pa_obs/content/31.md

4.3 KiB
Raw Permalink Blame History

ਯਿਸੂ ਪਾਣੀ ਉੱਤੇ ਤੁਰਦਾ

OBS Image

ਜਦੋਂ ਉਸਨੇ ਭੀੜ ਨੂੰ ਭੇਜ ਦਿੱਤਾ, ਤਦ ਯਿਸੂ ਨੇ ਆਪਣਿਆਂ ਚੇਲਿਆਂ ਨੂੰ ਬੇੜੀ ਵਿੱਚ ਬੈਠਣ ਅਤੇ ਝੀਲ ਦੇ ਪਾਰ ਜਾਣ ਲਈ ਕਿਹਾ|ਭੀੜ ਨੂੰ ਭੇਜਣ ਤੋਂ ਬਾਅਦ ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਿਆ |ਯਿਸੂ ਉੱਥੇ ਇੱਕਲਾ ਹੀ ਸੀ ਅਤੇ ਦੇਰ ਰਾਤ ਤੱਕ ਪ੍ਰਾਰਥਨਾ ਕਰਦਾ ਰਿਹਾ |

OBS Image

ਜਦ ਚੇਲੇ ਅਜੇ ਆਪਣੀਂ ਕਿਸ਼ਤੀ ਹੀ ਚਲਾ ਰਹੇ ਸਨ ਅਤੇ ਦੇਰ ਰਾਤ ਤੱਕ ਉਹ ਅਜੇ ਝੀਲ ਦੇ ਵਿਚਕਾਰ ਹੀ ਪਹੁੰਚੇ ਸਨ |ਉਹ ਕਿਸ਼ਤੀ ਵਿੱਚ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਘੁੰਮ ਰਹੇ ਸਨ ਕਿਉਂਕਿ ਵੱਡੀ ਹਨ੍ਹੇਰੀ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ |

OBS Image

ਤਦ ਯਿਸੂ ਨੇ ਪ੍ਰਾਰਥਨਾ ਕਰਨਾ ਬੰਦ ਕੀਤਾ ਅਤੇ ਚੇਲਿਆਂ ਕੋਲ ਗਿਆ |ਉਹ ਝੀਲ ਦੇ ਦੂਸਰੇ ਪਾਸੇ ਤੋਂ ਪਾਣੀ ਉੱਤੇ ਚੱਲਦਾ ਹੋਇਆ ਉਹਨਾਂ ਦੀ ਬੇੜੀ ਵੱਲ ਆ ਰਿਹਾ ਸੀ |

OBS Image

ਚੇਲੇ ਬਹੁਤ ਘਬਰਾ ਗਏ ਜਦੋਂ ਉਹਨਾਂ ਨੇ ਯਿਸੂ ਨੂੰ ਦੇਖਿਆ, ਕਿਉਂਕਿ ਉਹਨਾਂ ਨੇ ਸੋਚਿਆ ਕਿ ਉਹ ਭੂਤ ਦੇਖ ਰਹੇ ਹਨ |ਯਿਸੂ ਜਾਣਦਾ ਸੀ ਕਿ ਚੇਲੇ ਡਰਦੇ ਹਨ, ਇਸ ਲਈ ਉਸਨੇ ਉਹਨਾਂ ਨੂੰ ਬੁਲਾਇਆ ਅਤੇ ਕਿਹਾ, “ਨਾ ਡਰੋ |”ਮੈਂ ਹਾਂ !”

OBS Image

ਤਦ ਪਤਰਸ ਨੇ ਯਿਸੂ ਨੂੰ ਕਿਹਾ, “ਸੁਆਮੀ , ਅਗਰ ਤੂੰ ਹੈਂ, ਹੁਕਮ ਦੇਹ ਕਿ ਮੈਂ ਪਾਣੀ ਉੱਤੇ ਚੱਲ ਕੇ ਤੇਰੇ ਕੋਲ ਆਵਾਂ |”ਯਿਸੂ ਨੇ ਪਤਰਸ ਨੂੰ ਕਿਹਾ, “ਆ ਜਾਹ !”

OBS Image

ਇਸ ਲਈ ਪਤਰਸ ਬੇੜੀ ਵਿੱਚੋਂ ਉੱਤਰਿਆ ਅਤੇ ਪਾਣੀ ਉੱਤੇ ਚੱਲ ਕੇ ਯਿਸੂ ਵੱਲ ਜਾਣ ਲੱਗਾ |ਪਰ ਥੋੜ੍ਹੀ ਦੂਰ ਜਾਣ ਤੋਂ ਬਾਅਦ, ਉਸ ਨੇ ਆਪਣੀਆਂ ਅੱਖਾਂ ਯਿਸੂ ਵੱਲੋਂ ਫੇਰ ਲਈਆਂ ਅਤੇ ਲਹਿਰਾਂ ਵੱਲ ਦੇਖਣ ਲੱਗਾ ਅਤੇ ਵੱਡੀ ਹਨ੍ਹੇਰੀ ਨੂੰ ਮਹਿਸੂਸ ਕਰਨ ਲੱਗਾ |

OBS Image

ਤਦ ਪਤਰਸ ਡਰ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ |ਉਸ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਸੁਆਮੀ , ਮੈਨੂੰ ਬਚਾ!”ਯਿਸੂ ਨੇ ਇੱਕ ਦਮ ਆਪਣਾ ਹੱਥ ਵਧਾ ਕੇ ਉਸ ਨੂੰ ਫੜ੍ਹ ਲਿਆ |ਤਦ ਉਸਨੇ ਪਤਰਸ ਨੂੰ ਕਿਹਾ, “ਹੇ ਥੋੜ੍ਹੀ ਪ੍ਰਤੀਤ ਵਾਲੇ, ਤੂੰ ਕਿਉਂ ਸ਼ੱਕ ਕੀਤਾ ?”

OBS Image

ਜਦੋਂ ਪਤਰਸ ਅਤੇ ਯਿਸੂ ਬੇੜੀ ਵਿੱਚ ਚੜ੍ਹ ਗਏ, ਤਾਂ ਇੱਕ ਦਮ ਹਵਾ ਚੱਲਣੀ ਬੰਦ ਹੋ ਗਈ ਅਤੇ ਪਾਣੀ ਸ਼ਾਂਤ ਹੋ ਗਿਆ |ਚੇਲੇ ਹੈਰਾਨ ਹੋ ਗਏ |ਉਹਨਾਂ ਨੇ ਯਿਸੂ ਦੀ ਅਰਾਧਨਾ ਕੀਤੀ, ਇਹ ਕਹਿੰਦੇ ਹੋਏ, “ਸੱਚਮੁਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ |”

ਬਾਈਬਲ ਕਹਾਣੀ ਵਿੱਚੋਂ ਮੱਤੀ - 14:22-33; ਮਰਕੁਸ - 6:45-52; ਯੂਹੰਨਾ - 6:16-21