pa_obs/content/38.md

10 KiB
Raw Permalink Blame History

ਯਿਸੂ ਨਾਲ ਧੋਖਾ ਹੋਇਆ

OBS Image

ਹਰ ਸਾਲ ਯਹੂਦੀ ਪਸਾਹ ਮਨਾਉਂਦੇ ਸਨ |ਇਹ ਜਸ਼ਨ ਇਸ ਲਈ ਮਨਾਇਆ ਜਾਂਦਾ ਸੀ ਕਿ ਕਿਸ ਤਰ੍ਹਾਂ ਪਰਮੇਸ਼ੁਰ ਨੇ ਉਹਨਾਂ ਦੇ ਪੁਰਖਿਆਂ ਨੂੰ ਕਈ ਸਦੀਆਂ ਪਹਿਲਾਂ ਮਿਸਰ ਦੀ ਗੁਲਾਮੀ ਵਿੱਚੋਂ ਬਚਾਇਆ ਸੀ |ਯਿਸੂ ਦੁਆਰਾ ਪ੍ਰਚਾਰ ਅਤੇ ਲੋਕਾਂ ਨੂੰ ਸਿੱਖਿਆ ਦੇਣ ਦੇ ਸ਼ੁਰੂ ਕਰਨ ਤੋਂ ਲੱਗ-ਭਗ ਤਿੰਨ ਸਾਲ ਬਾਅਦ ਯਿਸੂ ਨੇ ਆਪਣੇਂ ਚੇਲਿਆਂ ਨੂੰ ਕਿਹਾ ਕਿ ਉਹ ਉਹਨਾਂ ਨਾਲ ਯਰੂਸ਼ਲਮ ਵਿੱਚ ਪਸਾਹ ਮਨਾਉਣਾ ਚਹੁੰਦਾ ਹੈ ਅਤੇ ਉਹ ਉੱਥੇ ਮਾਰਿਆ ਜਾਵੇਗਾ |

OBS Image

ਯਿਸੂ ਦੇ ਚੇਲਿਆਂ ਵਿੱਚੋਂ ਇੱਕ ਜਿਸ ਦਾ ਨਾਮ ਯਹੂਦਾ ਸੀ |ਯਹੂਦਾ ਚੇਲਿਆਂ ਦੇ ਪੈਸੇ ਵਾਲੀ ਥੈਲੀ ਦਾ ਰੱਖਵਾਲਾ ਸੀ , ਪਰ ਉਹ ਪੈਸੇ ਨੂੰ ਪਿਆਰ ਕਰਦਾ ਅਤੇ ਆਮ ਤੌਰ ਤੇ ਥੈਲੀ ਵਿੱਚੋਂ ਪੈਸੇ ਚੁਰਾ ਲੈਂਦਾ ਸੀ |ਯਿਸੂ ਅਤੇ ਉਸਦੇ ਚੇਲਿਆਂ ਦੇ ਯਰੂਸ਼ਲਮ ਪਹੁੰਚਣ ਤੋਂ ਬਾਅਦ ਯਹੂਦਾ ਯਹੂਦੀ ਆਗੂਆਂ ਕੋਲ ਗਿਆ ਅਤੇ ਉਹਨਾਂ ਅੱਗੇ ਪੈਸੇ ਦੇ ਬਦਲੇ ਯਿਸੂ ਨਾਲ ਧੋਖਾ ਕਰਨ ਲਈ ਪਰਸਤਾਵ ਰੱਖਿਆ |ਉਹ ਜਾਣਦਾ ਸੀ ਕਿ ਯਹੂਦੀ ਆਗੂ ਯਿਸੂ ਨੂੰ ਮਸੀਹਾ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਉਹ ਯਿਸੂ ਨੂੰ ਮਾਰਨ ਲਈ ਯੋਜਨਾ ਬਣਾਉਂਦੇ ਹਨ |

OBS Image

ਮਹਾਂ ਜਾਜ਼ਕ ਦੀ ਅਗੁਵਾਈ ਵਿੱਚ ਯਹੂਦੀ ਆਗੂਆਂ ਨੇ ਯਿਸੂ ਨੂੰ ਧੋਖਾ ਦੇਣ ਲਈ ਯਹੂਦਾ ਨੂੰ ਤੀਹ ਚਾਂਦੀ ਦੇ ਸਿੱਕੇ ਦਿੱਤੇ | ਇਹ ਉਸੇ ਤਰ੍ਹਾਂ ਹੋਇਆ ਜਿਵੇਂ ਨਬੀ ਨੇ ਭਵਿੱਖ ਬਾਣੀ ਕੀਤੀ ਸੀ |ਯਹੂਦਾ ਸਹਿਮਤ ਹੋ ਗਿਆ, ਪੈਸੇ ਲਏ ਅਤੇ ਚਲਾ ਗਿਆ |ਉਹ ਮੌਕਾ ਲੱਭਣ ਲੱਗਾ ਕਿ ਯਿਸੂ ਨੂੰ ਫੜਵਾਉਣ ਵਿੱਚ ਮਦਦ ਕਰੇ |

OBS Image

ਯਿਸੂ ਨੇ ਆਪਣੇ ਚੇਲਿਆਂ ਨਾਲ ਯਰੂਸ਼ਲਮ ਵਿੱਚ ਪਸਾਹ ਮਨਾਇਆ |ਪਸਾਹ ਦੇ ਭੋਜਨ ਸਮੇਂ, ਯਿਸੂ ਨੇ ਰੋਟੀ ਲਈ ਅਤੇ ਇਸ ਨੂੰ ਤੋੜਿਆ |ਉਸ ਨੇ ਕਿਹਾ, “ਇਸ ਨੂੰ ਲਵੋ ਅਤੇ ਖਾਓ |ਇਹ ਮੇਰੀ ਦੇਹ ਹੈ, ਜੋ ਤੁਹਾਡੀ ਲਈ ਦਿੱਤੀ ਗਈ |ਮੇਰੀ ਯਾਦ ਵਿੱਚ ਇਹ ਕਰਿਆ ਕਰੋ |”ਯਿਸੂ ਨੇ ਕਿਹਾ, ਇਸ ਤਰ੍ਹਾਂ ਮੇਰਾ ਸਰੀਰ ਤੁਹਾਡੇ ਲਈ ਬਲੀਦਾਨ ਹੋਵੇਗਾ |

OBS Image

ਤਦ ਯਿਸੂ ਨੇ ਪਿਆਲਾ ਲਿਆ ਅਤੇ ਕਿਹਾ, “ਇਸ ਨੂੰ ਪੀਓ |ਨਵੇਂ ਨੇਮ ਲਈ ਇਹ ਮੇਰਾ ਖ਼ੂਨ ਹੈ ਜੋ ਤੁਹਾਡੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ |ਜਦੋਂ ਵੀ ਤੁਸੀਂ ਇਸ ਨੂੰ ਪੀਵੋ ਤਾਂ ਮੈਨੂੰ ਯਾਦ ਕਰਿਆ ਕਰੋ |”

OBS Image

ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ |”ਚੇਲੇ ਘਬਰਾ ਗਏ ਅਤੇ ਪੁੱਛਿਆ ਕੌਣ ਐਸਾ ਕੰਮ ਕਰੇਗਾ |ਯਿਸੂ ਨੇ ਕਿਹਾ, “ਜਿਸ ਵਿਅਕਤੀ ਨੂੰ ਮੈਂ ਇਹ ਰੋਟੀ ਦਾ ਟੁਕੜਾ ਦੇਵਾਂਗਾ ਉਹ ਹੀ ਧੋਖ਼ੇਬਾਜ ਹੈ |”ਤਦ ਉਸ ਨੇ ਯਹੂਦਾ ਨੂੰ ਰੋਟੀ ਦਿੱਤੀ |

OBS Image

ਯਹੂਦਾ ਦੇ ਰੋਟੀ ਲੈਣ ਤੋਂ ਬਾਅਦ ਸ਼ੈਤਾਨ ਉਸ ਦੇ ਅੰਦਰ ਸਮਾ ਗਿਆ |ਯਹੂਦਾ ਉੱਠਿਆ ਅਤੇ ਯਿਸੂ ਨੂੰ ਫੜਵਾਉਣ ਲਈ ਯਹੂਦੀ ਆਗੂਆਂ ਦੀ ਮਦਦ ਲਈ ਗਿਆ |ਇਹ ਰਾਤ ਦਾ ਸਮਾਂ ਸੀ |

OBS Image

ਭੋਜਨ ਖਾਣ ਤੋਂ ਬਾਅਦ, ਯਿਸੂ ਅਤੇ ਉਸ ਦੇ ਚੇਲੇ ਜ਼ੈਤੂਨ ਪਹਾੜ ਲਈ ਤੁਰ ਗਏ |ਯਿਸੂ ਨੇ ਕਿਹਾ, “ਅੱਜ ਰਾਤ ਤੁਸੀਂ ਸਭ ਮੈਨੂੰ ਛੱਡ ਦੇਵੋਗੇ |ਇਹ ਲਿਖਿਆ ਹੋਇਆ ਹੈ, “ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਭੇਡਾਂ ਤਿੱਤਰ ਬਿੱਤਰ ਹੋ ਜਾਣਗੀਆਂ |”

OBS Image

ਪਤਰਸ ਨੇ ਉੱਤਰ ਦਿੱਤਾ, “ਚਾਹੇ ਦੂਸਰੇ ਸਭ ਤੈਨੂੰ ਛੱਡ ਜਾਣ ਪਰ ਮੈਂ ਨਹੀਂ ਛੱਡਾਂਗਾ !”ਤਦ ਯਿਸੂ ਨੇ ਪਤਰਸ ਨੂੰ ਕਿਹਾ, “ਸ਼ੈਤਾਨ ਤੁਹਾਡੇ ਸਾਰਿਆਂ ਦੇ ਪਿੱਛੇ ਪਿਆ ਹੈ ਪਰ ਪਤਰਸ ਤੇਰੇ ਲਈ ਪ੍ਰਾਰਥਨਾ ਕੀਤੀ, ਕਿ ਤੇਰਾ ਵਿਸ਼ਵਾਸ ਨਾ ਡਿੱਗੇ |ਤਦ ਵੀ, ਅੱਜ ਰਾਤ ਕੁੱਕੜ ਦੇ ਬਾਂਗ ਤੋਂ ਪਹਿਲਾਂ, ਤੂੰ ਮੇਰਾ ਤਿੰਨ ਵਾਰ ਇੰਨਕਾਰ ਕਰੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ |”

OBS Image

ਤਦ ਪਤਰਸ ਨੇ ਯਿਸੂ ਨੂੰ ਕਿਹਾ, “ਚਾਹੇ ਮੈਂ ਮਰ ਵੀ ਜਾਂਵਾ ਮੈਂ ਤੇਰਾ ਇਨਕਾਰ ਨਹੀਂ ਕਰਾਂਗਾ !”ਦੂਸਰੇ ਚੇਲਿਆਂ ਨੇ ਵੀ ਉਸੇ ਤਰ੍ਹਾਂ ਹੀ ਕਿਹਾ |

OBS Image

ਤਦ ਯਿਸੂ ਆਪਣੇ ਚੇਲਿਆਂ ਨਾਲ ਉਸ ਜਗ੍ਹਾ ਤੇ ਗਿਆ ਜਿਸ ਨੂੰ ਗਤਸਮਨੀ ਕਿਹਾ ਜਾਂਦਾ ਹੈ |ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਕਿ ਉਹ ਪ੍ਰ੍ਤਾਵੇ ਵਿੱਚ ਨਾ ਪੈਣ |ਤਦ ਯਿਸੂ ਖੁਦ ਪ੍ਰਾਰਥਨਾ ਕਰਨ ਲਈ ਚੱਲਿਆ ਗਿਆ|

OBS Image

ਯਿਸੂ ਨੇ ਤਿੰਨ ਵਾਰ ਪ੍ਰਾਰਥਨਾ ਕੀਤੀ, “ਮੇਰੇ ਪਿਤਾ, ਅਗਰ ਸੰਭਵ ਹੈ, ਤਾਂ ਮੈਨੂੰ ਇਸ ਦੁੱਖਾਂ ਦੇ ਪਿਆਲੇ ਵਿੱਚੋਂ ਨਾ ਪੀਣ ਦੇਹ |ਪਰ ਅਗਰ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਕੋਈ ਹੋਰ ਦੂਸਰਾ ਰਾਸਤਾ ਨਹੀਂ ਹੈ ਤਾਂ ਹੋਣ ਦੇਹ ਤੇਰੀ ਇੱਛਾ ਪੂਰੀ ਹੋ ਜਾਵੇ |”ਯਿਸੂ ਬਹੁਤ ਹੀ ਬੇਚੈਨ ਸੀ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗਰ ਡਿੱਗ ਰਿਹਾ ਸੀ |ਪਰਮੇਸ਼ੁਰ ਨੇ ਉਸ ਨੂੰ ਤਕੜਾ ਕਰਨ ਲਈ ਇੱਕ ਦੂਤ ਭੇਜਿਆ |

OBS Image

ਹਰ ਵਾਰ ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਕੋਲ ਆਇਆ ਪਰ ਉਹ ਸੌਂ ਰਹੇ ਸਨ |ਜਦੋਂ ਉਹ ਤੀਸਰੀ ਵਾਰ ਆਇਆ, ਯਿਸੂ ਨੇ ਕਿਹਾ, “ਜਾਗੋ !ਮੈਨੂੰ ਧੋਖਾ ਦੇਣ ਵਾਲਾ ਇੱਥੇ ਹੈ |”

OBS Image

ਯਹੂਦਾ ਯਹੂਦੀ ਆਗੂਆਂ, ਸਿਪਾਹੀਆਂ ਅਤੇ ਇੱਕ ਵੱਡੀ ਭੀੜ ਨਾਲ ਆਇਆ |ਉਹ ਤਲਵਾਰਾਂ ਅਤੇ ਬਰਛਿਆਂ ਨਾਲ ਆਏ |ਯਹੂਦਾ ਯਿਸੂ ਕੋਲ ਆਇਆ ਅਤੇ ਕਿਹਾ, “ਸਲਾਮ ਗੁਰੂ ਜੀ”, ਅਤੇ ਉਸ ਨੂੰ ਚੁੰਮਿਆ |ਇਹ ਯਹੂਦੀ ਆਗੂਆਂ ਲਈ ਚਿੰਨ੍ਹ ਸੀ ਕਿ ਉਹ ਜਾਨਣ ਕਿ ਕਿਸ ਨੂੰ ਫੜ੍ਹਨਾ ਹੈ |ਤਦ ਯਿਸੂ ਨੇ ਕਿਹਾ, “ਯਹੂਦਾ, ਕੀ ਤੂੰ ਮੈਨੂੰ ਚੁੰਮੇ ਨਾਲ ਫੜਾਉਣਾ ਚਾਹੁੰਦਾ ਹੈਂ ?”

OBS Image

ਜਿਵੇਂ ਹੀ ਸਿਪਾਹੀਆਂ ਨੇ ਯਿਸੂ ਨੂੰ ਫੜ੍ਹਿਆ ਪਤਰਸ ਨੇ ਆਪਣੀ ਤਲਵਾਰ ਖਿੱਚੀ ਅਤੇ ਮਹਾਂ ਜਾਜ਼ਕ ਦੇ ਸਿਪਾਹੀ ਦਾ ਕੰਨ ਕੱਟ ਦਿੱਤਾ |ਯਿਸੂ ਨੇ ਕਿਹਾ, “ਆਪਣੀ ਤਲਵਾਰ ਪਿੱਛੇ ਕਰ ! ???ਮੈਂ ਆਪਣੀ ਰਖਵਾਲੀ ਲਈ ਪਿਤਾ ਕੋਲੋਂ ਦੂਤਾਂ ਦੀ ਇੱਕ ਵੱਡੀ ਫੌਜ ਮੰਗ ਸਕਦਾ ਸੀ |ਪਰ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਾਂ |”ਤਦ ਯਿਸੂ ਨੇ ਉਸ ਮਨੁੱਖ ਦਾ ਕੰਨ ਚੰਗਾ ਕੀਤਾ |ਯਿਸੂ ਦੇ ਫੜ੍ਹੇ ਜਾਣ ਤੋਂ ਬਾਅਦ, ਸਾਰੇ ਚੇਲੇ ਭੱਜ ਗਏ |

ਬਾਈਬਲ ਕਹਾਣੀ ਵਿੱਚੋਂ ਮੱਤੀ - 26: 14-56; ਮਰਕੁਸ - 14:10-50; ਲੂਕਾ - 22:1-53; ਯੂਹੰਨਾ - 12:6; 18:1-11