pa_obs/content/36.md

3.8 KiB
Raw Permalink Blame History

ਰੂਪਾਂਤਰਣ

OBS Image

ਇੱਕ ਦਿਨ ਯਿਸੂ ਨੇ ਆਪਣੇ ਚੇਲੇ ਪਤਰਸ , ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ |(ਚੇਲਾ, ਯੂਹੰਨਾ ਉਹ ਨਹੀਂ ਸੀ ਜਿਸ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ )ਉਹ ਇੱਕ ਉੱਚੇ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਏ |

OBS Image

ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਸੀ ਉਸ ਦਾ ਚਿਹਰਾ ਸੂਰਜ ਵਾਂਗਰ ਚਮਕਣ ਲੱਗ ਪਿਆ ਅਤੇ ਉਸਦੇ ਬਸਤਰ ਰੋਸ਼ਨੀ ਵਾਂਗਰ ਸਫ਼ੇਦ ਹੋ ਗਏ, ਅਤੇ ਉਹ ਇੰਨੇ ਚਿੱਟੇ ਸਨ ਕਿ ਦੁਨੀਆਂ ਦਾ ਕੋਈ ਵੀ ਧੋਬੀ ਕੱਪੜਿਆਂ ਨੂੰ ਅਜਿਹੇ ਚਿੱਟੇ ਕਰਨ ਯੋਗ ਨਹੀਂ ਹੈ |

OBS Image

ਮੂਸਾ ਅਤੇ ਏਲੀਯਾਹ ਨਬੀ ਪ੍ਰਗਟ ਹੋਏ |ਇਹ ਮਨੁੱਖ ਧਰਤੀ ਉੱਤੇ ਕਈ ਸੈਂਕੜੇ ਸਾਲ ਪਹਿਲਾਂ ਰਹਿੰਦੇ ਸਨ |ਉਹਨਾਂ ਨੇ ਯਿਸੂ ਨਾਲ ਉਸਦੀ ਮੌਤ ਬਾਰੇ ਗੱਲਾਂ ਕੀਤੀਆਂ ਜੋ ਜ਼ਲਦੀ ਯਰੂਸ਼ਲਮ ਵਿੱਚ ਹੋਣ ਜਾ ਰਹੀ ਸੀ |

OBS Image

ਜਿਵੇਂ ਹੀ ਮੂਸਾ ਅਤੇ ਏਲੀਯਾਹ ਯਿਸੂ ਨਾਲ ਗੱਲਾਂ ਕਰਦੇ ਸਨ ਪਤਰਸ ਨੇ ਯਿਸੂ ਨੂੰ ਕਿਹਾ, “ਸਾਡੇ ਲਈ ਇਹ ਭਲਾ ਹੈ ਕਿ ਅਸੀਂ ਇੱਥੇ ਰਹੀਏ |ਆਓ ਅਸੀਂ ਤਿੰਨ ਵੇਦੀਆਂ ਬਣਾਈਏ, ਇੱਕ ਮੂਸਾ ਲਈ, ਅਤੇ ਇੱਕ ਏਲੀਯਾਹ ਲਈ |”ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਕਹਿੰਦਾ ਸੀ |

OBS Image

ਜਦੋ ਪਤਰਸ ਅਜੇ ਗੱਲਾਂ ਹੀ ਕਰਦਾ ਸੀ, ਇੱਕ ਚਮਕੀਲਾ ਬੱਦਲ ਹੇਠਾਂ ਆਇਆ ਅਤੇ ਉਹਨਾਂ ਨੂੰ ਘੇਰ ਲਿਆ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੇ ਆਈ, “ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਪਿਆਰ ਕਰਦਾ ਹਾਂ|ਉਸ ਤੋਂ ਬਹੁਤ ਪ੍ਰਸੰਨ ਹਾਂ |ਇਸ ਦੀ ਸੁਣੋ |”ਤਿੰਨੇ ਚੇਲੇ ਡਰ ਗਏ ਅਤੇ ਧਰਤੀ ਉੱਤੇ ਡਿੱਗ ਗਏ |

OBS Image

ਤਦ ਯਿਸੂ ਨੇ ਉਹਨਾਂ ਨੂੰ ਛੂਹਿਆ ਅਤੇ ਕਿਹਾ, “ਨਾ ਡਰੋ |ਉੱਠੋ |”ਜਦੋਂ ਉਹਨਾਂ ਨੇ ਚਾਰੇ ਪਾਸੇ ਦੇਖਿਆ ਉੱਥੇ ਸਿਰਫ਼ ਯਿਸੂ ਹੀ ਖੜ੍ਹਾ ਸੀ |

OBS Image

ਯਿਸੂ ਅਤੇ ਤਿੰਨ ਚੇਲੇ ਪਹਾੜ ਤੋਂ ਹੇਠਾਂ ਆਏ |ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਜੋ ਕੁੱਝ ਇੱਥੇ ਹੋਇਆ ਹੈ ਉਸ ਬਾਰੇ ਕਿਸੇ ਨੂੰ ਕੁੱਝ ਨਹੀਂ ਦੱਸਣਾ |ਮੈ ਜ਼ਲਦੀ ਮਰ ਜਾਵਾਂਗਾ ਅਤੇ ਫਿਰ ਜੀਉਂਦਾ ਹੋ ਜਾਵਾਂਗਾ |ਇਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ |”

ਬਾਈਬਲ ਕਹਾਣੀ ਵਿੱਚੋਂ ਮੱਤੀ - 17:1-9; ਮਰਕੁਸ - 9:28-36