pa_obs/content/34.md

5.7 KiB
Raw Permalink Blame History

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ

OBS Image

ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਵੀ ਕਈ ਕਹਾਣੀਆਂ ਦੱਸੀਆਂ |ਉਦਾਹਰਨ ਦੇ ਤੌਰ ਤੇ, “ਪਰਮੇਸ਼ੁਰ ਦਾ ਰਾਜ ਇੱਕ ਰਾਈ ਦੇ ਦਾਣੇ ਜਿਹਾ ਹੈ ਜਿਸ ਨੂੰ ਕਿਸੇ ਨੇ ਆਪਣੇ ਖੇਤ ਵਿੱਚ ਬੀਜਿਆ |ਤੁਸੀਂ ਜਾਣਦੇ ਹੋ ਕਿ ਰਾਈ ਦਾ ਦਾਣਾ ਸਭ ਦਾਣਿਆਂ ਨਾਲੋਂ ਛੋਟਾ ਹੁੰਦਾ ਹੈ |

OBS Image

“ਪਰ ਜਦੋਂ ਰਾਈ ਦਾ ਦਾਣਾ ਉੱਗਦਾ ਹੈ ਇਹ ਖੇਤ ਦੇ ਸਾਰੇ ਪੌਦਿਆਂ ਨਾਲੋਂ ਵੱਡਾ ਪੌਦਾ ਬਣ ਜਾਂਦਾ ਹੈ, ਇੰਨਾ ਵੱਡਾ ਕਿ ਇਸ ਦੀਆਂ ਟਾਹਣੀਆ ਤੇ ਪੰਛੀ ਆਪਣੇ ਆਹਲਣੇ ਬਣਾਉਦੇ ਹਨ |

OBS Image

ਯਿਸੂ ਨੇ ਇੱਕ ਹੋਰ ਕਹਾਣੀ ਦੱਸੀ, “ਪਰਮੇਸ਼ੁਰ ਦਾ ਰਾਜ ਖ਼ਮੀਰ ਦੀ ਤਰ੍ਹਾਂ ਹੈ ਜਿਸ ਨੂੰ ਇੱਕ ਔਰਤ ਆਟੇ ਦੀ ਤੌਣ ਵਿੱਚ ਮਿਲਾਉਂਦੀ ਹੈ ਜੋ ਸਾਰੀ ਤੌਣ ਨੂੰ ਖ਼ਮੀਰਾ ਕਰ ਦਿੰਦਾ ਹੈ |”

OBS Image

“ਪਰਮੇਸ਼ੁਰ ਦਾ ਰਾਜ ਇੱਕ ਖਜ਼ਾਨੇ ਦੀ ਤਰ੍ਹਾਂ ਵੀ ਹੈ ਜਿਸ ਨੂੰ ਕਿਸੇ ਨੇ ਆਪਣੇ ਖੇਤ ਵਿੱਚ ਦੱਬਿਆ |ਕਿਸੇ ਦੂਸਰੇ ਵਿਅਕਤੀ ਨੇ ਉਸ ਖਜ਼ਾਨੇ ਨੂੰ ਲੱਭ ਲਿਆ ਅਤੇ ਦੁਬਾਰਾ ਫੇਰ ਦੱਬ ਦਿੱਤਾ |ਉਹ ਬਹੁਤ ਹੀ ਖੁਸ਼ੀ ਨਾਲ ਭਰ ਗਿਆ ਕਿ ਉਹ ਗਿਆ ਅਤੇ ਉਸ ਨੇ ਆਪਣਾ ਸਭ ਕੁੱਝ ਵੇਚ ਦਿੱਤਾ ਕਿ ਉਸ ਪੈਸੇ ਨਾਲ ਉਸ ਖੇਤ ਨੂੰ ਖਰੀਦ ਲਵੇ |”

OBS Image

“ਪਰਮੇਸ਼ੁਰ ਦਾ ਰਾਜ ਉਸ ਸ਼ੁੱਧ ਮੋਤੀ ਵਰਗਾ ਹੈ ਜੋ ਬਹੁਤ ਕੀਮਤੀ ਹੈ |ਜਦੋਂ ਮੋਤੀ ਦੇ ਵਪਾਰੀ ਨੂੰ ਇਸ ਬਾਰੇ ਪਤਾ ਲੱਗਾ, ਉਸਨੇ ਆਪਣਾ ਸਭ ਕੁੱਝ ਵੇਚ ਦਿੱਤਾ ਕਿ ਉਸ ਪੈਸੇ ਨਾਲ ਇਸ ਮੋਤੀ ਨੂੰ ਖਰੀਦ ਲਵੇ |”

OBS Image

ਤਦ ਯਿਸੂ ਨੇ ਉਹਨਾਂ ਕੁੱਝ ਲੋਕਾਂ ਨੂੰ ਇੱਕ ਕਹਾਣੀ ਦੱਸੀ ਜੋ ਆਪਣੇ ਕੰਮਾਂ ਵਿੱਚ ਵਿਸ਼ਵਾਸ ਕਰਦੇ ਸਨ ਅਤੇ ਦੂਸਰਿਆਂ ਨੂੰ ਨੀਵਾਂ ਸਮਝਦੇ ਸਨ |ਉਸ ਨੇ ਕਿਹਾ, “ਦੋ ਵਿਅਕਤੀ ਮੰਦਰ ਵਿੱਚ ਪ੍ਰਾਰਥਨਾ ਕਰਨ ਲਈ ਗਏ |ਉਹਨਾਂ ਵਿੱਚੋਂ ਇੱਕ ਮਸੂਲੀਆ ਅਤੇ ਦੂਸਰਾ ਧਰਮ ਦਾ ਆਗੂ ਸੀ |”

OBS Image

“ਧਰਮ ਦੇ ਆਗੂ ਨੇ ਪ੍ਰਾਰਥਨਾ ਇਸ ਪ੍ਰਕਾਰ ਕੀਤੀ, “ਪਰਮੇਸ਼ੁਰ ਤੇਰਾ ਧੰਨਵਾਦ, ਕਿ ਮੈਂ ਪਾਪੀ ਨਹੀਂ ਹਾਂ ਉਹਨਾਂ ਦੂਸਰੇ ਮਨੁੱਖਾਂ ਵਾਂਗੂ ਜਿਵੇਂ ਕਿ ਧੋਖਾ ਦੇਣ ਵਾਲੇ, ਅਧਰਮੀ, ਜ਼ਨਾਹਕਾਰ, ਇੱਥੋਂ ਤੱਕ ਕੇ ਮਸੂਲ ਲੈਣ ਵਾਲੇ ਵਰਗਾ ਨਹੀਂ ਹਾਂ |”

OBS Image

“ਉਦਾਹਰਨ ਦੇ ਤੌਰ ਤੇ, ਮੈਂ ਹਰ ਹਫਤੇ ਦੋ ਵਾਰ ਵਰਤ ਰੱਖਦਾ ਹਾਂ, ਅਤੇ ਆਪਣੇ ਸਾਰੇ ਪੈਸੇ ਅਤੇ ਮਾਲ ਦਾ ਦਸਵਾਂ ਹਿੱਸਾ ਵੀ ਦਿੰਦਾ ਹਾਂ |”

OBS Image

“ਪਰ ਮਸੂਲ ਲੈਣ ਵਾਲਾ ਉਸ ਧਰਮ ਦੇ ਆਗੂ ਤੋਂ ਦੂਰ ਖੜ੍ਹਾ ਸੀ ਅਤੇ ਉਸਨੇ ਸਵਰਗ ਵੱਲ ਵੀ ਨਾ ਦੇਖਿਆ |ਇਸ ਦੀ ਬਜਾਇ, ਉਸਨੇ ਆਪਣੀਆਂ ਮੁੱਕੀਆਂ ਨਾਲ ਆਪਣੀ ਛਾਤੀ ਪਿੱਟੀ ਅਤੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ , ਕਿਰਪਾ ਕਰਕੇ, ਮੇਰੇ ਉੱਤੇ ਦਯਾ ਕਰ ਅਤੇ ਮੈਨੂ ਮਾਫ਼ ਕਰ ਕਿਉਂਕਿ ਮੈਂ ਪਾਪੀ ਹਾਂ |”

OBS Image

ਤਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਪਰਮੇਸ਼ੁਰ ਨੇ ਮਸੂਲੀਏ ਦੀ ਪ੍ਰਾਰਥਨਾਂ ਸੁਣੀ ਅਤੇ ਉਸ ਨੂੰ ਧਰਮੀ ਘੋਸ਼ਿਤ ਕੀਤਾ |ਪਰ ਉਸ ਨੇ ਧਰਮ ਦੇ ਆਗੂ ਦੀ ਪ੍ਰਾਰਥਨਾ ਨੂੰ ਪਸੰਦ ਨਾ ਕੀਤਾ |ਪਰਮੇਸ਼ੁਰ ਹਰ ਘੁਮੰਡੀ ਨੂੰ ਨੀਵਿਆਂ ਕਰੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਸ ਨੂੰ ਉੱਚਾ ਕਰੇਗਾ |”

ਬਾਈਬਲ ਕਹਾਣੀ ਵਿੱਚੋਂ ਮੱਤੀ - 13:31-33, 44-46; ਮਰਕੁਸ - 4:30-32; ਲੂਕਾ - 13:18-21; 18:9-14