pa_obs/content/42.md

8.9 KiB
Raw Permalink Blame History

ਯਿਸੂ ਵਾਪਿਸ ਸਵਰਗ ਚਲੇ ਗਏ

OBS Image

ਜਿਸ ਦਿਨ ਯਿਸੂ ਮੁਰਦਿਆਂ ਵਿੱਚੋਂ ਜੀਅ ਉੱਠਿਆ , ਉਸ ਦੇ ਦੋ ਚੇਲੇ ਇੱਕ ਨੇੜੇ ਦੇ ਸ਼ਹਿਰ ਨੂੰ ਜਾ ਰਹੇ ਸਨ । ਉਹ ਚੱਲਦੇ ਹੋਏ ਅਤੇ ਗੱਲਾਂ ਕਰ ਰਹੇ ਸਨ ਕਿ ਯਿਸੂ ਨਾਲ ਕੀ ਹੋਇਆ ਸੀ । ਉਹਨਾਂ ਦੀ ਆਸ ਸੀ ਕਿ ਉਹ ਮਸੀਹਾ ਸੀ, ਪਰ ਫਿਰ ਵੀ ਉਸਨੂੰ ਮਾਰ ਦਿੱਤਾ ਗਿਆ ਸੀ । ਤਦ ਔਰਤਾਂ ਨੇ ਕਿਹਾ, ਉਹ ਫਿਰ ਜ਼ਿੰਦਾ ਹੋ ਗਿਆ । ਉਹ ਨਹੀਂ ਸਮਝ ਸਕੇ ਕਿ, ਕੀ ਵਿਸ਼ਵਾਸ ਕਰੀਏ ।

OBS Image

ਯਿਸੂ ਉਹਨਾਂ ਕੋਲ ਪਹੁੰਚੇ ਅਤੇ ਉਸ ਨੇ ਉਹਨਾਂ ਦੇ ਨਾਲ ਤੁਰਨਾ ਸ਼ੁਰੂ ਕੀਤਾ, ਪਰ ਉਹ ਉਸ ਨੂੰ ਪਛਾਣ ਨਾ ਸਕੇ।ਉਸ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਕਿਸ ਬਾਰੇ ਗੱਲਾਂ ਕਰ ਰਹੇ ਹੋ, ਅਤੇ ਉਹਨਾਂ ਨੇ ਉਸ ਨੂੰ ਕਿਹਾ ਉਹ ਸਾਰੇ ਚਮਤਕਾਰੀ ਕੰਮਾਂ ਬਾਰੇ ਜੋ ਯਿਸੂ ਨਾਲ ਪਿਛਲੇ ਕੁੱਝ ਦਿਨਾਂ ਦੌਰਾਨ ਹੋਏ, ??? ਬਾਰੇ ਦੱਸਿਆ ।ਉਹਨਾਂ ਸੋਚਿਆ ਕਿ ਉਹ ਇੱਕ ਸੈਲਾਨੀ ਨਾਲ ਗੱਲ ਕਰ ਰਹੇ ਸਨ, ਜੋ ਨਹੀਂ ਜਾਣਦਾ ਸੀ ਕਿ ਯਰੂਸ਼ਲਮ ਵਿੱਚ ਕੀ ਹੋਇਆ ਸੀ ।

OBS Image

ਤਦ ਯਿਸੂ ਨੇ ਉਹਨਾਂ ਨੂੰ ਸਮਝਾਇਆ,ਜੋ ਪਰਮੇਸ਼ੁਰ ਦੇ ਬਚਨ ਵਿੱਚ, ਮਸੀਹ ਬਾਰੇ ਲਿਖਿਆ ਸੀ।ਉਸ ਨੇ ਉਹਨਾਂ ਨੂੰ ਯਾਦ ਕਰਾਇਆ ਕਿ ਨਬੀਆਂ ਨੇ ਕਿਹਾ ਮਸੀਹਾ ਦੁੱਖ ਉਠਾਏਗਾ ਅਤੇ ਉਹ ਮਾਰਿਆ ਜਾਵੇਗਾ, ਪਰ ਤੀਜੇ ਦਿਨ ਫ਼ਿਰ ਜੀਅ ਉੱਠੇਗਾ ।ਜਦ ਉਹ ਸ਼ਹਿਰ ਪਹੁੰਚ ਗਏ ਜਿੱਥੇ ਦੋ ਵਿਅਕਤੀ ਆਂ ਨੇ ਰਹਿਣ ਦੀ ਯੋਜਨਾ ਬਣਾਈ, ਉਹ ਲਗਭਗ ਸ਼ਾਮ ਦਾ ਸਮਾਂ ਸੀ ।

OBS Image

ਦੋ ਵਿਅਕਤੀ ਆ ਨੇ ਯਿਸੂ ਨੂੰ ਰਹਿਣ ਲਈ ਸੱਦਾ ਦਿੱਤਾ, ਇਸ ਲਈ ਉਸ ਨੇ ਕੀਤਾ ।ਜਦੋਂ ਉਹ ਸ਼ਾਮ ਦਾ ਭੋਜਨ ਖਾਣ ਲਈ ਤਿਆਰ ਸਨ, ਯਿਸੂ ਨੇ ਇੱਕ ਰੋਟੀ ਨੂੰ ਚੁੱਕਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਹੈ, ਅਤੇ ਫਿਰ ਉਸ ਨੂੰ ਤੋਂ ੜਿਆ ।ਅਚਾਨਕ , ਉਹਨਾਂ ਨੂੰ ਪਤਾ ਲੱਗਾ, ਕਿ ਉਹ ਯਿਸੂ ਹੈ ।ਪਰ ਉਸੇ ਹੀ ਪਲ, ਉਹ ਉਹਨਾਂ ਦੀ ਦ੍ਰਿਸ਼ਟੀ ਤੋਂ ਅਲੋਪ ਹੋ ਗਿਆ ।

OBS Image

ਦੋ ਵਿਅਕਤੀ ਆਂ ਨੇ ਇੱਕ ਦੂਜੇ ਨੂੰ ਕਿਹਾ ਕਿ ਉਹ ਯਿਸੂ ਸੀ ।ਸਾਡੇ ਦਿਲ ਕੰਬ ਗਏ, ਜਦ ਉਸ ਨੇ ਸਾਨੂੰ ਪਰਮੇਸ਼ੁਰ ਦੇ ਬਚਨਾਂ ਨੂੰ ਸਮਝਾਇਆ । ਤੁਰੰਤ , ਉਹ ਵਾਪਸ ਯਰੂਸ਼ਲਮ ਨੂੰ ਗਏ ।ਜਦ ਉਹ ਪਹੁੰਚੇ ਤੇ ਉਹਨਾਂ ਨੇ ਚੇਲਿਆਂ ਨੂੰ ਕਿਹਾ, ਯਿਸੂ ਜੀਅ ਉੱਠਿਆ ਹੈ ।ਅਸੀਂ ਉਸ ਨੂੰ ਵੇਖਿਆ ਹੈ ।

OBS Image

ਚੇਲੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਅਚਾਨਕ ਯਿਸੂ ਉਸ ਕਮਰੇ ਵਿੱਚ ਪ੍ਰਗਟ ਹੋਏ ਅਤੇ ਕਿਹਾ, ਤੁਹਾਨੂੰ ਸਾਂਤੀ ਮਿਲੇ ।ਚੇਲਿਆਂ ਨੇ ਸੋਚਿਆ ਉਹ ਕੋਈ ਭੂਤ ਹੈ, ਪਰ ਯਿਸੂ ਨੇ ਕਿਹਾ ਤੁਸੀਂ ਕਿਉਂ ਡਰ ਰਹੇ ਹੋ ਅਤੇ ਸ਼ੱਕ ਕਰ ਰਹੇ ਹੋ ?ਮੇਰੇ ਹੱਥ ਅਤੇ ਪੈਰਾਂ ਨੂੰ ਵੇਖੋ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਹਨ |ਉਹ ਕੋਈ ਭੂਤ ਨਹੀਂ ਸੀ, ਇਸ ਨੂੰ ਸਾਬਤ ਕਰਨ ਲਈ ਉਸ ਨੇ ਕੁੱਝ ਖਾਣ ਲਈ ਮੰਗਿਆ ।ਉਹਨਾਂ ਨੇ ਉਸ ਨੂੰ ਮੱਛੀ ਦਾ ਇੱਕ ਪਕਾਇਆ ਹੋਇਆ ਟੁਕੜਾ ਦਿੱਤਾ, ਅਤੇ ਉਸ ਨੇ ਇਸ ਨੂੰ ਖਾ ਲਿਆ ।

OBS Image

ਯਿਸੂ ਨੇ ਕਿਹਾ, ਮੈਂ ਸਭ ਤੁਹਾਨੂੰ ਕਿਹਾ ਸੀ ਕਿ ਕੁੱਝ ਜੋ ਪਰਮੇਸ਼ੁਰ ਦੇ ਬਚਨ ਵਿੱਚ ਮੇਰੇ ਬਾਰੇ ਲਿਖਿਆ ਹੈ ਪੂਰਾ ਹੋਵੇਗਾ ।ਤਦ ਉਸਨੇ ਉਨਾਂ ਦੇ ਮਨਾਂ ਨੂੰ ਖੋਲ੍ਹਿਆ,ਤਾਂ ਕਿ ਉਹ ਪਰਮੇਸ਼ੁਰ ਦੇ ਬਚਨਾਂ ਨੂੰ ਸਮਝ ਸਕਣ ।ਉਸਨੇ ਕਿਹਾ, ਇਹ ਲੰਬੇ ਸਮੇ ਤੋਂ ਲਿਖਿਆ ਗਿਆ ਸੀ ਕਿ ਮਸੀਹਾ ਦੁੱਖ ਉਠਾਏਗਾ, ਮਾਰਿਆ ਜਾਵੇਗਾ, ਅਤੇ ਤੀਜੇ ਦਿਨ ਫਿਰ ਜੀਅ ਉੱਠੇਗਾ ।

OBS Image

ਧਰਮ ਗ੍ਰੰਥ ਵਿੱਚ ਇਹ ਵੀ ਲਿਖਿਆ ਗਿਆ ਸੀ ਮੇਰੇ ਚੇਲੇ ਹਰ ਕਿਸੇ ਨੂੰ ਆਪਣੇ ਪਾਪਾ ਦੀ ਮਾਫ਼ੀ ਲਈ ਤੋਬਾ ਦਾ ਪ੍ਰਚਾਰ ਕਰਨਗੇ ।ਉਹ ਯਰੂਸ਼ਲਮ ਵਿੱਚ ਇਸ ਨੂੰ ਸ਼ੁਰੂ ਕਰਨਗੇ , ਅਤੇ ਫਿਰ ਹਰ ਜਗ੍ਹਾ ਸਾਰੀਆਂ ਕੋਮਾਂ ਵਿੱਚ ਜਾਣਗੇ ।ਤੁਸੀਂ ਇਹ ਸਭ ਕੁੱਝ ਦੇ ਗਵਾਹ ਹੋ ।

OBS Image

ਅਗਲੇ ਚਾਲੀ ਦਿਨਾਂ ਦੌਰਾਨ, ਯਿਸੂ ਆਪਣੇ ਚੇਲਿਆਂ ਨੂੰ ਕਈ ਵਾਰ ਦਿਖਾਈ ਦਿੱਤੇ | ਇੱਕ ਵਾਰ , ਉਹ 500 ਤੋਂ ਵੀ ਵੱਧ ਲੋਕਾਂ ​​ਨੂੰ ਦਿਖਾਈ ਦਿੱਤੇ !ਉਸ ਨੇ ਆਪਣੇ ਚੇਲਿਆਂ ਨੂੰ ਬਹੁਤ ਸਾਰੇ ਤਰੀਕਿਆ ਨਾਲ ਸਾਬਤ ਕੀਤਾ, ਕਿ ਊਹ ਜੀਉਂਦਾ ਹੈ ਅਤੇ ਉਸ ਨੇ ਉਹਨਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ ।

OBS Image

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ ।ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ​​ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ।ਯਾਦ ਰੱਖੋ, ਮੈ ਹਮੇਸ਼ਾ ਤੁਹਾਡੇ ਨਾਲ ਹੋਵਾਂਗਾ ।

OBS Image

ਯਿਸੂ ਨੇ ਮੁਰਦਿਆ ਵਿੱਚੋ ਜੀਅ ਉੱਠਣ ਦੇ ਚਾਲੀ ਦਿਨਾਂ ਬਾਅਦ, ਚੇਲਿਆਂ ਨੂੰ ਕਿਹਾ,ਤਦ ਤਕ ਯਰੂਸ਼ਲਮ ਵਿੱਚ ਰਹਿਣਾ, ਜਦ ਤਕ ਮੇਰਾ ਪਿਤਾ ਤੁਹਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾ ਦੇਵੇ ।ਤਦ ਯਿਸੂ ਸਵਰਗ ਨੂੰ ਚਲੇ ਗਏ , ਅਤੇ ਇੱਕ ਬੱਦਲ ਨੇ ਉਹਨਾਂ ਦੀ ਦ੍ਰਿਸ਼ਟੀ ਤਕ ਉਸ ਨੂੰ ਓਹਲੇ ਕਰ ਲਿਆ ।ਯਿਸੂ ਪਰਮੇਸ਼ੁਰ ਦੇ ਸੱਜੇ ਹੱਥ ਤੇ ਬੈਠ ਗਿਆ, ਕਿ ਉਹ ਸਭ ਤੇ ਰਾਜ ਕਰੇ |

ਬਾਈਬਲ ਦੀ ਕਹਾਣੀਮੱਤੀ - 28 : 16-20 ; ਮਰਕੁਸ -16 : 12-20 ; ਲੂਕਾ - 24 : 13-53 ; ਯੂਹੰਨਾ - 20: 19-23 ; ਰਸੂਲਾਂ ਦੇ ਕਰਤੱਬ - 1 : 1-11