pa_obs/content/30.md

4.9 KiB
Raw Permalink Blame History

ਯਿਸੂ ਪੰਜ ਹਜ਼ਾਰ ਦੀ ਭੀੜ ਨੂੰ ਰਜਾਉਂਦਾ

OBS Image

ਯਿਸੂ ਨੇ ਆਪਣੇ ਚੇਲਿਆਂ ਨੂੰ ਅਲੱਗ ਅਲੱਗ ਪਿੰਡਾਂ ਵਿੱਚ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਲਈ ਭੇਜਿਆ |ਜਦੋਂ ਉਹ ਵਾਪਸ ਆਏ ਜਿੱਥੇ ਯਿਸੂ ਸੀ, ਤਾਂ ਉਹਨਾਂ ਨੇ ਜੋ ਕੁੱਝ ਕੀਤਾ ਯਿਸੂ ਨੂੰ ਦੱਸਣ ਲੱਗੇ |ਤਦ ਯਿਸੂ ਨੇ ਉਹਨਾਂ ਨੂੰ ਬੁਲਾਇਆ ਕਿ ਉਹ ਕੁੱਝ ਸਮੇਂ ਲਈ ਉਸ ਨਾਲ ਝੀਲ ਤੋਂ ਪਾਰ ਸ਼ਾਂਤ ਜਗ੍ਹਾ ਤੇ ਅਰਾਮ ਕਰਨ ਲਈ ਚੱਲਣ |ਇਸ ਲਈ ਉਹ ਇੱਕ ਕਿਸ਼ਤੀ ਵਿੱਚ ਚੜ੍ਹੇ ਅਤੇ ਝੀਲ ਦੇ ਦੂਸਰੇ ਪਾਰ ਚਲੇ ਗਏ |

OBS Image

ਪਰ ਬਹੁਤ ਲੋਕਾਂ ਨੇ ਯਿਸੂ ਅਤੇ ਉਸ ਦੇ ਚੇਲਿਆਂ ਨੂੰ ਕਿਸ਼ਤੀ ਵਿੱਚ ਬੈਠ ਕੇ ਪਾਰ ਜਾਂਦਿਆਂ ਦੇਖਿਆ |ਇਹ ਲੋਕ ਝੀਲ ਦੇ ਕਿਨਾਰੇ ਕਿਨਾਰੇ ਭੱਜ ਕੇ ਝੀਲ ਦੇ ਦੂਸਰੇ ਪਾਰ ਉਹਨਾਂ ਤੋਂ ਵੀ ਪਹਿਲਾਂ ਪਹੁੰਚ ਗਏ |ਇਸ ਲਈ ਜਦੋਂ ਯਿਸੂ ਅਤੇ ਉਸ ਦੇ ਚੇਲੇ ਪਹੁੰਚੇ, ਲੋਕਾਂ ਦੀ ਇੱਕ ਵੱਡੀ ਭੀੜ ਪਹਿਲਾਂ ਹੀ ਉੱਥੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ |

OBS Image

ਭੀੜ ਵਿੱਚ ਪੰਜ ਹਜ਼ਾਰ ਤੋਂ ਵੀ ਜ਼ਿਆਦਾ ਮਰਦ ਸਨ, ਜਿਸ ਵਿੱਚ ਬੱਚੇ ਅਤੇ ਔਰਤਾਂ ਸ਼ਾਮਲ ਨਹੀਂ ਸਨ |ਯਿਸੂ ਲੋਕਾਂ ਪ੍ਰਤੀ ਤਰਸ ਨਾਲ ਭਰ ਗਿਆ |ਯਿਸੂ ਲਈ, ਲੋਕ ਉਹਨਾਂ ਭੇਡਾਂ ਵਰਗੇ ਸਨ ਜਿਹਨਾਂ ਦਾ ਅਯਾਲੀ ਨਹੀਂ ਹੁੰਦਾ |ਇਸ ਲਈ ਯਿਸੂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਅਤੇ ਜਿਹੜੇ ਬਿਮਾਰ ਸਨ ਉਹਨਾਂ ਨੂੰ ਚੰਗਾ ਵੀ ਕੀਤਾ |

OBS Image

ਦਿਨ ਦੇ ਅੰਤ ਵਿੱਚ , ਚੇਲਿਆਂ ਨੇ ਯਿਸੂ ਨੂੰ ਕਿਹਾ, “ਬਹੁਤ ਦੇਰ ਹੋ ਗਈ ਹੈ ਅਤੇ ਨੇੜੇ ਕੋਈ ਨਗਰ ਵੀ ਨਹੀਂ ਹੈ |ਲੋਕਾਂ ਨੂੰ ਭੇਜ ਦੇ ਤਾਂ ਕਿ ਇਹ ਜਾ ਕੇ ਕੁੱਝ ਖਾਣ ਲਈ ਲੈਣ |”

OBS Image

ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਸੀਂ ਇਹਨਾਂ ਨੂੰ ਕੁੱਝ ਖਾਣ ਲਈ ਦੇਵੋ !”ਉਹਨਾਂ ਨੇ ਉੱਤਰ ਦਿੱਤਾ, “ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ ?ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ |”

OBS Image

ਯਿਸੂ ਨੇ ਆਪਣਿਆਂ ਚੇਲਿਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਘਾਹ ਉੱਤੇ ਪੰਜਾਹ ਪੰਜਾਹ ਦੇ ਕਤਾਰਾਂ ਵਿੱਚ ਬੈਠਣ ਲਈ ਕਹਿਣ |”

OBS Image

ਤਦ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ, ਸਵਰਗ ਵੱਲ ਦੇਖਦੇ ਹੋਏ ਇਸ ਖਾਣੇ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ |

OBS Image

ਤਦ ਯਿਸੂ ਨੇ ਰੋਟੀਆਂ ਅਤੇ ਮੱਛੀਆਂ ਨੂੰ ਤੋੜਿਆ |ਉਸ ਨੇ ਇਹ ਟੁਕੜੇ ਚੇਲਿਆਂ ਨੂੰ ਦਿੱਤੇ ਕਿ ਉਹ ਲੋਕਾਂ ਨੂੰ ਦੇਣ |ਚੇਲੇ ਭੋਜਨ ਵੰਡਦੇ ਰਹੇ ਅਤੇ ਭੋਜਨ ਨਹੀਂ ਮੁੱਕਿਆ !ਸਭ ਲੋਕਾਂ ਨੇ ਖਾਧਾ ਅਤੇ ਰੱਜ ਗਏ |

OBS Image

ਉਸ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਭੋਜਨ ਨੂੰ ਇਕੱਠਾ ਕੀਤਾ ਅਤੇ ਉਸ ਨਾਲ ਬਾਰਾਂ ਟੋਕਰੀਆਂ ਭਰ ਗਈਆਂ !ਇਹ ਸਾਰਾ ਭੋਜਨ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਆਇਆ ਸੀ |

ਬਾਈਬਲ ਕਹਾਣੀ ਵਿੱਚੋਂ ਮੱਤੀ - 14:22-33; ਮਰਕੁਸ - 6:45-52; ਯੁਹੰਨਾ - 6:16-21