ ਲਹੂ ਆਪਣੇ ਦਰਵਾਜਿਆਂ ਦੀਆਂ ਚੁਗਾਠਾਂ ਤੇ ਲਾਉਣ ਲਈ ਕਿਹਾ | ਜਦੋ ਪਰਮੇਸ਼ੁਰ ਨੇ ਖੂਨ ਨੂੰ ਦੇਖਿਆ ਤਾਂ ਉਹ ਉਹਨਾਂ ਦੇ ਘਰਾਂ ਦੇ ਉੱਪਰੋਂ ਦੀ ਲੰਘ ਗਿਆ ਅਤੇ ਉਹਨਾਂ ਦੇ ਪਹਿਲੋਠਿਆਂ ਨੂੰ ਨਾ ਮਾਰਿਆ |ਇਸ ਘਟਨਾ ਨੂੰ ਪਸਾਹ ਕਿਹਾ ਜਾਂਦਾ ਹੈ |

OBS Image

ਯਿਸੂ ਪਸਾਹ ਦਾ ਲੇਲਾ ਹੈ |ਉਹ ਸੰਪੂਰਨ ਅਤੇ ਪਾਪ ਰਹਿਤ ਸੀ ਅਤੇ ਪਸਾਹ ਤਿਉਹਾਰ ਦੇ ਸਮੇਂ ਮਾਰਿਆ ਗਿਆ |ਜਦੋਂ ਕੋਈ ਵੀ ਯਿਸੂ ਤੇ ਵਿਸ਼ਵਾਸ ਕਰਦਾ ਹੈ, ਤਾਂ ਯਿਸੂ ਦਾ ਲਹੂ ਵਿਅਕਤੀ ਦੇ ਪਾਪ ਲਈ ਮੁੱਲ ਤਾਰਦਾ ਹੈ ਅਤੇ ਪਰਮੇਸ਼ੁਰ ਦੀ ਸਜਾ ਉਸ ਵਿਅਕਤੀ ਦੇ ਉੱਪਰੋਂ ਲੰਘ ਜਾਂਦੀ ਹੈ |

OBS Image

ਪਰਮੇਸ਼ੁਰ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਜੋ ਉਸਦੇ ਚੁਣੇ ਗਏ ਲੋਕ ਸਨ |ਪਰ ਪਰਮੇਸ਼ੁਰ ਨੇ ਹੁਣ ਇੱਕ ਨਵਾਂ ਨੇਮ ਬੰਨ੍ਹਿਆ ਜੋ ਹਰ ਇੱਕ ਲਈ ਉਪਲੱਭਦ ਹੈ |ਇਸ ਨਵੇਂ ਨੇਮ ਦੇ ਕਾਰਨ ਹਰ ਕੋਈ ਕਿਸੇ ਵੀ ਜਾਤੀ ਤੋਂ ਯਿਸੂ ਤੇ ਵਿਸ਼ਵਾਸ ਕਰਕੇ ਪਰਮੇਸ਼ੁਰ ਦੇ ਲੋਕਾਂ ਦਾ ਭਾਗ ਬਣ ਸਕਦੇ ਹਨ |

OBS Image

ਮੂਸਾ ਇੱਕ ਮਹਾਨ ਨਬੀ ਸੀ ਜਿਸ ਨੇ ਪਰਮੇਸ਼ੁਰ ਦੇ ਵਚਨ ਦੀ ਘੋਸ਼ਣਾ ਕੀਤੀ |ਪਰ ਯਿਸੂ ਸਭ ਨਬੀਆਂ ਤੋਂ ਮਹਾਨ ਹੈ |ਉਹ ਪਰਮੇਸ਼ੁਰ ਹੈ, ਇਸ ਲਈ ਜੋ ਕੁੱਝ ਵੀ ਉਸਨੇ ਕੀਤਾ ਅਤੇ ਕਿਹਾ ਉਹ ਸਭ ਪਰਮੇਸ਼ੁਰ ਦੇ ਕੰਮ ਅਤੇ ਵਚਨ ਹਨ |ਇਸ ਲਈ ਯਿਸੂ ਨੂੰ ਪਰਮੇਸ਼ੁਰ ਦਾ ਵਚਨ ਕਿਹਾ ਜਾਂਦਾ ਹੈ |

OBS Image

ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਵਾਅਦਾ ਕੀਤਾ ਕਿ ਉਸ ਦੀ ਸੰਤਾਨ ਵਿੱਚੋਂ ਇੱਕ ਹਮੇਸ਼ਾਂ ਲਈ ਰਾਜ ਕਰੇਗਾ |ਕਿਉਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਅਤੇ ਮਸੀਹਾ ਹੈ, ਇਹ ਉਹ ਦਾਊਦ ਦੀ ਖਾਸ ਸੰਤਾਨ ਹੈ ਜੋ ਹਮੇਸ਼ਾਂ ਲਈ ਰਾਜ ਕਰ ਸਕਦਾ ਹੈ |

OBS Image

ਦਾਊਦ ਇਸਰਾਏਲ ਦਾ ਰਾਜਾ ਸੀ ਪਰ ਯਿਸੂ ਪੂਰੀ ਸ਼੍ਰਿਸਟੀ ਦਾ ਰਾਜਾ ਹੈ |ਉਹ ਦੁਬਾਰਾ ਫੇਰ ਆਵੇਗਾ ਅਤੇ ਹਮੇਸ਼ਾਂ ਲਈ ਆਪਣੇ ਰਾਜ ਉੱਤੇ ਧਰਮ ਅਤੇ ਸ਼ਾਂਤੀ ਨਾਲ ਰਾਜ ਕਰੇਗਾ |

ਬਾਈਬਲ ਕਹਾਣੀ ਵਿੱਚੋਂ ਉਤਪਤ - 1-3, 6, 14, 22; ਕੂਚ - 12, 20; 2 ਸੈਮੁਏਲ - 7; ਇਬਰਾਨੀ - 3:1-6, 4:14-5:10, 7:1-8:13, 9:11-10:18; ਪ੍ਰਕਾਸ਼ ਦੀ ਪੋਥੀ - 21