pa_obs/content/39.md

7.8 KiB
Raw Permalink Blame History

ਯਿਸੂ ਤੇ ਮੁਕੱਦਮਾ ਚੱਲਦਾ

OBS Image

ਹੁਣ, ਅੱਧੀ ਰਾਤ ਦਾ ਸਮਾਂ ਸੀ |ਸਿਪਾਹੀ ਯਿਸੂ ਨੂੰ ਮਹਾਂ ਜਾਜ਼ਕ ਦੇ ਘਰ ਲੈ ਗਏ ਕਿ ਮਹਾਂ ਜਾਜ਼ਕ ਉਸ ਨੂੰ ਸਵਾਲ ਪੁੱਛੇ |ਪਤਰਸ ਥੋੜ੍ਹੀ ਦੂਰੀ ਤੇ ਉਹਨਾਂ ਦੇ ਪਿੱਛੇ ਪਿੱਛੇ ਗਿਆ |ਜਦੋਂ ਯਿਸੂ ਨੂੰ ਘਰ ਦੇ ਅੰਦਰ ਲੈ ਗਏ, ਪਤਰਸ ਘਰ ਦੇ ਬਾਹਰ ਰਿਹਾ ਅਤੇ ਅੱਗ ਸੇਕਣ ਲੱਗਾ |

OBS Image

ਘਰ ਦੇ ਅੰਦਰ ਯਹੂਦੀ ਆਗੂਆਂ ਨੇ ਯਿਸੂ ਤੇ ਮੁੱਕਦਮਾ ਚਲਾਇਆ |ਉਹਨਾਂ ਨੇ ਬਹੁਤ ਸਾਰੇ ਝੂਠੇ ਗਵਾਹ ਲਿਆਂਦੇ ਜਿਹਨਾਂ ਨੇ ਉਸ ਬਾਰੇ ਝੂਠ ਬੋਲਿਆ |ਫਿਰ ਵੀ, ਉਹਨਾਂ ਦੇ ਬਿਆਨ ਇੱਕ ਦੂਸਰੇ ਨਾਲ ਨਹੀਂ ਮਿਲੇ ਇਸ ਲਈ ਯਹੂਦੀ ਆਗੂ ਯਿਸੂ ਨੂੰ ਕਿਸੇ ਵੀ ਤਰ੍ਹਾਂ ਨਾਲ ਦੋਸ਼ੀ ਨਾ ਠਹਿਰਾ ਸਕੇ |ਯਿਸੂ ਨੇ ਕੁੱਝ ਵੀ ਨਹੀਂ ਕਿਹਾ |

OBS Image

ਆਖ਼ਿਰਕਾਰ , ਮਹਾਂ ਜਾਜ਼ਕ ਨੇ ਸਿੱਧਾ ਯਿਸੂ ਵੱਲ ਦੇਖਿਆ ਅਤੇ ਕਿਹਾ, “ਸਾਨੂੰ ਦੱਸ, ਕੀ ਤੂੰ ਹੀ ਮਸੀਹ, ਜੀਉਂਦੇ ਪਰਮੇਸ਼ੁਰ ਦਾ ਪੁੱਤਰ ਹੈਂ ?

OBS Image

ਯਿਸੂ ਨੇ ਕਿਹਾ, “ਹਾਂ ਮੈਂ ਹਾਂ, ਅਤੇ ਤੁਸੀਂ ਮੈਨੂੰ ਪਰਮੇਸ਼ੁਰ ਦੇ ਨਾਲ ਬੈਠੇ ਅਤੇ ਸਵਰਗ ਤੋਂ ਆਉਂਦਾ ਵੇਖੋਗੇ |”ਮਹਾਂ ਜਾਜ਼ਕ ਨੇ ਗੁੱਸੇ ਵਿੱਚ ਆਪਣੇ ਕੱਪੜੇ ਪਾੜੇ ਅਤੇ ਦੂਸਰੇ ਆਗੂਆਂ ਤੇ ਉੱਚੀ ਅਵਾਜ਼ ਨਾਲ ਚਿੱਲਾਇਆ, “ਸਾਨੂੰ ਹੁਣ ਕਿਸੇ ਹੋਰ ਗਵਾਹੀ ਦੀ ਜ਼ਰੂਰਤ ਨਹੀਂ ਹੈ!”ਤੁਸੀਂ ਉਸਨੂੰ ਕਹਿੰਦੇ ਹੋਏ ਸੁਣ ਲਿਆ ਹੈ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ |ਤੁਹਾਡਾ ਨਿਆਂ ਕੀ ਹੈ ?”

OBS Image

ਸਾਰੇ ਯਹੂਦੀ ਆਗੂਆਂ ਨੇ ਮਹਾਂ ਜਾਜ਼ਕ ਨੂੰ ਕਿਹਾ, “ਇਹ ਮੌਤ ਦਾ ਹੱਕਦਾਰ ਹੈ!”ਤਦ ਉਹਨਾਂ ਨੇ ਯਿਸੂ ਦੀਆਂ ਅੱਖਾਂ ਬੰਨ੍ਹੀਆਂ, ਉਸ ਉੱਤੇ ਥੁੱਕਿਆ, ਉਸ ਨੂੰ ਧੱਕੇ ਮਾਰੇ ਅਤੇ ਮਖੌਲ ਉਡਾਇਆ |

OBS Image

ਜਦੋਂ ਪਤਰਸ ਘਰ ਦੇ ਬਾਹਰ ਇੰਤਜਾਰ ਕਰ ਰਿਹਾ ਸੀ, ਇੱਕ ਦਾਸੀ ਨੇ ਉਸ ਨੂੰ ਦੇਖਿਆ ਅਤੇ ਕਿਹਾ, “ਤੂੰ ਵੀ ਯਿਸੂ ਦੇ ਨਾਲ ਸੀ !”ਪਤਰਸ ਨੇ ਉਸ ਦਾ ਇਨਕਾਰ ਕੀਤਾ |ਬਾਅਦ ਵਿੱਚ ਇੱਕ ਹੋਰ ਲੜਕੀ ਨੇ ਵੀ ਉਹੀ ਗੱਲ ਕੀਤੀ ਅਤੇ ਪਤਰਸ ਨੇ ਦੁਬਾਰਾ ਫੇਰ ਇਨਕਾਰ ਕੀਤਾ |ਆਖ਼ਿਰਕਾਰ, ਲੋਕਾਂ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਤੂੰ ਯਿਸੂ ਦੇ ਨਾਲ ਸੀ ਕਿਉਂਕਿ ਤੁਸੀਂ ਦੋਨੋਂ ਗਲੀਲ ਦੇ ਹੋ |”

OBS Image

ਤਦ ਪਤਰਸ ਨੇ ਸੌਂਹ ਖਾਂਦੇ ਹੋਏ ਕਿਹਾ, “ਪਰਮੇਸ਼ੁਰ ਮੈਨੂੰ ਸਰਾਪ ਦੇਵੇ ਜੇ ਮੈਂ ਇਸ ਮਨੁੱਖ ਨੂੰ ਜਾਣਦਾ ਹੋਵਾਂ !”ਇੱਕ ਦਮ ਮੁਰਗੇ ਨੇ ਬਾਂਗ ਦਿੱਤੀ, ਯਿਸੂ ਮੁੜਿਆ ਅਤੇ ਪਤਰਸ ਵੱਲ ਦੇਖਿਆ |

OBS Image

ਪਤਰਸ ਦੂਰ ਚੱਲਿਆ ??? ਗਿਆ ਅਤੇ ਬਹੁਤ ਰੋਇਆ |ਉਸੇ ਸਮੇਂ ਦਰਿਮਆਨ ਯਹੂਦਾ ਧੋਖਾ ਦੇਣ ਵਾਲੇ ਨੇ ਦੇਖਿਆ ਕਿ ਯਹੂਦੀ ਆਗੂਆਂ ਨੇ ਯਿਸੂ ਲਈ ਮੌਤ ਦਾ ਹੁਕਮ ਦਿੱਤਾ ਹੈ |ਯਹੂਦਾ ਬਹੁਤ ਉਦਾਸ ਹੋਇਆ ਅਤੇ ਦੂਰ ਚੱਲਿਆ ਗਿਆ ਅਤੇ ਆਪਣੇ ਆਪ ਨੂੰ ਮਾਰ ਲਿਆ |

OBS Image

ਅਗਲੀ ਸਵੇਰ ਤੜਕੇ ਹੀ, ਯਹੂਦੀ ਆਗੂ ਯਿਸੂ ਨੂੰ ਪਿਲਾਤੁਸ ਸਾਹਮਣੇ ਲਿਆਏ, ਜੋ ਰੋਮੀ ਗਵਰਨਰ ਸੀ |ਉਹ ਇਹ ਆਸ਼ਾ ਕਰਦੇ ਸਨ ਕਿ ਪਿਲਾਤੁਸ ਵੀ ਯਿਸੂ ਨੂੰ ਦੋਸ਼ੀ ਕਰਾਰ ਦੇਵੇਗਾ ਅਤੇ ਉਸ ਨੂੰ ਮਾਰਨ ਦਾ ਹੁਕਮ ਦੇਵੇਗਾ |ਪਿਲਾਤੁਸ ਨੇ ਯਿਸੂ ਕੋਲੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”

OBS Image

ਯਿਸੂ ਨੇ ਉੱਤਰ ਦਿੱਤਾ, “ਤੂੰ ਇਹ ਖੁੱਦ ਕਹਿ ਦਿੱਤਾ, ਪਰ ਮੇਰਾ ਰਾਜ ਇਸ ਧਰਤੀ ਦਾ ਰਾਜ ਨਹੀਂ ਹੈ |ਅਗਰ ਇਹ ਹੁੰਦਾ, ਤਾਂ ਮੇਰੇ ਨੌਕਰ ਮੇਰੇ ਲਈ ਲੜਦੇ |ਮੈਂ ਇਸ ਧਰਤੀ ਉੱਤੇ ਪਰਮੇਸ਼ੁਰ ਬਾਰੇ ਸੱਚਾਈ ਦੱਸਣ ਆਇਆ ਹਾਂ |ਹਰ ਇੱਕ ਜਿਹੜਾ ਸੱਚਾਈ ਨੂੰ ਪ੍ਰੇਮ ਕਰਦਾ ਹੈ ਉਹ ਮੈਨੂੰ ਸੁਣਦਾ ਹੈ |ਪਿਲਾਤੁਸ ਨੇ ਕਿਹਾ, “ਸੱਚਾਈ ਕੀ ਹੈ ?”

OBS Image

ਯਿਸੂ ਨਾਲ ਗੱਲ ਬਾਤ ਕਰਨ ਤੋਂ ਬਾਅਦ, ਪਿਲਾਤੁਸ ਭੀੜ ਅੱਗੇ ਗਿਆ ਅਤੇ ਕਿਹਾ, “ਮੈਂ ਇਸ ਇਨਸਾਨ ਅੰਦਰ ਕੋਈ ਦੋਸ਼ ਨਹੀਂ ਦੇਖਦਾ |”ਪਰ ਯਹੂਦੀ ਆਗੂ ਅਤੇ ਭੀੜ ਰੌਲਾ ਪਾਉਣ ਲੱਗੀ, “ਇਸ ਨੂੰ ਸਲੀਬ ਦਿਓ!”ਪਿਲਾਤੁਸ ਨੇ ਉੱਤਰ ਦਿੱਤਾ, “ਇਹ ਦੋਸ਼ੀ ਨਹੀਂ ਹੈ |”ਪਰ ਉਹ ਹੋਰ ਵੀ ਉੱਚੀ ਰੌਲਾ ਪਾਉਣ ਲੱਗੇ |ਤਦ ਪਿਲਾਤੁਸ ਨੇ ਤੀਸਰੀ ਵਾਰ ਕਿਹਾ, “ਇਹ ਦੋਸ਼ੀ ਨਹੀਂ ਹੈ !”

OBS Image

ਪਿਲਾਤੁਸ ਡਰ ਗਿਆ ਕਿ ਭੀੜ ਦੰਗੇ ਨਾ ਸ਼ੁਰੂ ਕਰ ਦੇਵੇ ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਸਲੀਬ ਦੇਣ |ਰੋਮੀ ਸਿਪਾਹੀਆਂ ਨੇ ਯਿਸੂ ਨੂੰ ਕੋਹੜੇ ਮਾਰੇ ਅਤੇ ਸ਼ਾਹੀ ਲਿਬਾਸ ਪਹਿਨਾਇਆ ਅਤੇ ਇੱਕ ਕੰਡਿਆ ਦਾ ਤਾਜ ਉਸ ਦੇ ਉੱਤੇ ਪਾਇਆ |ਤਦ ਉਹਨਾਂ ਨੇ ਇਹ ਕਹਿੰਦੇ ਹੋਏ ਉਸ ਨੂੰ ਮਖੌਲ ਕੀਤਾ, “ਦੇਖੋ, ਯਹੂਦੀਆਂ ਦਾ ਰਾਜਾ!”

ਬਾਈਬਲ ਕਹਾਣੀ ਵਿੱਚੋਂ ਮੱਤੀ - 26: 57- 27:26; ਮਰਕੁਸ - 14:15-15; ਲੂਕਾ 22:54-23:25; ਯੂਹੰਨਾ - 18:12-19-16