pa_obs/content/29.md

4.9 KiB
Raw Permalink Blame History

ਇੱਕ ਨਿਰਦਈ ਨੌਕਰ ਦੀ ਕਹਾਣੀ

OBS Image

ਇੱਕ ਦਿਨ ਪਤਰਸ ਨੇ ਯਿਸੂ ਨੂੰ ਪੁੱਛਿਆ , “ਸੁਆਮੀ ਜੀ , ਮੈਂ ਆਪਣੇ ਭਾਈ ਨੂੰ ਕਿੰਨੀ ਵਾਰ ਮਾਫ਼ ਕਰਾਂ ਜਦੋਂ ਉਹ ਮੇਰੇ ਵਿਰੁੱਧ ਪਾਪ ਕਰਦਾ ਹੈ ?ਕੀ ਸੱਤ ਵਾਰ ?”ਯਿਸੂ ਨੇ ਉੱਤਰ ਦਿੱਤਾ, “ਸੱਤ ਵਾਰ ਨਹੀਂ, ਪਰ ਸੱਤ ਦਾ ਸੱਤਰ ਵਾਰ !”ਇਸ ਦੁਆਰਾ, ਅਸੀਂ ਜਾਣਦੇ ਹਾਂ ਕਿ ਯਿਸੂ ਦਾ ਮਤਲਬ ਹੈ ਕਿ ਹਮੇਸ਼ਾਂ ਮਾਫ਼ ਕਰੋ |ਤਦ ਯਿਸੂ ਨੇ ਕਹਾਣੀ ਦੱਸੀ |

OBS Image

ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਇੱਕ ਰਾਜੇ ਵਰਗਾ ਹੈ ਜੋ ਆਪਣੇ ਨੌਕਰਾਂ ਨਾਲ ਹਿਸਾਬ ਕਰਨਾ ਚਾਹੁੰਦਾ ਸੀ |ਉਸ ਦਾ ਇੱਕ ਨੌਕਰ ਵੱਡੀ ਰਕਮ ਕਰੀਬ 200,000 ਰੁਪਏ ਦਾ ਕਰਜ਼ਦਾਰ ਜੋ ਲੱਗ-ਭਗ ਇੱਕ ਸਾਲ ਦੀ ਕਮਾਈ ਸੀ |

OBS Image

“ਜਦਕਿ ਨੌਕਰ ਉਧਾਰ ਵਾਪਸ ਨਹੀਂ ਕਰ ਸਕਦਾ ਸੀ, ਰਾਜੇ ਨੇ ਕਿਹਾ, “ ਪੈਸਾ ਵਸੂਲ ਕਰਨ ਲਈ ਇਸ ਵਿਅਕਤੀ ਅਤੇ ਇਸ ਦੇ ਪਰਿਵਾਰ ਨੂੰ ਗੁਲਾਮ ਕਰਕੇ ਵੇਚ ਦਿਓ |”

OBS Image

“ਨੌਕਰ ਨੇ ਰਾਜੇ ਅੱਗੇ ਗੋਡੇ ਟੇਕੇ ਅਤੇ ਕਿਹਾ , “ਮੇਰੇ ਉੱਤੇ ਦਯਾ ਕਰੋ, ਮੈਂ ਆਪਣਾ ਸਾਰਾ ਕਰਜ਼ ਵਾਪਸ ਕਰ ਦੇਵਾਂਗਾ ਜਿਸ ਦਾ ਮੈਂ ਕਰਜ਼ਾਈ ਹਾਂ |’ਰਾਜੇ ਨੂੰ ਨੌਕਰ ਤੇ ਤਰਸ ਆਇਆ, ਉਸ ਨੇ ਉਸਦਾ ਸਾਰਾ ਕਰਜ਼ ਮਾਫ਼ ਕਰ ਦਿੱਤਾ ਅਤੇ ਉਸ ਨੂੰ ਛੱਡ ਦਿੱਤਾ |”

OBS Image

“ਪਰ ਜਦੋਂ ਨੌਕਰ ਰਾਜੇ ਕੋਲੋਂ ਬਾਹਰ ਚੱਲਿਆ ਗਿਆ, ਉਹ ਆਪਣੇ ਨਾਲ ਦੇ ਨੌਕਰ ਨੂੰ ਮਿਲਿਆ ਜੋ ਉਸ ਦਾ ਕਰਜ਼ਾਈ ਸੀ ਲੱਗ-ਭਗ ਚਾਰ ਮਹੀਨੇ ਦੀ ਮਜ਼ਦੂਰੀ ਦੀ ਰਕਮ ਸੀ |ਨੌਕਰ ਨੇ ਆਪਣੇ ਸਾਥੀ ਨੂੰ ਫੜਿਆ ਅਤੇ ਉਸ ਨੂੰ ਕਿਹਾ, “ਮੈਨੂੰ ਮੇਰਾ ਪੈਸਾ ਵਾਪਸ ਕਰ !”

OBS Image

“ਸਾਥੀ ਨੌਕਰ ਨੇ ਗੋਡਿਆਂ ਭਾਰ ਹੋ ਕੇ ਕਿਹਾ, “ਕਿਰਪਾ ਕਰਕੇ ਮੇਰੇ ਉੱਤੇ ਦਯਾ ਕਰੋ ਅਤੇ ਮੈਂ ਤੁਹਾਡੀ ਸਾਰੀ ਰਕਮ ਵਾਪਸ ਕਰ ਦੇਵਾਂਗਾ ਜਿਸ ਦਾ ਮੈਂ ਕਰਜਾਈ ਹਾਂ |”ਪਰ ਇਸ ਦੀ ਬਜਾਇ, ਨੌਕਰ ਨੇ ਆਪਣੇ ਸਾਥੀ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ ਜਦ ਤੱਕ ਉਹ ਕਰਜ਼ ਚੁਕਾ ਨਾ ਦੇਵੇ |”

OBS Image

“ਕੁੱਝ ਦੂਸਰੇ ਨੌਕਰਾਂ ਨੇ ਸਭ ਦੇਖਿਆ ਜੋ ਹੋਇਆ ਸੀ ਅਤੇ ਬਹੁਤ ਪਰੇਸ਼ਾਨ ਹੋਏ | ਉਹ ਰਾਜੇ ਕੋਲ ਗਏ ਅਤੇ ਉਸ ਨੂੰ ਸਭ ਕੁੱਝ ਦੱਸਿਆ |”

OBS Image

“ਰਾਜੇ ਨੇ ਉਸ ਨੌਕਰ ਨੂੰ ਬੁਲਾਇਆ ਅਤੇ ਕਿਹਾ, “ਹੇ ਦੁਸ਼ਟ ਨੌਕਰ !ਮੈਂ ਤੈਨੂੰ ਤੇਰਾ ਕਰਜ਼ ਮਾਫ਼ ਕੀਤਾ ਕਿਉਂਕਿ ਤੂੰ ਬੇਨਤੀ ਕੀਤੀ |ਤੈਨੂੰ ਵੀ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਸੀ |’ਰਾਜਾ ਬਹੁਤ ਗੁੱਸੇ ਹੋਇਆ ਅਤੇ ਉਸ ਦੁਸ਼ਟ ਨੌਕਰ ਨੂੰ ਜ਼ੇਲ੍ਹ ਵਿੱਚ ਸੁੱਟ ਦਿੱਤਾ ਜਦ ਤੱਕ ਉਹ ਆਪਣਾ ਪੂਰਾ ਕਰਜ਼ ਵਾਪਸ ਨਹੀਂ ਕਰਦਾ |”

OBS Image

ਤਦ ਯਿਸੂ ਨੇ ਕਿਹਾ, “ਇਸੇ ਤਰ੍ਹਾਂ ਹੀ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਹਰ ਇੱਕ ਨਾਲ ਕਰੇਗਾ ਅਗਰ ਤੁਸੀਂ ਆਪਣੇ ਭਾਈਆਂ ਨੂੰ ਦਿਲੋਂ ਮਾਫ਼ ਨਹੀਂ ਕਰਦੇ |”

ਬਾਈਬਲ ਕਹਾਣੀ ਵਿੱਚੋਂ ਮੱਤੀ - 18:21-35