pa_obs/content/37.md

7.0 KiB
Raw Permalink Blame History

ਯਿਸੂ ਲਾਜ਼ਰ ਨੂੰ ਜੀਉਂਦਾ ਕਰਦਾ

OBS Image

ਇੱਕ ਦਿਨ ਯਿਸੂ ਨੂੰ ਇੱਕ ਸੰਦੇਸ਼ ਮਿਲਿਆ ਕਿ ਲਾਜ਼ਰ ਬਹੁਤ ਬਿਮਾਰ ਹੈ |ਲਾਜ਼ਰ ਅਤੇ ਉਸਦੀਆਂ ਦੋ ਭੈਣਾਂ, ਮਰਿਯਮ ਅਤੇ ਮਾਰਥਾ ਯਿਸੂ ਦੇ ਨਜ਼ਦੀਕੀ ਮਿੱਤਰ ਸਨ |ਜਦੋਂ ਯਿਸੂ ਨੇ ਇਹ ਸੰਦੇਸ਼ ਸੁਣਿਆ, ਉਸ ਨੇ ਕਿਹਾ, “ਇਹ ਬਿਮਾਰੀ ਮੌਤ ਦਾ ਕਾਰਨ ਨਹੀਂ ਪਰ ਪਰਮੇਸ਼ੁਰ ਦੀ ਮਹਿਮਾ ਦਾ ਕਾਰਨ ਹੋਵੇਗੀ |”ਯਿਸੂ ਆਪਣੇ ਮਿੱਤਰ੍ਹਾਂ ਨੂੰ ਪਿਆਰ ਕਰਦਾ ਸੀ ਪਰ ਜਿੱਥੇ ਉਹ ਰੁੱਕਿਆ ਹੋਇਆ ਸੀ ਉੱਥੇ ਦੋ ਦਿਨ ਹੋਰ ਰੁੱਕ ਗਿਆ |

OBS Image

ਦੋ ਦਿਨ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਯਹੂਦਿਯਾ ਨੂੰ ਵਾਪਸ ਚੱਲੀਏ|” “ਪਰ ਗੁਰੂ ਜੀ”, ਚੇਲਿਆਂ ਨੇ ਉੱਤਰ ਦਿੱਤਾ, “ਥੋੜਾ ਸਮਾਂ ਪਹਿਲਾਂ ਉੱਥੇ ਦੇ ਲੋਕ ਤੁਹਾਨੂੰ ਮਾਰਨਾ ਚਹੁੰਦੇ ਸਨ !”ਯਿਸੂ ਨੇ ਉੱਤਰ ਦਿੱਤਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਅਤੇ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਉਸ ਨੂੰ ਜਗਾਵਾਂ |”

OBS Image

ਯਿਸੂ ਦੇ ਚੇਲਿਆਂ ਨੇ ਉੱਤਰ ਦਿੱਤਾ, “ਸੁਆਮੀ , ਅਗਰ ਲਾਜ਼ਰ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ |”ਤਦ ਯਿਸੂ ਨੇ ਉਹਨਾਂ ਨੂੰ ਸਾਫ਼ ਸਾਫ਼ ਦੱਸਿਆ, “ਲਾਜ਼ਰ ਮਰ ਗਿਆ ਹੈ |”ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਸੀ ਤਾਂ ਕਿ ਤੁਸੀਂ ਮੇਰੇ ਉੱਤੇ ਨਿਹਚਾ ਕਰੋ |”

OBS Image

ਜਦੋਂ ਯਿਸੂ ਲਾਜ਼ਰ ਦੇ ਪਿੰਡ ਆਇਆ, ਲਾਜ਼ਰ ਨੂੰ ਮਰਿਆਂ ਚਾਰ ਦਿਨ ਹੋ ਚੁੱਕੇ ਸਨ |ਮਾਰਥਾ ਯਿਸੂ ਦੇ ਮਿਲਣ ਲਈ ਬਾਹਰ ਗਈ ਅਤੇ ਕਿਹਾ, “ਸੁਆਮੀ , ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ |”ਪਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਪਰਮੇਸ਼ੁਰ ਤੈਨੂੰ ਸਭ ਕੁੱਝ ਦੇ ਸਕਦਾ ਹੈ ਜੋ ਕੁੱਝ ਵੀ ਤੂੰ ਉਸ ਕੋਲੋਂ ਮੰਗੇ |”

OBS Image

ਯਿਸੂ ਨੇ ਉੱਤਰ ਦਿੱਤਾ, “ਮੈਂ ਹੀ ਜ਼ਿੰਦਗੀ ਅਤੇ ਕਿਆਮਤ ਹਾਂ |ਜੋ ਕੋਈ ਵੀ ਮੇਰੇ ਉੱਤੇ ਵਿਸ਼ਵਾਸ ਕਰੇ ਜੀਉਂਦਾ ਰਹੇਗਾ ਚਾਹੇ ਮਰ ਵੀ ਜਾਵੇ |ਜੋ ਕੋਈ ਵੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਕਦੀ ਨਹੀਂ ਮਰੇਗਾ |ਕੀ ਤੂੰ ਇਹ ਵਿਸ਼ਵਾਸ ਕਰਦੀ ਹੈਂ ?ਮਾਰਥਾ ਨੇ ਉੱਤਰ ਦਿੱਤਾ, “ਹਾਂ ਸੁਆਮੀ !”ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਮਸੀਹਾ, ਪਰਮੇਸ਼ੁਰ ਦਾ ਪੁੱਤਰ ਹੈਂ |”

OBS Image

ਤਦ ਮਰਿਯਮ ਆਈ |ਉਹ ਯਿਸੂ ਦੇ ਚਰਨਾ ਤੇ ਡਿੱਗ ਗਈ ਅਤੇ ਕਿਹਾ, “ਸੁਆਮੀ , ਅਗਰ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ |”ਯਿਸੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਲਾਜ਼ਰ ਨੂੰ ਕਿੱਥੇ ਰੱਖਿਆ ਹੈ ?”ਉਹਨਾਂ ਨੇ ਉਸ ਨੂੰ ਦੱਸਿਆ, “ਕਬਰ ਵਿੱਚ ਹੈ |ਆ ਅਤੇ ਦੇਖ |”ਤਦ ਯਿਸੂ ਰੋਇਆ

OBS Image

ਕਬਰ ਇੱਕ ਗੁਫ਼ਾ ਸੀ ਜਿਸ ਦੇ ਮੂੰਹ ਅੱਗੇ ਇੱਕ ਪੱਥਰ ਰੇੜ੍ਹ ਕੇ ਕਬਰ ਨੂੰ ਬੰਦ ਕੀਤਾ ਹੋਇਆ ਸੀ |ਜਦੋਂ ਯਿਸੂ ਕਬਰ ਤੇ ਆਇਆ, ਉਸ ਨੇ ਉਹਨਾਂ ਨੂੰ ਕਿਹਾ, “ਪੱਥਰ ਨੂੰ ਰੇੜ੍ਹ ਕੇ ਪਰ੍ਹਾਂ ਕਰੋ |”ਪਰ ਮਾਰਥਾ ਨੇ ਕਿਹਾ, “ਉਹ ਤਾਂ ਚਾਰ ਦਿਨਾਂ ਤੋਂ ਮਰਿਆ ਹੈ |ਉਸ ਵਿੱਚੋਂ ਤਾਂ ਬਦਬੂ ਆਉਂਦੀ ਹੋਵੇਗੀ |”

OBS Image

ਯਿਸੂ ਨੇ ਉੱਤਰ ਦਿੱਤਾ, “ਕਿ ਮੈਂ ਤੁਹਾਨੂੰ ਨਹੀਂ ਦੱਸਿਆ ਸੀ ਕਿ ਜੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰੋਂਗੇ ਤਾਂ ਤੁਸੀਂ ਪਰਮੇਸ਼ੁਰ ਦੀ ਮਹਿਮਾ ਵੇਖੋਗੇ ?”ਇਸ ਲਈ ਉਹਨਾਂ ਨੇ ਪੱਥਰ ਨੂੰ ਹਟਾ ਦਿੱਤਾ |

OBS Image

ਤਦ ਯਿਸੂ ਨੇ ਸਵਰਗ ਵੱਲ ਦੇਖਿਆ ਅਤੇ ਕਿਹਾ, “ਪਿਤਾ, ਮੈਨੂੰ ਸੁਣਨ ਲਈ ਤੇਰਾ ਧੰਨਵਾਦ |ਮੈਂ ਜਾਂਣਦਾ ਹਾਂ ਕਿ ਤੂੰ ਹਮੇਸ਼ਾਂ ਮੇਰੀ ਸੁਣਦਾ ਹੈਂ, ਪਰ ਮੈਂ ਇਹਨਾਂ ਸਾਰੇ ਲੋਕਾਂ ਦੇ ਕਾਰਨ ਕਹਿ ਰਿਹਾਂ ਹਾਂ ਜੋ ਇੱਥੇ ਖੜ੍ਹੇ ਹਨ, ਤਾਂ ਕਿ ਇਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ |”ਤਦ ਯਿਸੂ ਉੱਚੀ ਬੋਲਿਆ, “ਲਾਜ਼ਰ ਬਾਹਰ ਆ !”

OBS Image

ਤਦ ਲਾਜ਼ਰ ਬਾਹਰ ਆ ਗਿਆ !”ਉਹ ਅਜੇ ਵੀ ਕਫ਼ਨ ਵਿੱਚ ਲਪੇਟਿਆ ਸੀ |ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਦੀ ਮਦਦ ਕਰੋ ਉਸ ਦੇ ਕਫ਼ਨ ਨੂੰ ਖੋਲ੍ਹ ਕੇ ਉਸ ਨੂੰ ਅਜ਼ਾਦ ਕਰੋ !”ਇਸ ਚਮਤਕਾਰ ਕਰਕੇ ਬਹੁਤੇ ਯਹੂਦੀਆਂ ਨੇ ਯਿਸੂ ਤੇ ਵਿਸ਼ਵਾਸ ਕੀਤਾ |

OBS Image

ਪਰ ਯਹੂਦੀਆਂ ਦੇ ਧਾਰਿਮਕ ਆਗੂ ਇਸ ਤੋਂ ਈਰਖਾ ਕਰਦੇ ਸਨ, ਇਸ ਲਈ ਉਹ ਯਿਸੂ ਅਤੇ ਲਾਜ਼ਰ ਨੂੰ ਮਾਰਨ ਦੀ ਯੋਜਨਾ ਬਣਾਉਣ ਲਈ ਇਕੱਠੇ ਹੋਏ |

ਬਾਈਬਲ ਕਹਾਣੀ ਵਿੱਚੋਂ ਯੂਹੰਨਾ - 11:1-46