pa_obs/content/46.md

8.8 KiB
Raw Permalink Blame History

ਪੌਲੁਸ ਇੱਕ ਮਸੀਹੀ ਬਣ ਗਿਆ

OBS Image

ਸੌਲੁਸ ਇੱਕ ਨੌਜਵਾਨ ਸੀ ਜੋ ਇਸਤੀਫਾਨ ਦੇ ਮਾਰਨ ਵਾਲਿਆਂ ਦੇ ਕੱਪੜਿਆਂ ਦੀ ਰਾਖੀ ਕਰਦਾ ਸੀ |ਉਹ ਯਿਸੂ ਤੇ ਵਿਸ਼ਵਾਸ ਨਹੀਂ ਕਰਦਾ ਸੀ ਅਤੇ ਵਿਸ਼ਵਾਸੀਆਂ ਨੂੰ ਸਤਾਉਂਦਾ ਸੀ |ਉਹ ਯਰੂਸ਼ਲਮ ਵਿੱਚ ਘਰ ਘਰ ਜਾ ਕੇ ਮਰਦਾਂ ਅਤੇ ਔਰਤਾਂ ਨੂੰ ਫੜ੍ਹਦਾ ਅਤੇ ਜ਼ੇਲ੍ਹ ਵਿੱਚ ਪਾਉਂਦਾ ਸੀ |ਮਹਾਂ ਜਾਜ਼ਕ ਨੇ ਸੌਲੁਸ ਨੂੰ ਮੰਨਜ਼ੂਰੀ ਦਿੱਤੀ ਸੀ ਕਿ ਉਹ ਦੰਮਿਸਕ ਵਿੱਚ ਜਾ ਕੇ ਮਸੀਹਾਂ ਨੂੰ ਫੜ੍ਹੇ ਅਤੇ ਵਾਪਸ ਯਰੂਸ਼ਲਮ ਲੈ ਕੇ ਆਵੇ |

OBS Image

ਜਦੋਂ ਸੌਲੁਸ ਦੰਮਿਸਕ ਦੇ ਰਾਹ ਵਿੱਚ ਸੀ ਤਾਂ ਉਸ ਦੇ ਚਾਰ ਚੁਫੇਰੇ ਸਵਰਗ ਤੋਂ ਇੱਕ ਚਮਕੀਲੀ ਰੌਸ਼ਨੀ ਦਿਖਾਈ ਦਿੱਤੀ ਅਤੇ ਉਹ ਹੇਠਾਂ ਜ਼ਮੀਨ ਤੇ ਡਿੱਗ ਗਿਆ |ਸੌਲੁਸ ਨੇ ਕਿਸੇ ਨੂੰ ਇਹ ਕਹਿੰਦੇ ਸੁਣਿਆ, “ਸੌਲੁਸ !ਸੌਲੁਸ !ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ?”ਸੌਲੁਸ ਨੇ ਪੁੱਛਿਆ, “ਸੁਆਮੀ , ਤੂੰ ਕੌਣ ਹੈ ?”ਯਿਸੂ ਨੇ ਉੱਤਰ ਦਿੱਤਾ, “ਮੈਂ ਯਿਸੂ ਹਾਂ|ਤੂੰ ਮੈਨੂੰ ਸਤਾ ਰਿਹਾ ਹੈ !”

OBS Image

ਜਦੋਂ ਸੌਲੁਸ ਉੱਠਿਆ, ਉਹ ਦੇਖ ਨਹੀਂ ਸਕਦਾ ਸੀ |ਉਸ ਦੇ ਦੰਮਿਸਕ ਪਹੁੰਚਣ ਲਈ ਉਸਦੇ ਮਿੱਤਰਾਂ ਨੂੰ ਉਸ ਦੀ ਅਗਵਾਈ ਕਰਨੀ ਪਈ |ਸੌਲੁਸ ਨੇ ਤਿੰਨ ਦਿਨ ਨਾ ਕੱਝ ਖਾਧਾ ਨਾ ਪੀਤਾ |

OBS Image

ਦੰਮਿਸਕ ਵਿੱਚ ਇੱਕ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ |ਪਰਮੇਸ਼ੁਰ ਨੇ ਉਸ ਨੂੰ ਕਿਹਾ, “ਉਸ ਘਰ ਵਿੱਚ ਜਾਹ ਜਿੱਥੇ ਸੌਲੁਸ ਠਹਿਰਿਆ ਹੈ |ਉਸ ਦੇ ਸਿਰ ਉੱਤੇ ਹੱਥ ਰੱਖ ਤਾਂ ਕਿ ਉਹ ਦੁਬਾਰਾ ਦੇਖਣ ਲੱਗੇ |ਪਰ ਹਨਾਨਿਯਾਹ ਨੇ ਕਿਹਾ, “ਸੁਆਮੀ , ਮੈਂ ਸੁਣਿਆ ਹੈ ਕਿ ਉਹ ਵਿਅਕਤੀ ਕਿਸ ਤਰ੍ਹਾਂ ਵਿਸ਼ਵਾਸੀਆਂ ਨੂੰ ਸਤਾਉਂਦਾ ਹੈ |”ਪਰਮੇਸ਼ੁਰ ਨੇ ਉੱਤਰ ਦਿੱਤਾ, “ਜਾਹ !ਮੈਂ ਉਸ ਨੂੰ ਚੁਣਿਆ ਹੈ ਕਿ ਉਹ ਯਹੂਦੀਆਂ ਅਤੇ ਦੂਸਰੇ ਲੋਕਾਂ ਦੀਆਂ ਜਾਤੀਆਂ ਨੂੰ ਮੇਰਾ ਨਾਮ ਦੱਸੇ |ਉਹ ਮੇਰੇ ਨਾਮ ਦੇ ਕਾਰਨ ਬਹੁਤ ਪ੍ਰਕਾਰ ਦੇ ਦੁੱਖ ਉਠਾਏਗਾ |”

OBS Image

ਇਸ ਲਈ ਹਨਾਨਿਯਾਹ ਸੌਲੁਸ ਕੋਲ ਗਿਆ, ਉਸਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਅਤੇ ਕਿਹਾ, “ਯਿਸੂ ਜੋ ਮਾਰਗ ਵਿੱਚ ਤੇਰੇ ਉੱਤੇ ਪ੍ਰਗਟ ਹੋਇਆ ਉਸ ਨੇ ਮੈਨੂੰ ਭੇਜਿਆ ਕਿ ਤੂੰ ਦੁਬਾਰਾ ਆਪਣੀ ਅੱਖਾਂ ਦੀ ਰੌਸ਼ਨੀ ਪ੍ਰਾਪਤ ਕਰੇਂ ਅਤੇ ਪਵਿੱਤਰ ਆਤਮਾ ਨਾਲ ਭਰੇਂ |”ਸੌਲੁਸ ਇੱਕ ਦਮ ਦੁਬਾਰਾ ਦੇਖਣ ਲੱਗਾ ਅਤੇ ਹਨਾਨਿਯਾਹ ਨੇ ਉਸ ਨੂੰ ਬਪਤਿਸਮਾ ਦਿੱਤਾ |ਤਦ ਸੌਲੁਸ ਨੇ ਕੁੱਝ ਭੋਜਨ ਖਾਧਾ ਅਤੇ ਉਸ ਦੀ ਸ਼ਕਤੀ ਵਾਪਸ ਆਈ |

OBS Image

ਉਸੇ ਘੜੀ, ਸੌਲੁਸ ਦੰਮਿਸਕ ਵਿੱਚ ਯਹੂਦੀਆਂ ਨੂੰ ਪ੍ਰਚਾਰ ਕਰਨ ਲੱਗਾ ਇਹ ਕਹਿੰਦਾ ਹੋਇਆ, “ਯਿਸੂ ਪਰਮੇਸ਼ੁਰ ਦਾ ਪੁੱਤਰ ਹੈ !”ਯਹੂਦੀ ਹੈਰਾਨ ਹੋਏ ਕਿ ਉਹ ਵਿਅਕਤੀ ਜੋ ਵਿਸ਼ਵਾਸੀਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਸੀ ਹੁਣ ਉਹ ਵੀ ਯਿਸੂ ਤੇ ਵਿਸ਼ਵਾਸ ਕਰਦਾ ਹੈ |ਸੌਲੁਸ ਨੇ ਯਹੂਦੀਆਂ ਨਾਲ ਤਰਕ ਵਿਵਾਦ ਕੀਤਾ ਇਹ ਸਾਬਿਤ ਕਰਦੇ ਹੋਏ ਕਿ ਯਿਸੂ ਹੀ ਮਸੀਹ ਸੀ |

OBS Image

ਕਾਫ਼ੀ ਦਿਨਾਂ ਬਾਅਦ, ਯਹੂਦੀਆਂ ਨੇ ਸੌਲੁਸ ਨੂੰ ਮਾਰਨ ਦੀ ਯੋਜਨਾਂ ਬਣਾਈ |ਉਹਨਾਂ ਨੇ ਮਨੁੱਖਾਂ ਨੂੰ ਭੇਜਿਆ ਕਿ ਉਹ ਸ਼ਹਿਰ ਦੇ ਫਾਟਕਾਂ ਉੱਤੇ ਜਾ ਕੇ ਉਸ ਨੂੰ ਮਾਰਨ ਲਈ ਨਿਗਾਹ ਰੱਖਣ |ਪਰ ਸੌਲੁਸ ਨੇ ਇਸ ਬਾਰੇ ਸੁਣ ਲਿਆ ਸੀ ਅਤੇ ਉਸਦੇ ਮਿੱਤਰਾਂ ਨੇ ਉਸ ਦੇ ਬਚ ਨਿੱਕਲਣ ਵਿੱਚ ਮਦਦ ਕੀਤੀ |ਇੱਕ ਰਾਤ ਉਹਨਾਂ ਨੇ ਉਸ ਨੂੰ ਇੱਕ ਟੋਕਰੀ ਵਿੱਚ ਬਿਠਾ ਕੇ ਉਸ ਨੂੰ ਸ਼ਹਿਰ ਦੀ ਦੀਵਾਰ ਤੋਂ ਹੇਠਾਂ ਉਤਾਰ ਦਿੱਤਾ |ਦੰਮਿਸਕ ਤੋਂ ਬਚ ਨਿੱਕਲਣ ਤੋਂ ਬਾਅਦ ਉਹ ਲਗਾਤਾਰ ਯਿਸੂ ਦਾ ਪ੍ਰਚਾਰ ਕਰਦਾ ਰਿਹਾ |

OBS Image

ਸੌਲੁਸ ਯਰੂਸ਼ਲਮ ਵਿੱਚ ਰਸੂਲਾਂ ਨੂੰ ਮਿਲਣ ਲਈ ਗਿਆ ਪਰ ਉਹ ਉਸ ਤੋਂ ਡਰਦੇ ਸਨ |ਤਦ ਇੱਕ ਬਰਨਬਾਸ ਨਾਮ ਦਾ ਵਿਸ਼ਵਾਸੀ ਉਸ ਨੂੰ ਰਸੂਲਾਂ ਕੋਲ ਲੈ ਕੇ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਸੌਲੁਸ ਨੇ ਦੰਮਿਸਕ ਵਿੱਚ ਦਲੇਰੀ ਨਾਲ ਪ੍ਰਚਾਰ ਕੀਤਾ |ਇਸ ਤੋਂ ਬਾਅਦ ਰਸੂਲਾਂ ਨੇ ਉਸ ਨੂੰ ਗ੍ਰਹਿਣ ਕਰ ਲਿਆ |

OBS Image

ਕੁੱਝ ਵਿਸ਼ਵਾਸੀ ਜੋ ਸਤਾਏ ਜਾਣ ਦੇ ਕਾਰਨ ਯਰੂਸ਼ਲਮ ਵਿੱਚੋਂ ਭੱਜ ਕੇ ਦੂਰ ਅੰਤਾਕਿਆ ਚਲੇ ਗਏ ਸਨ, ਉਹਨਾਂ ਨੇ ਉੱਥੇ ਯਿਸੂ ਦਾ ਪ੍ਰਚਾਰ ਕੀਤਾ |ਅੰਤਾਕਿਆ ਵਿੱਚ ਵਧੇਰੇ ਲੋਕ ਯਹੂਦੀ ਨਹੀਂ ਸਨ ਪਰ ਪਹਿਲੀ ਵਾਰ ਉਹਨਾਂ ਵਿੱਚੋਂ ਬਹੁਤੇ ਵਿਸ਼ਵਾਸੀ ਬਣ ਗਏ ਸਨ |ਬਰਨਬਾਸ ਅਤੇ ਸੌਲੁਸ ਉੱਥੇ ਨਵੇਂ ਵਿਸ਼ਵਾਸੀਆਂ ਨੂੰ ਯਿਸੂ ਬਾਰੇ ਹੋਰ ਸਿਖਾਉਣ ਅਤੇ ਕਲੀਸੀਆ ਨੂੰ ਤਕੜਾ ਕਰਨ ਲਈ ਗਏ |ਇਹ ਅੰਤਾਕਿਆ ਹੀ ਹੈ ਜਿੱਥੇ ਪਹਿਲੀ ਵਾਰ ਵਿਸ਼ਵਾਸੀ “ਮਸੀਹੀ” ਕਹਿਲਾਏ |

OBS Image

ਇੱਕ ਦਿਨ, ਅੰਤਾਕਿਆ ਵਿੱਚ ਜਦੋਂ ਮਸੀਹੀ ਵਰਤ ਰੱਖ ਕੇ ਪ੍ਰਾਰਥਨਾ ਕਰਦੇ ਸਨ, ਪਵਿੱਤਰ ਆਤਮਾਂ ਨੇ ਉਹਨਾਂ ਨੂੰ ਕਿਹਾ, “ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਅੱਲਗ ਕਰੋ ਜਿਸ ਨੂੰ ਕਰਨ ਲਈ ਮੈਂ ਉਹਨਾਂ ਨੂੰ ਬੁਲਾਇਆ ਹੈ |”ਇਸ ਲਈ ਅੰਤਾਕਿਆ ਦੀ ਕਲੀਸੀਆ ਨੇ ਉਹਨਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਲਈ ਪ੍ਰਾਰਥਨਾ ਕੀਤੀ |ਤਦ ਉਹਨਾਂ ਨੇ ਉਹਨਾਂ ਨੂੰ ਹੋਰ ਕਈ ਜਗ੍ਹਾਵਾਂ ਵਿੱਚ ਯਿਸੂ ਬਾਰੇ ਖੁਸ਼ ਖ਼ਬਰੀ ਪ੍ਰਚਾਰ ਕਰਨ ਲਈ ਭੇਜਿਆ |ਬਰਨਬਾਸ ਅਤੇ ਸੌਲੁਸ ਨੇ ਕਈ ਜਾਤੀਆਂ ਦੇ ਲੋਕਾਂ ਨੂੰ ਸਿਖਾਇਆ ਅਤੇ ਬਹੁਤ ਲੋਕਾਂ ਨੇ ਯਿਸੂ ਤੇ ਵਿਸ਼ਵਾਸ ਕੀਤਾ |

ਬਾਈਬਲ ਕਹਾਣੀ ਵਿੱਚੋਂ ਰਸੂਲਾਂ ਦੇ ਕਰਤੱਬ - 8:3; 9:1-31; 11:19-26; 13:1-3